ਬੋਲ ਪੰਜਾਬੀ

 

ਲੋਕੋ ਵੇ! ਕਿਉ ਭੁੱਲਦੇ ਜਾਉਪੰਜਾਬੀ?

ਲੋਕੋ ਵੇ! ਕਿਉਂ ਛੱਡਦੇ ਜਾਉ ਪੰਜਾਬੀ?

ਤੁਸੀ ਪੰਜਾਬੀ ਤੁਹਾਡੀ ਕੁਲ ਪੰਜਾਬੀ।

ਆਉਣ ਵਾਲੀਤਾਰੀਖ਼ ਹੈ ਪੰਜਾਬੀ।

ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ?

ਕੱਖਾਂ ਵਾਂਗ ਨਾ ਰੋਲੋ ਇਸ ਨੂੰ।

ਗੈਰਤ ਮੰਦੋ ਤੁਸੀ ਬੋਲੋ ਪੰਜਾਬੀ।

ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ?

ਦਰ-ਦਰ ਤੇ ਕਿਉ ਧੱਕੇ ਪਏ ਖਾਉ।

ਰੂਹ ਦੇਜਦ ਹੈ ਕੋਲ ਪੰਜਾਬੀ।

ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ?

ਚੜ੍ਹਦੇ-ਲਹਿੰਦੇ,ਪੂਰਬੋਂ-ਪੱਛਮ।

ਦੁਨੀਆਂ ਚੱਕਰ ਗੋਲ ਪੰਜਾਬੀ।

ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ?

ਮਾਂ ਬੋਲੀ ਹੈ ਸਭ ਨਾਲੋਂ ਉੱਤਮ।

ਖੋਲ੍ਹਣ ਲੇਖਕ ਪੋਲ ਪੰਜਾਬੀ।

ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ?

ਉੱਚਾ ਇਹਦਾ ਨਾਂ ਅਸੀਂ ਕਰਕੇ।

ਵਜਾਈਏ ਖੁਸ਼ੀ ਦੇ ਢੋਲ ਪੰਜਾਬੀ।

ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ?

ਸਭ ਬੋਲੀਆਂ ਹੀ ਵਧੀਆ ਭਾਵੇਂ।

‘ਬੁੱਟਰ’ ਹੈ ਅਨਮੋਲ ਪੰਜਾਬੀ

ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ?

ਡਾ: ਸਤਿੰਦਰਜੀਤ ਕੌਰ ਬੁੱਟਰ

 

Related Articles

Latest Articles

Exit mobile version