ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇੱਕ ਅਸਾਨ ਅਤੇ ਸਸਤੇ ਡਿਵਾਈਸ ਦਾ ਵਿਕਾਸ ਕੀਤਾ ਹੈ ਜੋ ਪੀਣ ਵਾਲੀਆਂ ਅਤੇ ਹੋਰ ਤਰਲ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕਸ ਦੀ ਮਾਤਰਾ ਦੀ ਪਹਿਚਾਣ ਕਰੇਗਾ।
ਟਿਆਨਸ਼ੀ ਯਾਂਗ, ਜਿਸਨੇ ਇਹ ਟੂਲ ਤਿਆਰ ਕੀਤਾ ਹੈ, ਨੇ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਮਾਈਕ੍ਰੋਪਲਾਸਟਿਕਸ ਖੁਰਾਕ ਸੁਰੱਖਿਆ, ਸਿਹਤ ਅਤੇ ਵਾਤਾਵਰਣ ਲਈ ਇੱਕ ”ਖਤਰਾ” ਹਨ, ਅਤੇ ਇਸ ਦੀ ਪਛਾਣ ਕਰਨ ਵਾਲੇ ਸਸਤੀ ਟੂਲ ਇਨ੍ਹਾਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
ਮਾਈਕ੍ਰੋਪਲਾਸਟਿਕ ਪਾਰਟੀਕਲਸ ਉਦੋਂ ਬਣਦੇ ਹਨ ਹਨ ਜਦੋਂ ਪਲਾਸਟਿਕ ਕੱਪ ਜਾਂ ਉਪਕਰਨ ਖਰਾਬ ਹੋਣ ਲੱਗਦੇ ਹਨ, ਜੋ ਕਿ ਖੁਰਾਕ ਜਾਂ ਪੀਣ ਵਾਲੀਆਂ ਚੀਜ਼ਾਂ ਵਿੱਚ ਘੁਲ ਜਾਂਦੇ ਜਿਥੋਂ ਇਹ ਸ਼ਰੀਰ ਵਿੱਚ ਜਾ ਕੇ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਸਿਹਤ ਲਈ ਖ਼ਤਰਾ ਹਨ।
ਯਾਂਗ ਦੀ ਟੀਮ ਦੁਆਰਾ ਤਿਆਰ ਕੀਤਾ ਗਿਆ ਡਿਵਾਈਸ ਇੱਕ ਵਾਇਰਲੈਸ ਡਿਜੀਟਲ ਮਾਈਕ੍ਰੋਸਕੋਪ, ਹਰੀ ਲਾਈਟ ਅਤੇ ”ਐਕਸਾਈਟੇਸ਼ਨ ਫਿਲਟਰ” ਦਾ ਉਪਯੋਗ ਕਰਦਾ ਹੈ, ਜੋ ਕਿ ਲਿਕਵਿਡ ਨਮੂਨੇ ਨੂੰ ਜਾਂਚਣ ਲਈ ਕਿਸੇ ਵੀ ਮਾਈਕ੍ਰੋਪਲਾਸਟਿਕਸ ਨੂੰ ਚਮਕਾ ਦਿੰਦਾ ਹੈ।