ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਇੱਕ ਇਮੀਗ੍ਰੇਸ਼ਨ ਵਕੀਲ, ਡੇਵਿਡ ਔਜਲਾ ਨੇ ਦੱਸਿਆ ਹੈ ਕਿ ਫੈਡਰਲ ਸਰਕਾਰ ਦਾ ਇਮੀਗ੍ਰੇਸ਼ਨ ਟੀਚੇ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ ਅਤੇ ਨਵੀਂ ਇਮੀਗ੍ਰੇਸ਼ਨ ਯੋਜਨਾਵਾਂ ਵੀ ਐਲਾਨੀਆਂ ਹਰ ਕੈਨੇਡਾ ਲਈ ਇਹ ਫੈਸਲਾ “ਕਾਣੀ ਅੱਖ” ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਮੌਜੂਦਾ ਪ੍ਰਣਾਲੀ ਵਿੱਚ ਮੌਜੂਦ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਕੈਨੇਡਾ ਵਿੱਚ ਆਉਣ ਨੂੰ ਵਧੇਰੇ ਮੁਸ਼ਕਲ ਬਣਾ ਦੇਵੇਗਾ।
ਔਜਲਾ ਨੇ ਇਹ ਵੀ ਕਿਹਾ ਕਿ ਇਹ ਫੈਸਲਾ “ਸਿਆਸਤ ਤੋਂ ਪ੍ਰੇਰਿਤ” ਜਾਪਦਾ ਹੈ ਅਤੇ ਇਸ ਨਾਲ ਆਰਥਿਕ ਨੁਕਸਾਨ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ”ਜਦੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਟੀਚੇ ਨੂੰ 200,000 ਦੇ ਆਸਪਾਸ ਘਟਾ ਰਹੇ ਹਾਂ, ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਪਿੱਛੇ ਨੂੰ ਵੱਧਣਾ ਲੱਗੇ ਹਾਂ ਇਹ ਨਾ ਸਿਰਫ ਕੈਨੇਡਾ ਦੀ ਅਬਾਦੀ ਵਾਧੇ ਦੇ ਮਾਮਲੇ ਵਿੱਚ, ਸਗੋਂ ਸਾਡੇ ਕੰਮਾਂ ਅਤੇ ਆਰਥਿਕਤਾ ਨੂੰ ਬਣਾਈ ਰੱਖਣ ਲਈ ਵੀ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ‘ਚ ਨਜ਼ਰ ਆਉਣਗੇ”
ਪਿਛਲੇ ਹਫਤੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਫੈਸਲੇ ਦਾ ਐਲਾਨ ਕੀਤਾ, ਜੋ ਕਿ ਟਰੂਡੋ ਦੇ ਅਨੁਸਾਰ ਅਬਾਦੀ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ ਕੀਤੇ ਗਏ ਵੱਡੇ ਬਦਲਾਵਾਂ ਵਿੱਚੋਂ ਇੱਕ ਹੈ। ਸਰ੍ਹੀ ਬੋਰਡ ਆਫ ਟਰੇਡ ਦੇ ਅੰਤਰਕਾਲੀ ਪ੍ਰਤੀਨਿਧੀ ਜਸਰੂਪ ਗੋਸਲ ਨੇ ਵੀ ਇਸ ਬਦਲਾਅ ‘ਤੇ ਨਾਰਾਜ਼ਗੀ ਜਤਾਈ ਹੈ।
ਗੋਸਲ ਨੇ ਕਿਹਾ, ”ਪਿਛਲੇ ਸਾਲ, ਸਾਡੇ ਵਪਾਰਕ ਸਮੁਦਾਇ ਨੂੰ ਅਗਲੇ ਕੁਝ ਸਾਲਾਂ ਵਿੱਚ 500,000 ਨੰਬਰ ਦਿੱਤੇ ਗਏ ਸਨ ਅਤੇ ਵਪਾਰਾਂ ਨੇ ਇਸ ਮੌਕੇ ਲਈ ਤਿਆਰੀ ਕੀਤੀ ਸੀ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇੱਕ ਸਾਲ ਬਾਅਦ ਆਪਣੀ ਇਮੀਗ੍ਰੇਸ਼ਨ ਨੀਤੀ ਬਦਲਣਾ ਵਪਾਰਾਂ ਦੀ ਵਿਕਾਸ ਅਤੇ ਸਥਿਰਤਾ ਦੀ ਯੋਜਨਾ ਬਣਾਉਣ ਵਿੱਚ ਰੁਕਾਵਟ ਪੈਦਾ ਕਰੇਗਾ।
ਬੀ.ਸੀ. ਵਿੱਚ ਅਗਲੇ ਦਹਾਕੇ ਵਿੱਚ ਇੱਕ ਮਿਲੀਅਨ ਤੋਂ ਵੱਧ ਨੌਕਰੀਆਂ ਦੇ ਮੌਕੇ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ, ਪਰ ਸਰਕਾਰ ਦੇ ਇਮੀਗ੍ਰੇਸ਼ਨ ਟਾਰਗੇਟ ਘਟਾਉਣ ਨਾਲ ਇਹ ਮੌਕੇ ਖਤਰੇ ਵੀ ਵਿੱਚ ਪੈਂਦੇ ਨਜ਼ਰ ਆ ਰਹੇ ਹਨ।
ਇਹ ਸਥਿਤੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ‘ਤੇ ਇੱਕ ਵੱਡਾ ਸਵਾਲ ਖੜਾ ਕਰਦੀ ਹੈ, ਜਿਸਦਾ ਪ੍ਰਭਾਵ ਸਿਰਫ਼ ਨਵੇਂ ਇਮੀਗ੍ਰੈਂਟਾਂ ‘ਤੇ ਹੀ ਨਹੀਂ, ਸਗੋਂ ਸਥਾਨਕ ਆਰਥਿਕਤਾ ‘ਤੇ ਵੀ ਪੈਂਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.