ਐਬਟਸਫੋਰਡ ਵਿੱਚ ਓਵਰਪਾਸ ਨਾਲ ਟਕਰਾਏ ਟਰੱਕ ਦੇ ਡਰਾਈਵਰ ਨੂੰ ਲੱਗਾ ਜੁਰਮਾਨਾ

 

ਸਰੀ, (ਸਿਮਰਨਜੀਤ ਸਿੰਘ): ਪਿਛਲੇ ਹਫ਼ਤੇ ਐਬਟਸਫੋਰਡ, ਬੀ.ਸੀ. ਵਿੱਚ ਇੱਕ ਓਵਰਪਾਸ ਨਾਲ ਹੋਈ ਟੱਕਰ ਵਿੱਚ ਸ਼ਾਮਲ ਟਰੱਕ ਡਰਾਈਵਰ ਨੂੰ ਜੁਰਮਾਨਾ ਅਤੇ ਟਿਕਟ ਜਾਰੀ ਕੀਤੀ ਗਈ ਹੈ।
ਇਹ ਟਰੱਕ, ਜੋ ਕਿ ਅਲਬਰਟਾ ਆਧਾਰਿਤ ਕੈਰੀਅਰ ਸੀ ਅਤੇ ਇਕ ਮੌਡਯੂਲਰ ਘਰ ਨੂੰ ਲੈ ਕੇ ਜਾ ਰਿਹਾ ਸੀ, ਐਬਟਸਫੋਰਡ ਹਾਈਵੇ 1 ‘ਤੇ ਪੱਛਮ ਵੱਲ ਜਾਂਦੇ ਹੋਏ ਨੰਬਰ 3 ਰੋਡ ਓਵਰਪਾਸ ਨਾਲ ਇਹ ਟਰੱਕ ਜਾ ਟਕਰਾਇਆ । ਟਰੱਕ ਦੀ ਲੋਡ ਲਾਇਸੰਸ ਵਾਲੀ ਸੀ ਪਰ ਟੱਕਰ ਕਾਰਨ ਓਵਰਪਾਸ ਨੂੰ ਨੁਕਸਾਨ ਹੋਇਆ। ਇਸ ਟੱਕਰ ਤੋਂ ਬਾਅਦ ਟਰੈਫਿਕ ਵੀ ਜਾਮ ਰਿਹਾ।
ਮੰਗਲਵਾਰ ਨੂੰ, ਬੀ.ਸੀ. ਹਾਈਵੇ ਪੈਟਰੋਲ ਨੇ ਕਿਹਾ ਕਿ ਡਰਾਈਵਰ ਨੂੰ “ਸਾਵਧਾਨੀ ਅਤੇ ਧਿਆਨ ਦੇ ਬਿਨਾ ਗੱਡੀ ਚਲਾਉਣ” ਲਈ $368 ਦੀ ਟਿਕਟ ਜਾਰੀ ਕੀਤੀ ਗਈ ਹੈ ਅਤੇ ਉਸ ਦੇ ਲਾਇਸੰਸ ‘ਤੇ 6 ਪੋਇੰਟ ਵੀ ਲਗਾਏ ਗਏ ਹਨ।
ਇਸ ਮਾਮਲੇ ਦੀ ਅਗਲੀ ਜਾਂਚ ਕਮਰਸ਼ੀਅਲ ਵਹੀਕਲ ਸੇਫਟੀ ਅਤੇ ਇਨਫੋਰਸਮੈਂਟ ਵਿਭਾਗ, ਜੋ ਕਿ ਬੀ.ਸੀ. ਦੀ ਟ੍ਰਾਂਸਪੋਰਟ ਮੰਤਰਾਲੇ ਦਾ ਹਿੱਸਾ ਹੈ, ਵੱਲੋਂ ਕੀਤੀ ਜਾ ਰਹੀ ਹੈ।

Exit mobile version