ਅਮਰੀਕਾ ਦੇ ਬੋਰਡਿੰਗ ਸਕੂਲਾਂ ਵਿੱਚ 973 ਮੂਲਵਾਸੀ ਅਮਰੀਕੀ ਬੱਚਿਆਂ ਦੀ ਮੌਤ ਬਾਰੇ ਲੱਗਾ ਪਤਾ

ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਦੇ ਬੋਰਡਿੰਗ ਸਕੂਲਾਂ ਵਿੱਚ 973 ਮੂਲਵਾਸੀ ਅਮਰੀਕੀ ਬੱਚਿਆਂ ਦੀ ਹੋਈ ਸੀ ਮੌਤ ਅਮਰੀਕੀ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਸਾਲ 1969 ਦੇ ਆਸ ਪਾਸ ਅਮਰੀਕੀ ਬੋਰਡਿੰਗ ਸਕੂਲ ਪ੍ਰਣਾਲੀ ਵਿੱਚ 973 ਅਮਰੀਕੀ ਮੂਲਵਾਸੀ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ ।

ਗ੍ਰੈਂਸ ਸਕੱਤਰ ਦੇਵ ਹਾਲੈਂਡ ਦੁਆਰਾ ਕਮਿਸ਼ਨ ਕੀਤੀ ਗਈ ਜਾਂਚ ਵਿੱਚ 400 ਤੋਂ ਵੱਧ ਅਮਰੀਕੀ ਬੋਰਡਿੰਗ ਸਕੂਲਾਂ ਵਿੱਚੋਂ 65 ਸਕੂਲ ਨਿਸ਼ਾਨ ਵੱਧ ਕੀਤੇ ਗਏ ਹਨ ਜਿੱਥੇ ਇਹਨਾਂ ਮੂਲਵਾਸੀ ਬੱਚਿਆਂ ਦੀਆਂ ਖਬਰਾਂ ਮਿਲੀਆਂ ਹਨ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਕੂਲਾਂ ਵਿੱਚ ਮੂਲਵਾਸੀ ਅਮਰੀਕੀ ਬੱਚਿਆਂ ਨੂੰ ਜ਼ਬਰਦਸਤੀ ਗੋਰੇ ਸਮਾਜ ਵਿੱਚ ਸ਼ਾਮਿਲ ਕੀਤਾ ਗਿਆ ਸੀ ਫਿਲਹਾਲ ਮੌਤ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ।

ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਖਬਰਾਂ ਮਿਲੀਆਂ ਹਨ ਇਹਨਾਂ ਵਿੱਚ ਬੱਚਿਆਂ ਨਾਲ ਬਿਮਾਰੀਆਂ ਜਾਂ ਦੁਰਵਿਹਾਰ ਕੀਤੇ ਜਾਣ ਦੇ ਸੰਕੇਤ ਮਿਲੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਉਹਨਾਂ ਬੱਚਿਆਂ ਦੀ ਗਿਣਤੀ ਸ਼ਾਮਿਲ ਨਹੀਂ ਹੈ ਜਿਨਾਂ ਨੂੰ ਬਿਮਾਰ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੋਵੇਗਾ।  ਗ੍ਰਹਿ ਸਕੱਤਰ ਦੇਵਹਾ ਲੈਣ ਨੇ ਕਿਹਾ ਕਿ ਸਮੇਂ ਦੀ ਸਰਕਾਰ ਵੱਲੋਂ ਬੋਰਡਿੰਗ ਸਕੂਲ ਨੀਤੀਆਂ ਰਾਹੀਂ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਅਲੱਗ ਕੀਤਾ ਗਿਆ ਅਤੇ ਉਹਨਾਂ ਦੀ ਪਹਿਚਾਣ ਲੁਕਾਈ ਗਈ ਅਤੇ ਮੂਲ ਨਿਵਾਸੀ ਬੱਚਿਆਂ ਨੂੰ ਉਹਨਾਂ ਦੀਆਂ ਭਾਸ਼ਾਵਾਂ ਸੱਭਿਆਚਾਰ ਆਦਿ ਤੋਂ ਜਾਣ ਬੁੱਝ ਕੇ ਵੱਖ ਕੀਤਾ ਗਿਆ।

ਉਹਨਾਂ ਦੱਸਿਆ ਕਿ ਇਹ ਬੋਰਡਿੰਗ ਸਕੂਲ 1819 ਤੋਂ ਲੈ ਕੇ 1960 ਦੇ ਦਰਮਿਆਨ ਚੱਲੇ ਸਨ ਅਤੇ ਇਹਨਾਂ ਸਕੂਲਾਂ ਦੀ ਗਿਣਤੀ 52 ਤੋਂ ਵੱਧ ਦੱਸੀ ਜਾ ਰਹੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਮੂਲਵਾਸੀ ਅਮਰੀਕੀ ਬੱਚਿਆਂ ਨੂੰ ਅੰਗਰੇਜ਼ੀ ਨਾ ਦਿੱਤੇ ਗਏ ਅਤੇ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਇਸ ਤੋਂ ਇਲਾਵਾ ਉਨਾਂ ਮਜ਼ਦੂਰੀ ਕਰਨ ਲਈ ਵੀ ਮਜਬੂਰ ਕੀਤਾ ਗਿਆ ਜਿਸ ਵਿੱਚ ਉਨਾਂ ਤੋਂ ਖੇਤੀਬਾੜੀ ਅਤੇ ਰੇਲ ਮਾਰਗਾਂ ਦਾ ਕੰਮ ਕਰਵਾਇਆ ਜਾਂਦਾ ਸੀ ।

Exit mobile version