ਟੀਡੀ ਬੈਂਕ ‘ਸਪੂਫਿੰਗ’ ਦੋਸ਼ਾਂ ‘ਤੇ 20 ਮਿਲੀਅਨ ਡਾਲਰ ਤੋਂ ਵੱਧ ਜੁਰਮਾਨਾ ਭਰਨ ਲਈ ਹੋਇਆ ਰਾਜ਼ੀ

 

ਟਰਾਂਟੋ (ਸਿਮਰਨਜੀਤ ਸਿੰਘ): ਟੀਡੀ ਬੈਂਕ (ਟੋਰਾਂਟੋ-ਡੋਮੀਨੀਅਨ ਬੈਂਕ) ਨੇ ਅਮਰੀਕੀ ਰੈਗੂਲੇਟਰੀ ਸੰਸਥਾਵਾਂ ਵੱਲੋਂ ਲਗਾਏ ਗਏ ‘ਸਪੂਫਿੰਗ’ ਦੋਸ਼ਾਂ ਦੇ ਤਹਿਤ 20 ਮਿਲੀਅਨ ਡਾਲਰ ਤੋਂ ਵੱਧ ਰਕਮ ਭਰਨ ਲਈ ਸਹਿਮਤੀ ਦਿਤੀ ਹੈ। ਇਸ ਦੋਸ਼ ਦੇ ਤਹਿਤ ਬੈਂਕ ਦੇ ਟ੍ਰੇਡਰਾਂ ‘ਤੇ ਮਾਰਕੀਟ ਵਿੱਚ ਹੇਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਸਪੂਫਿੰਗ, ਇੱਕ ਅਜਿਹਾ ਵਿਵਹਾਰ ਹੈ ਜਿੱਥੇ ਟ੍ਰੇਡਰ ਮਾਰਕੀਟ ‘ਚ ਨਕਲੀ ਆਦੇਸ਼ ਪਾਏ ਜਾਂਦੇ ਹਨ, ਤਾਂ ਜੋ ਕੀਮਤਾਂ ਨੂੰ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਘਟਾ-ਵਧਾ ਕੇ ਫਾਇਦਾ ਲਿਆ ਜਾ ਸਕੇ। ਇਸ ਕੇਸ ਵਿੱਚ, ਅਮਰੀਕੀ ਕਮੋਡੀਟੀ ਫਿਊਚਰਜ਼ ਟ੍ਰੇਡਿੰਗ ਕਮਿਸ਼ਨ (ਛਢਠਛ) ਨੇ ਟੀਡੀ ਬੈਂਕ ਦੇ ਕੁਝ ਟ੍ਰੇਡਰਾਂ ‘ਤੇ 2013 ਤੋਂ 2019 ਤੱਕ ਇਹ ਜ਼ੁਰਮ ਕਰਨ ਦੇ ਦੋਸ਼ ਲਗਾਏ।
ਛਢਠਛ ਦੇ ਬਿਆਨ ਅਨੁਸਾਰ, ਟੀਡੀ ਬੈਂਕ ਦੇ ਕੁਝ ਟ੍ਰੇਡਰਾਂ ਨੇ ਕਈ ਵਾਰ ਮਾਰਕੀਟ ‘ਚ ਆਦੇਸ਼ ਪਾ ਕੇ ਉਨ੍ਹਾਂ ਨੂੰ ਰੱਦ ਕੀਤਾ, ਜਿਸ ਨਾਲ ਸਿਰਫ਼ ਕੀਮਤਾਂ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ, ਉਨ੍ਹਾਂ ਨੇ ਨਫ਼ਾ ਲੈਣ ਲਈ ਮਾਰਕੀਟ ‘ਚ ਹਕੀਕਤੀ ਆਦੇਸ਼ ਪਾਏ। ਇਹ ਕਾਰਵਾਈ ‘ਸਪੂਫਿੰਗ’ ਕਹਾਉਂਦੀ ਹੈ ਅਤੇ ਇਹ ਅਮਰੀਕਾ ਦੀਆਂ ਵਿੱਤੀ ਮਾਰਕੀਟਾਂ ਵਿੱਚ ਗੈਰਕਾਨੂੰਨੀ ਮੰਨੀ ਜਾਂਦੀ ਹੈ। This report was written by Simranjit Singh as part of the Local Journalism Initiative.

Exit mobile version