ਕੈਨੇਡਾ ਸਰਕਾਰ ਵਲੋਂ ਜੁਲਾਈ ਮਹੀਨੇ ਤੋਂ ‘ਚਾਈਲਡ ਬੈਨੀਫਿਟ’ ਦੀ ਰਕਮ ਵਿੱਚ ਕੀਤਾ ਗਿਆ ਵਾਧਾ

ਸਰੀ, (ਸਿਮਰਜਨਜੀਤ ਸਿੰਘ): ਕੈਨੇਡੀਅਨ ਮਾਤਾ ਪਿਤਾ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਕਨੇਡਾ ਚਾਇਲਡ ਬੈਨੀਫਿਟ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਆਮ ਤੌਰ ਤੇ ਕਨੇਡਾ ਚਾਇਲਡ ਬੈਨੀਫਿਟ ਦਾ ਭੁਗਤਾਨ 20 ਤਰੀਕ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਸ ਦਿਨ ਵੀਕਐਂਡ ਜਾਂ ਕੋਈ ਹੋਰ ਤਿਹਾਰ ਦੀ ਛੁੱਟੀ ਹੋਵੇ ਤਾਂ ਇਹ ਭੁਗਤਾਨ 20 ਤਰੀਕ ਤੋਂ ਪਹਿਲਾਂ ਵੀ ਕਰ ਦਿੱਤਾ ਜਾਂਦਾ ਹੈ । ਕਨੇਡਾ ਚਾਇਲਡ ਬੈਨੀਫਿਟ ਇੱਕ ਜੁਲਾਈ ਤੋਂ ਨਵੇਂ ਸਿਰੇ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਇਸੇ ਦੇ ਚਲਦੇ ਕਨੇਡਾ ਚਾਇਲਡ ਬੈਨੀਫਿਟ ਪ੍ਰੋਗਰਾਮ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ ਇਹ ਪ੍ਰੋਗਰਾਮ 2018 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇੱਕ ਜੁਲਾਈ ਤੋਂ 30 ਜੂਨ ਤੱਕ ਇੱਕ ਸਾਲ ਲਈ ਚਲਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਂਦਾ ਹੈ । ਕਨੇਡਾ ਸਰਕਾਰ ਵੱਲੋਂ ਰਹਿਣ ਸਹਿਣ ਦੀਆਂ ਵੱਧ ਰਹੀਆਂ ਲਾਗਤਾਂ ਅਤੇ ਕਨੇਡੀਅਨ ਮਾਪਿਆਂ ਦੇ ਵੱਧ ਰਹੇ ਆਰਥਿਕ ਬੋਝ ਨੂੰ ਕੁਝ ਹੱਦ ਤੱਕ ਘਟਾਉਣ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ।

ਜਾਣਕਾਰੀ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਲਾਨਾ ਕਨੇਡਾ ਚਾਇਲਡ ਬੈਨੀਫਿਟ ਤਹਿਤ $7437 ਤੱਕ ਦਾ ਭੁਗਤਾਨ ਕਰੇਗੀ ।

ਇਸੇ ਤਰ੍ਹਾਂ ਛੇ ਤੋਂ 17 ਸਾਲ ਦੀ ਉਮਰ ਤੱਕ ਦੇ ਬੱਚੇ ਲਈ $5903 ਤੋਂ ਰਕਮ ਵਧਾ ਕੇ $6275 ਕਰ ਦਿੱਤੀ ਗਈ ਹੈ । ਜਾਨੀ ਕਿ ਇਸ ਸਾਲ ਦਿੱਤੀ ਜਾਣ ਵਾਲੀ ਰਕਮ ਵਿੱਚ $372 ਤੱਕ ਦਾ ਸਲਾਨਾ ਵਾਧਾ ਕੀਤਾ ਗਿਆ ਹੈ । ਯਾਨੀ ਕਿ ਜੁਲਾਈ ਮਹੀਨੇ ਤੋਂ ਮਾਪਿਆਂ ਨੂੰ ਮਿਲਣ ਵਾਲੀ ਰਕਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ ।

Exit mobile version