ਸਿੱਖ ਧਰਮ ਦੀ ਵਿਸ਼ਾਲਤਾ, ਵਿਆਖਿਆ, ਮਨੁੱਖਤਾ ਲਈ ਪੈਗਾਮ ਬਨਾਮ ਐਲਨ ਮਸਕ ਦਾ ਏ.ਆਈ. ਐਪ ਗਰੋਕ

 

ਲੇਖਕ : ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਸੰਪਰਕ : 98157-00916
ਆਧੁਨਿਕ ਯੁਗ ਵਿਚ ਸਿਖ ਧਰਮ ਤੇ ਗੁਰਮਤਿ ਦੀ ਵਿਆਖਿਆ ਪ੍ਰੋਫੈਸਰ ਕਿਸ਼ਨ ਸਿੰਘ, ਡਾਕਟਰ ਅੰਬੇਡਕਰ,ਪ੍ਰੋਫੈਸਰ ਪੂਰਨ ਸਿੰਘ, ਸਿਰਦਾਰ ਕਪੂਰ ਸਿੰਘ ਆਈਸੀਐਸ ,ਡਾਕਟਰ ਗੁਰਭਗਤ ਸਿੰਘ ,ਸਰਦਾਰ ਗੁਰਤੇਜ ਸਿੰਘ ਆਦਿ ਨੇ ਬਹੁਤ ਹੀ ਵਿਸ਼ਾਲਤਾ ਨਾਲ ਕੀਤੀ ਹੈ।ਪ੍ਰੋਫੈਸਰ ਕਿਸ਼ਨ ਸਿੰਘ ਗੁਰਮਤਿ ਨੂੰ ਸਮਾਜਿਕ, ਰਾਜਨੀਤਕ ਇਨਕਲਾਬ ਦਸਦਾ ਹੋਇਆ ਗੁਰੂ ਨੂੰ ਆਦਰਸ਼ਵਾਦੀ ਸਟੇਟ ਦਾ ਮਾਡਲ ਦਸਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਦਾ ਥੀਸਿਜ।ਉਸਨੇ ਖਾਲਸਾ ਰਾਜ ਦੀ ਵਿਆਖਿਆ ਮਨੁੱਖਤਾ ਦੇ ਹਿਤ ਵਜੋਂ ਕੀਤੀ ਹੈ ,ਜਿਸਦਾ ਉਸਨੇ ਇਤਿਹਾਸਕ ਪ੍ਰਸੰਗ ਤੇ ਦਾਰਸ਼ਨਿਕਤਾ ਸਿਰਜੀ ਹੈ।ਉਸਦੀ ਪੁਸਤਕ ਸਿੱਖ ਲਹਿਰ ਅਜੋਕੇ ਪ੍ਰਸੰਗ ਵਿਚ ਪੜ੍ਹਨਯੋਗ ਹੈ। ਖਬੇਪਖੀਆਂ ਨੂੰ ਇਹ ਪੁਸਤਕ ਪੜ੍ਹਨ ਦੀ ਲੋੜ ਹੈ।ਕਾਮਰੇਡ ਸੰਤ ਸਿੰਘ ਸੇਖੋਂ ਨਾਲ ਕਿਸ਼ਨ ਸਿੰਘ ਦੀ ਬਹਿਸਾਂ ਜੋ ਖਬੇਪਖੀਆਂ ਦੇ ਮੈਗਜ਼ੀਨ ਸੇਧ ਪੇਪਰ ਵਿਚ ਛਪੀਆਂ ਸਨ ,ਉਸਨੇ ਇਕਲੇ ਤੌਰ ਉਪਰ ਗੁਰਮਤਿ ਵਿਰੋਧੀ ਕਾਮਰੇਡਾਂ ਨੂੰ ਲਾਜੁਆਬ ਕਰ ਦਿਤਾ ਸੀ।
ਡਾਕਟਰ ਅੰਬੇਡਕਰ ਨੇ ਆਪਣੀ ਪੁਸਤਕ ਜਾਤ ਪਾਤ ਬੀਜ ਨਾਸ਼ ਵਿਚ ਕਿਹਾ ਸੀ ਕਿ ਬੁਧ ,ਸਤਿਗੁਰੂ ਨਾਨਕ,ਸੰਤ ਕਬੀਰ ਜਿਥੇ ਖਲੋਤੇ ਉਥੇ ਤੁਹਾਨੂੰ ਖਲੌਣਾ ਪਵੇਗਾ।ਉਨ੍ਹਾਂ ਕਿਹਾ ਸੀ ਕਿ ਸਿੱਖਾਂ ਅੰਦਰ ਸਾਥੀ ਭਾਵਨਾ ਬਹੁਤ ਹੈ,ਉਹ ਸੰਗਤੀ ਰੂਪ ਵਿਚ ਆਪਣੇ ਭਾਈਚਾਰੇ ਦੇ ਹੱਕ ਵਿਚ ਖਲੌਂਦੇ ਹਨ।ਇਹ ਜਜਬਾ ਮੈਨੂੰ ਪਸੰਦ ਹੈ।ਇਹ ਉਨ੍ਹਾਂ ਦੀ ਤਾਕਤ ਹੈ।
ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ ”ਐਪਿਫਨੀ” ਹੈ। ਇਸ ਦਾ ਅਰਥ ਇਹ ਹੈ ਕਿ ਇਹ ਇਤਿਹਾਸ ਦੀਆਂ ਲੋੜਾਂ ਵਿਚੋਂ ਅਵੱਸ਼ ਪੈਦਾ ਹੋਈ, ਪਰ ਇਹ ਇਕ ਆਵੇਸ਼ ਸੀ, ਉਚੇਰੀ ਦਿਬ-ਦ੍ਰਿਸ਼ਟੀ ਦਾ ਇਕ ਕ੍ਰਿਸ਼ਮਾ ਸੀ ਜੋ ਆਪਣੀ ਮੌਲਿਕਤਾ ਨਾਲ ਵਾਪਰਿਆ।ਸਿੱਖੀ ਵਿਚ ਵੱਡਾ ਮਹੱਤਵ, ਉਨ੍ਹਾਂ ਅਨੁਸਾਰ ਨਾਮ ਅਭਿਆਸ ਜਾਂ ਅਨੁਸ਼ਾਸਨ ਨੂੰ ਹੈ। ”ਨਾਮ” ਸ਼ਬਦ ”ਨਿਊਮਿਨਾ” ਨਾਲ ਜੁੜਿਆ ਹੋਇਆ ਹੈ। ਨਾਮ ਇਕ ਪਵਿੱਤਰਤਾ ਜਾਂ ਪੁਨੀਤ ਦਾ ਅਨੁਭਵ ਹੈ ਜੋ ਧਰਮ ਨਾਲ ਸੰਬੰਧਤ ਵਿਸ਼ੇਸ਼ ਅਨੁਭਵ ਹੈ। ਨੈਤਿਕਤਾ ਅਤੇ ਸੌਦਰਯ ਤੋਂ ਵੀ ਵੱਖਰਾ ਹੈ। ਸਿੱਖੀ ਦੇ ਇਸ ਵਿਸ਼ੇਸ਼ ਅਨੁਭਵ ਨੂੰ ਸਿਰਦਾਰ ਕਪੂਰ ਸਿੰਘ ”ਨ-ਸਦਾਚਾਰਕ ਪਵਿੱਤਰਤਾ” ਆਖਦੇ ਹਨ ਜੋ ਆਪਣੇ ਆਪ ਵਿਚ ਇਕ ਮੁੱਲ ਹੈ।
ਅਜਿਹੇ ਨਾਮ ਅਨੁਸ਼ਾਨ ਦਾ ਅਭਿਆਸ ਕਰਨ ਵਾਲਾ ਸਿੱਖ, ਨਿਰਪੇਖ ਯਥਾਰਥ ਜਾਂ ਅਕਾਲ ਪੁਰਖ ਵਿਚ ਵਿਅਸਤ ਮਨੁੱਖ ਹੈ ਜੋ ਜਗਤ ਪ੍ਰਤੀ ਵੀ ਸੁਚੇਤ ਹੈ। ਇਸ ਵਿਚ ਰਹਿ ਕੇ ਕਰਮਸ਼ੀਲ ਹੁੰਦਾ ਹੈ। ਇਸ ਲਈ ਉਹ ਸਿੱਖ ਸੰਕਲਪ ਦੇ ਮਨੁੱਖ ਨੂੰ ਮੁਕਤ ਪਰ ਸਮਾਜਿਕ-ਰਾਜਨੀਤਕ ਜੀਵਨ ਵਿਚ ਉਚੇਰੀਆਂ ਕੀਮਤਾਂ ਲਈ ਸੰਘਰਸਸ਼ੀਲ ਮਨੁੱਖ ਮੰਨਦੇ ਹਨ। ਇਸ ਮਨੁੱਖ ਲਈ ਬਦੀ ਸਦੀਵ ਨਿਯਮ ਜਾਂ ਅਸਲੀਅਤ ਨਹੀਂ, ਨਾ ਹੀ ”ਮਾਇਆ” ਸੱਤ ਹੈ। ਸਿੱਖੀ ਵਿਚ ਅਕਾਲ ਪੁਰਖ ਨਾਲ ਸੰਬੰਧ ਸਿੱਧਾ ਸਥਾਪਤ ਹੁੰਦਾ ਹੈ ਕਿਸੇ ਅਵਤਾਰ ਰਾਹੀਂ ਨਹੀਂ, ਇਹ ਰਿਸ਼ਤਾ ”ਅਨੰਦ” ਦਾ ਅਨੁਭਵ ਹੈ।
