ਕੈਨੇਡਾ ਨੇ 500,000 ਬਰਡ ਫਲੂ ਵੈਕਸੀਨ ਦੀਆਂ ਖੁਰਾਕਾਂ ਖ਼ਰੀਦੀਆਂ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਨੇ ਬਰਡ ਫਲੂ ਵੈਕਸੀਨ ਦੀਆਂ 500,000 ਖੁਰਾਕਾਂ (ਐਚ5ਐਨ1) ਖਰੀਦਣ ਦੀ ਪੁਸ਼ਟੀ ਕੀਤੀ ਹੈ। ਇਹ ਵੈਕਸੀਨ ਬ੍ਰਿਟਿਸ਼ ਦਵਾਈ ਕੰਪਨੀ ਘਸ਼ਖ ਵੱਲੋਂ ਤਿਆਰ ਕੀਤੀ ਗਈ ਹੈ। ਇਹ ਫੈਸਲਾ ਸਿਹਤ ਵਿਭਾਗ ਵੱਲੋਂ “ਲੋਕਾਂ ਦੀ ਸੁਰੱਖਿਆ ਅਤੇ ਸਾਵਧਾਨੀ ” ਵਜੋਂ ਲਿਆ ਗਿਆ ਹੈ, ਤਾਂ ਜੋ ਭਵਿੱਖ ਵਿੱਚ ਜੇਕਰ ਇਸ ਵੈਕਸੀਨ ਦੀ ਲੋੜ ਪਵੇ, ਤਾਂ ਉਹ ਤੁਰੰਤ ਉਪਲੱਬਧ ਕਰਵਾਈ ਜਾ ਸਕੇ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਫ੍ਹਅਛ) ਨੇ ਕਿਹਾ ਕਿ ਆਮ ਜਨਤਾ ਲਈ ਹਾਲੇ ਵੀ ਖਤਰਾ ਘੱਟ ਹੈ, ਪਰ ਜੋ ਲੋਕ ਇਸ ਵਾਇਰਸ ਦੇ ਸੰਪਰਕ ‘ਚ ਆ ਸਕਦੇ ਹਨ, ਉਨ੍ਹਾਂ ਦੀ ਸੁਰੱਖਿਆ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ, “ਇਹ ਖਰੀਦ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਜੇਕਰ ਹਾਲਾਤ ਵਿਗੜਦੇ ਹਨ, ਤਾਂ ਅਸੀਂ ਤੁਰੰਤ ਉੱਚ ਜੋਖਮ ਵਾਲੇ ਲੋਕਾਂ ਦੀ ਰਾਖੀ ਕਰ ਸਕਦੇ ਹਾਂ।”
ਇਹ ਵੈਕਸੀਨ ਖਰੀਦਣ ਦਾ ਫੈਸਲਾ ਉਸ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਸ ਅਨੁਸਾਰ ਬਰਡ ਫਲੂ ਦੇ ਕੇਸ ਵਿਸ਼ਵ ਪੱਧਰ ‘ਤੇ ਵੱਧ ਰਹੇ ਹਨ। ਕੈਨੇਡਾ ‘ਚ ਨਵੰਬਰ 2024 ‘ਚ ਪਹਿਲੀ ਵਾਰ ਕਿਸੇ ਕੈਨੇਡੀਅਨ ਨਾਗਰਿਕ ‘ਚ ਅਜਿਹੇ ਕੇਸ ਦੀ ਪੁਸ਼ਟੀ ਹੋਈ ਸੀ, ਜੋ ਕਿ ਘਰੇਲੂ ਤੌਰ ‘ਤੇ ਸੰਕਰਮਿਤ ਹੋਣ ਵਾਲਾ ਪਹਿਲਾ ਮਾਮਲਾ ਸੀ।
ਸਿਹਤ ਵਿਭਾਗ ਅਤੇ ਵਿਗਿਆਨੀਆਂ ਨੂੰ ਚਿੰਤਾ ਹੈ ਕਿ ਬਸੰਤ ਦੌਰਾਨ ਪੰਛੀਆਂ ਦੀ ਹਿਜ਼ਰਤ (ਮਿਗਰੳਟਿੋਨ) ਕਾਰਨ ਇਹ ਵਾਇਰਸ ਹੋਰ ਵੀ ਫੈਲ ਸਕਦਾ ਹੈ।
ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹੋਲੈਂਡ ਨੇ ਕਿਹਾ, “ਸਾਡੇ ਲਈ ਲੋਕਾਂ ਦੀ ਸਿਹਤ ਦੀ ਰਾਖੀ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਕੋਵਿਡ-19 ਮਹਾਮਾਰੀ ਤੋਂ ਸਿੱਖਿਆ ਲਈ ਹੈ ਕਿ ਅਗੇ ਤੋਂ ਤਿਆਰ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।”
ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸਟਾਕ ‘ਚ ਰੱਖਣ ਦਾ ਫੈਸਲਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਹੋਏ ਲਿਆ ਗਿਆ ਹੈ ਕਿ ਕੈਨੇਡਾ ਕਿਸੇ ਵੀ ਸੰਭਾਵੀ ਸਿਹਤ ਸੰਕਟ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੇ ਸਮਰੱਥ ਹੈ।
ਫ੍ਹਅਛ ਨੇ ਦੱਸਿਆ ਕਿ ਇਹ ਵੈਕਸੀਨ “ਇਕਸਾਫ਼ ਅਤੇ ਜੋਖਮ-ਅਧਾਰਤ ਪਹੁੰਚ” ਅਨੁਸਾਰ ਸੂਬਿਆਂ ਅਤੇ ਖੇਤਰੀ ਸਰਕਾਰਾਂ ਵਿੱਚ ਵੰਡੇ ਜਾਣਗੇ। 60% ਖੁਰਾਕਾਂ ਸੂਬਿਆਂ ਅਤੇ ਖੇਤਰੀ ਸਰਕਾਰਾਂ ਨੂੰ ਦਿੱਤੀਆਂ ਜਾਣਗੀਆਂ। 40% ਕੇਂਦਰੀ ਭੰਡਾਰ ‘ਚ ਸੰਭਾਲੀਆਂ ਜਾਣਗੀਆਂ, ਤਾਂ ਜੋ ਭਵਿੱਖ ਲਈ ਸਟਾਕ ਉਪਲਬਧ ਰਹੇ।
ਇਹ ਤੈਅ ਕਰਨਾ ਕਿ ਕਦੋਂ, ਕਿਵੇਂ ਅਤੇ ਕਿਸ ਗਰੁੱਪ ਨੂੰ ਇਹ ਵੈਕਸੀਨ ਦਿੱਤੀ ਜਾਵੇ, ਇਹ ਸੂਬਿਆਂ ਅਤੇ ਖੇਤਰੀ ਸਰਕਾਰਾਂ ਉੱਤੇ ਨਿਰਭਰ ਕਰੇਗਾ।
ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਵੀ ਇਹ ਮਾਮਲਾ ਗੰਭੀਰ ਦੱਸਦੇ ਹੋਏ ਕਿਹਾ ਕਿ “ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਵੈਕਸੀਨ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇ, ਜੋ ਵਧੇਰੇ ਜੋਖਮ ‘ਚ ਹਨ। ਇਹ ਸਾਡੀ ਤਿਆਰੀ ਦੀ ਰਣਨੀਤੀ ਦਾ ਹਿੱਸਾ ਹੈ, ਤਾਂ ਜੋ ਕੈਨੇਡਾ ਕਿਸੇ ਵੀ ਸੰਭਾਵੀ ਸਿਹਤ ਸੰਕਟ ਲਈ ਤਿਆਰ ਹੋਵੇ।”
ਮਾਹਿਰ ਕਹਿੰਦੇ ਹਨ ਕਿ ਹਾਲੇ ਤੱਕ ਇਹ ਵਾਇਰਸ ਮਨੁੱਖਾਂ ‘ਚ ਆਮ ਤੌਰ ‘ਤੇ ਨਹੀਂ ਫੈਲ ਰਿਹਾ, ਪਰ ਜੇਕਰ ਇਹ ਮਿਊਟੇਟ ਹੋਇਆ, ਤਾਂ ਇਹ ਮਹਾਂਮਾਰੀ ਬਣ ਸਕਦਾ ਹੈ।
ਜ਼ਿਕਰਯੋਗ ਹੈ ਕਿ 2003 ਤੋਂ ਲੈ ਕੇ 2023 ਤੱਕ 900 ਤੋਂ ਵੱਧ ਲੋਕ ਬਰਡ ਫਲੂ ਨਾਲ ਸੰਕਰਮਿਤ ਹੋਏ, ਜਿਨ੍ਹਾਂ ਵਿੱਚੋਂ 50% ਤੋਂ ਵੱਧ ਦੀ ਮੌਤ ਹੋ ਗਈ। ਵੈਕਸੀਨ ਖਰੀਦ ਕੇ ਕੈਨੇਡਾ ਨੇ ਇਹ ਪਹਿਲਾ ਸਾਵਧਾਨੀ ਭਰਿਆ ਕਦਮ ਚੁੱਕਿਆ ਹੈ, ਜੋ ਭਵਿੱਖ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version