ਡੈਲਟਾ ਪਹੁੰਚੇ ਮਾਰਕ ਕਾਰਨੀ ਦੀ ਚੋਣ ਰੈਲੀ ਦੌਰਾਨ ਮੈਸੀ ਟਨਲ ਦੇ ਹੱਲ ਮੁੱਦਾ ਭਖਿਆ

 

ਪ੍ਰੀ-ਫੈਬਰੀਕੇਟਡ ਹਾਊਸਿੰਗ ਉਦਯੋਗ ਲਈ $25 ਬਿਲੀਅਨ ਤੱਕ ਦੀ ਫੰਡਿੰਗ ਉਪਲਬਧ ਕਰਵਾਏਗੀ ਲਿਬਰਲ ਸਰਕਾਰ : ਮਾਰਕ ਕਾਰਨੀ

ਸਰੀ, (ਸਿਮਰਨਜੀਤ ਸਿੰਘ): ਲਿਬਰਲ ਆਗੂ ਮਾਰਕ ਕਾਰਨੀ ਬੀਤੇ ਮੰਗਲਵਾਰ ਡੈਲਟਾ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ । ਚੋਣ ਰੈਲੀ ਦੌਰਾਨ ਹਾਈਵੇ 99 ‘ਤੇ ਸਥਿਤ ਜੌਰਜ ਮੈਸੀ ਟਨਲ ਦਾ ਮੁੱਦਾ ਕਾਫੀ ਭੱਖ ਗਿਆ ਜਿਸ ਤੋਂ ਬਾਅਦ ਕਾਰਨੀ ਨੇ ਕਿਹਾ ਕਿ ਉਹ ਬੀ.ਸੀ. ਦੇ ਮੁਖ ਮੰਤਰੀ ਡੇਵਿਡ ਈਬੀ ਨਾਲ ਸਹਿਯੋਗ ਦੀ ਉਮੀਦ ਕਰਦੇ ਹਨ, ਤਾਂ ਜੋ ਹਾਈਵੇ 99 ‘ਤੇ ਸਥਿਤ ਜੌਰਜ ਮੈਸੀ ਟਨਲ ਦੀ ਬਦਲੀ ਸੰਭਵ ਹੋ ਸਕੇ।
ਕਾਰਨੀ ਨੇ ਇਹ ਗੱਲ ਟਿਲਬਰੀ ਇਲਾਕੇ ਵਿਚ ਸਥਿਤ ਇੰਟੈਲੀਜੈਂਟ ਸਿਟੀ ਕੰਪਨੀ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤੀ।
ਕਾਰਨੀ ਦੇ ਨਾਲ ਲਿਬਰਲ ਉਮੀਦਵਾਰ ਜਿਲ ਮੈਕਨਾਈਟ ਅਤੇ ਰਣਦੀਪ ਸਰਾਏ ਅਤੇ ਹੋਰ ਲੋਅਰ ਮੈਨਲੈਂਡ ਤੋਂ ਉਮੀਦਵਾਰ ਵੀ ਮੌਜੂਦ ਸਨ। ਉਨ੍ਹਾਂ ਨੇ ਲੰਮੇ ਸਮੇਂ ਤੋਂ ਲਟਕ ਰਹੀ ਘਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਲਈ ਆਪਣੀ ਪਾਰਟੀ ਦੇ ਨਵੇਂ ਆਵਾਸ ਯੋਜਨਾ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਜੋ 31 ਮਾਰਚ ਨੂੰ ਜਾਰੀ ਕੀਤੀ ਗਈ ਸੀ।
