ਓਹਦੇ ਦੇਸ਼

 

ਲੈ ਕੇ ਘਸਮੈਲ਼ਾ ਜਿਹਾ ਖੇਸ

ਤੁਰਿਆਂ ਜਾਵਾਂ ਓਹਦੇ ਦੇਸ਼ ।

ਜਟਾਵਾਂ ਬਣੇ ਨੇ ਮੇਰੇ ਕੇਸ ।

ਉੁਹਨੂੰ ਪਹਿਚਾਣ ਨਾ ਆਵੇ ਭੇਸ ।

 

ਉੁਹ ਤਾਂ ਮਹਿਕੇ ਵਿੱਚ ਹਵਾਵਾਂ।

ਮੈਂ ਤਾਂ ਦਿੰਦਾ ਇਹੀ ਦੁਆਵਾਂ ।

ਜਿੱਧਰ ਵੀ ਮੈਂ ਤੁਰਿਆ ਜਾਵਾਂ।

ਹੋਵਣ ਸੱਜਣ ਦੀਆਂ ਉੁਹ ਰਾਹਵਾਂ।

 

ਮੈਂ ਤਾਂ ਵਾਂਗ ਫਕੀਰਾਂ ਰਹਿੰਦਾ ।

ਉੁਹਦੀ ਮੌਜ ‘ਚ ਉੁੱਠਦਾ ਬਹਿੰਦਾ।

ਮੈਨੂੰ ਦੇਖ ਕੇ ਉੁਹ ਵੀ ਕਹਿੰਦਾ ।

ਕਾਹਤੋਂ ਦਰਦ ਜੁਦਾਈਆਂ ਸਹਿੰਦਾ।

 

ਉੁਹਦੇ ਦੇਸ਼ ਬਿਨਾਂ ਨੀਂ ਸਰਦਾ ।

ਹੁਣੇ ਪਤਾ ਲੱਗਿਐ ਘਰ ਦਾ ।

ਬੂਹਾ ਖੁੱਲ੍ਹ ਰਿਹਾ ਐ ਦਰ ਦਾ ।

ਅਰਜ਼ਾ ਦਿਲ ਪਿਆ ਐ ਮਰਦਾ ।

 

ਪਹਿਲਾਂ ਨੱਕ ਬੁੱਲ੍ਹ ਜਿਹਾ ਵਟਾਇਆ ।

ਆਹ ਤਾਂ ਮੰਗਣ ਫੱਕਰ ਆਇਆ ।

ਮੇਰੀ ਝੋਲੀ ਆਟਾ ਪਾਇਆ ।

ਫਿਰ ਥੋੜ੍ਹਾ ਜਿਹਾ ਮੁਸਕਾਇਆ ।

 

ਓਦੋਂ ਗੀਤ ਪਿਆਰ ਦੇ ਗਾਈਏ ।

ਜਦ ਵੀ ਸੱਜਣ ਮੂਹਰੇ ਆਈਏ ।

ਉੁਹਦੀ ਖੈਰ ‘ਚ ਮਿਲ ਗਈ ਮੁਕਤੀ ।

ਕਿਉਂ ਨਾ ਐਥੇ ਈ ਮਰ ਜਾਈਏ ।

ਲੇਖਕ : ਅਰਜ਼ਪ੍ਰੀਤ

Related Articles

Latest Articles

Exit mobile version