ਵੱਖ-ਵੱਖ ਫੈਡਰਲ ਪਾਰਟੀਆਂ ਵਲੋਂ ਵਾਅਦਿਆਂ ਦਾ ਦੌਰ ਸ਼ੁਰੂ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ‘ਚ ਚੋਣਾਂ 28 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਫੈਡਰਲ ਚੋਣਾਂ ਲਈ ਹਰ ਪਾਰਟੀ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਤਾਂ ਕੀਤੇ ਜਾ ਰਹੇ ਹਨ। ਹਰ ਪਾਰਟੀ ਵਲੋਂ ਕਈ ਮਿਲਿਅਨ – ਬਿਲੀਅਨ ਦੇ ਚੋਣ ਵਾਅਦੇ ਕੀਤੇ ਜਾ ਰਹੇ ਹਨ ਪਰ ਕਿਸੇ ਵੀ ਪਾਰਟੀ ਵਲੋਂ ਇਹ ਸ਼ਪਸ਼ਟ ਨਹੀਂ ਕੀਤਾ ਗਿਆ ਕਿ ਉਹ ਇਹ ਪੈਸਾ ਲਿਆਉਣਗੀਆਂ ਕਿਥੋਂ ਜਦੋਂ ਕਿ ਰਿਪੋਰਟਾਂ ਅਨੁਸਾਰ ਕੈਨੇਡਾ ਸਿਰ ਪਹਿਲਾਂ ਹੀ ਕਰਜ਼ਾ 14.4 ਬਿਲਅਨ ਤੱਕ ਪਹੁੰਚ ਚੁੱਕਾ ਹੈ। ਜਿਸ ਦਾ ਅਰਥ ਹੈ ਕਿ ਹਰ ਦਿਨ ਕਰੀਬ $136.7 ਮਿਲੀਅਨ ਕਰਜ਼ੇ ‘ਤੇ ਵਿਆਜ਼ ਲੱਗ ਰਿਹਾ ਹੈ।
ਇਸ ਕਰਜ਼ੇ ਦੀ ਵਾਧਾ ਦਰ ਤੇ ਵਿੱਤ ਮਾਹਿਰਾਂ ਨੇ ਚਿੰਤਾ ਜਤਾਈ ਹੈ, ਕਿਉਂਕਿ ਇਹ ਨਵੇਂ ਵਿੱਤ ਵਰ੍ਹੇ ਦੇ ਬਜਟ ਅਤੇ ਸਰਕਾਰੀ ਖਰਚਿਆਂ ਲਈ ਵੱਡੀ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਵਿੱਤੀ ਵਿਭਾਗ ਅਨੁਸਾਰ, ਸਰਕਾਰ ਵੱਲੋਂ ਕੁਝ ਨਵੇਂ ਆਮਦਨ ਸਰੋਤ ਤੇ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਇਹ ਕਰਜ਼ੇ ਦੀ ਗਤੀ ਨੂੰ ਹੋਲੀ ਕੀਤਾ ਜਾ ਸਕੇ ਪਰ ਇਹ ਕਾਫ਼ੀ ਨਹੀਂ।
ਹਮੇਸ਼ਾਂ ਦੀ ਤਰ੍ਹਾਂ ਪਾਰਟੀਆਂ ਵਲੋਂ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਕੋਈ ਵੀ ਸਮੇਂ-ਸੀਮਾਂ ਨਿਧਾਰਤ ਨਹੀਂ ਕੀਤੀ ਜਾਂਦੀ ਕਿ ਇਹ ਵਾਅਦੇ ਪੂਰੇ ਕਦੋਂ ਤੱਕ ਕੀਤੇ ਜਾਣਗੇ।
