ਅੱਖਾਂ ਦੇ ਵਿੱਚ ਵੱਸ ਕੇ ਵੇਖੀਂ।
ਤੀਰ ਕਮਾਨੇਂ ਕੱਸ ਕੇ ਵੇਖੀਂ।
ਜੀਵਨ ਪਲ ਦੋ ਚਾਰ ਦਿਨਾਂ ਦਾ,
ਜੀਵਨ ਦੇ ਵਿੱਚ ਹੱਸ ਕੇ ਵੇਖੀਂ।
ਸਾਨੂੰ ਕੋਈ ਇਤਰਾਜ਼ ਨਹੀਂ,
ਐਪਰ ਸਾਨੂੰ ਦੱਸ ਕੇ ਵੇਖੀਂ।
ਮਾਪੇ ਫਿਰ ਵੀ ਮਾਪੇ ਹੁੰਦੇ,
ਬੇਸ਼ੱਕ ਘਰ ‘ਚੋਂ ਨੱਸ ਕੇ ਵੇਖੀਂ।
ਇੱਕ ਤਜ਼ਰਬਾ ਬਹੁਤ ਜ਼ਰੂਰੀ,
ਪੱਥਰ ਵਾਂਗੂੰ ਘਸ ਕੇ ਵੇਖੀਂ।
ਫੇਰ ਜਵਾਨੀ ਚੇਤੇ ਆਊ,
ਫੁੱਲਾਂ ਦੇ ਵਿੱਚ ਫਸ ਕੇ ਵੇਖੀਂ।
ਗ਼ੈਰਾਂ ਦੇ ਸੰਗ ਕਿੰਝ ਨਿਭਦੀ ਏ,
ਦਲਦਲ ਦੇ ਵਿੱਚ ਧਸ ਕੇ ਵੇਖੀਂ।
ਬਾਲਮ, ਅਸਲੀ ਜੀਵਨ ਕੀ ਹੈ?
ਗ਼ਜ਼ਲਾਂ ਦੇ ਵਿੱਚ ਦੱਸ ਕੇ ਵੇਖੀਂ।
ਲੇਖਕ : ਬਲਵਿੰਦਰ ਬਾਲਮ
ਸੰਪਰਕ: 98156-25409