ਸਰੀ ਸੈਂਟਰ ਵਿੱਚ ਫੈਡਰਲ ਚੋਣਾਂ ਲਈ ਛੇ ਉਮੀਦਵਾਰ ਚੋਣ ਮੈਦਾਨ ‘ਚ

ਸਰੀ, (ਪਰਮਜੀਤ ਸਿੰਘ): ਸਰੀ ਸੈਂਟਰ ਦੇ ਵੋਟਰ ਕੈਨੇਡਾ ਦੀਆਂ ਅਗਲੀਆਂ ਫੈਡਰਲ ਚੋਣਾਂ ਲਈ ਆਪਣੇ ਅਗਲੇ ਸੰਸਦ ਮੈਂਬਰ ਦੀ ਚੋਣ ਕਰਨ ਲਈ 28 ਅਪ੍ਰੈਲ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਾਣਗੇ। ਇਸ ਸ਼ਹਿਰੀ ਰਾਈਡਿੰਗ, ਜੋ 39 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ ਅਤੇ ਜਿਸ ਦੀ ਅਬਾਦੀ 119,724 ਹੈ, ਇਲੈਕਸ਼ਨਜ਼ ਕੈਨੇਡਾ ਅਨੁਸਾਰ ਇਥੈ 69,889 ਯੋਗ ਵੋਟਰ ਹਨ। 2012 ਵਿੱਚ ਬਣਾਈ ਗਈ ਇਸ ਰਾਈਡਿੰਗ ਦੀਆਂ ਸੀਮਾਵਾਂ 88 ਐਵੇਨਿਊ, ਸਕੌਟ ਰੋਡ, 96 ਐਵੇਨਿਊ, ਫਰੇਜ਼ਰ ਰਿਵਰ, ਪੋਰਟ ਮਾਨ ਬ੍ਰਿਜ, ਹਾਈਵੇ 1, 152 ਸਟ੍ਰੀਟ, 100 ਐਵੇਨਿਊ ਅਤੇ 148 ਸਟ੍ਰੀਟ ਤੱਕ ਹਨ।
ਪਿਛਲੇ 10 ਸਾਲਾਂ ਤੋਂ ਸਰੀ ਸੈਂਟਰ ਹਲਕੇ ‘ਤੇ ਲਿਬਰਲ ਪਾਰਟੀ ਪੱਕੀ ਪਕੜ ਬਣੀ ਹੋਈ ਹੈ, ਜਿਸ ਵਿੱਚ ਮੌਜੂਦਾ ਸੰਸਦ ਮੈਂਬਰ ਰਣਦੀਪ ਸਰਾਏ ਨੇ 2015, 2019 ਅਤੇ 2021 ਦੀਆਂ ਫੈਡਰਲ ਚੋਣਾਂ ਜਿੱਤੀਆਂ। ਤਿੰਨੋਂ ਚੋਣਾਂ ਵਿੱਚ ਐਨਡੀਪੀ ਉਮੀਦਵਾਰ ਦੂਜੇ ਅਤੇ ਕੰਜ਼ਰਵੇਟਿਵ ਉਮੀਦਵਾਰ ਤੀਜੇ ਸਥਾਨ ‘ਤੇ ਰਹੇ।
ਇਸ ਸਾਲ ਦੇ ਮੁਕਾਬਲੇ ਵਿੱਚ ਛੇ ਉਮੀਦਵਾਰ ਹਨ: ਰਣਦੀਪ ਸਰਾਏ (ਲਿਬਰਲ), ਡੋਮਿਨਿਕ ਡੇਨੋਫਰੀਓ (ਐਨਡੀਪੀ), ਰਾਜਵੀਰ ਢਿੱਲੋਂ (ਕੰਜ਼ਰਵੇਟਿਵ), ਕ੍ਰਿਸ਼ਨ ਖੁਰਾਨਾ (ਗ੍ਰੀਨ), ਬੇਵਰਲੀ ਟੈਂਚਕ (ਪੀਪਲਜ਼ ਪਾਰਟੀ ਆਫ ਕੈਨੇਡਾ) ਅਤੇ ਰਿਆਨ ਐਬਟ (ਕਮਿਊਨਿਸਟ ਪਾਰਟੀ ਆਫ ਕੈਨੇਡਾ)।

ਰਣਦੀਪ ਸਰਾਏ
ਲਿਬਰਲ ਪਾਰਟੀ ਆਫ ਕੈਨੇਡਾ (ਮੌਜੂਦਾ ਸੰਸਦ ਮੈਂਬਰ)
ਉਮਰ: 49, ਪੇਸ਼ਾ: ਵਕੀਲ/ਸਿਆਸਤਦਾਨ , ਇਲਾਕਾ: ਫਲੀਟਵੁੱਡ
ਰਣਦੀਪ ਸਰਾਏ ਦਾ ਕਹਿਣਾ ਹੈ ਕਿ ਕਿਫਾਇਤੀ ਰਿਹਾਇਸ਼ ਅਤੇ ਵਧਦੀਆਂ ਲਾਗਤਾਂ ਸਭ ਤੋਂ ਵੱਡੇ ਮੁੱਦੇ ਹਨ। ਉਹ ਵਧੇਰੇ ਰਿਹਾਇਸ਼ੀ ਨਿਰਮਾਣ, ਨਿਰਮਾਣ ਪ੍ਰਕਿਰਿਆ ਨੂੰ ਸਰਲ ਬਣਾਉਣ, ਅਤੇ ਅੰਤਰਰਾਸ਼ਟਰੀ ਵਪਾਰ ਸਮਝੌਤਿਆਂ ਰਾਹੀਂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰ ਰਹੇ ਹਨ। ਉਹਨਾਂ ਨੇ ਡੈਂਟਲ ਕੇਅਰ, ਚਾਈਲਡ ਕੇਅਰ ਅਤੇ ਫਾਰਮਾਕੇਅਰ ਵਰਗੇ ਲਿਬਰਲ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦਾ ਵੀ ਵਾਅਦਾ ਕੀਤਾ ਹੈ। ਜ਼ਿਕਰਯੋਗ ਗਹੈ ਕਿ ਰਣਦੀਪ ਸਰਾਏ 2015 ਤੋਂ ਸਰੀ ਸੈਂਟਰ ਦੇ ਸੰਸਦ ਮੈਂਬਰ, ਸਰਾਏ ਨੇ ਐਸਐਫਯੂ ਸਰੀ ਦੇ ਇੰਵਾਇਰਮੈਂਟਲ ਇੰਜਨੀਅਰਿੰਗ ਕੈਂਪਸ, ਵੈਟਰਨਜ਼ ਅਫੇਅਰਜ਼ ਸੈਂਟਰ ਅਤੇ ਸਰੀ-ਲੈਂਗਲੀ ਸਕਾਈਟ੍ਰੇਨ ਵਿਸਥਾਰ ਵਰਗੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ। ਉਹ ਆਪਣੀ ਪਤਨੀ ਸਰਬਜੀਤ ਅਤੇ ਤਿੰਨ ਬੱਚਿਆਂ ਨਾਲ ਸਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨਾਲ ਵਿਚਰਦੇ ਆ ਰਹੇ ਹਨ।

ਰਿਆਨ ਐਬਟ
ਕਮਿਊਨਿਸਟ ਪਾਰਟੀ ਆਫ ਕੈਨੇਡਾ
ਉਮਰ: 34, ਪੇਸ਼ਾ: ਉਦਯੋਗਿਕ ਪੇਂਟਰ ਅਤੇ ਸੈਂਡਬਲਾਸਟਰ, ਇਲਾਕਾ: ਵੈਲੀ
