ਤੂੰ ਹੱਸਦੀ ਤਾਂ ਸਾਰੀ ਕਾਇਨਾਤ ਹੱਸਦੀ
ਰੂਹ ਦਿਆਂ ਵਿਹੜਿਆਂ ‘ਚ ਛਮ ਛਮ ਨੱਚਦੀ
ਬਹਾਰ ਜਿਹਾ ਜਾਪੇ ਇਨ੍ਹਾਂ ਪੱਤਿਆਂ ਤੇ ਖੇੜਾ
ਚੰਗੀ ਲੱਗੇ ਮਾਂ ਨੂਂ ਮੇਰੀ ਧੀ ਘੁੱਗ ਵਸਦੀ
ਆਵਣ ਸੁਗੰਧੀਆਂ ਹਰ ਇੱਕ ਛੈਅ ਵਿੱਚੋਂ
ਚੰਨ ਜਿਹੀ ਜਦੋਂ ਘੁੱਟ ਆਣ ਗਲ ਲੱਗਦੀ
ਪੋਲੇ ਪੋਲੇ ਪੈਰ ਜਦੋਂ ਧਰਤੀ ਤੇ ਰੱਖਦੀ
ਤਪਦੀਆਂ ਲੂਆਂ ਵਿੱਚ ਪੌਣ ਠੰਡੀ ਵਗਦੀ
‘ਅਰਸ਼’ ਮੇਰੀ ਜਾਨ ਉਦੋਂ ਮੁੱਠੀ ਵਿੱਚ ਆ ਜਾਵੇ
ਇੱਕ ਪਲ ਜਦੋਂ ਨਾ ਆਵਾਜ ਉਹਦੀ ਸੁਣਦੀ
ਲਿਖਤ : ਅਰਸ਼ਦੀਪ ਕੌਰ
ਸੰਪਰਕ: 96534-00225