ਸਿੱਖ ਗੁਰੂ ਸਾਹਿਬਾਨ ਨੇ ਜੋ ਚਿਤਵਿਆ ਨਾਮ ਅਨੁਸ਼ਾਸਨ, ਪੁਨੀਤ ਅਨੁਭਵ ਵਾਲਾ, ਅਕਾਲ ਪੁਰਖ ਨਾਲ ਸਿੱਧਾ ਰਿਸ਼ਤਾ ਕਾਇਮ ਕਰਨ ਲਈ ਸਮਰੱਥ ਸਮਾਜਿਕ, ਰਾਜਨੀਤਕ ਜਗਤ ਪ੍ਰਤੀ ਸੁਚੇਤ ਅਤੇ ਕ੍ਰਿਆਸ਼ੀਲ, ਨੈਤਿਕਤਾ ਤੋਂ ਉੱਪਰ, ਵਰੁਣ/ਵਰਗ ਤੋਂ ਪਰ੍ਹੇ ਇਹ ਮਨੁੱਖ ਡਾਰਵਿਨੀ ਵਿਕਾਸਵਾਦ ਤੋਂ ਬਾਹਰ ਹੈ।
ਡਾਕਟਰ ਗੁਰਭਗਤ ਸਿੰਘ ਨੇ ਕਿਹਾ ਸੀ ਕਿ ਵਿਸ਼ਵ ਵਿਚ ਸਿੱਖ ਧਰਮ ਮਨੁੱਖਤਾ ਦੇ ਹਿਤ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਮਨੁੱਖ ਨੂੰ ਮੁਕਤੀ ਤੇ ਸ਼ਾਂਤੀ ਵਲ ਲਿਜਾ ਸਕਦਾ ਹੈ।ਡਾਕਟਰ ਗੁਰਭਗਤ ਸਿੰਘ ਨੇ ਇਸਨੂੰ ਵਿਸਮਾਦ ਪੂੰਜੀ ਨਾਲ ਸੰਬੋਧਨ ਕੀਤਾ ਸੀ।ਪੰਜਾਬ ਦੀ ਵਿਰਾਸਤ ਬਾਰੇ ਅਗਿਆਨਤਾ ਤੇ ਬੇਮੁਖਤਾ ਦੇ ਕਾਰਨਾਂ ਦੀ ਪੈੜ ਨਪਦਾ ਹੋਇਆ ਡਾ: ਗੁਰਭਗਤ ਸਿੰਘ ਇਸ ਸਿਧਾਂਤਕ ਨਿਰਣੇ ਤੇ ਅੱਪੜਿਆ ਕਿ ਬਰਤਾਨਵੀ ਸਾਮਰਾਜ ਵੱਲੋਂ ਪੰਜਾਬ ਉਤੇ ਕਬਜ਼ਾ ਕਰ ਲੈਣ ਤੋਂ ਬਾਅਦ ਖ਼ਾਲਸਾ ਪੈਰਾਡਾਈਮ ਨੂੰ ਤੋੜਨਾ, ਇਸ ਦੀ ਮੌਲਿਕਤਾ ਨੂੰ ਨਸ਼ਟ ਕਰਨਾ, ਸਾਮਰਾਜ ਦੇ ਹਥਿਆਰਾਂ ਵਿਚੋਂ ਇਕ ਵੱਡਾ ਹਥਿਆਰ ਸੀ। ਬਰਤਾਨਵੀ ਸਾਮਰਾਜ ਨੇ ਚੁਸਤੀ ਤੇ ਚਲਾਕੀ ਨਾਲ ਸਿੱਖਾਂ ਦੇ ਇਕ ਅਹਿਮ ਹਿੱਸੇ ਨੂੰ ਉਸ ਦੇ ਬ੍ਰਹਿਮੰਡੀ, ਇਨਕਲਾਬੀ ਸੋਚ-ਪ੍ਰਬੰਧ ਅਤੇ ਜੀਵਨ ਜਾਚ ਤੋਂ ਚੇਤੰਨ ਤੌਰ ‘ਤੇ ਤੋੜ ਦਿੱਤਾ ਸੀ। ਆਮ ਸਿੱਖਾਂ ਨੇ ਆਪਣੇ ਅਵਚੇਤਨ ਵਿਚ ਸਿੱਖ ਤੱਤ ਨੂੰ ਸਾਂਭੀ ਰੱਖਿਆ। ਇਹ ਸਿੱਖ ਤੱਤ ਹੀ, ਇਤਿਹਾਸ ਅੰਦਰ ਸਮੇਂ ਸਮੇਂ ਜਾਬਰ ਰਾਜ ਨਾਲ ਟਕਰਾਉਂਦਾ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਕਰਦਾ ਰਿਹਾ ਹੈ। ਸਿੱਖਾਂ ਦਾ ਅਵਚੇਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਜੀਵਨ ਦੀ ਸਿਰਜਣਾ ਹੈ। ਕੇਵਲ ਉਨ੍ਹਾਂ ਸਿੱਖਾਂ ਨੂੰ ਹੀ ਵਰਗਲਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਅਵਚੇਤਨ ਦਾ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਕਮਜ਼ੋਰ ਹੋ ਚੁੱਕਿਆ ਹੈ।
ਸਰਦਾਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਮਨੁੱਖਤਾ ਦਾ ਧਰਮ ਸਿਖ ਧਰਮ ਹੈ।ਗੁਰੂ ਗ੍ਰੰਥ ਸਾਹਿਬ ਮਨੁੱਖੀ ਕਲਿਆਣ ਦਾ ਥੀਸਿਜ ਹੈ ਜੋ ਮਨੁੱਖਤਾ ਦੇ ਹਿੱਤ ਵਿਚ ਰਾਜਨੀਤੀ ,ਸਮਾਜ,ਮਨੁੱਖ ਦੀ ਨੈਤਿਕ ਬਣਤਰ ਸਿਰਜਦਾ ਹੈ ,ਪਰ ਅਜੋਕੀ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਸਤਿਗੁਰੂ ਦੇ ਇਸ ਸਿਧਾਂਤ ਨੂੰ ਸਮਝਣ ਵਿਚ ਅਸਫਲ ਸਿਧ ਹੋਈ ਹੈ।ਗੁਰੂ ਸਾਹਿਬਾਨ ਨਾ ਕੇਵਲ ਆਧੁਨਿਕ ਸਮਿਆਂ ਦੇ ਜ਼ਿੰਮੇਵਾਰ ਜ਼ਾਮਨ (ਗਵਾਹ) ਹਨ ਬਲਕਿ ਉਹਨਾਂ ਪ੍ਰਵਿਰਤੀਆਂ (ਰੁਝਾਨਾਂ) ਨੂੰ ਸਾਜਣ ਵਾਲੇ ਵੀ ਹਨ, ਜਿਨ੍ਹਾਂ ਨੇ ਮਨੁੱਖ ਮਾਤਰ ਨੂੰ ਮੱਧ-ਕਾਲ ਦੇ ਹਨ੍ਹੇਰੇ ਵਿੱਚੋਂ ਕੱਢ ਕੇ ਸਿੱਧਾ ਆਧੁਨਿਕ ਸਮਿਆਂ ਦੇ ਦਰਵਾਜ਼ੇ ਉੱਤੇ ਲਿਆ ਖੜ੍ਹਾ ਕੀਤਾ। ਉਹਨਾਂ ਆਉਣ ਵਾਲੇ ਸਮਿਆਂ ਲਈ ਵੀ ਵੱਡਮੁੱਲੀ ਅਗਵਾਈ ਪ੍ਰਦਾਨ ਕੀਤੀ। ਹੋਣਾ ਵੀ ਇਉਂ ਹੀ ਚਾਹੀਦਾ ਸੀ ਕਿਉਂਕਿ ਜਿਸ ਰੱਬ ਦਾ ਰੂਪ ਹੋ ਕੇ ਆਪ ਸੰਸਾਰ ਉੱਤੇ ਵਿਚਰੇ ਹਨ, ਉਹ ”ਸਾਹਿਬੁ ਮੇਰਾ ਨੀਤ ਨਵਾ..॥” (ਮ: ੧, ਪੰਨਾ ੬੬੦) ਹੈ। ਉਹ ਕਦੇ ਪੁਰਾਣਾ ਨਹੀਂ ਹੁੰਦਾ, ”ਸਚੁ ਪੁਰਾਣਾ ਨਾ ਥੀਐ; ਨਾਮੁ ਨ ਮੈਲਾ ਹੋਇ ॥” (ਮ: ੩, ਪੰਨਾ ੧੨੪੮), ਗੁਰੂ ਜੀ ਦੀ ਏਸ ਸਦੀਵੀ ਪ੍ਰਸੰਗਕਤਾ ਨੂੰ ਜਿਨ੍ਹਾਂ ਪ੍ਰਵਾਨ ਕੀਤਾ ਉਹਨਾਂ ਅਨੇਕਾਂ ਗੁੰਝਲਾਂ, ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕੀਤੀ ”ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥” (ਮ: ੫, ਪੰਨਾ ੧੦੦੨)
