ਵਿਦੇਸ਼ੀਆਂ ਲਈ ਘਰ ਖਰੀਦਣ ‘ਤੇ ਸਥਾਈ ਪਾਬੰਦੀ ਲਾਈ ਜਾਵੇਗੀ : ਜਗਮੀਤ ਸਿੰਘ

ਸਰੀ, (ਸਿਮਰਨਜੀਤ ਸਿੰਘ): 2025 ਦੀਆਂ ਫੈਡਰਲ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੀਆਂ ਪਾਰਟੀਆਂ ਵਲੋਂ ਵੱਡੇ ਵੱਡੇ ਐਲਾਨ ਕੀਤਾ ਜਾ ਰਹੇ ਹਨ ਅਤੇ ਵੱਡੇ ਮਸਲਿਆਂ ‘ਚੋਂ ਇਕ ਘਰਾਂ ਦੀ ਕੀਮਤ ਅਤੇ ਅਸਥਿਰ ਹਾਊਸਿੰਗ ਮਾਰਕੀਟ ਵੀ ਵੱਡਾ ਚੋਣ ਮੁੱਦਾ ਬਣੀ ਹੋਈ ਹੈ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਵੈਨਕੂਵਰ ਵਿੱਚ ਵੱਡੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਨਵੀਂ ਡੈਮੋਕ੍ਰੈਟ ਸਰਕਾਰ ਆਉਣ ‘ਤੇ ਵਿਦੇਸ਼ੀਆਂ ‘ਤੇ ਘਰ ਖਰੀਦਣ ਲਈ ਸਥਾਈ ਪਾਬੰਦੀ ਲਾਏਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਹਾਊਸਿੰਗ ਮਾਰਕੀਟ ਨੂੰ ਨਫੇ ਦੀ ਵਸਤੂ ਬਣਨ ਤੋਂ ਬਚਾਉਣ ਅਤੇ ਇਥੇ ਰਹਿਣ ਵਾਲੇ ਲੋਕਾਂ ਲਈ ਘਰ ਸੁਰੱਖਿਅਤ ਬਣਾਉਣ ਲਈ ਜ਼ਰੂਰੀ ਹੈ।
ਜਗਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ “ਘਰ ਲੋਕਾਂ ਦੇ ਰਹਿਣ ਲਈ ਹੋਣੇ ਚਾਹੀਦੇ ਨੇ ૷ ਨਾ ਕਿ ਨਿਵੇਸ਼ਕਾਂ ਵੱਲੋਂ ਤੇਜ਼ ਨਫੇ ਲਈ ਫਲਿਪ”
ਉਨ੍ਹਾਂ ਨੇ ਕਿਹਾ ਕਿ ਟਰੰਪ ਵੱਲੋਂ ਲਗਾਈਆਂ ਡਿਊਟੀਸ ਦੇ ਕਾਰਨ ਕਈ ਵਿਦੇਸ਼ੀ ਨਿਵੇਸ਼ਕ ਹਾਲਾਤਾਂ ਦਾ ਫਾਇਦਾ ਚੁੱਕ ਕੇ ਕੈਨੇਡਾ ਦੀ ਰਿਹਾਇਸ਼ੀ ਜਾਇਦਾਦ ‘ਚ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਕੀਮਤਾਂ ਹੋਰ ਵੀ ਵੱਧ ਰਹੀਆਂ ਹਨ।
ਐਨ.ਡੀ.ਪੀ. ਦੀ ਯੋਜਨਾ ਅਨੁਸਾਰ, ਇਹ ਪਾਬੰਦੀ ਸਿਰਫ਼ ਕਾਗਜ਼ੀ ਹੋਣ ਦੀ ਥਾਂ ਕਾਨੂੰਨੀ ਤੌਰ ‘ਤੇ ਲਾਗੂ ਹੋਵੇਗੀ। ਕੰਪਨੀਆਂ ਜਾਂ ਹੋਰ ਕਾਰਪੋਰੇਟ ਟਰੱਸਟਾਂ ਰਾਹੀਂ ਕੀਤੇ ਜਾਣ ਵਾਲੇ ਖਰੀਦਦਾਰੀ ਤੇ ਵੀ ਰੋਕੇ ਲੱਗੇਗੀ। ਇਹ ਪਾਬੰਦੀ ਰਿਕਰੀਏਸ਼ਨਲ ਜਾਇਦਾਦਾਂ ૷ ਜਿਵੇਂ ਕਿ ਕਾਟੇਜ ਜਾਂ ਕੇਬਿਨ ૷ ‘ਤੇ ਲਾਗੂ ਨਹੀਂ ਹੋਵੇਗੀ।