ਕਾਰਨੀ ਨੇ ਕਿਹਾ, “ਜਦੋਂ ਅਮਰੀਕਾ ਸਰਕਾਰ ਕੈਨੇਡਾ ਦੀ ਉੱਚ-ਗੁਣਵੱਤਾ ਵਾਲੀ ਲੱਕੜ ‘ਤੇ ਟੈਕਸ ਵਧਾ ਰਿਹਾ ਹੈ, ਅਸੀਂ ਉਸੇ ਲੱਕੜ ਦੀ ਵਰਤੋਂ ਕਰਕੇ ਇੱਥੇ ਘਰ ਬਣਾਵਾਂਗੇ। ਇਸ ਨਾਲ ਨੌਕਰੀਆਂ ਵਧਣਗੀਆਂ, ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਲੋਕਾਂ ਲਈ ਘਰ ਖਰੀਦਣਾ ਸੌਖਾ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਇਹ ਦੂਜੀ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਆਵਾਸ ਯੋਜਨਾ ਹੋਣੀ ਹੈ। “ਅਸੀਂ ਘਰ ਬਣਾਕੇ ਹੀ ਹਾਊਸਿੰਗ ਸੰਕਟ ਤੋਂ ਨਿਕਲਾਂਗੇ। ਇਹ ਸਾਡੀ ਆਰਥਿਕਤਾ ਲਈ ਵੀ ਜ਼ਰੂਰੀ ਹੈ।”
ਕਾਰਨੀ ਨੇ ਐਲਾਨ ਕੀਤਾ ਕਿ ਲਿਬਰਲ ਪਾਰਟੀ “ਬਿਲਡ ਕੈਨੇਡਾ ਹੋਮਜ਼” ਨਾਮਕ ਇੱਕ ਨਵੀਂ ਸਰਕਾਰੀ ਏਜੰਸੀ ਬਣਾਏਗੀ ਜੋ ਪਬਲਿਕ ਜਮੀਨਾਂ ‘ਤੇ ਵਧੀਆ ਰਿਹਾਇਸ਼ੀ ਘਰ ਬਣਾਏਗੀ ਅਤੇ ਕੈਨੇਡਾ ਦੇ ਪ੍ਰੀ-ਫੈਬਰੀਕੇਟਡ ਹਾਊਸਿੰਗ ਉਦਯੋਗ ਲਈ $25 ਬਿਲੀਅਨ ਤੱਕ ਦੀ ਫੰਡਿੰਗ ਉਪਲਬਧ ਕਰਵਾਏਗੀ।
ਉਨ੍ਹਾਂ ਕਿਹਾ, “ਮਾਡਯੂਲਰ ਅਤੇ ਪ੍ਰੀ-ਫੈਬਰੀਕੇਟਡ ਘਰ ਆਉਣ ਵਾਲੇ ਸਮੇਂ ਦੀ ਲੋੜ ਹਨ। ਇਹ ਘਰ ਬਣਾਉਣ ਦਾ ਸਮਾਂ 50% ਘਟਾ ਸਕਦੇ ਹਨ, ਲਾਗਤ 20% ਅਤੇ ਉਤਸਰਜਨ ਵੀ 20% ਘਟ ਸਕਦੇ ਹਨ।”
ਕਾਰਨੀ ਨੇ ਦੱਸਿਆ ਕਿ ਇੰਟੈਲੀਜੈਂਟ ਸਿਟੀ ਵਰਗੀਆਂ ਕੰਪਨੀਆਂ, ਜੋ ਮਾਸ ਟਿੰਬਰ ਦੀ ਵਰਤੋਂ ਕਰਦੀਆਂ ਹਨ, ਇਸ ਨਵੇਂ ਨਿਰਮਾਣ ਦੌਰ ਦੀ ਅਗਵਾਈ ਕਰ ਰਹੀਆਂ ਹਨ ਅਤੇ ਕੈਨੇਡਾ ਨੂੰ ਇਸ ਖੇਤਰ ਵਿੱਚ ਵਿਸ਼ਵ ਪੱਧਰੀ ਲੀਡਰ ਬਣਨ ਦਾ ਮੌਕਾ ਮਿਲ ਰਿਹਾ ਹੈ।
ਪ੍ਰੈਸ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ, ਮਾਰਕ ਕਾਰਨੀ ਨੇ ਦੱਸਿਆ ਕਿ ਉਹ ਡੇਵਿਡ ਈਬੀ ਨਾਲ 7 ਅਪ੍ਰੈਲ ਨੂੰ ਹੋਈ ਮੀਟਿੰਗ ਦੌਰਾਨ ਜੌਰਜ ਮੈਸੀ ਟਨਲ ਦੀ ਬਦਲੀ ਅਤੇ ਲੱਕੜ ਦੇ ਐਕਸਪੋਰਟਸ ‘ਤੇ ਅਮਰੀਕੀ ਟੈਕਸ ਬਾਰੇ ਵਿਸਥਾਰ ਨਾਲ ਗੱਲ ਕਰ ਚੁੱਕੇ ਹਨ।