ਲਿਬਰਲ ਪਾਰਟੀ ਆਗੂ ਮਾਰਕ ਕਾਰਨੀ ਨੇ ਔਟਵਾ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ “ਮੱਧ-ਵਰਗ-ਟੈਕਸ ਕਟੌਤੀ” ਦਾ ਐਲਾਨ ਕੀਤਾ। ਉਨ੍ਹਾਂ ਮੁਤਾਬਕ, ਲਿਬਰਲ ਸਰਕਾਰ ਟੈਕਸ ਦਰਾ ‘ਤੇ 1% ਦੀ ਕਟੌਤੀ ਕਰੇਗੀ, ਜਿਸ ਨਾਲ ਦੋ-ਕਮਾਈ ਵਾਲੇ ਪਰਿਵਾਰ ਸਾਲਾਨਾ $825 ਤੱਕ ਦੀ ਬਚਤ ਕਰ ਸਕਣਗੇ। ਲਿਬਰਲ ਪਾਰਟੀ ਨੇ ਦਾਅਵਾ ਕੀਤਾ ਕਿ 22 ਮਿਲੀਅਨ ਤੋਂ ਵੱਧ ਕਨੇਡੀਅਨ ਇਸ ਟੈਕਸ ਕਟੌਤੀ ਦਾ ਲਾਭ ਉਠਾਉਣਗੇ। ਇਸ ਤੋਂ ਇਲਾਵਾ ਅਮਰੀਕੀ ਟੈਰਿਫ਼ਾਂ ਦੇ ਪ੍ਰਭਾਵ ਤੋਂ ਕੈਨੇਡਾ ਦੇ ਆਟੋ ਉਦਯੋਗ ਨੂੰ ਬਚਾਉਣ ਲਈ ਮਾਰਕ ਕਾਰਨੀ ਨੇ $2 ਬਿਲੀਅਨ ਡਾਲਰ ਦੇ ਫ਼ੰਡ ਦਾ ਪ੍ਰਸਤਾਵ ਦਿੱਤਾ ਹੈ। ਕਾਰਨੀ ਨੇ ਕਿਹਾ, “ਸਾਡਾ ਆਟੋ ਸੈਕਟਰ ਹਮੇਸ਼ਾ ਸਾਡੇ ਦੇਸ਼ ਲਈ ਮੌਜੂਦ ਰਿਹਾ ਹੈ, ਇਸ ਲਈ ਅਨਿਸ਼ਚਿਤਤਾ ਅਤੇ ਲੋੜ ਦੇ ਇਸ ਸਮੇਂ ਵਿੱਚ, ਕੈਨੇਡਾ ਸਾਡੇ ਆਟੋ ਵਰਕਰਾਂ ਲਈ ਮੌਜੂਦ ਰਹੇਗਾ”।
ਕੰਜ਼ਰਵਟਿਵ ਪਾਰਟੀ ਆਗੂ ਪੀਅਰ ਪੌਲੀਵੀਅਰ ਨੇ ਵੀ ਚੋਣ ਮੁਹਿੰਮ ਦੀ ਸ਼ੁਰੂਆਤੀ ਦਿਨ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੰਜ਼ਰਵਟਿਵ ਸਰਕਾਰ ਬਣੀ ਤਾਂ ਉਹ ਪਹਿਲੀ ਦੇ ਆਧਾਰ ‘ਤੇ ਟੈਕਸ ਦਰਾ 15% ਤੋਂ ਘਟਾ ਕੇ 12.75% ਕਰ ਦੇਣਗੇ। ਇਸ ਨਾਲ ਇੱਕ ਆਮ ਕੈਨੇਡੀਅਨ, ਜੋ $57,000 ਸਾਲਾਨਾ ਕਮਾਈ ਕਰਦਾ ਹੈ, ਉਹ ਲਗਭਗ $900 ਬਚਾ ਸਕੇਗਾ। ਦੋ-ਕਮਾਈ ਵਾਲੇ ਪਰਿਵਾਰ ਲਈ ਇਹ ਬਚਤ $1,800 ਤੱਕ ਹੋ ਸਕਦੀ ਹੈ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਕੈਂਪੇਨ ਦਾ ਮੁੱਖ ਟਾਰਗੇਟ ਕੰਮ ਕਰ ਰਹੇ ਸੀਨੀਅਰ ਹਨ। ਉਹ ਇਹ ਵਾਅਦਾ ਕਰ ਰਹੇ ਹਨ ਕਿ ਟੈਕਸ ਭਰਨ ਤੋਂ ਪਹਿਲਾਂ ਸੀਨੀਅਰਾਂ ਦੀ ਕਮਾਈ ਵਿੱਚ $10,000 ਦਾ ਵਾਧਾ ਹੋ ਸਕੇਗਾ।