ਇਸ ਦੇ ਨਾਲ, ਜਗਮੀਤ ਸਿੰਘ ਨੇ ਵੈਨਕੂਵਰ ਈਸਟ ਤੋਂ ਲਿਬਰਲ ਉਮੀਦਵਾਰ ਮਾਰਕ ਵੀਨਜ਼ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਹ ਇੱਕ ਲਗਜ਼ਰੀ ਰੀਅਲਟਰ ਹੋਣ ਦੇ ਨਾਤੇ, ਵਿਦੇਸ਼ੀ ਖਰੀਦਦਾਰਾਂ ਲਈ ਘਰਾਂ ਦੀ ਵਪਾਰਕ ਤਰੀਕੇ ਨਾਲ ਮਾਰਕੀਟਿੰਗ ਕਰਦੇ ਰਹੇ ਹਨ, ਜਿਸ ਨਾਲ ਕੀਮਤਾਂ ਹੋਰ ਵੀ ਅਸਮਾਨੀ ਚੜ੍ਹ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰਕ ਕਾਰਨੀ ਦੀ ਟੀਮ ਅਤੇ ਬਾਬ ਰੈਨੀ ਵਰਗੇ ਵੱਡੇ ਰੀਅਲ ਅਸਟੇਟ ਨਾਂ, ਲਿਬਰਲ ਪਾਰਟੀ ਨਾਲ ਮਿਲ ਕੇ ਹੋਰ ਵਿਦੇਸ਼ੀ ਰਕਮ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਗਮੀਤ ਸਿੰਘ ਨੇ ਪੀਅਰ ਪੌਲੀਵੀਅਰ ਦੀ ਲੀਡਰਸ਼ਿਪ ਵਾਲੀ ਕੰਜ਼ਰਵੇਟਿਵ ਪਾਰਟੀ ਬਾਰੇ ਬੋਲਦੇ ਹੋਏ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਸਿਰਫ਼ ਨਿਵੇਸ਼ਕਾਂ ਲਈ ਟੈਕਸ ਛੂਟ ਅਤੇ ਨਿਯਮਾਂ ਦੀ ਲਚੀਲਤਾ ਦੀ ਗੱਲ ਕਰ ਰਹੀ ਹੈ, ਪਰ ਕਿਰਾਏਦਾਰਾਂ ਜਾਂ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਕੋਈ ਠੋਸ ਯੋਜਨਾ ਨਹੀਂ ਹੈ।
ਜਗਮੀਤ ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਦੇਸ਼ੀ ਘਰ ਖਰੀਦਦਾਰਾਂ ਉੱਤੇ ਸਥਾਈ ਪਾਬੰਦੀ ਲਾਗੂ ਕਰੇਗੀ। ਗੈਰ-ਮੁਨਾਫਾ ਹਾਊਸਿੰਗ ਵਿਚ ਵੱਡਾ ਸਰਕਾਰੀ ਨਿਵੇਸ਼ ਕੀਤਾ ਜਾਵੇਗਾ। ਐਨਟੀ-ਫਲਿਪਿੰਗ ਟੈਕਸ ਨੂੰ 1 ਸਾਲ ਤੋਂ ਵਧਾ ਕੇ 5 ਸਾਲ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਆਪਣੀ ਰਿਹਾਇਸ਼ ਲਈ ਘਰ ਖਰੀਦਿਆ ਹੈ, ਤਾਂ ਉਹ ਇਸ ਟੈਕਸ ਤੋਂ ਬਚੇਗਾ। ਪਰ ਜੋ ਲੋਕ ਘਰਾਂ ਨੂੰ ਛੇਤੀ ਵੇਚਣ ਲਈ ਖਰੀਦਦੇ ਹਨ, ਉਹਨਾਂ ਤੋਂ ਟੈਕਸ ਇੰਕਮ ਵਾਂਗ ਲਾਇਆ ਜਾਵੇਗਾ, ਨਾ ਕਿ ਕੈਪੀਟਲ ਗੇਨ ਵਾਂਗ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version