ਸਪੂਤ

 

ਭਾਰਤ ਮਾਂ ਦੇ ਲੇਖੇ ਜਿੰਦ ਆਪਣੀ ਲਾ ਗਿਆ।
ਸ਼ਹੀਦੀ ਦਾ ਮਾਣ ਭਗਤ ਸਿੰਘ ਪਾ ਗਿਆ।
ਮਾਂ ਨੂੰ ਆਜ਼ਾਦ ਕਰਾਉਣ ਦਾ ਮਨ ਬਣਇਆ ਸੀ।
ਇਸ ਖ਼ਾਤਰ ਸ਼ੇਰ ਨੇ ਡਾਢਾ ਕਸ਼ਟ ਉਠਾਇਆ ਸੀ।
ਜ਼ਿੰਦਗੀ ਦਾ ਸੁਖ-ਆਰਾਮ ਦਾਅ ‘ਤੇ ਲਾ ਗਿਆ।
ਭਗਤ ਸਿੰਘ ਅਣਖੀਲਾ, ਜੋਸ਼ੀਲਾ ਨੌਜਵਾਨ ਸੀ।
ਉਮਰੋਂ ਵੱਧ ਸਿਆਣਾ, ਦਲੇਰ, ਗਿਆਨਵਾਨ ਸੀ।
ਸੂਝਬੂਝ, ਉੱਚੇ ਵਿਚਾਰਾਂ ਦਾ ਲੋਹਾ ਮਨਵਾ ਗਿਆ।
ਕਲਮ ਦਾ ਧਨੀ, ਸਾਹਿਤ ਪੜ੍ਹਨ ਦਾ ਸ਼ੌਕੀਨ ਸੀ।
ਮਾਂ ਦੀ ਗ਼ੁਲਾਮੀ ਨੂੰ ਸਮਝਦਾ ਤੌਹੀਨ ਸੀ।
ਆਜ਼ਾਦੀ ਦੇ ਘੋਲ ‘ਚ ਆਪਣੇ ਜੌਹਰ ਦਿਖਾ ਗਿਆ।
ਗੋਰਿਆਂ ਦੇ ਜ਼ੁਲਮਾਂ ਨਾਲ ਡਟਕੇ ਮੱਥਾ ਲਾਇਆ ਸੀ।
ਇਨ੍ਹਾਂ ਅੱਗੇ ਸੂਰੇ ਸਿਰ ਹਰਗਿਜ਼ ਨਾ ਝੁਕਾਇਆ ਸੀ।
ਜੇਲ੍ਹਾਂ ਵਿੱਚ ਚੜ੍ਹਦੀ ਕਲਾ ‘ਚ ਵਕਤ ਲੰਘਾ ਗਿਆ।
ਆਪਣੀ ਵੀਰਤਾ ਦਾ ਸੂਰਬੀਰ ਸਿੱਕਾ ਜਮਾ ਗਿਆ।
ਖਿੜੇ ਮੱਥੇ ਫਾਂਸੀ ਦਾ ਫੰਦਾ ਗਲ ਪਾਇਆ ਸੀ।
ਰਾਜਗੂਰ, ਸੁਖਦੇਵ ਨੇ ਹੱਸਦੇ ਸਾਥ ਨਿਭਾਇਆ ਸੀ।
‘ਪ੍ਰੇਮੀ’ ਭਗਤ ਸਿੰਘ ਮਾਂ ਦਾ ਸਪੂਤ ਅਖਵਾ ਗਿਆ।
ਲੇਖਕ : ਸੁੰਦਰਪਾਲ ਪ੍ਰੇਮੀ
ਸੰਪਰਕ: 98140-51099

Exit mobile version