ਰਿਆਨ ਐਬਟ ਦਾ ਕਹਿਣਾ ਹੈ ਕਿ ਇਸ ਚੋਣ ਵਿੱਚ ਸਭ ਤੋਂ ਵੱਡਾ ਮੁੱਦਾ ਆਰਥਿਕ ਅਤੇ ਸਿਆਸੀ ਅਜ਼ਾਦੀ ਹੈ। ਉਹ ਮੰਨਦੇ ਹਨ ਕਿ ਅਰਥਵਿਵਸਥਾ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਅਮਰੀਕੀ ਟੈਰਿਫ਼ ਅਤੇ ਜਲਵਾਯੂ ਸੰਕਟ ਵੱਲ ਵਧ ਰਿਹਾ ਹੈ। ਉਹ ਊਰਜਾ ਅਤੇ ਸਰੋਤਾਂ ਦੀ ਜਨਤਕ ਮਲਕੀਅਤ, ਨੈਟੋ, ਨੋਰਾਡ ਅਤੇ ਯੂਐਸਐਮਸੀਏ ਤੋਂ ਬਾਹਰ ਨਿਕਲਣ, ਸਟੀਲ ਅਤੇ ਆਟੋ ਉਦਯੋਗਾਂ ਦਾ ਰਾਸ਼ਟਰੀਕਰਨ, ਕਾਰਪੋਰੇਟ ਟੈਕਸ ਦੁੱਗਣਾ ਕਰਨ ਅਤੇ ਜਨਤਕ ਸਿਹਤ, ਹਰਿਤ ਊਰਜਾ, ਆਵਾਜਾਈ ਅਤੇ ਦੋ ਮਿਲੀਅਨ ਕਿਫਾਇਤੀ ਰਿਹਾਇਸ਼ੀ ਇਕਾਈਆਂ ਦੀ ਵਕਾਲਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਰਿਆਨ ਅਲਬਰਟਾ ਦੇ ਇੱਕ ਛੋਟੇ ਕਿਸਾਨ ਸਮੁਦਾਇ ਤੋਂ ਸਰੀ ਆਏ, 2015 ਤੋਂ ਇੱਥੇ ਰਹਿੰਦੇ ਹਨ। ਉਹ ਇੱਕ ਯੂਨੀਅਨ ਮੈਂਬਰ, ਵਰਕਪਲੇਸ ਸੇਫਟੀ ਪ੍ਰਤੀਨਿਧੀ ਹਨ। ਉਹ ਪਿਛਲੀਆਂ ਤਿੰਨ ਚੋਣਾਂ ਵਿੱਚ ਕਮਿਊਨਿਸਟ ਪਾਰਟੀ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਰਾਜਵੀਰ ਢਿੱਲੋਂ
ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ
ਉਮਰ: 47, ਪੇਸ਼ਾ: ਵਕੀਲ, ਇਲਾਕਾ: ਸਰੀ
ਰਾਜਵੀਰ ਢਿੱਲੋਂ ਦਾ ਕਹਿਣਾ ਹੈ ਕਿ ਰਹਿਣ ਸਹਿਣ ਦੀ ਵਧਦੀ ਲਾਗਤ ਸਭ ਤੋਂ ਵੱਡਾ ਮੁੱਦਾ ਹੈ। ਉਹ ਕਹਿੰਦੇ ਹਨ ਕਿ ਸਰੀ ਸੈਂਟਰ ਵਿੱਚ ਪਰਿਵਾਰ ਵਧੇਰੇ ਮਿਹਨਤ ਕਰ ਰਹੇ ਹਨ ਪਰ ਫਿਰ ਵੀ ਪਿੱਛੇ ਰਹਿ ਰਹੇ ਹਨ। ਉਹ ਟੈਕਸਾਂ ਵਿੱਚ ਕਟੌਤੀ, ਨਵੇਂ ਘਰਾਂ ‘ਤੇ ਵਿਕਰੀ ਟੈਕਸ ਹਟਾਉਣ, ਰਿਹਾਇਸ਼ੀ ਨਿਰਮਾਣ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਪਾਰਾਂ ਲਈ ਰੈਗੂਲੇਸ਼ਨਾਂ ਘਟਾਉਣ ਦਾ ਚੋਣ ਵਾਅਦੇ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਰਾਜਵੀਰ ਢਿੱਲੋਂ ਪੰਜਾਬ ਵਿੱਚ ਜੰਮੇ, ਢਿੱਲੋਂ ਨੇ ਮਿੱਲਾਂ ਅਤੇ ਗੈਸ ਸਟੇਸ਼ਨਾਂ ਵਿੱਚ ਕੰਮ ਕੀਤਾ ਅਤੇ ਬੀਸੀ ਵਿੱਚ ਵਕੀਲ ਬਣੇ। ਉਹ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਪਰਿਵਾਰਾਂ, ਛੋਟੇ ਕਾਰੋਬਾਰਾਂ ਅਤੇ ਨਵੇਂ ਆਏ ਲੋਕਾਂ ਦੀ ਕਾਨੂੰਨੀ ਮਦਦ ਕਰਦੇ ਹਨ। ਉਨ੍ਹਾਂ ਨੇ ਘੱਟ ਟੈਕਸ, ਜ਼ਿੰਮੇਵਾਰ ਖਰਚ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਲੋਕਾਂ ਨਾਲ ਚੋਣ ਵਾਅਦੇ ਕੀਤੇ ਹਨ।

ਬੇਵਰਲੀ ਟੈਂਚਕ
ਪੀਪਲਜ਼ ਪਾਰਟੀ ਆਫ ਕੈਨੇਡਾ
ਉਮਰ: 74, ਪੇਸ਼ਾ: ਸੇਵਾਮੁਕਤ (ਪ੍ਰੋਡਿਊਸਰ, ਸੰਗਠਕ, ਪ੍ਰਸ਼ਾਸਨ), ਇਲਾਕਾ: ਸਾਊਥ ਸਰੀ
ਬੇਵਰਲੀ ਟੈਂਚਕ ਦਾ ਕਹਿਣਾ ਹੈ ਕਿ ਗਲੋਬਲਿਸਟ ਨੀਤੀਆਂ, ਜਿਵੇਂ ਕਿ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ, ਸੱਤਾਵਾਦੀ ਸ਼ਾਸਨ ਅਤੇ ਆਜ਼ਾਦੀਆਂ ਦੀ ਘਾਟ, ਸਭ ਤੋਂ ਵੱਡੇ ਮੁੱਦੇ ਹਨ। ਉਹ ਪੀਪਲਜ਼ ਪਾਰਟੀ ਦੀਆਂ ਨੀਤੀਆਂ, ਜੋ ਸ਼ਾਂਤੀ, ਰਾਸ਼ਟਰੀ ਸੁਤੰਤਰਤਾ ਅਤੇ ਸਪੀਚ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਦੀਆਂ ਹਨ, ਦੀ ਵਕਾਲਤ ਕਰਦੀ ਹੈ।
ਜ਼ਿਕਰਯੋਗ ਹੈ ਬੇਵਰਲੀ ਟੈਂਚਕ 1996-1999 ਵਿੱਚ ਸੇਚੇਲਟ ਕੌਂਸਲਰ ਰਹੀ ਟੈਂਚਕ, ਲੋਕਤੰਤਰ ਅਤੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮਜ਼ ਦੀ ਸਮਰਥਕ ਹੈ। ਉਹ ਸਰੀ ਸੈਂਟਰ ਵਿੱਚ ਪੀਪੀਸੀ ਦੀ ਚੋਣ ਪ੍ਰਦਾਨ ਕਰਨ ਲਈ ਉਮੀਦਵਾਰ ਹੈ।

Exit mobile version