ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਬਜਟ ‘ਤੇ ਜਤਾਈ ਨਾਰਾਜ਼ਗੀ

 

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰੋਵਿੰਸ਼ੀਅਲ ਬਜਟ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਸਰੀ ਨੂੰ ਇੱਕ ਵਾਰ ਫਿਰ ਅਣਡਿੱਠਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ”ਮੈਂ ਬਹੁਤ ਹੀ ਨਿਰਾਸ਼ ਹਾਂ। ਇਹ ਸਰੀ ਨਾਲ ਲੰਮੇ ਸਮੇਂ ਤੋਂ ਹੋ ਰਹੀ ਹੁੰਦਾ ਆ ਰਿਹਾ ਹੈ। ਇਹ ਨਿਰਾਸ਼ਾਜਨਕ ਤੇ ਗਲਤ ਹੈ। ਸਰੀ ਦੇ ਪਰਿਵਾਰ ਨਜ਼ਰਅੰਦਾਜ਼ ਕੀਤਾ ਜਾਣਾ, ਇਹ ਬਜਟ ਉਨ੍ਹਾਂ ਲਈ ਇੱਕ ਖੋਖਲਾ ਭਾਂਡਾ ਹੈ।”
ਵਿਕਟੋਰੀਆ ‘ਚ ਗੱਲਬਾਤ ਕਰਦੇ ਹੋਏ ਬ੍ਰੈਂਡਾ ਲੌਕ ਨੇ ਦੱਸਿਆ ਕਿ ਸਰੀ ਦੀ ਵਧ ਰਹੀ ਆਬਾਦੀ ਅਤੇ ਬੁਨਿਆਦੀ ਢਾਂਚੇ ਦੀ ਲੋੜ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਸਾਡੀ ਵਧਦੀ ਹੋਈ ਆਬਾਦੀ ਦੀ ਮੰਗ ਪੂਰੀ ਕਰਨ ਲਈ ਨਾ ਤਾਂ ਸਿੱਖਿਆ, ਨਾ ਆਵਾਜਾਈ, ਨਾ ਹੀ ਸਿਹਤ ਸੰਭਾਲ ‘ਤੇ ਕੋਈ ਵਧੇਰੇ ਧਿਆਨ ਦਿੱਤਾ ਗਿਆ।”
ਉਨ੍ਹਾਂ ਹਸਪਤਾਲਾਂ ਬਾਰੇ ਗੱਲ ਕਰਦਿਆਂ ਕਿਹਾ, ”ਅਸੀਂ ਨਵੇਂ ਐਲਾਨਾਂ ਦੀ ਉਮੀਦ ਕਰ ਰਹੇ ਸੀ, ਪਰ ਸਾਨੂੰ ਸਿਰਫ਼ ਪੁਰਾਣੇ ਐਲਾਨਾਂ ਦੀ ਪੁਸ਼ਟੀ ਹੀ ਸੁਣਨ ਨੂੰ ਮਿਲੀ।
ਸਿੱਖਿਆ ਮਾਮਲੇ ‘ਚ ਵੀ ਕੋਈ ਨਵਾਂ ਵਾਅਦਾ ਨਹੀਂ ਕੀਤਾ ਗਿਆ। ਸਰੀ ਸਕੂਲ ਬੋਰਡ 16 ਮਿਲੀਅਨ ਡਾਲਰ ਘਾਟੇ ਬਾਰੇ ਰਿਪੋਰਟ ਕਰ ਚੁੱਕਾ ਹੈ, ਪਰ ਨਵੇਂ ਬਜਟ ‘ਚ ਸਿਰਫ਼ ਫਲੀਟਵੁੱਡ ਸਕੂਲ ਲਈ ਹੀ ਇੱਕ ਪੁਰਾਣੀ ਘੋਸ਼ਣਾ ਦੁਹਰਾਈ ਗਈ। ਲੌਕ ਨੇ ਕਿਹਾ, “ਸਾਨੂੰ ਪਤਾ ਹੈ ਕਿ ਸਰੀ ਦੀ ਆਬਾਦੀ ਲਗਭਗ 10 ਲੱਖ ਹੋਣ ਵਾਲੀ ਹੈ। ਪਰ, ਸਰਕਾਰ ਸਾਡੀਆਂ ਸੇਵਾਵਾਂ ਲਈ ਕੋਈ ਸਹੀ ਯੋਜਨਾ ਨਹੀਂ ਬਣਾ ਰਹੀ। ਇਹ ਅਣਦੇਖੀ ਬਹੁਤ ਨਿਰਾਸ਼ਾਜਨਕ ਹੈ।” ਉਨ੍ਹਾਂ ਕਿਹਾ, “ਅਸੀਂ ਲੜਾਈ ਜਾਰੀ ਰੱਖਾਂਗੇ, ਜਦ ਤੱਕ ਸਰੀ ਵਾਸੀਆਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਜਾਂਦੇ।”

Exit mobile version