ਸਿੱਖਾਂ ਦੇ ਸੰਦਰਭ ਵਿਚ ਸਮਾਜਿਕ ਮੌਤ ਅਤੇ ਨਸਲਕੁਸ਼ੀ

 

ਲੇਖਕ : ਪ੍ਰਭਜੋਤ ਕੌਰ
ਈ-ਮੇਲ: ਕਉਰ_ੲਚੋਨੋਮਿਚਸ1384੿ੇੳਹੋ.ਚੋਮ
1947 ਤੋਂ ਲੈ ਕੇ ਹਿੰਦੂਆਂ ਦੀ ਗੁਲਾਮੀ ਦੇ ਦੌਰ ਵਿਚ ਸਿੱਖ ਲਗਾਤਾਰ ਅਨਿਆਂ ਤੇ ਜ਼ੁਲਮ ਦਾ ਸਾਹਮਣਾ ਕਰ ਰਹੇ ਹਨ। ਸਿੱਖਾਂ ਦੀ ਨਿਰੰਤਰ ਨਸਲਕੁਸ਼ੀ ਅੱਜ ਵੀ ਜਾਰੀ ਹੈ। ਗੁਲਾਮੀ ਵਿਚੋਂ ਨਿਕਲੀ ਭਾਰਤੀ ਰਾਸ਼ਟਰਵਾਦੀਆਂ, ਖੱਬੇਪੱਖੀਆਂ ਤੇ ਉਦਾਰਵਾਦੀਆਂ ਦੀ ਬਿਰਤਾਂਤਕ ਹਿੰਸਾ ਕਾਰਨ ਸਿੱਖਾਂ ਨਾਲ ਹੋਈ ਨਸਲਕੁਸ਼ੀ ਨੂੰ ਸਿਰਫ਼ ਸਰੀਰਕ ਹਿੰਸਾ ਤੇ ਮੌਤ ਤੱਕ ਸੀਮਤ ਕੀਤਾ ਜਾਂਦਾ ਹੈ। ਨਸਲਕੁਸ਼ੀ ਨੂੰ ਬੀਤ ਚੁੱਕੇ ਦੀ ਗੱਲ ਕਹਿ ਕੇ ਇਸਨੂੰ ਭੁਲਾ ਕੇ ਸਿੱਖਾਂ ਨੂੰ ਅੱਗੇ ਵਧਣ ਦੀ ਤਾਕੀਦ ਹੀ ਕੀਤੀ ਗਈ ਹੈ। ਇਸ ਤਰ੍ਹਾਂ ਸਿੱਖਾਂ ਨਾਲ ਹੋਏ ਅਨਿਆਂ ਦੀ ਜੜ੍ਹ ਨੂੰ ਨਹੀਂ ਫੜਿਆ ਜਾ ਸਕਦਾ। ਸਾਨੂੰ ਨਸਲਕੁਸ਼ੀ ਦੀ ਪਰਿਭਾਸ਼ਾ ਨੂੰ ਲੈ ਕੇ ਡੂੰਘਾ ਅਧਿਐਨ ਕਰਨ ਦੀ ਲੋੜ ਹੈ। ਕਲੋਡੀਆ ਕਾਰਡ, ਅਮਰੀਕਨ ਫ਼ਿਲਾਸਫ਼ਰ ਤੇ ਪ੍ਰੋਫੈਸਰ, ਅਨੁਸਾਰ, ਨਸਲਕੁਸ਼ੀ ਸਿਰਫ ਅਨਿਆਂ ਹੀ ਨਹੀਂ, ਬਲਕਿ ਜ਼ੁਲਮ ਦੀ ਅੱਤ ਹੈ। ਲੋਕਾਂ ਨੂੰ ਸਿਰਫ਼ ਇਸ ਲਈ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਕਿ ਉਨਾ੍ਹਂ ਨੇ ਕੀ ਕੀਤਾ ਹੈ ਸਗੋਂ ਇਸ ਲਈ ਕਿ ਉਹ ਕੌਣ ਹਨ। ਉਹ ਦੱਸਦੀ ਹੈ ਕਿ ਸਮਾਜਿਕ ਮੌਤ ਨਸਲਕੁਸ਼ੀ ਦਾ ਧੁਰਾ ਹੈ। ਸਮਾਜਿਕ ਮੌਤ ਦਾ ਭਾਵ ਹੈ ਕਿ ਸਮਾਜਿਕ ਸੰਸਥਾਵਾਂ, ਰਿਸ਼ਤਿਆਂ ਅਤੇ ਉਨ੍ਹਾਂ ਢਾਂਚਿਆਂ ਨੂੰ ਖ਼ਤਮ ਕਰਨਾ ਜੋ ਇਕ ਕੌਮ ਨੂੰ ਵਿਲੱਖਣ ਅਰਥ ਅਤੇ ਪਛਾਣ ਨੂੰ ਪਰਿਭਾਸ਼ਤ ਕਰਨ ਅਤੇ ਸੁਚੱਜੇ ਤਰੀਕੇ ਨਾਲ ਵਧਣ-ਫੁੱਲਣ ਵਿਚ ਸਹਾਈ ਹੁੰਦੇ ਹਨ। ਨਸਲਕੁਸ਼ੀ ਜ਼ੁਲਮ ਦੀ ਅੱਤ ਇਸੇ ਲਈ ਹੈ ਕਿ ਇਕ ਸਮਾਜਿਕ ਤਾਣੇ-ਬਾਣੇ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਦਾ ਅਸਰ ਪੀੜਤ ਕੌਮਾਂ ਦੇ ਬਾਸ਼ਿੰਦਿਆਂ, ਪਰਿਵਾਰਕ, ਸੱਭਿਆਚਾਰਕ, ਧਾਰਮਿਕ ਰਿਸ਼ਤਿਆਂ ‘ਤੇ ਪੈਂਦਾ ਹੈ। ਇਹ ਰਿਸ਼ਤੇ ਤੇ ਢਾਚੇ ਹੀ ਸਮਾਜ ਦੀ ਰੂਹ ਨੂੰ ਚਲਾਉਣ ਵਿਚ ਸਹਾਈ ਹੁੰਦੇ ਹਨ। ਕਾਰਡ ਅਨੁਸਾਰ ਸਮਾਜਿਕ ਸਜੀਵਤਾ (ੋੰਚਅਿਲ ੜਟਿਅਲਟਿੇ) ਇਕ ਕੌਮ ਦੀ ਰੂਹ ਹੁੰਦੀ ਹੈ ਜੋ ਕੌਮ ਦੇ ਬਾਸ਼ਿੰਦਿਆਂ ਨੂੰ ਆਪਣੇਪਨ ਦਾ ਅਹਿਸਾਸ, ਕੌਮਾਂ ਜੀਵਣ ਜੀਣ ਦੇ ਸੱਚੇ ਸੁੱਚੇ ਉਦੇਸ਼ ਅਤੇ ਇਕ ਵਿਲੱਖਣ ਪਛਾਣ ਦਿੰਦੀ ਹੈ। ਸਮਾਜਿਕ ਮੌਤ ਕਾਰਨ ਵਿਅਕਤੀ ਇਨ੍ਹਾਂ ਅਤਿ ਲੋੜੀਂਦੇ ਸੰਬੰਧਾਂ ਦੀ ਘਾਟ ਨੂੰ ਅਨੁਭਵ ਕਰਦੇ ਹਨ, ਜਿਸ ਨਾਲ ਹੋਂਦ ਦੇ ਸੰਕਟ ਦਾ ਜਨਮ ਹੁੰਦਾ ਹੈ ਅਤੇ ਜੀਵਨ ਦੇ ਸੱਚੇਸੁੱਚੇ ਅਹਿਸਾਸਾਂ ਦੀ ਅਣਹੋਂਦ ਅਤੇ ਉੱਚੇ ਅਰਥਾਂ ਦੀ ਕਮੀ ਮਹਿਸੂਸ ਹੁੰਦੀ ਹੈ। ਕਾਰਡ ਦੇ ਅਨੁਸਾਰ ਸਮਾਜਿਕ ਮੌਤ ਨੂੰ ਨਸਲਕੁਸ਼ੀ ਦੇ ਕੇਂਦਰ ਵਿਚ ਰੱਖ ਕੇ ਹੀ ਇਹ ਸਮਝਿਆ ਜਾ ਸਕਦਾ ਹੈ ਕਿ ਨਸਲਕੁਸ਼ੀ ਬਾਕੀ ਅਪਰਾਧਾਂ ਨਾਲੋਂ ਵੱਖਰੀ ਅਤੇ ਸੰਗੀਨ ਕਿਉਂ ਹੈ – ਕਿਉਂਕਿ ਇਹ ਕੌਮ ਦੇ ਬੁਨਿਆਦੀ ਤੱਤਾਂ ਨੂੰ ਖਤਮ ਕਰਦੀ ਹੈ – ਜੋ ਕਿ ਕੌਮ ਦੇ ਵਧਣਫੁੱਲਣ ਅਤੇ ਜੀਵੰਤ ਅਹਿਸਾਸ ਪੈਦਾ ਕਰਨ ਲਈ ਜ਼ਰੂਰੀ ਹੁੰਦੇ ਹਨ। ਸਮਾਜਿਕ ਮੌਤ, ਨਸਲਕੁਸ਼ੀ ਅਤੇ ਸਿੱਖਾਂ ਦਾ ਅਨੁਭਵ: ਜੇਕਰ ਉਪਰੋਕਤ ਸਭ ਗੱਲਾਂ ਨੂੰ ਭਾਰਤੀ ਹਿੰਦੂ ਰਾਜ ਦੇ ਅੰਦਰ ਸਿੱਖਾਂ ਦੇ ਸੰਦਰਭ ਵਿਚ ਵੇਖੀਏ ਤਾਂ ਸਮਝ ਆਉਂਦਾ ਹੈ ਕਿ ਸਿੱਖਾਂ ‘ਤੇ ਹੋ ਰਹੇ ਜ਼ੁਲਮ ਦੀ ਜੜ੍ਹ ਕਿੱਥੇ ਲੱਗੀ ਹੈ। ਭਾਰਤ ਨੇ ਆਪਣੀ ਆਜ਼ਾਦੀ ਦੇ 7 ਹਫ਼ਤਿਆਂ ਬਾਅਦ ਹੀ ਇਕ ਸਰਕੂਲਰ ਜਾਰੀ ਕਰ ਕੇ ਸਿੱਖਾਂ ਨੂੰ ‘ਜਰਾਇਮ ਪੇਸ਼ਾ’ ਕੌਮ ਕਿਹਾ। ਫਿਰ ਭਾਰਤੀ ਸੰਵਿਧਾਨ ਅੰਦਰ ਆਰਟੀਕਲ 25 ਬੀ ਦੇ ਅੰਦਰ ਸਿੱਖਾਂ ਦੀ ਅੱਡਰੀ ਹਸਤੀ ਤੋਂ ਮੁਨਕਰ ਹੋ ਕਿ ਸਿੱਖਾਂ ਨੂੰ ਨਿੱਜੀ ਕਾਨੂੰਨ ਤੋਂ ਵਾਂਝੇ ਅਤੇ ਹਿੰਦੂ ਐਕਟ ਅੰਦਰ ਵਿਆਹ, ਮੌਤ ਅਤੇ ਹੋਰ ਚੀਜ਼ਾਂ ਰਜਿਸਟਰ ਕਰਨ ਲਈ ਮਜਬੂਰ ਕੀਤਾ। ਸਮਾਜਿਕ ਮੌਤ ਦਾ ਕੰਮ ਤੇ 1947 ਤੋਂ ਹੀ ਸ਼ੁਰੂ ਹੋ ਗਿਆ ਸੀ -ਸਿੱਖਾਂ ਦੀ ਵਿਲੱਖਣਤਾ ਨੂੰ ਮਿਟਾ ਕੇ ਆਪਣੇ ਤਰੀਕੇ ਨਾਲ ਪਰਿਭਾਸ਼ਤ ਕਰਨਾ, ਮੂਲ ਅਧਿਕਾਰਾਂ ਤੋਂ ਵਾਂਝੇ ਰੱਖਣਾ। ਇਸ ਸਭ ਨਾਲ ਪੀੜ੍ਹਤ ਕੌਮ ਨੂੰ ਸਮਾਜ ਨਾਲੋਂ ਅਲੱਗ ਕਰ ਕੇ ਵੇਖਿਆ ਜਾਂਦਾ ਹੈ ਅਤੇ ਇਹ ਹੀ ਸਮਾਜਿਕ ਮੌਤ ਹੈ। ਬਿਪਰਵਾਦੀ ਸਰਕਾਰ ਨੇ ਸਿੱਖ ਗੁਰੂਦੁਆਰਿਆਂ ਦੀ ਸਿਰਮੌਰ ਸੰਸਥਾ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਵੀ ਸਿੱਖਾਂ ਦੀਆਂ ਮਹੱਤਵਪੂਰਨ ਸੰਸਥਾਵਾਂ ਵਿਚ ਸਿੱਧੇ ਅਸਿੱਧੇ ਤੌਰ ‘ਤੇ ਕਾਬਜ਼ ਹੋ ਕੇ ਇਹੋ ਜਿਹੇ ਪ੍ਰਚਾਰਕ ਪੈਦਾ ਕਰ ਦਿੱਤੇ ਹਨ, ਜੋ ਸਿੱਖੀ ਦੀ ਨਿਰੋਲ ਸਿਧਾਂਤਕ ਪ੍ਰਚਾਰ ਕਰਨ ਦੀ ਬਜਾਏ ਸਿੱਖੀ ਦੀ ਸਨਾਤਨਵਾਦੀ, ਬਿਪਰਵਾਦੀ ਵਿਆਖਿਆ ਕਰਦੇ ਹਨ। ਸਾਡੇ ਬੁਨਿਆਦੀ ਢਾਂਚਿਆਂ ਨੂੰ ਖ਼ਤਮ ਕਰ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਣ ਵਾਲੇ ਗਿਆਨ-ਪ੍ਰਬੰਧਾਂ, ਅਧਿਆਤਮਕ ਕਦਰਾਂਕੀਮਤਾਂ, ਸਮਾਜਿਕ ਰਿਸ਼ਤਿਆਂ ਨੂੰ ਖੋਰਾ ਲਾਉਣਾ ਹੀ ਸਮਾਜਿਕ ਮੌਤ ਹੈ। ਇਸ ਤਰ੍ਹਾਂ ਹੀ ਅਗਲੀ ਪੀੜ੍ਹੀ ਵਿਚ ਜਾਣ ਵਾਲੀ ਸਿੱਖੀ ਦੀ ਵਿਆਖਿਆ, ਸਮਝ ਦੀ ਲੜੀ ਟੁੱਟਦੀ ਹੈ ਤੇ ਨਵੀਆਂ ਪੀੜ੍ਹੀਆਂ ਦੇ ਗੁਰੂ ਦੇ ਆਦਰਸ਼ਾਂ ਤੇ ਸਿਧਾਂਤਾਂ ਤੋਂ ਦੂਰ ਹੋਣ ਦੀ ਸੰਭਾਵਨਾ ਪੈਦਾ ਹੁੰਦੀ ਹੈ। ਸਿੱਖਾਂ ਦੇ ਗੁਰੂ ਨਾਲ ਪਵਿੱਤਰ ਰਿਸ਼ਤੇ ਵਿਚੋਂ ਜੋ ਜ਼ਿੰਦਗੀ ਦੇ ਸਭ ਵਰਤਾਰਿਆਂ ਨੂੰ ਸਮਝਣ, ਵਿਦਰੋਹ ਕਰਨ, ਸਮਾਜ ਨੂੰ ਸਿੱਖ ਨਜ਼ਰੀਏ ਤੋਂ ਕੁੱਝ ਨਵਾਂ ਦੇਣ ਦੀ ਸਮਰੱਥਾ ਨੂੰ ਖ਼ਤਮ ਕਰਨਾ ਹੀ ਸਮਾਜਿਕ ਮੌਤ ਹੈ – ਜੋ ਕਿ ਸਿੱਖ ਆਪਣੇ ਪਿੰਡੇ ‘ਤੇ ਹੰਢਾ ਰਹੇ ਹਨ। ਦਿੱਲੀ ਵਿਚ ਅਨੇਕਾਂ ਉਦਾਹਰਨਾਂ ਹਨ ਕਿ ਨਵੰਬਰ 1984 ਨੂੰ ਸਿੱਖਾਂ ਦੇ ਪੂਰੇ ਪਰਿਵਾਰਾਂ ਨੂੰ ਖ਼ਤਮ ਕਰ ਦਿੱਤਾ ਗਿਆ। ਪਰਿਵਾਰ ਦੇ ਬੰਦਿਆਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀਆਂ ਜਨਾਨੀਆਂ ਨੂੰ ਨਿਰ-ਵਸਤਰ ਕੀਤਾ, ਫਿਰ ਉਨ੍ਹਾਂ ਨਾਲ ਪਿਉ, ਭਰਾਵਾਂ ਸਾਹਮਣੇ ਬਲਾਤਕਾਰ ਕੀਤੇ ਗਏ। ਇਹ ਸਭ ਕੀ ਹੈ? ਮਾਰਨਾ ਤੇ ਹੈ ਹੀ ਪਰ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਲਾਲਤ ਦਾ ਅਹਿਸਾਸ ਕਰਾਉਣਾ, ਜਿੰਨਾ ਹੋ ਸਕੇ ਅਣਮਨੁੱਖੀ ਤਸ਼ੱਦਦ ਤੇ ਅਪਮਾਨ ਕਰਨਾ (ਦੲਹੁਮਅਨਡਿੲ) ਕਰਨਾ। ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਰੂਹ ਨੂੰ ਠੇਸ ਪਹੁੰਚਾਉਣੀ। ਮਾਰਨ ਲਈ ਉਨ੍ਹਾਂ ਦੇ ਗਲਾਂ ਵਿਚ ਟਾਇਰ ਪਾ ਕੇ, ਮਿੱਟੀ ਦਾ ਤੇਲ ਪਾ ਕੇ, ਤੜਫਦਿਆਂ ਦੇਖ ਕੇ ਖੁਸ਼ ਹੋਣਾ। ਇਸ ਤੋਂ ਘਿਨੌਣਾ ਹੋਰ ਕੀ ਹੋ ਸਕਦਾ ਹੈ? ਸਿੱਖਾਂ ਨੂੰ ਮਾਰਨ ਤੋਂ ਪਹਿਲਾਂ ਉਨਾ੍ਹਂ ਦੇ ਕੇਸ ਕੱਟਣੇ ਤੇ ਸੜਕਾਂ ‘ਤੇ ਖਲਾਰ ਕੇ ਬੇਅਦਬੀ ਕਰਨੀ। ਸਿੱਖ ਲਈ ਕੇਸ ਗੁਰੂ ਦੀ ਮੋਹਰ ਤੇ ਸਭ ਤੋਂ ਪਵਿੱਤਰ ਹਨ। ਸਿੱਖਾਂ ਦਾ ਹਰ ਪਵਿੱਤਰ ਅਹਿਸਾਸ, ਭਾਵੇਂ ਉਹ ਪਰਵਾਰਿਕ ਰਿਸ਼ਤੇ ਹੋਣ, ਚਾਹੇ ਧਾਰਮਿਕ ਚਿੰਨ੍ਹ ਹੋਣ, ਭਾਵਨਾਵਾਂ ਹੋਣ – ਪਹਿਲਾਂ ਸਭ ਨੂੰ ਖ਼ਤਮ ਕੀਤਾ ਤੇ ਫਿਰ ਸਿੱਖਾਂ ਨੂੰ ਸਰੀਰਕ ਰੂਪ ਵਿਚ ਖ਼ਤਮ ਕੀਤਾ ਗਿਆ। ਇਸ ਜ਼ੁਲਮ ਨੂੰ ਸਿਰਫ ਸਰੀਰਕ ਮੌਤ ਤੱਕ ਦੇਖਣਾ ਤੇ ਸਮਝਣਾ ਇਨਸਾਫ ਨਹੀਂ। ਸਮਾਜਿਕ ਮੌਤ ਅਤੇ ਮਨੋਵਿਗਿਆਨਕ ਦਬਾਅ ਇਹ ਸਭ ਅੱਜ ਵੀ ਜਾਰੀ ਹੈ। 2024 ਦੇ ਕਿਸਾਨ ਮੋਰਚੇ ਵਿਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਤ ਦਾ ਜਬਰ ਕਰਨਾ। ਬੇਕਸੂਰ ਨੌਜਵਾਨ ਸ਼ਿਵਕਰਨ ਸਿੰਘ, 23 ਸਾਲ ਨੂੰ ਸਿਰ ਵਿਚ ਸਿੱਧੀ ਗੋਲੀ ਮਾਰਨੀ। ਨੌਜਵਾਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਬੋਰੀਆਂ ‘ਚ ਪਾ ਕੇ ਲੈ ਕੇ ਜਾਣਾ। ਬੋਰੀਆਂ ਦਿਖਾ ਕੇ ਕਹਿਣਾ ਕਿ ਅਸੀਂ ਇਸ ਤਰ੍ਹਾਂ ਆਵਾਂਗੇ ਤੇ ਤੁਹਾਡੀਆਂ ਕੁੜੀਆਂ ਨੂੰ ਚੁੱਕ ਕੇ ਲੈ ਕੇ ਜਾਵਾਂਗੇ। ਇਹ ਸਭ ਕਰਨ ਤੋਂ ਬਾਅਦ ”ਜੈ ਸ਼੍ਰੀ ਰਾਮ” ਦੇ ਨਾਅਰੇ ਲਾਉਣੇ। 2023 ਵਿਚ ਪੰਜਾਬ ਵਿਚ ਸਿੱਖ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਪਲਪ੍ਰੀਤ ਸਿੰਘ ਅਤੇ ਸਾਥੀਆਂ ਨੂੰ ਸਿੱਖ ਪ੍ਰਚਾਰ ਅਤੇ ਅੰਮ੍ਰਿਤ ਛਕਾਉਣ ਦੀ ਲਹਿਰ ਚਲਾਉਣ ਕਰਕੇ ੰਂੳ ਵਰਗੇ ਭਿਅੰਕਰ ਧਾਰਾਵਾਂ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜੇਲ੍ਹਾਂ ‘ਚ ਡੱਕਣਾ। ਇਨ੍ਹਾਂ ਨੂੰ ਫੜਨ ਲਈ ਹਜ਼ਾਰਾਂ ਦੀ ਪੁਲਿਸ ਫੋਰਸ ਲੈ ਕੇ ਆਉਣੀ ਜਿਵੇਂ ਕੋਈ ਬਹੁਤ ਵੱਡੇ ਅਪਰਾਧੀ ਨੂੰ ਫੜਨ ਜਾ ਰਹੇ ਹੋਣ। ਆਪਣੇ ਧਰਮ ਪ੍ਰਚਾਰ ਕਰਨ ਦੀ ਸਰਗਰਮੀ ‘ਤੇ ਸਿੱਖਾਂ ਦੇ ਮਨਾਂ ਅੰਦਰ ਖਾਲਸਾ ਰਾਜ ਦੀ ਤਾਂਘ ਨੂੰ ਇੱਕ ਸੰਗੀਨ ਅਪਰਾਧ ਬਣਾ ਕੇ ਪੇਸ਼ ਕਰਨਾ। ਇਹ ਉਪਰੋਕਤ ਘਟਨਾਵਾਂ ਸਮਾਜਿਕ ਮੌਤ ਨੂੰ ਦਰਸਾਉਂਦੀਆਂ ਹਨ ਕਿ ਸਰੀਰਕ ਮੌਤ ਤੋਂ ਪਹਿਲਾਂ ਜ਼ਲਾਲਤ, ਅਪਮਾਨਜਨਕ ਹਾਲਾਤ ਪੈਦਾ ਕਰਨੇ। ਪਹਿਲਾਂ ਸਭ ਹਿੱਤਾਂ ‘ਤੇ ਕਬਜ਼ਾ ਕਰ ਕੇ ਕਿਸਾਨਾਂ ਨੂੰ ਤਰਸਯੋਗ ਹਾਲਤ ਵਿਚ ਪਹੁੰਚਾਉਣਾ ਤੇ ਫਿਰ ਬੇਬਸੀ ਦਾ ਮਜ਼ਾਕ ਉਡਾਉਣਾ। ਸਰੀਰਕ ਤਸ਼ੱਦਦ ਦੇ ਨਾਲ ਮਾਨਸਿਕ ਦਬਾਅ ਸਿੱਖਾਂ ਅੰਦਰ ਮਨੋਵਿਗਿਆਨਕ ਡਰ ਪੈਦਾ ਕਰਨ ਲਈ ਕੀਤਾ ਜਾ ਰਿਹਾ ਤਾਂ ਕਿ ਆਪਣੇ ਹੱਕਾਂ ਲਈ ਆਵਾਜ਼ ਨਾ ਚੁੱਕਣ। ਇਹ ਸਭ ਸਿੱਖਾਂ ਦੀ ਸਮਾਜਿਕ ਮੌਤ ਕਰਨ ਦੇ ਵੱਖੋ ਵੱਖਰੇ ਤਰੀਕੇ ਹਨ। ਵਿਦੇਸ਼ਾਂ ਵਿਚ ਸਿੱਖਾਂ ਤੇ ਸਮਾਜਿਕ ਮੌਤ ਦੀ ਲਗਾਤਾਰਤਾ ਸੋਸ਼ਲ ਮੀਡੀਆ ‘ਤੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ। ਬਾਹਰ ਬੈਠੇ ਸਿੱਖਾਂ ਨੂੰ, ਜੋ ਹਿੰਦੂਤਵੀ ਜ਼ੁਲਮ ਵਿਰੁੱਧ ਆਵਾਜ਼ ਚੁੱਕ ਰਹੇ, ਗੁਰਦੁਆਰਿਆਂ ਵਿਚ ਜਾ ਕੇ ਗੋਲੀਆਂ ਮਾਰ ਕੇ ਮਾਰਨਾ। ਵਿਦੇਸ਼ੀਂ ਰਹਿੰਦੇ ਸਿੱਖ ਕਾਰਕੁਨਾਂ ਦੀ ਨਿਸ਼ਾਨਦੇਹੀ ਕਰ ਕੇ ਕਾਲੀਆਂ ਸੂਚੀਆਂ ਵਿਚ ਸ਼ਾਮਿਲ ਕਰਨਾ ਤਾਂ ਕਿ ਉਹ ਆਪਣੇ ਦੇਸ ਪੰਜਾਬ ਵਾਪਸ ਨਾ ਆ ਸਕਣ। ਇਸ ਤਰ੍ਹਾਂ ਕਰ ਕੇ ਸਿੱਖਾਂ ਦੇ ਪਵਿੱਤਰ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ‘ਤੇ ਪਾਬੰਦੀਆਂ ਲਾਉਣੀਆਂ। ਸਿੱਖ ਆਪਣੀ ਉਸ ਮਿੱਟੀ ਨੂੰ ਛੂਹ ਨਹੀਂ ਸਕਦੇ ਜਿੱਥੇ ਉਨ੍ਹਾਂ ਨੇ ਜਨਮ ਲਿਆ ਤੇ ਬਚਪਨ ਬਿਤਾਇਆ – ਆਪਣੇ ਪਿੰਡਾਂ ਵਿਚ, ਆਪਣੀ ਧਰਤੀ ‘ਤੇ ਵਾਪਸ ਨਹੀਂ ਜਾ ਸਕਦੇ। ਉਹ ਅੱਗੇ ਆਪਣੇ ਬੱਚਿਆਂ ਨੂੰ ਵੀ ਉਸ ਪਵਿੱਤਰ ਮਿੱਟੀ ਨਾਲ ਜੋੜ ਨਹੀਂ ਸਕਦੇ। ਇਸ ਸਭ ਨਾਲ ਇਨਸਾਨ ਦੀ ਰੂਹ ਅੰਦਰ ਖਲਾਅ ਪੈਦਾ ਹੁੰਦਾ ਹੈ। ਸਿੱਖ ਵਿਦੇਸ਼ਾਂ ਵਿਚ ਸਾਹ ‘ਤੇ ਲੈ ਰਹੇ ਹਨ, ਪਰ ਅਸਲ ਵਿਚ ਜਿਉਂ ਨਹੀਂ ਰਹੇ। ਇਹ ਰੂਹ ਦਾ ਖਾਲੀਪਨ ਇਨਸਾਨ ਦੀ ਪੂਰਨ ਤੌਰ ‘ਤੇ ਸੁਤੰਤਰ ਵਿਚਰਨ, ਮਾਨਸਿਕ ਤੌਰ ‘ਤੇ ਪੂਰਨ ਵਿਕਾਸ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸ ਵਿਛੋੜੇ ਨਾਲ ਅਗਲੀਆਂ ਪੀੜ੍ਹੀਆਂ ਅੰਦਰ ਉਸ ਤਰ੍ਹਾਂ ਆਪਣੀ ਬੋਲੀ, ਧਰਮ ਦੇ ਨਾਲ ਪਿਆਰ ਤੇ ਪਵਿੱਤਰ ਅਹਿਸਾਸ ਨਹੀਂ ਵਿਗਸਦੇ। ੀੲਸਦਾ ਅਸਰ ਪੀੜ੍ਹੀ ਦਰ ਪੀੜ੍ਹੀ ਵਿਗਸ ਰਹੀ ਲਗਾਤਾਰਤਾ ‘ਤੇ ਪੈਂਦਾ ਹੈ ਅਤੇ ਕਿਉਂਕਿ ਤੁਸੀਂ ਉਨ੍ਹਾਂ ਪਵਿੱਤਰ ਧਾਰਮਿਕ ਸਥਾਨਾਂ ਦੀ ਛੋਹ ਨਹੀਂ ਲਈ ਉਸ ਅਨੁਭਵ ਤੋਂ ਸੱਖਣੇ ਇਨਸਾਨ ਦੀ ਵਰਤਾਰਿਆਂ ਨੂੰ ਸਮਝਣ ਦੀ ਸਮਰੱਥਾ, ਆਪਣੇ ਨਜ਼ਰੀਆ ਦੇਣ ਦੀ ਸਮਰੱਥਾ ‘ਤੇ ਡੂੰਘਾ ਅਸਰ ਪੈਂਦਾ ਹੈ। ਇਹੀ ਤੇ ਸਮਾਜਿਕ ਮੌਤ ਹੈ ਕਿ ਉਹ ਪਵਿੱਤਰ ਰਿਸ਼ਤੇ ਖ਼ਤਮ ਕਰਨੇ ਜਾਂ ਫਿਰ ਫਰਕ ਪਾ ਦੇਣਾ। ਪਿਛਲੇ ਕੁਝ ਦਿਨਾਂ ਵਿਚ ਕੈਨੇਡਾ (ਬਰੈਂਪਟਨ – ਸਰੀ) ਵਿਚ ਸਿੱਖਾਂ ਨੇ ਭਾਰਤੀ ਸਫੀਰਖਾਨਿਆਂ ਦੇ ਅਫਸਰਾਂ ਦਾ ਮੰਦਰਾਂ ਵਿਚ ਹੋ ਰਹੇ ਸਮਾਗਮਾਂ ਕਰਕੇ ਵਿਰੋਧ ਕੀਤਾ। ਇਹ ਅਫਸਰ ਕੈਨੇਡਾ ਪੁਲਿਸ ਮੁਤਾਬਕ ਪਿਛਲੇ ਸਮੇਂ ਵਿਚ ਹੋਈਆਂ ਸਿੱਖ ਮੌਤਾਂ ਵਿਚ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਸ਼ਾਂਤਮਈ ਵਿਰੋਧ ਕਰ ਰਹੇ ਸਿੱਖਾਂ ਨੂੰ ਹਿੰਦੂਆਂ ਨੇ ਦੁਬਾਰਾ ਨਵੰਬਰ 1984 ਵਰਗਾ ਕਤਲੇਆਮ ਕਰਨ ਦੀਆਂ ਧਮਕੀਆਂ ਦਿੱਤੀਆਂ। ਉਸੇ ਰਾਤ ਗੁਰਦੁਆਰਾ ਸਾਹਿਬ ਮਾਲਟਨ ਵਿਖੇ ਇਕੱਠੇ ਹੋ ਕੇ ਹਮਲਾ ਕੀਤਾ ਅਤੇ ਸਿੱਖਾਂ ਦੇ ਕਾਤਲਾਂ ਦੇ ਹੱਕ ਵਿਚ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇਹ ਸਭ ਸਮਾਜਿਕ ਮੌਤ ਦੀ ਉਸ ਹੱਦ ਨੂੰ ਦਰਸਾਉਂਦੀ ਹੈ ਕਿ ਪੀੜਤ ਕੌਮ ਨੂੰ ਬਿਲਕੁਲ ਹਾਸ਼ੀਏ ‘ਤੇ ਧੱਕ ਦਿਓ। ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਬੁਨਿਆਦੀ ਹੱਕ ਦਬਾਅ ਕੇ ਉਨ੍ਹਾਂ ਦੀ ਹਸਤੀ ਨੂੰ ਕੋਈ ਵੀ ਮਾਨਤਾ ਨਾ ਦਿਓ। ਸਿੱਖਾਂ ਦੇ ਕਤਲ ਤੱਕ ਕਰ ਕੇ ਰੋਸ ਪ੍ਰਗਟ ਕਰਨ ਦੇ ਹੱਕ ਨੂੰ ਵੀ ਖੋਹਣਾ। ਹਿੰਦੂਤਵੀ ਸਿੱਖਾਂ ਦੀ ਆਵਾਜ਼, ਸੁਤੰਤਰ ਵਿਚਾਰ, ਸਮਾਜ ਵਿਚ ਮਾਨਤਾ ਖੋਹ ਕੇ ਬਿਲਕੁਲ ਅਲੱਗਥਲੱਗ ਕਰ ਕੇ ਫਿਰ ਸਰੀਰਕ ਰੂਪ ਵਿਚ ਵੱਡੇ ਤੌਰ ‘ਤੇ ਖ਼ਤਮ ਕਰਨ ਦੀ ਤਿਆਰੀ ਵਿਚ ਹਨ। ਇਨ੍ਹਾਂ ਸਭ ਵਾਪਰ ਰਹੀਆਂ ਘਟਨਾਵਾਂ ਨੂੰ ਇੱਕ ਇੱਕ ਕਰ ਕੇ ਵੱਖਰੇ ਸੰਦਰਭ ਵਿਚ ਰੱਖ ਕੇ ਵੇਖਣਾ ਗਲਤ ਹੋਵੇਗਾ, ਸਗੋਂ ਸਮਾਜਿਕ ਮੌਤ ਤੇ ਨਸਲਕੁਸ਼ੀ ਦੇ ਸੰਦਰਭ ਵਿਚ ਰੱਖ ਕੇ ਵੇਖਦਿਆਂ ਹੀ ਇਸ ਵਰਤਾਰੇ ਦੀ ਡੂੰਘੀ ਸਮਝ ਬਣ ਸਕਦੀ ਹੈ ਤੇ ਫਿਰ ਹੀ ਇਸ ਨੂੰ ਨਜਿੱਠਣ ਲਈ ਕੋਈ ਰਣਨੀਤੀ ਘੜੀ ਜਾ ਸਕਦੀ ਹੈ। ਕਲੋਡੀਆ ਕਾਰਡ ਦੇ ਅਨੁਸਾਰ ਸਮਾਜਿਕ ਮੌਤ ਤੇ ਨਸਲਕੁਸ਼ੀ ਕਿਸੇ ਕੌਮ ਦੇ ਅੰਦਰੋਂ ਜੀਣ ਦੀ ਸ਼ਕਤੀ ਖ਼ਤਮ ਕਰਦੀ ਹੈ, ਪਰ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਸਿੱਖਾਂ ਅੰਦਰਲੀ ਚਿਣਗ ਨੂੰ ਭਾਰਤੀ ਬਿਪਰ ਖ਼ਤਮ ਨੀ ਕਰ ਸਕਿਆ ਤੇ ਸਤਿਗੁਰ ਸਿੱਖਾਂ ਵਿਚ ਵਰਤ ਤੇ ਉਹ ਝਲਕਾਰਿਆਂ ਦੇ ਦਰਸ਼ਨ ਆਪ ਹੀ ਕਰਵਾ ਦਿੰਦੇ ਹਨ ਤੇ ਕਰਵਾਉਂਦੇ ਰਹਿਣਗੇ।

Exit mobile version