ਬ੍ਰਿਟਿਸ਼ ਕੋਲੰਬੀਆ ‘ਚ ਬਿਜਲੀ ਦੀ ਲੋੜ ਪੂਰੀ ਕਰਨ ਲਈ ਨਿਊਕਲੀਅਰ ਊਰਜਾ ਦੀ ਮੰਗ ਉੱਠੀ

ਵੈਨਕੂਵਰ, (ਸਿਮਨਰਜੀਤ ਸਿੰਘ) ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਵਾਲੇ ਸਾਲਾਂ ਵਿੱਚ ਬਿਜਲੀ ਦੀ ਲੋੜ ਵਿੱਚ ਵਾਧਾ ਹੋਣ, ਖਾਸ ਤੌਰ ‘ਤੇ ਮੌਸਮੀ ਤਬਦੀਲੀ ਰੋਕਣ ਲਈ ਬਿਜਲੀਕਰਨ ਦੇ ਵਧ ਰਹੇ ਦਬਾਅ ਕਾਰਨ ਬੀ.ਸੀ. ਵਿੱਚ ਨਿਊਕਲੀਅਰ ਉਰਜਾ ਲਿਆਉਣ ਦੀ ਮੰਗ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਹੋਈ ਬੀ.ਸੀ. ਚੋਣਾਂ ਦੀ ਰੇਡੀਓ ਡਿਬੇਟ ਵਿਚ ਵੀ ਇਹ ਨਵਾਂ ਮੁੱਦਾ ਸ਼ਾਮਲ ਰਿਹਾ।
ਕੀ ਨਿਊਕਲੀਅਰ ਊਰਜਾ ਬੀ.ਸੀ. ਲਈ ਇੱਕ ਵਜੀਬ ਅਤੇ ਸਸਤੀ ਵਿਕਲਪ ਹੋ ਸਕਦੀ ਹੈ?
ਬ੍ਰਿਟਿਸ਼ ਕੋਲੰਬੀਆ ਨੇ ਹਮੇਸ਼ਾਂ ਹਾਈਡ੍ਰੋਪਾਵਰ ‘ਤੇ ਭਰੋਸਾ ਕੀਤਾ ਹੈ, ਪਰ ਹੁਣ ਵੱਧ ਰਹੇ ਬਿਜਲੀ ਦੀ ਖਪਤ ਅਤੇ ਬਿਜਲੀਕਰਨ ਦੀਆਂ ਯੋਜਨਾਵਾਂ ਲਈ ਹੋਰ ਊਰਜਾ ਸਰੋਤਾਂ ਦੀ ਲੋੜ ਹੈ। ਬਿਜਲੀ ਦੀ ਵੱਧਦੀ ਲੋੜ ਅਤੇ ਕਾਰਬਨ ਨੂੰ ਘਟਾਉਣ ਲਈ ਬਿਜਲੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਅਤੇ ਇਸ ਨਾਲ ਹਾਈਡ੍ਰੋ ਰਿਸੋਰਸਜ਼ ‘ਤੇ ਦਬਾਅ ਵੱਧ ਰਿਹਾ ਹੈ।
ਇਸ ਸਮੇਂ ਬੀ.ਸੀ. ਹਾਈਡ੍ਰੋ ਨਾਲ ਕਈ ਪ੍ਰਾਜੈਕਟਾਂ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਹੋਰ ਨਵੇਂ ਊਰਜਾ ਸਰੋਤਾਂ ਦੀ ਲੋੜ ਹੈ।

ਨਿਊਕਲੀਅਰ ਊਰਜਾ ਦੇ ਫਾਇਦੇ
ਕਈ ਮਾਹਿਰ ਮੰਨਦੇ ਹਨ ਕਿ ਨਿਊਕਲੀਅਰ ਊਰਜਾ ਬੀ.ਸੀ. ਲਈ ਇੱਕ ਮੋਹਰੀ ਹੱਲ ਹੋ ਸਕਦੀ ਹੈ। ਇਹ ਵਾਤਾਵਰਣ ਲਈ ਸਾਫ਼ ਹੈ, ਕਿਉਂਕਿ ਇਹ ਘੱਟ ਕਾਰਬਨ ਗੈਸਾਂ ਪੈਦਾ ਹੁੰਦੀਆਂ ਹਨ ਅਤੇ ਇਹ ਮੌਸਮ ਤੋਂ ਪ੍ਰਭਾਵਿਤ ਨਹੀਂ ਹੁੰਦੀ ਜਿਵੇਂ ਸੂਰਜੀ ਅਤੇ ਪਵਨ ਊਰਜਾ। ਇਹ ਨਿਰੰਤਰ ਬਿਜਲੀ ਮੁਹੱਈਆ ਕਰਦੀ ਹੈ, ਜਿਸ ਨਾਲ ਹੋਰ ਰਿਸੋਰਸਜ਼ ‘ਤੇ ਦਬਾਅ ਘਟਦਾ ਹੈ।

ਨਿਊਕਲੀਅਰ ਊਰਜਾ ਦੀ ਕੀਮਤ ਅਤੇ ਚੁਣੌਤੀਆਂ
ਹਾਲਾਂਕਿ ਨਿਊਕਲੀਅਰ ਊਰਜਾ ਦੀ ਸਥਾਪਨਾ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਸੁਰੱਖਿਆ, ਵਿਦੇਸ਼ੀ ਦਖ਼ਲਅੰਦਾਜ਼ੀ, ਅਤੇ ਕੱਚੇ ਮਾਲ ਦੀਆਂ ਸਮੱਸਿਆਵਾਂ ਵੱਡੀਆਂ ਚੁਣੌਤੀਆਂ ਹਨ। ਨਿਊਕਲੀਅਰ ਰਿਆਕਟਰਾਂ ਦੀ ਬਣਾਵਟ ਸਭ ਤੋਂ ਮਹਿੰਗੀ ਹੈ ਅਤੇ ਇਸ ਨੂੰ ਬਣਾਉਣ ਲਈ ਸਾਲਾਂ ਦਾ ਸਮਾਂ ਲੱਗ ਸਕਦਾ ਹੈ ਜੋ ਕਿ ਤੁਰੰਤ ਬਿਜਲੀ ਦੀ ਲੋੜ ਪੂਰੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ, ਇਸ ਨਾਲ ਜੁੜੇ ਖਤਰੇ, ਜਿਵੇਂ ਕਿ ਰੇਡੀਏਸ਼ਨ ਅਜੇ ਵੀ ਲੋਕਾਂ ਵਿੱਚ ਡਰ ਪੈਦਾ ਕਰਦੇ ਹਨ।

ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ
ਨਿਊਕਲੀਅਰ ਊਰਜਾ ਬੇਸ਼ੱਕ ਘੱਟ ਕਾਰਬਨ ਗੈਸਾਂ ਪੈਦਾ ਕਰਦੀ ਹੈ, ਪਰ ਰੇਡੀਏਸ਼ਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਹੋਰ ਕੂੜਾ ਇੱਕ ਵੱਡੀ ਚੁਣੌਤੀ ਹੈ। ਇਹ ਵੀ ਇੱਕ ਮੁੱਦਾ ਹੈ ਕਿ ਇਸਦੇ ਨਾਲ ਵੀ ਵਾਤਾਵਰਣ ‘ਤੇ ਕੀ ਅਸਰ ਪੈ ਸਕਦਾ ਹੈ ਅਤੇ ਇਹ ਅਸਰ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version