ਚੁੱਪ ਦੀ ਸੁਣੀਂ ਅਵਾਜ਼ ਵੇ ਸੋਹਣੇ!
ਇਹ ਮਨ ਦੀ ਪਰਵਾਜ਼ ਵੇ ਸੋਹਣੇ!
ਰੂਹ ਮੇਰੀ ਵਿੱਚ ਵਸ ਵੇ ਸੋਹਣੇ!
ਘੋਲ਼ ਜਿਸਮ ਵਿੱਚ ਰਸ ਵੇ ਸੋਹਣੇ !
ਏਦਾਂ ਨਾ ਤੜਫ਼ਾ ਵੇ ਸਾਨੂੰ ,
ਤੀਰ ਹਿਜਰ ਦੇ ਕੱਸ ਨਾ ਸੋਹਣੇ!
ਸਾਡੇ ਦੁੱਖੜੇ ਸਾਨੂੰ ਦੇ ਜਾ,
ਜਿੱਥੇ ਮਰਜ਼ੀ ਵੱਸ ਵੇ ਸੋਹਣੇ!
ਨੈਣਵਿਚਾਰੇ ਡੁਸਕ ਰਹੇ ਨੇ,
ਏਦਾਂ ਨਾ ਤੂੰ ਡੱਸ ਵੇ ਸੋਹਣੇ!
ਪਿੱਛਾ ਦੂਰ ਤੇ ਅੱਗਾਨੇੜੇ ,
ਲਈ ਤਿਆਰੀ ਕੱਸ ਵੇ ਸੋਹਣੇ!
ਲੇਖਕ : ਡਾ: ਸਤਿੰਦਰਜੀਤ ਕੌਰ ਬੁੱਟਰ