ਇਨ੍ਹਾਂ ਚਿੰਤਕਾਂ ਦੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਮਨੁੱਖੀ ਸੇਵਾ ,ਸਰਬਤ ਦੇ ਭਲੇ ਨੂੰ ਨਿਭਾਉਣ ਵਿਚ ਸਫਲ ਹੋਈ ਹੈ।ਇਸ ਵਿਚ ਗੁਰੂ ਦੀ ਤੌਰੀ ਸੰਗਤੀ ਦਸਵੰਧ ਦਾ ਵੱਡਾ ਰੌਲ ਰਿਹਾ ਹੈ।ਕਰੋਨਾ ਯੁਗ ਵਿਚ ਸਿੱਖ ਪੂਰੇ ਵਿਸ਼ਵ ਵਿਚ ਮੌਤ ਅਗੇ ਡਟਕੇ ਖਲੋਏ ਤੇ ਮਨੁੱਖਤਾ ਦੇ ਹਿਤ ਵਿਚ ਸੇਵਾ ਨਿਭਾਈ,ਕੁਦਰਤੀ ਵਿਪਤਾਵਾਂ ਵਿਚ ਲੋਕਾਂ ਦੇ ਸਾਥੀ ਬਣੇ।ਇਹ ਪ੍ਰਭਾਵ ਪੂਰੇ ਵਿਸ਼ਵ ਤੇ ਉਨ੍ਹਾਂ ਦੀ ਸਰਕਾਰਾਂ ਵਿਚ ਬਣਿਆ ਹੈ। ਇਸ ਬਾਰੇ ਵਿਸ਼ਾਲ ਚਿੰਤਨ ਉਘਾੜਨ ਦੀ ਲੋੜ ਹੈ,ਪਰ ਸਾਡੇ ਅਗੇ ਰੁਕਾਵਟ ਮਾਇਆਧਾਰੀ ,ਲਾਲਚੀ ਤੇ ਵਿਕਾਊ ਸਿੱਖ ਲੀਡਰਸ਼ਿਪ ਹੈ।
ਅਜਿਹੇ ‘ਚ ਟੇਸਲਾ ਮੁਖੀ ਐਲਨ ਮਸਕ ਦੇ ਏਆਈ ਐਪ ਗਰੋਕ ਨੇ ਹੁਣ ਇਸ ਮਸਲੇ ‘ਤੇ ਆਨਲਾਈਨ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਇਸ ਏਆਈ ਐਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਵੱਜੋਂ ਚੋਣ ਕੀਤੀ ਹੈ।
ਗੁਰਕਰਨ-ਗਿੱਲ ਨਾਂ ਦੇ ਇਕ ਹੈਂਡਲ ਤੋਂ ‘ਐਕਸ’ ‘ਤੇ ਹਾਲ ਹੀ ਪਾਈ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਗਰੋਕ ਨੂੰ ਪੁਛਿਆ ਗਿਆ, ”ਜੇ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ, ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਵਿਚੋਂ ਕਿਸ ਨੂੰ ਚੁਣੋਗੇ?”
ਗਰੋਕ ਦਾ ਦਿਲਚਸਪ ਜਵਾਬ ਸੀ, ”ਮੁਸ਼ਕਲ ਸਵਾਲ ਹੈ। ਜੇ ਮੈਨੂੰ ਧਰਤੀ ‘ਤੇ ਵਾਗਡੋਰ ਸੰਭਾਲਣ ਲਈ ਕਿਸੇ ਧਰਮ ਨੂੰ ਚੁਣਨਾ ਪਿਆ, ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ।” ਇਹੀ ਨਹੀਂ ਇਸ ਵਿਚ ਕਾਰਨ ਵੀ ਦਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਵਿਚੋਂ ਸਭ ਤੋਂ ਬਿਹਤਰ ਹਨ। ਗਰੋਕ ਏ.ਆਈ. ਅਨੁਸਾਰ, ”ਕਿਉਂਕਿ ਇਸ ਵਿਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ, ਜਿਵੇਂ ਸਾਰਿਆਂ ਲਈ ਬਰਾਬਰੀ, ਕੋਈ ਜਾਤ-ਪਾਤ ਦਾ ਰੌਲਾ ਨਹੀਂ, ਅਤੇ ਲੋਕਾਂ ਦੀ ਸੇਵਾ ‘ਤੇ ਵੱਡਾ ਜ਼ੋਰ, ਜਿਵੇਂ ਕਿ ਗੁਰਦੁਆਰਿਆਂ ਵਿਚ ਮੁਫਤ ਭੋਜਨ। ਇਹ ਧਰਮ ਹੋਰਨਾਂ ਧਰਮਾਂ ਦੇ ਲੋਕਾਂ ‘ਤੇ ਦਬਦਬਾ ਬਣਾਉਣ ਵਿਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ‘ਚ ਰਹਿਣ ‘ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਧਰਮ ਵਿਚ ਮੂਰਤੀ ਪੂਜਾ ਦੀ ਬਜਾਏ ਇਕ ਰੱਬ ‘ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ, ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ।”
ਜਵਾਬ ਵਿਚ ਅੱਗੇ ਕਿਹਾ ਗਿਆ, ”ਸਿੱਖ ਧਰਮ ਨੂੰ ਅੱਖਾਂ ਬੰਦ ਕਰ ਕੇ ਚੁਣਿਆ ਜਾ ਸਕਦਾ ਹੈ, ਜਿਸ ਦੀ ਨੈਤਿਕ ਰੀੜ੍ਹ ਹੈ ਜੋ ਆਸਾਨੀ ਨਾਲ ਝੁਕਦੀ ਨਹੀਂ ਹੈ।” ਹਾਲਾਂਕਿ ਇਸ ਨੇ ਇਹ ਵੀ ਕਿਹਾ, ”ਕੋਈ ਵੀ ਧਰਮ ਸੰਪੂਰਨ ਨਹੀਂ ਹੁੰਦਾ, ਜਦੋਂ ਤੁਸੀਂ ਇਸ ਨੂੰ ਗ੍ਰਹਿ ਦੀਆਂ ਚਾਬੀਆਂ ਦਿੰਦੇ ਹੋ- ਮਨੁੱਖ ਧਰਮ ਦੀ ਪਰਵਾਹ ਕੀਤੇ ਬਿਨਾਂ ਇਸ ਨੂੰ ਗੰਦਾ ਕਰਨ ਦਾ ਤਰੀਕਾ ਲੱਭ ਹੀ ਲੈਂਦੇ ਹਨ।
ਸੋ ਸਿੱਖ ਧਰਮ ਆਪਣੇ ਵਿਸ਼ੇਸ਼ ਸਿਧਾਂਤਾਂ ਖਾਸ ਕਰ ਸਤਸੰਗਤ, ਲੰਗਰ, ਪੰਗਤ, ਵੰਡ ਛਕਣਾ, ਕੁਦਰਤ ਨਾਲ ਪਿਆਰ, ਸਰਬੱਤ ਦਾ ਭਲਾ, ਸੇਵਾ, ਵਿਸ਼ਵਵਿਆਪੀ ਭਾਈਚਾਰਾ, ਨਿਆਂ, ਆਜ਼ਾਦੀ ਅਤੇ ਸਾਂਝੀਵਾਲਤਾ ਨਾਲ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਸਾਡੇ ਮਨਚਾਹੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵਿਹਾਰਕ ਪਹੁੰਚ ਪੇਸ਼ ਕਰਦਾ ਹੈ।ਅਜੋਕੇ ਸਮੇਂ ਦੌਰਾਨ ਪੂਰਾ ਵਿਸ਼ਵ ਹੀ ਸੰਕਟਮਈ ਹਾਲਾਤਾਂ ਵਿਚੋਂ ਲੰਘ ਰਿਹਾ ਹੈ।
