ਤੁਸੀਂ ਕਿਤੇ ਕਬਜ਼ ਤੋਂ ਪ੍ਰੇਸ਼ਾਨ ਤਾਂ ਨਹੀਂ

 

ਲੇਖਕ: ਸੁਨੀਤਾ ਗਾਬਾ
ਰੋਜ਼ ਠੀਕ ਸਮੇਂ ‘ਤੇ ਪਖਾਨਾ ਜਾਓ। ਸਮੇਂ ਦੀ ਬਦਇੰਤਜ਼ਾਮੀ ਕਬਜ਼ ਨੂੰ ਵਧਾਉਂਦੀ ਹੈ। ਮਲ ਤਿਆਗ ਸਮੇਂ ਸੁਭਾਵਿਕ ਢੰਗ ਨਾਲ ਬੈਠੋ, ਸਾਹ ਰੋਕ ਕੇ ਜ਼ੋਰ ਨਾ ਲਗਾਓ।
ਕਬਜ਼ ਮੁਕਤੀ ਲਈ ਜੁਲਾਬ ਵਾਲੀ ਦਵਾਈ ਨਾ ਲਓ ਕਿਉਂਕਿ ਇਸ ਨਾਲ ਅੰਤੜੀਆਂ ਨੂੰ ਨੁਕਸਾਨ ਪਹੁੰਚਦਾ ਹੈ। ਚਿੰਤਾ, ਸੋਗ ਅਤੇ ਮਾਨਸਿਕ ਤਣਾਅ ਤੋਂ ਬਚੋ। ਮਾਨਸਿਕ ਸੰਤੁਲਨ ਵਿਗੜਨ ਨਾਲ ਸੁਭਾਵਿਕ ਮਲ ਤਿਆਗ ਵਿਚ ਰੁਕਾਵਟ ਪੈਂਦੀ ਹੈ। ਪਾਣੀ ਵਿਚ ਨਿੰਬੂ ਮਿਲਾ ਕੇ ਐਨੀਮਾ ਲੈਣ ਨਾਲ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ। ਜਦੋਂ ਮਲ ਤਿਆਗ ਜਾਂ ਮੂਤਰ ਤਿਆਗ ਦੀ ਸੰਭਾਵਨਾ ਹੋਵੇ, ਉਸ ਸਮੇਂ ਭੋਜਨ ਦਾ ਸੇਵਨ ਨਾ ਕਰੋ। ਉਸ ਦੇ ਤਿਆਗ ਤੋਂ ਬਾਅਦ ਹੀ ਭੋਜਨ ਖਾਓ। ਸਫ਼ਾਈ ਦਾ ਪੂਰਾ ਧਿਆਨ ਰੱਖੋ।
ਕਬਜ਼ ਦੂਰ ਕਰਨ ਲਈ 6 ਗ੍ਰਾਮ ਤ੍ਰਿਫਲਾ ਚੂਰਨ ਗਰਮ ਪਾਣੀ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਲਓ ਜਾਂ ਈਸਬਗੋਲ ਦੀ ਭੁੱਕੀ 6 ਗ੍ਰਾਮ ਗਰਮ ਦੁੱਧ ਨਾਲ ਲਓ। ਪੇਟ ਸਾਫ਼ ਹੋ ਜਾਵੇਗਾ। ਆਪਣਾ ਜੀਵਨ ਸਰਗਰਮੀ ਵਾਲਾ ਬਣਾਓ। ਘੰਟਿਆਂਬਧੀ ਲਗਾਤਾਰ ਬੈਠ ਕੇ ਕੰਮ ਕਰਨ ਵਾਲਿਆਂ ਵਿਚ ਕਬਜ਼ ਜ਼ਿਆਦਾ ਹੁੰਦੀ ਹੈ। ਇਸ ਲਈ ਕਸਰਤ, ਆਸਣ ਅਤੇ ਸੈਰ ਕਰਦੇ ਰਹਿਣਾ ਚਾਹੀਦਾ ਹੈ। ਪੁਰਾਣੀ ਕਬਜ਼ ਜਾਂ ਪੇਟ ਦੀ ਹੋਰ ਕੋਈ ਬਿਮਾਰੀ ਹੋਣ ‘ਤੇ ਭੋਜਨ ਤੋਂ ਡੇਢ ਘੰਟਾ ਪਹਿਲਾਂ ਦੋਵੇਂ ਸਮੇਂ ਇਕ-ਇਕ ਗਲਾਸ ਪਾਣੀ ਪੀਣਾ ਲਾਭਕਾਰੀ ਹੁੰਦੀ ਹੈ।
ਪਖਾਨਾ ਜਿਥੋਂ ਤੱਕ ਸੰਭਵ ਹੋਵੇ ਸਾਫ਼ ਥਾਂ ‘ਤੇ ਹੀ ਜਾਓ। ਆਪਣੇ ਘਰ ਦੇ ਪਖਾਨੇ ਨੂੰ ਹਰ ਰੋਜ਼ ਸਾਫ਼ ਕਰੋ। ਇਸ ਨਾਲ ਮਲ ਤਿਆਗ ਕਰਨ ਸਮੇਂ ਬਦਬੂ ਨਹੀਂ ਆਉਂਦੀ।
ਆਪਣੇ ਭੋਜਨ ਵਿਚ ਰੇਸ਼ੇਦਾਰ ਭੋਜਨ ਨੂੰ ਮਹੱਤਵਪੂਰਨ ਥਾਂ ਦਿਓ। ਮੌਸਮੀ ਹਰੀਆਂ ਤਾਜ਼ੀਆਂ ਸਬਜ਼ੀਆਂ, ਮੌਸਮੀ ਫਲ, ਕਣਕ ਦਾ ਦਲੀਆ, ਦੁੱਧ, ਛਾਣਬੁਰੇ ਵਾਲਾ ਆਟਾ ਰੋਜ਼ ਖਾਓ।
ਕਬਜ਼ ਵਾਲੇ ਰੋਗੀਆਂ ਨੂੰ ਪਾਣੀ ਜ਼ਿਆਦਾ ਪੀਣਾ ਲਾਭ ਪਹੁੰਚਾਉਂਦਾ ਹੈ ਅਤੇ ਸਵੇਰੇ ਪਖਾਨਾ ਜਾਣ ਤੋਂ ਪਹਿਲਾਂ ਪਾਣੀ ਪੀਣਾ ਅਤਿ ਲਾਭਦਾਇਕ ਹੁੰਦਾ ਹੈ। ਕਬਜ਼ ਵਿਚ ਵਧੇਰੇ ਜੂਮ ਫਲ ਲਾਭ ਪਹੁੰਚਾਉਂਦੇ ਹਨ।
ਕਦੀ ਵੀ ਮਲ ਵੇਗ ਨੂੰ ਨਾ ਰੋਗੋ। ਮਲ ਵੇਗ ਨੂੰ ਰੋਕਣ ਨਾਲ ਵੀ ਕਬਜ਼ ਹੋ ਜਾਂਦੀ ਹੈ।
ਵਾਰ-ਵਾਰ ਪਖਾਨਾ ਜਾਣ ਦੀ ਇੱਛਾ ਦਾ ਹੋਣਾ ਜਾਂ ਪਖਾਨੇ ਜਾਣ ਤੋਂ ਬਾਅਦ ਵੀ ਪੇਟ ਹਲਕਾ ਨਾ ਹੋਣਾ ਕਬਜ਼ ਦੀ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ। ਉਸ ਨੂੰ ਉਥੇ ਰੋਕ ਦੇਣਾ ਹੀ ਸਮਝਦਾਰੀ ਹੈ।

Exit mobile version