ਪੈਰਿਸ : ਬੁੱਧਵਾਰ ਨੂੰ ਪੈਰਿਸ ਪੈਰਾਲੰਪਿਕ-2024 ਦਾ ਰਸਮੀ ਆਗ਼ਾਜ਼ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੈਰਾਲੰਪਿਕ ਖੇਡਾਂ ਓਲੰਪਿਕਸ ਵਾਂਗ ਹੀ ਇੱਕ ਮਲਟੀ-ਸਪੋਰਟਸ ਸਮਾਗਮ ਹੁੰਦਾ ਹੈ ਜਿਸ ਵਿਚ ਵਿਭਿੰਤ ਤਰ੍ਹਾਂ ਦੀ ਅਪਾਹਜਤਾ ਵਾਲੇ ਅਥਲੀਟ ਹਿੱਸਾ ਲੈਂਦੇ ਹਨ। ਇਹ ਪਹਿਲੀ ਵਾਰ ਹੈ ਕਿ ਫਰਾਂਸ ਵਿੱਚ ਪੈਰਾਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਕੁੱਲ 4,400 ਅਥਲੀਟ 22 ਖੇਡਾਂ ਵਿੱਚ 549 ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲੇ ਪੈਰਿਸ ਦੇ ਕਈ ਪ੍ਰਸਿੱਧ ਸਥਾਨਾਂ ‘ਤੇ ਹੋਣਗੇ, ਜਿਵੇਂ ਕਿ ਐਫ਼ਲ ਟਾਵਰ, ਚਾਤੋ ਦੇ ਵਰਸਾਈ ਅਤੇ ਗਰਾਂ ਪਾਲੇ। ਇਸ ਵੇਲੇ 500,000 ਟਿਕਟਾਂ ਵਿਕਾਉਣ ਲਈ ਉਪਲਬਧ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 15 ਯੂਰੋ ਹੈ।
ਇਸ ਵਾਰ ਦੀਆਂ ਪੈਰਾਲੰਪਿਕ ਖੇਡਾਂ ਵਿਚ 182 ਡੈਲੀਗੇਸ਼ਨਾਂ ਦੇ 4,400 ਅਥਲੀਟ ਹਿੱਸਾ ਲੈ ਰਹੇ ਹਨ। ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਆਯੋਜਿਤ ਇਹਨਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ ਇਹ ਅਥਲੀਟ ਪੈਰਿਸ ਦੇ ਮਸ਼ਹੂਰ ਮਾਰਗ ਚੈਂਪਸ-ਐਲੀਸੀਜ਼ ਤੋਂ ਪਰੇਡ ਕਰਦੇ ਗੁਜ਼ਰਨਗੇ। ਪੈਰਾਲੰਪਿਕ ਗੋਡਲ ਮੈਡਲਿਸਟ ਪੈਟ ਐਂਡਰਸਨ (ਵਹੀਲਚੇਅਰ ਬਾਸਕੇਟਬਾਲ) ਅਤੇ ਕੈਟਰੀਨਾ ਰੌਕਸਨ (ਤੈਰਾਕੀ) ਕੈਨੇਡਾ ਦੇ ਝੰਡਾਬਰਦਾਰ ਹੋਣਗੇ। 126 ਅਥਲੀਟ 18 ਖੇਡਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ।
ਪੈਰਿਸ 2024 ਪੈਰਾਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਟੀਮ ਨੇ ਬਹੁਤ ਸਾਰੇ ਪ੍ਰਮੁੱਖ ਖਿਡਾਰੀ ਸ਼ਾਮਿਲ ਕੀਤੇ ਹਨ। ਕੁੱਲ 126 ਕੈਨੇਡੀਅਨ ਖਿਡਾਰੀ 18 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਕੁਝ ਮੁਖ ਖਿਡਾਰੀਆਂ ‘ਚੋਂ ਆਰਲੀ ਰਿਵਾਰਡ ਜੋ ਕਿ ਪੈਰਾ ਸਵੀਮਿੰਗ ਵਿੱਚ ਬਹੁਤ ਮਸ਼ਹੂਰ ਖਿਡਾਰੀ ਹੈ, ਜਿਸ ਨੇ 10 ਪੈਰਾਲੰਪਿਕ ਮੈਡਲ ਜਿੱਤੇ ਹਨ। ਉਹ 100 ਮੀਟਰ ਅਤੇ 400 ਮੀਟਰ ਫ੍ਰੀਸਟਾਈਲ ਵਿੱਚ ਆਪਣੀਆਂ ਚੈਂਪਿਅਨਸ਼ਿਪਸ ‘ਚ ਸ਼ਾਮਲ ਹੋਣ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੈਟ੍ਰਿਕ ਐਂਡਰਸਨ ਜੋ ਕਿ ਵ੍ਹੀਲਚੇਅਰ ਬਾਸਕਟਬਾਲ ਦਾ ਸਭ ਤੋਂ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਉਹ ਆਪਣੀਆਂ ਛੇਵੀਂ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਕੈਨੇਡੀਅਨ ਖਿਡਾਰੀਆਂ ਦੀ ਅਗਵਾਈ ਵੀ ਕਰ ਰਿਹਾ ਹੈ।
ਇਸ ਤੋਂ ਇਲਾਵਾ ਬ੍ਰੈਂਟ ਲਾਕਾਟੋਸ ਪੈਰਾ ਐਥਲੈਟਿਕਸ ਵਿੱਚ ਵ੍ਹੀਲਚੇਅਰ ਰੇਸਰ ਹੈ ਜਿਸ ਨੇ ਟੋਕੀਓ 2020 ਵਿੱਚ ਚਾਰ ਸਿਲਵਰ ਮੈਡਲ ਜਿੱਤਿਆ ਸੀ ਅਤੇ ਹੁਣ ਪੈਰਿਸ ਵਿੱਚ ਸੋਨ ਤਗਮੇ ਜਿੱਤਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਕੈਨੇਡਾ ਦੀ ਟੀਮ ਵਿੱਚ ਇਸ ਵਾਰ ਪੈਰਾ ਐਥਲੈਟਿਕਸ, ਪੈਰਾ ਸਵੀਮਿੰਗ, ਵ੍ਹੀਲਚੇਅਰ ਬਾਸਕਟਬਾਲ, ਅਤੇ ਹੋਰ ਕਈ ਖੇਡਾਂ ਵਿੱਚ ਖਿਡਾਰੀ ਸ਼ਾਮਿਲ ਹਨ।