ਯੂ.ਕੇ. ਜਾਣ ਵਾਲੇ ਕੈਨੇਡੀਅਨ ਯਾਤਰੀਆਂ ਲਈ ਈ.ਟੀ.ਏ. ਲਾਜ਼ਮੀ

8 ਜਨਵਰੀ 2025 ਤੋਂ ਯੂਨਾਈਟੇਡ ਕਿੰਗਡਮ ਵਿੱਚ ਛੇ ਮਹੀਨਿਆਂ ਤੋਂ ਘੱਟ ਸਮੇਂ ਲਈ ਯਾਤਰਾ ਕਰਨ ਵਾਲੇ ਕੈਨੇਡੀਅਨਜ਼ ਲਈ ਇਲੈਕਟ੍ਰੌਨਿਕ ਟ੍ਰੈਵਲ ਆਥਰਾਈਜ਼ੇਸ਼ਨ (ਓਠਅ) ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਪ੍ਰਣਾਲੀ ਤਹਿਤ ਯਾਤਰੀਆਂ ਨੂੰ ਆਪਣੇ ਪਾਸਪੋਰਟ ਵੇਰਵੇ, ਯਾਤਰਾ ਦੀਆਂ ਤਰੀਕਾਂ ਅਤੇ ਆਵਾਜਾਈ ਦੇ ਢੰਗਾਂ ਬਾਰੇ ਜਾਣਕਾਰੀ ਜਮ੍ਹਾਂ ਕਰਾਉਣੀ ਪਵੇਗੀ, ਜਿਸਦਾ ਸੁਰੱਖਿਆ ਮਾਪਦੰਡਾਂ ਅਧੀਨ ਅਧਿਕਾਰੀਆਂ ਦੁਆਰਾ ਮੁਲਾਂਕਣ ਕੀਤਾ ਜਾਵੇਗਾ।
ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਵੇਨ ਸਮਿਥ ਨੇ ਇਸ ਨਵੇਂ ਤਰੀਕੇ ਨੂੰ ਕ੍ਰੈਡਿਟ ਕਾਰਡ ਲਈ ਪ੍ਰੀ-ਅਪਰੂਵਲ ਪ੍ਰਕਿਰਿਆ ਨਾਲ ਤੁਲਨਾ ਕੀਤੀ। ਸਮਿਥ ਨੇ ਕਿਹਾ ਕਿ ਇਸ ਪ੍ਰਣਾਲੀ ਦਾ ਮੁੱਖ ਉਦੇਸ਼ ਸੁਰੱਖਿਆ ਬੜ੍ਹਾਉਣਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਵਧੇਰੇ ਨਿਰਧਾਰਿਤ ਬਣਾਉਣਾ ਹੈ। ਅਰਜ਼ੀਆਂ ਦੀ ਸਮੀਖਿਆ ਕਰਨ ਲਈ ਇੱਕ ਵਿਸ਼ਵਵਿਆਪੀ ਡਾਟਾਬੇਸ ਦੀ ਵਰਤੋਂ ਕੀਤੀ ਜਾਵੇਗੀ, ਜੋ ਸਿਆਸਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਹਲ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।
ਓਠਅ ਪ੍ਰਣਾਲੀ ਦਾ ਵਾਧਾ ਸਿਰਫ਼ ਯੂਕੇ ਤੱਕ ਸੀਮਿਤ ਨਹੀਂ ਹੈ। ਯੂਰਪੀਅਨ ਯੂਨੀਅਨ ਇਸੇ ਤਰ੍ਹਾਂ ਦੀ ਪ੍ਰਣਾਲੀ 2025 ਦੇ ਅੰਤ ਤੱਕ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵੀ ਇਹ ਪ੍ਰਣਾਲੀ ਸਥਾਪਿਤ ਕੀਤੀ ਜਾ ਸਕਦੀ ਹੈ।
ਓਠਅ ਦੀ ਅਰਜ਼ੀ ਲਈ ਕੀਮਤ 10 ਪੌਂਡ (ਕਰੀਬ 18 ਕੈਨੇਡੀਅਨ ਡਾਲਰ) ਹੈ। ਸਮਿਥ ਨੇ ਚੇਤਾਵਨੀ ਦਿੱਤੀ ਕਿ ਇਹ ਕੀਮਤ ਸਿਆਸੀ ਕਾਰਨਾਂ ਜਾਂ ਮੰਗ ਦੇ ਆਧਾਰ ‘ਤੇ ਵਧਾਈ ਜਾ ਸਕਦੀ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗ ਯਾਤਰੀ, ਜੋ ਡਿਜੀਟਲ ਸਿਸਟਮ ਵਿੱਚ ਪਿੱਛੇ ਰਹਿੰਦੇ ਹਨ, ਇਸ ਪ੍ਰਣਾਲੀ ਨੂੰ ਚਲਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੇ ਹਨ।
ਸਮਿਥ ਨੇ ਯਾਤਰੀਆਂ ਨੂੰ ਚੇਤਾਇਆ ਕਿ ਓਠਅ ਦੀ ਅਰਜ਼ੀ ਮਨਜ਼ੂਰੀ ਵਿਚ ਕੁਝ ਮਿੰਟ ਲੱਗ ਸਕਦੇ ਹਨ, ਪਰ ਅਰਜ਼ੀ ਆਖਰੀ ਵੇਲੇ ਅਪਲਾਈ ਕਰਨਾ ਮੁਸੀਬਤ ਪੈਦਾ ਕਰ ਸਕਦਾ ਹੈ। ਓਠਅ ਦੇ ਬਗੈਰ, ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਰੋਕਿਆ ਜਾ ਸਕਦਾ ਹੈ ਅਤੇ ਵਾਪਸ ਭੇਜਿਆ ਜਾ ਸਕਦਾ ਹੈ।
ਓਠਅ ਪ੍ਰਣਾਲੀ ਦੀ ਸਥਾਪਨਾ ਦੇ ਨਾਲ, ਯੂਕੇ ਸਰਕਾਰ ਯਾਤਰੀਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਅਤੇ ਅਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪ੍ਰਣਾਲੀ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਸਹੀ ਹਾਲ ਹੈ, ਜਿਸ ਨਾਲ ਯਾਤਰਾ ਦੇ ਖਰਚੇ, ਸਮਾਂ ਅਤੇ ਸੁਰੱਖਿਆ ਨੂੰ ਸੰਤੁਲਿਤ ਕੀਤਾ ਜਾ ਸਕੇ।

Exit mobile version