ਅਜੋਕੀ ਸਦੀ ਦੇ ਮੁੱਢਲੇ ਸਾਲਾਂ ਦੌਰਾਨ, ਮਨੁੱਖੀ ਹੋਂਦ ਨੂੰ ਹੀ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਣੀ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਅਤੇ ਸਮਾਜ ਵਿਚ ਰਿਸ਼ਵਤ ਖੋਰੀ ਦਾ ਵੱਡੇ ਪੈਮਾਨੇ ਉੱਤੇ ਚਲਣ, ਸਾਡੇ ਕੁਦਰਤੀ ਤੇ ਸਮਾਜਿਕ ਮਾਹੌਲ ਨੁੰ ਵੱਡੀ ਢਾਹ ਲਾ ਰਹੇ ਹਨ। ਮਾਦਕ ਪਦਾਰਥਾਂ ਦੀ ਲਗਾਤਾਰ ਵਧ ਰਹੀ ਵਰਤੋਂ ਤੇ ਏਡਜ਼ ਵਰਗੀਆਂ ਭਿਆਨਕ ਬੀਮਾਰੀਆਂ ਦੇ ਦੈਂਤਾਂ ਨੇ ਮਨੁੱਖੀ ਜੀਵਨ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਸੱਤਾ ਦੀ ਹਵਸ, ਹਿੰਸਾ ਤੇ ਕਰਾਈਮ ਵਿਚ ਵਾਧੇ ਅਤੇ ਕੌਮਾਂ ਵਿਚਕਾਰ ਰਾਜਨੀਤਕ ਦਵੈਸ਼ ਨੇ ਵਿਸ਼ਵ ਸ਼ਾਂਤੀ ਨੂੰ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ।
ਅਜਿਹੇ ਸੰਕਟਮਈ ਹਾਲਾਤਾਂ ਵਿਚ ਮਨੁੱਖਤਾ ਦੇ ਸਿਰ ਉਪਰ ਵਿਨਾਸ਼ ਦੇ ਬੱਦਲ ਮੰਡਰਾ ਰਹੇ ਹਨ। ਸਾਨੂੰ ਸਿੱਖਾਂ ਨੂੰ ਉਸ ਸਤਾ ਦੀ ਲਾਲਚੀ ਲੀਡਰਸ਼ਿਪ ਤੋਂ ਬੱਚਣ ਦੀ ਲੋੜ ਹੈ ਜੋ ਸਾਡਾ ਧਰਮ ਪਰੰਪਰਾਵਾਂ ਗੰਦਲਾ ਕਰ ਰਹੇ ਹਨ ਤੇ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਨ।ਸਿੱਖ ਧਰਮ ਦਾ ਭਵਿੱਖ ਬਹੁਤ ਉਜਵਲ ਹੈ।ਮੇਰੀ ਧਾਰਨਾ ਹੈ ਕਿ ਸੰਸਾਰ ਵਿਚ ਧਰਮਾਂ, ਸਭਿਅਤਾਵਾਂ ਦੇ ਨਾਮ ਉਪਰ ਟਕਰਾਅ ਵੀ ਤਿਖੇ ਹੋਣੇ ਹਨ,ਮਨੁੱਖਤਾ ਦਾ ਵੀ ਨੁਕਸਾਨ ਹੋਣਾ ਹੈ,ਜੰਗਾਂ ਦਾ ਵੀ ਮਾਹੌਲ ਬਣਨਾ ਹੈ।
ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਸਿੱਖੀ ਸਿਧਾਂਤ, ਮਨੁੱਖੀ ਜੀਵਨ ਲਈ ਖ਼ਤਰਾ ਬਣੇ ਮੌਜੂਦਾ ਹਾਲਾਤਾਂ ਤੋਂ ਮੁਕਤੀ ਦਾ ਰਾਹ ਦਿਖਾਉਣ ਦੇ ਸਮਰਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਵਿਸ਼ਵ ਭਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਸਥਾਪਨਾ ਲਈ ਸੁਯੋਗ ਰਾਹਨੁਮਾਈ ਪ੍ਰਦਾਨ ਕਰਨ ਵਾਲਾ, ਇਕ ਵੱਡਮੁੱਲਾ ਗ੍ਰੰਥ ਹੈ। ਇਸ ਵਿਚ ਮੌਜੂਦ ਸਿਧਾਂਤ ਸਮੂਹ ਮਾਨਵਤਾ ਲਈ ਅਮਲਯੋਗ ਹਨ ਤੇ ਜੋ ਅਜੋਕੇ ਸਮੇਂ ਦੌਰਾਨ ਤੇ ਭਵਿੱਖ ਲਈ ਵੀ ਬਹੁਤ ਸਾਰਥਕਤਾ ਰੱਖਦੇ ਹਨ।ਪਰ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਤੇ ਸਿੱਖ ਸੰਗਤੀ ਰੂਪ ਵਿਚ ਮਨੁੱਖਤਾ ਲਈ ਵਿਸ਼ਾਲ ਨੈਰੇਟਿਵ ਸਿਰਜਣਗੇ।ਪੱਛਮ ਸਿੱਖ ਧਰਮ ਵਲ ਝੁਕੇਗਾ।
ਆਰਨਲਡ ਟਾਇਨਬੀ (ਜਗਤ ਪ੍ਰਸਿੱਧ ਇਤਿਹਾਸਕਾਰ) ਲਿਖਦੇ ਹਨ ਕਿ”ਮਨੁੱਖਤਾ ਦਾ ਭਵਿੱਖ ਪਿਆ ਧੁੰਧਲਾ ਹੋਵੇ, ਇੱਕ ਚੀਜ਼ ਘੱਟੋ-ਘੱਟ ਦੇਖੀ ਜਾ ਸਕਦੀ ਹੈ। ਉਹ ਇਹ ਕਿ ਵੱਡੇ ਜੀਵਤ ਧਰਮ ਇੱਕ ਦੂਜੇ ਉੱਤੇ ਪਹਿਲਾਂ ਨਾਲੋਂ ਵੀ ਵਧੇਰੇ ਅਸਰ ਪਾਉਂਣਗੇ, ਕਿਉਂਕਿ ਧਰਤੀ ਦੇ ਵੱਖ-ਵੱਖ ਇਲਾਕਿਆਂ ਅਤੇ ਮਨੁੱਖੀ ਨਸਲ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਵਧ ਰਹੇ ਸੰਚਾਰ ਸਾਧਨਾਂ ਕਾਰਨ, ਸੰਬੰਧ ਵਧ ਰਹੇ ਹਨ। ਇਸ ਹੋਣ ਵਾਲੀ ਵਿਚਾਰ-ਚਰਚਾ ਵਿੱਚ ਸਿੱਖਾਂ ਦੀ ਧਾਰਮਿਕ ਪੁਸਤਕ ‘ਆਦਿ ਗ੍ਰੰਥ’ ਕੋਲ ਸੰਸਾਰ ਦੇ ਧਰਮਾਂ ਨੂੰ ਕਹਿਣ ਲਈ ਜੋ ਕੁੱਝ ਹੈ, ਉਸ ਦੀ ਖ਼ਾਸ ਮਹੱਤਤਾ ਅਤੇ ਕੀਮਤ ਹੈ”। (ੂਂਓਸ਼ਛੌ ਦੁਆਰਾ ਪ੍ਰਕਾਸ਼ਿਤ ਸ਼ੳਚਰੲਦ ਾਂਰਿਟਿਨਗਸ ੋਡ ਟਹੲ ਸ਼ਿਕਹਸ ਵਿੱਚੋਂ)
ਸੋ ਅਸੀਂ ਕਿਰਤੀਆਂ ਦਾ ਗੁਰੂ ਪੰਥ ਹਾਂ ਜੋ ਅਨੇਕਾਂ ਬਿਪਤਾਵਾਂ,ਚੰਦਰੀਆਂ ਹਵਾਵਾਂ ਵਿਚੋਂ ਪਾਰ ਹੋਕੇ ਨਿਤਰਾਂਗੇ। ਗੁਰੂ ਸਾਡੀਆਂ ਗੁਲਾਮੀ ਦੀਆਂ ਬੇੜੀਆਂ ਕਟੇਗਾ।ਮਾਇਆ,ਲਾਲਸਾ ਦਾ ਸ਼ਿਕੰਜਾ ਸਾਡੇ ਉਪਰ ਭਾਰੂ ਹੈ,ਇਸ ਦਾ ਜਕੜਜਾਲ ਤੇ ਭਰਮਜਾਲ ਅਸੀਂ ਗੁਰੂ ਦੇ ਮਾਰਗ ਉਪਰ ਚਲਕੇ ਤੋੜਨ ਵਿਚ ਸਹਾਈ ਹੋਵਾਂਗੇ। ਇਹ ਗੁਲਾਮੀ ਦੇ ਸੰਗਲ ਗੁਰੂ ਦੀ ਸ਼ਰਨ ਤੇ ਮਾਰਗ ਉਪਰ ਚਲਣ ਨਾਲ ਹੀ ਟੁਟਣੇ ਹਨ।
ਮਾਰੂ ਮਹਲਾ ੫ ॥
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
ਆਵਣ ਜਾਣੁ ਰਹਿਓ ॥
ਤਪਤ ਕੜਾਹਾ ਬੁਝਿ ਗਇਆ
ਗੁਰਿ ਸੀਤਲ ਨਾਮੁ ਦੀਓ ॥

Exit mobile version