ਸਾਨ ਫਰਾਂਸਿਸਕੋ : ਭਾਰਤੀ-ਅਮਰੀਕੀ ਤਕਨੀਸ਼ੀਅਨ ਸੁਚਿਰ ਬਾਲਾਜੀ, ਜੋ ਕਿ 14 ਦਸੰਬਰ ਨੂੰ ਆਪਣੇ ਅਪਾਰਟਮੈਂਟ ਵਿੱਚ ਮ੍ਰਿਤ ਪਾਇਆ ਗਿਆ ਸੀ, ਦੇ ਮਾਪਿਆਂ ਨੇ ਉਸ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦੇਣ ਦੇ ਅਧਿਕਾਰਤ ਫੈਸਲੇ ਨੂੰ ਚੁਣੌਤੀ ਦਿੰਦਿਆਂ ਦੋਸ਼ ਲਗਾਇਆ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।
ਸੁਚਿਰ, ਜੋ ਕਿ ਓਪਨਏ.ਆਈ. ਦੇ ਸਾਬਕਾ ਕਰਮਚਾਰੀ ਰਹੇ ਹਨ, ਜਨਰੇਟਿਵ ਏ.ਆਈ. ਨਾਲ ਜੁੜੇ ਨੈਤਿਕ ਮੁੱਦਿਆਂ ‘ਤੇ ਆਪਣੇ ਵ੍ਹਿਸਲਬਲੋਇੰਗ ਖੁਲਾਸਿਆਂ ਕਾਰਨ ਖ਼ਬਰਾਂ ਵਿੱਚ ਰਹੇ ਸਨ। ਉਸ ਦੇ ਮਾਪਿਆਂ ਨੇ ਦਾਅਵਾ ਕੀਤਾ ਹੈ ਕਿ ਦੂਜੀ ਪੋਸਟਮਾਰਟਮ ਰਿਪੋਰਟ ‘ਚ ਸਿਰ ‘ਤੇ ਸੱਟਾਂ ਅਤੇ ਸੰਘਰਸ਼ ਦੇ ਨਿਸ਼ਾਨ ਮਿਲੇ ਹਨ, ਜਿਹੜੇ ਖੁਦਕੁਸ਼ੀ ਦੇ ਦਾਅਵੇ ਦਾ ਖੰਡਨ ਕਰਦੇ ਹਨ।
ਸੁਚਿਰ ਦੀ ਮਾਂ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ, ”ਸੁਚਿਰ ਦੇ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਉਸ ਦੇ ਵਿਵਹਾਰ ਵਿੱਚ ਵੀ ਕਦੇ ਖ਼ੁਦਕੁਸ਼ੀ ਵਾਲੇ ਸੰਕੇਤ ਨਹੀਂ ਦਿਖੇ ਗਏ। ਇਹ ਮੌਤ ਸਧਾਰਣ ਨਹੀਂ ਲੱਗਦੀ।”
ਸੁਚਿਰ ਦੇ ਪਰਿਵਾਰ ਨੇ ਅਮਰੀਕੀ ਅਧਿਕਾਰੀਆਂ ਤੋਂ ਪੂਰੀ ਜਾਂਚ ਦੀ ਮੰਗ ਕੀਤੀ ਹੈ। ਉਹ ਕਹਿੰਦੇ ਹਨ ਕਿ ਸੱਚਾਈ ਸਾਹਮਣੇ ਆਉਣ ਲਈ ਇਹ ਮਾਮਲਾ ਗਹਿਰਾਈ ਨਾਲ ਵੇਖਣ ਦੀ ਲੋੜ ਹੈ।
ਸੁਚਿਰ ਦੀ ਮੌਤ ਨੇ ਜਨਰੇਟਿਵ ਏ.ਆਈ. ਦੇ ਖੇਤਰ ਵਿੱਚ ਨੈਤਿਕ ਮੁੱਦਿਆਂ ‘ਤੇ ਚਰਚਾ ਤੇਜ਼ ਕਰ ਦਿੱਤੀ ਹੈ। ਉਹਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੁਚਿਰ ਨੂੰ ਆਪਣੀ ਸੱਚਾਈ ਬੋਲਣ ਦੀ ਕੀਮਤ ਚੁਕਾਣੀ ਪਈ।
ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਸੱਚਾਈ ਸਾਹਮਣੇ ਆਉਣ ਦੀ ਉਮੀਦ ਹੈ।