ਬ੍ਰਿਟਿਸ਼ ਕੋਲੰਬੀਆ ‘ਚ ਕਾਰਬਨ ਟੈਕਸ ‘ਤੇ ਐਨ.ਡੀ.ਪੀ. ਸਰਕਾਰ ਦਾ ਐਲਾਨ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਐਨ.ਡੀ.ਪੀ. ਨੇਤਾ ਡੇਵਿਡ ਈਬੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਜੇਕਰ ਫੈਡਰਲ ਸਰਕਾਰ ਸੂਬਿਆਂ ਲਈ ਲਾਜ਼ਮੀ ਕਾਰਬਨ ਟੈਕਸ ਦੀ ਸ਼ਰਤ ਹਟਾਉਂਦੀ ਹੈ, ਤਾਂ ਉਹ ਬੀ.ਸੀ. ਵਾਸੀਆਂ ਲਈ ਕਾਰਬਨ ਟੈਕਸ ਨੂੰ ਰੱਦ ਕਰਨਗੇ। ਇਹ ਐਲਾਨ ਬ੍ਰਿਟਿਸ਼ ਕੋਲੰਬੀਆ ਲਈ ਇੱਕ ਵੱਡਾ ਮੋੜ ਹੋਵੇਗਾ, ਕਿਉਂਕਿ ਇਸ ਸੂਬੇ ਨੇ 2008 ਵਿੱਚ ਕੈਨੇਡਾ ਵਿੱਚ ਕਾਰਬਨ ਮੁੱਲ ਦੇਣ ਦੀ ਨੀਤੀ ਦਾ ਆਗਾਜ਼ ਕੀਤਾ ਸੀ।
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਵਿਦਿਆ ਦੀ ਪ੍ਰੋਫੈਸਰ ਕੈਥਰੀਨ ਹੈਰਿਸਨ ਨੇ ਕਿਹਾ, ”ਇਹ ਬਦਲਾਅ ਬ੍ਰਿਟਿਸ਼ ਕੋਲੰਬੀਆ ਲਈ ਵੱਡਾ ਕਦਮ ਹੈ, ਕਿਉਂਕਿ ਸੂਬੇ ਨੇ ਸਿਰਫ ਕੈਨੇਡਾ ‘ਚ ਹੀ ਨਹੀਂ, ਸਗੋਂ ਸਾਰੇ ਸੂਬਿਆਂ ਦੇ ਸਮਰਥਨ ਨਾਲ ਫੈਡਰਲ ਸਰਕਾਰ ਨੂੰ ਸਪਰੀਮ ਕੋਰਟ ‘ਚ ਵੀ ਜਿੱਤਵਾਇਆ ਸੀ।”
ਇਸ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਸਵੇਰੇ ਕਿਹਾ ਕਿ ਐਨ.ਡੀ.ਪੀ. ਪੌਲੀਵੀਅਰ ਦੇ ਸਿਆਸੀ ਦਬਾਅ ਹੇਠ ਝੁਕ ਰਹੀ ਹੈ। ਟਰੂਡੋ ਨੇ ਕਿਹਾ, ”ਐਨ.ਡੀ.ਪੀ. ਨੂੰ ਵਾਤਾਵਰਣ ਦੀ ਚਿੰਤਾ ਹੈ, ਪਰ ਇਹ ਜ਼ਾਹਰ ਹੈ ਕਿ ਉਹਨਾਂ ਨੂੰ ਮੌਸਮੀ ਤਬਦੀਲੀ ਦੇ ਮਾਮਲੇ ‘ਤੇ ਸਹੀ ਹੱਲ ਨਹੀਂ ਪਤਾ।”
ਪ੍ਰੋਫੈਸਰ ਕੈਥਰੀਨ ਹੈਰਿਸਨ ਨੇ ਇਹ ਵੀ ਕਿਹਾ ਕਿ ਮੌਜੂਦਾ ਵੋਟਰਾਂ ਦੀਆਂ ਤਰਜੀਹਾਂ ਵਿੱਚ ਵੱਡਾ ਬਦਲਾਅ ਆਇਆ ਹੈ। ਪੰਜ ਸਾਲ ਪਹਿਲਾਂ, ਮੌਸਮੀ ਤਬਦੀਲੀ ਚੋਣਾਂ ‘ਚ ਸਿਰਮੌਰ ਮੁੱਦੇ ਵਿੱਚੋਂ ਇੱਕ ਸੀ, ਪਰ ਹੁਣ ਮਹਿੰਗਾਈ, ਘਰਾਂ ਦੀ ਲਾਗਤ ਆਦਿ ਪ੍ਰਮੁੱਖ ਮੁੱਦੇ ਬਣ ਕੇ ਉਭਰ ਰਹੇ ਹਨ।
ਹੈਰਿਸਨ ਨੇ ਕਿਹਾ ਕਿ ਇਸ ਬਦਲਾਅ ਨੇ ਬੀ.ਸੀ. ਦੇ ਵੋਟਰਾਂ ਨੂੰ ਇੱਕ ਮੁਕਾਬਲੀਤਮਕ ਤਾਕਤ ਦੇ ਰੂਪ ਵਿੱਚ ਵਧਾਇਆ ਹੈ।
ਪਰ ਵੇਖਣਾ ਬਾਕੀ ਹੈ ਕਿ ਇਸਦਾ ਚੋਣਾਂ ‘ਚ ਕੀ ਪ੍ਰਭਾਵ ਪਏਗਾ, ਪਰ ਇਹ ਪੱਕਾ ਹੈ ਕਿ ਐਨ.ਡੀ.ਪੀ. ਅਤੇ ਵੋਟਰਾਂ ਦੇ ਵਿਚਕਾਰ ਵਾਤਾਵਰਣ ਸਬੰਧੀ ਵੱਡਾ ਅੰਤਰ ਰਹੇਗਾ।
ਹੈਰਿਸਨ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਡੇਵਿਡ ਈਬੀ ਨੀਤੀਆਂ ‘ਤੇ ਦੋ-ਧਾਰੀ ਸਟੈਂਡ ਲੈਂਦੇ ਹਨ, ਤਾਂ ਇਸ ਨਾਲ ਉਹਨਾਂ ਦੀ ਸਿਆਸੀ ਸਾਖ ‘ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਯੂਸੀ ਦੀ ਗੱਲ ਹੈ ਕਿ ਕਾਰਬਨ ਟੈਕਸ ਨੂੰ ਲੈ ਕੇ ਜਨਤਾ ਵਿੱਚ ਗਲਤ ਜਾਣਕਾਰੀ ਫੈਲ ਰਹੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version