ਯੋਜਨਾ ਮੁਤਾਬਕ, ਪਾਰਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਸੀਨੀਅਰਾਂ ਦੀ ਸਾਲਾਨਾ ਆਮਦਨ $42,000 ਤੋਂ ਘੱਟ ਹੈ, ਉਹ ਹੁਣ ਟੈਕਸ ਦੇ ਬਿਨਾਂ $34,000 ਤੱਕ ਕਮਾਈ ਕਰ ਸਕਣਗੇ, ਜਿਸ ਨਾਲ ਉਹਨਾਂ ਨੂੰ ਸਾਲਾਨਾ $1,300 ਤੱਕ ਦੀ ਬਚਤ ਹੋਵੇਗੀ।
ਐਨ.ਡੀ.ਪੀ. ਨੇ ਆਪਣੇ ਫੈਡਰਲ ਚੋਣ ਮੰਨਫੈਸਟ ਵਿੱਚ ਆਮਦਨ ‘ਤੇ ਲਾਗੂ ਟੈਕਸ ‘ਚ ਰਾਹਤ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਜਿਸ ਵਿੱਚ ਬੇਸਿਕ ਪਰਸਨਲ ਅਮਾਊਂਟ (ਭਫਅ) ‘ਚ ਵਾਧਾ, ਜ਼ਰੂਰੀ ਚੀਜ਼ਾਂ ‘ਤੇ ਜੀ.ਐਸ.ਟੀ. ਹਟਾਉਣ ਅਤੇ ਸਮਾਜਿਕ ਭਲਾਈ ਯੋਜਨਾਵਾਂ ਨੂੰ ਵਧਾਉਣ ਜਿਹੇ ਐਲਾਨ ਕੀਤੇ ਹਨ।
ਕੈਨੇਡਾ ਵਿੱਚ ਬੇਸਿਕ ਪਰਸਨਲ ਅਮਾਊਂਟ (ਭਫਅ) ਉਹ ਰਕਮ ਹੁੰਦੀ ਹੈ, ਜਿਸ ਤੋਂ ਹੇਠਾਂ ਕਿਸੇ ਵਿਅਕਤੀ ਨੂੰ ਟੈਕਸ ਨਹੀਂ ਦੇਣਾ ਪੈਂਦਾ। ਇਸ ਸਮੇਂ, ਇਹ $16,129 ਹੈ, ਪਰ ਐਨਡੀਪੀ ਇਸ ਨੂੰ ਵਧਾ ਕੇ $19,500 ਕਰਨ ਦੀ ਯੋਜਨਾ ਐਲਾਨੀ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਇਸ ਤਬਦੀਲੀ ਨਾਲ ਔਸਤ ਕੈਨੇਡੀਅਨ ਨਾਗਰਿਕ ਨੂੰ ਵਧੀਕ ਰਾਹਤ ਮਿਲੇਗੀ, ਖਾਸ ਕਰਕੇ ਉਹ ਲੋਕ ਜੋ $177,882 ਤੱਕ ਦੀ ਆਮਦਨ ਕਰਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਬੀ.ਪੀ.ਏ. ਵਿੱਚ ਹੋਣ ਵਾਲੀ ਵਾਧੇ ਕਰਕੇ ਸਲਾਨਾ $505 ਦੀ ਬਚਤ ਹੋਵੇਗੀ।

Exit mobile version