ਕੰਜ਼ਰਵੇਟਿਵ ਪਾਰਟੀ ਵਲੋਂ ਜਗਮੀਤ ਸਿੰਘ ਨੂੰ ’ਸੈਲ ਆਊਟ ਸਿੰਘ’ ਦੱਸਣ ‘ਤੇ ਸਿਆਸਤ ਗਰਮਾਈ

ਐਨ.ਡੀ.ਪੀ. ਨੇ ਪੀਅਰ ਪੌਲੀਵੀਅਰ ਨੂੰ ਕੈਨੇਡੀਅਨ ਨਾਗਰਿਕਾਂ ਦਾ ਵਿਰੋਧੀ ਦੱਸਿਆ

ਸਰੀ, (ਸਿਮਰਨਜੀਤ ਸਿੰਘ): ਮੈਨੀਟੋਬਾ ਵਿੱਚ ਇੱਕ ਸੀਟ ‘ਤੇ ਜਿਮਨੀ ਚੋਣਾਂ ਨੂੰ ਲੈ ਕਿ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਕੰਜਰਵੇਟਿਵ ਪਾਰਟੀ ਵੱਲੋਂ ਇੱਕ ਵਿਗਿਆਪਨ ‘ਚ ਜਗਮੀਤ ਸਿੰਘ ਨੂੰ ਵਿਕਿਆ ਹੋਇਆ ਦੱਸਦੇ ਹੋਏ ਕੈਨੇਡਾ ਵਿੱਚ ਕ੍ਰਾਈਮ, ਘਰਾਂ ਦੀਆਂ ਕੀਮਤਾਂ ਤੇ ਮਹਿੰਗਾਈ ਸਬੰਧੀ ਇਲਜ਼ਾਮ ਲਗਾਏ ਗਏ ਹਨ।

ਦੂਸਰੇ ਪਾਸੇ ਫੈਡਰਲ ਐਨਡੀਪੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਵਿਗਿਆਪਨਾਂ ਵਿੱਚ ਇੱਕ ਘਟੀਆ ਅਤੇ ਇੱਕ ਬੇਈਮਾਨ ਨਿੱਜੀ ਹਮਲਾ ਕੀਤਾ ਗਿਆ ਹੈ।

ਐਨਡੀਪੀ ਲੀਡਰ ਦੀ ਪ੍ਰਿੰਸੀਪਲ ਸਕੱਤਰ, ਐਨ ਮਕਗ੍ਰੈਥ ਨੇ ਕਿਹਾ, ਕੰਜ਼ਰਵੇਟਿਵਜ਼ ਦੇ ਬਹੁਤੇ ਆਗੂ ਨੇ ਹੈਲਥ ਕੇਅਰ ਵਿੱਚ ਕਟੌਤੀ ਕਰਨ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਕੀਮਤ ‘ਤੇ ਅਰਬਪਤੀਆਂ ਅਤੇ ਸੀਈਓਜ਼ ਦੀ ਮਦਦ ਕਰਦੇ ਹਨ ਅਤੇ ਕੰਜ਼ਰਵੇਟਿਵ ਪਾਰਟੀ ਨੇ ਆਪਣੀਆਂ ਲੋਕ ਵਿਰੋਧੀ ਯੋਜਨਾਵਾਂ ਤੋਂ ਧਿਆਨ ਭਟਕਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ।

ਉਨ੍ਹਾਂ ਕਿਹਾ, 20 ਸਾਲਾਂ ਤੋਂ, (ਕੰਜ਼ਰਵੇਟਿਵ ਲੀਡਰ ਪੀਅਰ) ਪੌਲੀਵੀਅਰ ਆਪ ਵੀ ਟੈਕਸਦਾਤਾ ਦੇ ਪੈਸੇ ਤੋਂ ਲੱਖਾਂ ਡਾਲਰ ਤਨਖ਼ਾਹ ਹੋਰ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਪੈਨਸ਼ਨ ਅਤੇ ਡੈਂਟਲ ਕੇਅਰ ਵੀ ਹੈ ਪਰ ਫਿਰ ਵੀ ਉਹਨਾਂ ਨੇ ਆਮ ਲੋਕਾਂ ਲਈ ਬੱਚਿਆਂ ਅਤੇ ਬਜ਼ੁਰਗਾਂ ਲਈ ਡੈਂਟਲ ਕੇਅਰ ਦੇ ਲਾਭ ਨਾ ਦੇਣ ਦੇ ਪੱਖ ਵਿਚ ਵੋਟ ਦਿੱਤੀ। ਫੈਡਰਲ ਸਰਕਾਰ ਵਲੋਂ ਮੈਨੀਟੋਬਾਵਿੱਚ ਇੱਕ ਸੀਟ ‘ਤੇ ਜਿਮਨੀ ਦਾ ਐਲਾਨ ਕੀਤਾ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਵਲੋਂ ਇਸ ਸੀਟ ‘ਤੇ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਤੇ ਸਿੱਧੇ ਤੌਰ ‘ਤੇ ਨਿਸ਼ਾਨੇ ਸਾਦੇ ਜਾ ਰਹੇ ਹਨ।  ਵਿਆਪਨਾਂ ‘ਚ ਇਹ ਵੀ ਲਿਖ ਕੇ ਲੋਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜਸਟਿਨ ਟਰੂਡੋ ਦੀ ਸਰਕਾਰ ਨੂੰ ਜ਼ਿਆਦਾ ਕੈਨੇਡਾ ਵਾਸੀ ਪਸੰਦ ਨਹੀਂ ਕਰ ਰਹੇ ਅਤੇ ਅਜਿਹੇ ‘ਚ ਜਗਮੀਤ ਸਿੰਘ ਟਰੂਡੋ ਸਰਕਾਰ ਨੂੰ ਚਲਾਈ ਰੱਖਣ ਦੇ ਲਈ ਸਹਿਯੋਗ ਕਿਉਂ ਦੇ ਰਹੇ, ਕੰਜਰਵੇਟਿਵ ਪਾਰਟੀ ਨੇ ਇੱਥੋਂ ਤੱਕ ਇਲਜ਼ਾਮ ਲਾਏ ਨੇ ਕਿ ਜਗਮੀਤ ਸਿੰਘ ਵੱਲੋਂ ਆਪਣੀ ਲੋਕ ਸਭਾ ਮੈਂਬਰ ਵਜੋਂ ਪੈਨਸ਼ਨ ਨੂੰ ਸ਼ੁਰੂ ਕਰਨ ਲਈ ਲਿਬਰਲ ਪਾਰਟੀ ਨਾਲ ਸਮਝੌਤੇ ਕੀਤੇ ਗਏ ਹਨ। ਕਿਉਂਕਿ ਜੇਕਰ ਅਕਤੂਬਰ 2025 ਤੱਕ ਜਗਮੀਤ ਸਿੰਘ ਐਮਪੀ ਬਣੇ ਰਹਿੰਦੇ ਨੇ ਤਾਂ ਉਹਨਾਂ ਨੂੰ ਪੈਨਸ਼ਨ ਲੱਗ ਜਾਵੇਗੀ।

ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਜੇਕਰ ਕੋਈ ਐਮਪੀ ਘੱਟੋ-ਘੱਟ ਕੈਨੇਡਾ ਦੀ ਸਿਆਸਤ ‘ਚ ਛੇ ਸਾਲ ਦੇ ਲਈ ਆਪਣੇ ਅਹੁਦੇ ਤੇ ਬਰਕਰਾਰ ਰਹਿੰਦਾ ਤਾਂ ਹੀ ਉਸਨੂੰ ਪੈਨਸ਼ਨ ਮਿਲਦੀ ਹੈ। ਵਿਗਿਆਪਨ ਵਿੱਚ ਖਾਸ ਤੌਰ ਦੇ ਉੱਤੇ ਇਹ ਵੀ ਦਿਖਾਇਆ ਜਾ ਰਿਹਾ ਕਿ ਜਗਮੀਤ ਸਿੰਘ ਨੇ ਇੱਕ ਮਹਿੰਗੀ ਘੜੀ ਲਾਈ ਹੋਈ ਹੈ, ਮਹਿੰਗਾ ਬੈਗ ਤੇ ਬੀਐਮਡਬਲਯੂ ਗੱਡੀ ਰੱਖੀ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਜਗਮੀਤ ਸਿੰਘ ‘ਸੈਲ ਆਊਟ ਸਿੰਘ’ ਲਿਖਿਆ।

ਜੂਨ ਦੇ ਮੱਧ ਤੋਂ ਬਾਅਦ ਕੰਜਰਵੇਟਿਵ ਪਾਰਟੀ ਵੱਲੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਹ ਵਿਗਿਆਪਨ ਚਲਾਏ ਜਾ ਰਹੇ ਹਨ।

ਇਸ ਮਾਮਲੇ ‘ਤੇ ਜਗਮੀਤ ਸਿੰਘ ਦੇ ਪੱਖ ‘ਚ ਐਨਡੀਪੀ ਲੀਡਰ ਦੀ ਐਨੀ ਮੈਕਰੈਥ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕੰਜ਼ਰਵੇਟਿਵਾ ਵਲੋਂ ਜੋ ਇਹ ਵਿਗਿਆਪਨ ਚਲਾਏ ਗਏ ਹਨ ਇਹ ਬੇਹੱਦ ਸ਼ਰਮਨਾਕ ਹੈ।

ਉਨ੍ਹਾਂ ਦੇ ਦੱਸਿਆ ਕਿ ਜਦੋਂ ਪੀਅਰ ਪੌਲੀਵੀਅਰ 20 ਸਾਲ ਦੇ ਕਰੀਬ ਸਨ ਉਨ੍ਹਾਂ ਦਾ ਪਰਿਵਾਰ ਉਦੋਂ ਤੋਂ ਪੈਨਸ਼ਨਾਂ ਬਣਾ ਰਹੇ ਹਨ। ਜਦੋਂ ਕਿ ਜਗਮੀਤ ਸਿੰਘ ਉਸ ਸਮੇਂ ਘੱਟੋ-ਘੱਟ ਤਨਖਾਹ ‘ਤੇ ਕੰਮ ਕਰਦੇ ਸਨ ਅਤੇ ਆਪਣੇ ਪਰਿਵਾਰ ਦੀ ਮਦਦ ਕਰਦੇ ਸਨ।

ਇਹੀ ਕਾਰਨ ਹੈ ਕਿ ਜਗਮੀਤ ਸਿੰਘ ਨੇ ਕੈਨੇਡੀਅਨਜ਼ ਲਈ ਵੱਖ ਵੱਖ ਮੁੱਦਿਆਂ ਤੇ ਅਵਾਜ਼ ਬੁਲੰਦ ਕੀਤੀ ਅਤੇ ਸਰਕਾਰ ਨੂੰ ਡਿੱਗਣ ਤੋਂ ਬਚਾਇਆ।

Exit mobile version