ਛੱਡ, ਇੱਥੇ ਕੀ ਕਰਨਾ ਏ
ਕਿਸੇ ਲਈ ਕਾਹਤੋਂ ਮਰਨਾ ਏ
ਜੋ ਆਪਣੇ ਲਈ ਨਾ ਖੜ ਸਕਦੇ
ਉਹ ਬੰਦਿਆ ਲਈ ਕੀ ਲੜਨਾ ਏ
ਡਰ ਕਿਸੇ ਨੂੰ ਬਚਾ ਨਾ ਸਕਿਆ
ਝੂਠਾ, ਸੱਚ ਛੁਪਾ ਨਾ ਸਕਿਆ
ਡਰ ਬੰਦੇ ਦਾ ਪੱਕਾ ਵੈਰੀ
ਹੌਂਸਲੇ ਦੇ ਰਾਹ ਪਾ ਨਾ ਸਕਿਆ
ਹਵਾ ਦੇ ਇਹ ਤਾਂ ਨਾਲ ਹੀ ਚੱਲਦਾ
ਸੱਚ ਦੇ ਰਾਹ ਤੋਂ ਰਹੇ ਬਸ ਟਲਦਾ
ਜੰਗ ਜੀਵਨ ਦੀ ਪਿੱਛੇ ਛੱਡ ਕੇ
ਜੋ ਜਿੱਤੇ, ਬਸ ਉਹਦੇ ਵੱਲ ਦਾ
ਸੱਚ ਤਾਂ ਇਹ ਵੀ, ਡਰ ਸਿਖਾਉਂਦਾ
ਹੱਥੋੜੇ ਖਾ ਖਾ ਮਨ ਪਕਾਉਂਦਾ
ਬੁਜ਼ਦਿਲਾਂ ਦੇ ਦਰਵਾਜੇ ਬੰਦ ਨੇ ‘ਸੋਹਣ’
ਗਵਾਚੇ ਹੱਕ ਹੌਂਸਲਾ ਦਵਾਉਂਦਾ ।
ਸੋਹਣ ਸਿੰਘ ਬਰਨਾਲਾ
ਮੋਬਾਇਲ : 9855450557