ਕੈਨੇਡਾ ਪੋਸਟ ਅਤੇ ਯੂਨੀਅਨ ਦਰਮਿਆਨ ਰੇੜਕਾ ਬਰਕਰਾਰ

ਫੈਡਰਲ ਮੰਤਰੀ ਨੇ ਮੰਤਰੀ ਨੇ ਦੋਹਾਂ ਧਿਰਾਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਹਾ
ਸਰੀ, (ਅਮਰਪਾਲ ਸਿੰਘ): ਕੈਨੇਡਾ ਪੋਸਟ ਅਤੇ ਯੂਨੀਅਨ ਦਰਮਿਆਨ ਚਲ ਰਹੇ ਰੇੜਕੇ ਨੂੰ ਤਕਰੀਬਨ ਇੱਕ ਮਹੀਨੇ ਦਾ ਸਮਾਂ ਹੋਣ ਵਾਲਾ ਹੈ। ਹੁਣ ਕੈੇਨੇਡਾ ਦੇ ਨੌਕਰੀਆਂ ਸਬੰਧੀ ਫੈਡਰਲ ਮੰਤਰੀ ਪੈਟੀ ਹੈਜਡੂ ਨੇ ਕੈਨੇਡਾ ਪੋਸਟ ਅਤੇ ਇਸਦੇ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੂੰ ਮੁੜ ਗੱਲਬਾਤ ਸ਼ੁਰੂ ਕਰਨ ਲਈ ਵਾਪਸ ਆਉਣ ਲਈ ਆਖਿਆ ਹੈ ਤਾਂ ਜੋ ਲੰਬੇ ਸਮੇਂ ਤੋਂ ਚੱਲ ਰਹੇ ਠੇਕੇ ਸੰਬੰਧੀ ਝਗੜੇ ਨੂੰ ਹੱਲ ਕੀਤਾ ਜਾ ਸਕੇ।
ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ, ਹੈਜਡੂ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਪਾਸਿਆਂ ਨੂੰ ਫੈਡਰਲ ਮੀਡੀਏਟਰਾਂ ਦੀ ਮਦਦ ਨਾਲ ਅਰਬਿਟ੍ਰੇਸ਼ਨ (ਚੁਣੀ ਗਈ ਥਰਡ ਪਾਰਟੀ ਰਾਹੀਂ ਹੱਲ) ਦੀ ਪ੍ਰਕਿਰਿਆ ਦੇ ਮਾਪਦੰਡਾਂ ‘ਤੇ ਗੱਲਬਾਤ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਉਮੀਦ ਕਰਦੇ ਹਨ ਕਿ ਇਹ ਵਿਵਾਦ ਕਿਸੇ ਨਾ ਕਿਸੇ ਢੰਗ ਨਾਲ ਹੱਲ ਹੋਵੇ।
ਉਨ੍ਹਾਂ ਨੇ ਲਿਖਿਆ: ”ਅਰਬਿਟ੍ਰੇਸ਼ਨ ਦੋਵਾਂ ਪਾਸਿਆਂ ਲਈ ਪਸੰਦੀਦਾ ਰਸਤਾ ਨਹੀਂ ਹੈ, ਪਰ ਇਹ ਵੀ ਸਚ ਹੈ ਕਿ ਦੋਹਾਂ ਪਾਸਿਆਂ ਕੋਲ ਆਪਣੀਆਂ ਆਪਣੀਆਂ ਤਰਜੀਹਾਂ ਹਨ। ਇਸ ਲਈ ਗੱਲਬਾਤ ਦੀ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ।”
ਇਹ ਬਿਆਨ ਉਸ ਤਿੰਨ ਦਿਨ ਬਾਅਦ ਆਇਆ ਹੈ ਜਦੋਂ ਕੈਨੇਡਾ ਪੋਸਟ ਨੇ ਯੂਨੀਅਨ ਵੱਲੋਂ ਕੀਤੀ ਗਈ ਬਾਈਂਡਿੰਗ ਅਰਬਿਟ੍ਰੇਸ਼ਨ ਦੀ ਮੰਗ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਸੀ ਕਿ ਇਹ ਪ੍ਰਕਿਰਿਆ ”ਲੰਬੀ ਅਤੇ ਪੇਚੀਦਾ” ਹੋ ਸਕਦੀ ਹੈ।
ਯੂਨੀਅਨ ਨੇ ਅਰਬਿਟ੍ਰੇਸ਼ਨ ਦੀ ਮੰਗ ਕੀਤੀ ਸੀ, ਜਿਸ ਤੋਂ ਇਕ ਦਿਨ ਪਹਿਲਾਂ ਕੈਨੇਡਾ ਪੋਸਟ ਨੇ ਮੰਤਰੀ ਹੈਜਡੂ ਨੂੰ ਲਿਖਤ ਭੇਜ ਕੇ ਯੂਨੀਅਨ ਨੂੰ ਆਖਰੀ ਪੇਸ਼ਕਸ਼ ‘ਤੇ ਵੋਟ ਕਰਵਾਉਣ ਲਈ ਕਿਹਾ ਸੀ।
ਯੂਨੀਅਨ ਨੇ ਮੰਗ ਦੇ ਜਵਾਬ ‘ਚ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਹ ਮੰਗ ਮਿਲੀ ਸੀ ਤੇ ਸੋਮਵਾਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ, ਪਰ ਬਾਅਦ ਵਿੱਚ ਮਿਆਦ ਵਧਾ ਕੇ ਬੁੱਧਵਾਰ ਤੱਕ ਕਰ ਦਿੱਤੀ ਗਈ।
ਕੈਨੇਡਾ ਪੋਸਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਮੰਤਰੀ ਦੀ ਮੰਗ ਨੂੰ ਸਵੀਕਾਰ ਕਰਦੇ ਹਨ ਅਤੇ ”ਤੇਜ਼ੀ ਨਾਲ ਮੁੜ ਗੱਲਬਾਤ ਲਈ ਤਿਆਰ” ਹਨ। ਞਕੈਨੇਡਾ ਪੋਸਟ ਅਤੇ ਯੂਨੀਅਨ 18 ਮਹੀਨਿਆਂ ਤੋਂ ਨਵੇਂ ਠੇਕੇ ਲਈ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਪਿਛਲੇ ਸਾਲ ਇੱਕ ਮਹੀਨੇ ਦੀ ਹੜਤਾਲ ਵੀ ਹੋਈ ਸੀ ਜੋ ਲੇਬਰ ਮੰਤਰੀ ਸਟੀਵਨ ਮੈਕਕਿਨਨ ਵੱਲੋਂ ਦਖਲ ਦੇਣ ਅਤੇ ਇੰਡਸਟਰੀਅਲ ਇੰਕਵਾਇਰੀ ਕਮਿਸ਼ਨ ਬਣਾਉਣ ਮਗਰੋਂ ਖਤਮ ਹੋਈ ਸੀ। This report was written by Amarpal Singh as part of the Local Journalism Initiative.

Exit mobile version