ਉਨ੍ਹਾਂ ਕਿਹਾ, “ਇਹ ਮੀਟਿੰਗ ਬਹੁਤ ਹੀ ਰਚਨਾਤਮਕ ਸੀ। ਅਸੀਂ ਨਾਂ ਕੇਵਲ ਲੱਕੜ ਉਤਪਾਦਨ ਅਤੇ ਐਕਸਪੋਰਟ ਨਾਲ ਸਬੰਧਤ ਰਣਨੀਤੀਆਂ ਉੱਤੇ ਗੱਲ ਕੀਤੀ, ਸਗੋਂ ਫੈਡਰਲ ਸਰਕਾਰ ਵੱਲੋਂ ਬੀ.ਸੀ. ਦੇ ਫਾਰੇਸਟਰੀ ਸੈਕਟਰ ਲਈ ਦਿੱਤੇ $20 ਮਿਲੀਅਨ ਫੰਡ ਅਤੇ ਨਵੀਂ ਹਾਊਸਿੰਗ ਯੋਜਨਾ ਵੱਲੋਂ ਆਉਣ ਵਾਲੀ ਮਦਦ ‘ਤੇ ਵੀ ਵਿਚਾਰ ਕੀਤਾ।” ਜਦੋਂ ਪੱਤਰਕਾਰਾਂ ਨੇ ਟਨਲ ਪ੍ਰਾਜੈਕਟ ਲਈ ਫੈਡਰਲ ਮਦਦ ਬਾਰੇ ਪੁੱਛਿਆ ਤਾਂ ਕਾਰਨੀ ਨੇ ਪਿਛਲੇ ਮਹੀਨੇ ਉਨ੍ਹਾਂ ਦੀ ਪਾਰਟੀ ਵੱਲੋਂ ਐਲਾਨ ਕੀਤੇ ਗਏ $5 ਬਿਲੀਅਨ ਦੇ “ਟਰੇਡ ਡਾਈਵਰਸੀਫਿਕੇਸ਼ਨ ਕਰੀਡੋਰ ਫੰਡ” ਦੀ ਗੱਲ ਕੀਤੀ, ਜੋ ਪੋਰਟਾਂ, ਰੇਲਵੇ, ਏਅਰਪੋਰਟ ਅਤੇ ਹਾਈਵੇ ਪ੍ਰਾਜੈਕਟਾਂ ਲਈ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਕਿ ਇਥੇ ਆਵਾਜਾਈ ਦੀ ਸਮੱਸਿਆ ਕਿੰਨੀ ਗੰਭੀਰ ਹੈ। ਇਹ ਸਵੇਰੇ ਇੱਥੇ ਆਉਂਦੇ ਸਮੇਂ ਹੀ ਦੇਖਣ ਨੂੰ ਮਿਲ ਗਿਆ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਮਾਮਲਾ ਤਕਨੀਕੀ ਪੱਧਰ ‘ਤੇ ਕਿੰਨਾ ਗੰਭੀਰ ਹੈ। ਇਸ ਲਈ ਅਸੀਂ ਉਹ ਸਾਰੇ ਹਥਿਆਰ ਤਿਆਰ ਕਰ ਰਹੇ ਹਾਂ ਜੋ ਟਨਲ ਅਤੇ ਹੋਰ ਵਿਸ਼ਾਲ ਪ੍ਰਾਜੈਕਟਾਂ ਨੂੰ ਅੱਗੇ ਵਧਾ ਸਕਣ।” ਉਨ੍ਹਾਂ ਅੰਤ ਵਿੱਚ ਕਿਹਾ, “ਮੈਂ ਉਮੀਦ ਰੱਖਦਾ ਹਾਂ ਕਿ ਮੁਖ ਮੰਤਰੀ ਈਬੀ ਨਾਲ ਮੇਰੀ ਬਹੁਤ ਹੀ ਪ੍ਰਭਾਵਸ਼ਾਲੀ ਸਾਂਝ ਬਣੇਗੀ ਜੋ ਸਾਡੀਆਂ ਨੀਤੀਆਂ ਨੂੰ ਅਮਲ ‘ਚ ਲਿਆਉਣ ਵਿੱਚ ਮਦਦ ਕਰੇਗੀ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version