ਸਰੀ, (ਸਿਮਰਨਜੀਤ ਸਿੰਘ): ਸਰੀ ਸ਼ਹਿਰ ਦੀ ਕੌਂਸਲ ਨੇ 20,000 ਦਰੱਖਤਾਂ ਨੂੰ ਪਾਣੀ ਦੇਣ ਲਈ ਲਗਭਗ $1.5 ਮਿਲੀਅਨ (1,445,000 ਡਾਲਰ) ਦਾ ਠੇਕਾ ਮਨਜ਼ੂਰ ਕਰ ਦਿੱਤਾ ਹੈ। ਇਹ ਠੇਕਾ ਹੋਰਾਈਜ਼ਨ ਲੈਂਡਸਕੇਪ ਕੰਟ੍ਰੈਕਟਰਜ਼ ਇਨਕ. (੍ਹੋਰਿਜ਼ੋਨ ਲ਼ੳਨਦਸਚੳਪੲ ਛੋਨਟਰੳਚਟੋਰਸ ੀਨਚ.) ਨੂੰ ਦਿੱਤਾ ਗਿਆ ਹੈ। ਇਹ ਕੰਟਰੈਕਟ 2025 ਤੱਕ ਜਾਰੀ ਰਹੇਗਾ, ਪਰ “ਠੀਕ ਕਾਰਗੁਜ਼ਾਰੀ” ਹੋਣ ‘ਤੇ ਇਸ ਦੀ ਮਿਆਦ ਹੋਰ ਚਾਰ ਸਾਲ ਲਈ ਵਧਾਈ ਵੀ ਜਾ ਸਕਦੀ ਹੈ।
ਦਿੱਤੇ ਗਏ ਠੇਕੇ ਦੇ ਨਿਯਮਾਂ ਅਨੁਸਾਰ ਸਰੀ ਵਿੱਚ 20,000 ਦਰੱਖਤਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿੱਤਾ ਜਾਵੇਗਾ। ਇਹ ਪ੍ਰਕਿਰਿਆ ਜ਼ਿਆਦਾਤਰ 20 ਹਫ਼ਤਿਆਂ ਤਕ ਜਾਰੀ ਰਹੇਗੀ। ਦਰੱਖਤਾਂ ਨੂੰ ਸ਼ਹਿਰ ਦੀਆਂ ਰਹਾਇਸ਼ੀ, ਮੁੱਖ ਅਤੇ ਕਲੇਕਟਰ ਸੜਕਾਂ, ਸ਼ਹਿਰੀ ਪਾਰਕਾਂ ਅਤੇ ਸਰਕਾਰੀ ਇਮਾਰਤਾਂ ਕੋਲ ਪਾਣੀ ਦਿੱਤਾ ਜਾਵੇਗਾ। ਕੁੱਲ ਖ਼ਰਚ $1,590,000 ਤੱਕ ਜਾ ਸਕਦਾ ਹੈ। ਸਰੀ ਪਾਰਕ, ਮਨੋਰੰਜਨ ਅਤੇ ਸਭਿਆਚਾਰ ਵਿਭਾਗ ਦੀ ਜਨਰਲ ਮੈਨੇਜਰ ਲੌਰੀ ਕੈਵਨ ਨੇ ਕਿਹਾ ਕਿ ਸ਼ਹਿਰ ਵਿੱਚ 112,000 ਤੋਂ ਵੱਧ ਛਾਂ ਦੇਣ ਵਾਲੇ ਦਰੱਖਤ ਹਨ, ਜਿਨ੍ਹਾਂ ਦੀ ਸਮੇਂ-ਸਮੇਂ ‘ਤੇ ਸੰਭਾਲ ਲੋੜੀਂਦੀ ਹੈ। ਉਨ੍ਹਾਂ ਦੱਸਿਆ, ” ਨਵੇਂ ਲਗਾਏ ਦਰੱਖਤਾਂ ਨੂੰ ਉਨ੍ਹਾਂ ਦੇ ਪਹਿਲੇ 6-8 ਸਾਲਾਂ ‘ਚ ਵਾਧੂ ਪਾਣੀ ਦੀ ਲੋੜ ਪੈਂਦੀ ਹੈ।” ਉਨ੍ਹਾਂ ਇਹ ਵੀ ਕਿਹਾ ਕਿ “ਸ਼ਹਿਰ ਦੇ ਦਰੱਖਤ ਇੱਕ ਵੱਡੀ ਹਰੇ-ਭਰੇ ਬੁਨਿਆਦੀ ਢਾਂਚੇ ਦਾ ਨਿਵੇਸ਼ ਹਨ। ਇਹ ਸ਼ਹਿਰ ਨੂੰ ਸੁੰਦਰ ਬਣਾਉਂਦੇ, ਕੀਟ ਅਤੇ ਜੰਗਲੀ ਜੀਵਾਂ ਲਈ ਆਵਾਸ ਦਿੰਦੇ, ਤੂਫ਼ਾਨੀ ਪਾਣੀ ਦੀ ਨਿਕਾਸੀ ਵਿੱਚ ਮਦਦ ਕਰਦੇ, ਕਾਰਬਨ ਉਤਸਰਜਨ ਘਟਾਉਂਦੇ ਤੇ ਪ੍ਰਦੂਸ਼ਣ ਨੂੰ ਫਿਲਟਰ ਕਰਦੇ ਹਨ।”
ਹੋਰਾਈਜ਼ਨ ਲੈਂਡਸਕੇਪ ਕੰਪਨੀ ਪਿਛਲੇ 10 ਸਾਲਾਂ ਤੋਂ ਸ਼ਹਿਰ ਨੂੰ ਇਹ ਸੇਵਾ ਪ੍ਰਦਾਨ ਕਰ ਰਹੀ ਹੈ, ਅਤੇ ਕੈਵਨ ਦੇ ਮੁਤਾਬਕ, “ਉਨ੍ਹਾਂ ਦੀ ਕਾਰਗੁਜ਼ਾਰੀ ਤਕਰੀਬਨ ਸੰਤੋਸ਼ਜਨਕ ਰਹੀ ਹੈ।” ਮਈ 2023 ਵਿੱਚ, ਸ਼ਹਿਰੀ ਕੌਂਸਲ ਨੇ 7 ਮਹੀਨਿਆਂ ਲਈ $484,500 ਦਾ ਇਕ ਹੋਰ ਠੇਕਾ ਾਂਹਿਟੲ ਸ਼ਟੳਰ ਫਰੋਪੲਰਟੇ ਸ਼ੲਰਵਿਚੲਸ ਨੂੰ ਦਿੱਤਾ ਸੀ, ਜੋ ਕਿ 22,000 ਸੜਕਾਂ ਦੇ ਦਰੱਖਤਾਂ ਅਤੇ 1,600 ਪਾਰਕ ਦਰੱਖਤਾਂ ਦੀ ਸੰਭਾਲ ਲਈ ਸੀ। ਕੈਵਨ ਨੇ ਇਹ ਵੀ ਦੱਸਿਆ ਕਿ ਟ੍ਰੀ ਬੇਸ ਲਗਾਉਣ ਨਾਲ ਦਰੱਖਤਾਂ ਨੂੰ ਘਾਹ ਕੱਟਣ ਵਾਲੀਆਂ ਮਸ਼ੀਨਾਂ ਅਤੇ ਹੋਰ ਮਕੈਨੀਕਲ ਨੁਕਸਾਨ ਤੋਂ ਬਚਾਇਆ ਜਾਂਦਾ ਹੈ। ਇਨ੍ਹਾਂ ਟ੍ਰੀ ਬੇਸਾਂ ਨੂੰ ਸਮੇਂ-ਸਮੇਂ ‘ਤੇ ਬਣਾਇਆ ਜਾਂਦਾ ਹੈ, ਖ਼ਾਸ ਤੌਰ ‘ਤੇ ਜਿੱਥੇ ਦਰੱਖਤਾਂ ਨੂੰ ਫੁੱਟਪਾਥ ਜਾਂ ਪਬਲਿਕ ਪਲਾਜ਼ਾ ਵਿੱਚ ਲਗਾਇਆ ਜਾਂਦਾ ਹੈ।
ਉਨ੍ਹਾਂ ਕਿਹਾ, “ਇਹ ਸੰਭਾਲ ਹਾਈ-ਪ੍ਰੋਫਾਈਲ ਥਾਵਾਂ ਤੇ ਦਰੱਖਤਾਂ ਦੀ ਖੂਬਸੂਰਤੀ ਨੂੰ ਵੀ ਵਧਾਉਂਦੀ ਹੈ।”
ਸਰੀ ਸ਼ਹਿਰ ਦੀ ਕੌਂਸਲ ਵੱਲੋਂ ਲਗਾਤਾਰ ਹਰੇ-ਭਰੇ ਢਾਂਚੇ ਨੂੰ ਸੰਭਾਲਣ ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਹ ਨਵੇਂ ਤੇ ਵਧ ਰਹੇ ਦਰੱਖਤਾਂ ਦੀ ਹਫ਼ਤਾਵਾਰੀ ਸਿੰਚਾਈ ਅਤੇ ਹੋਰ ਸੰਭਾਲ ‘ਚ ਵਧੇਰੇ ਲਗਨ ਦਾ ਪ੍ਰਮਾਣ ਹੈ। ਸ਼ਹਿਰ ਦੀ ਇਹ ਯੋਜਨਾ ਨਾ ਸਿਰਫ਼ ਦਰੱਖਤਾਂ ਦੀ ਉਮਰ ਵਧਾਉਣ, ਸਗੋਂ ਪ੍ਰਦੂਸ਼ਣ ਘਟਾਉਣ ਅਤੇ ਹਰੇ-ਭਰੇ ਵਾਤਾਵਰਣ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦ ਕਰੇਗੀ। This report was written by Divroop Kaur as part of the Local Journalism Initiative.