ਜਦੋਂ ਭੈਣਾਂ ਜਵਾਨ ਹੋਈਆਂ
ਉਦੋਂ ਮੋਬਾਈਲ ਨਹੀਂ ਸਨ
ਨੇੜੇ ਤੇੜੇ ਗਾਣਿਆਂ ਦੀ
ਆਵਾਜ਼ ਨਹੀਂ ਸੀ
ਰੀਲਾਂ ‘ਤੇ ਲੱਕ ਹਿਲਾ ਕੇ
ਨੱਚਣ ਦਾ ਰਿਵਾਜ ਨਹੀਂ ਸੀ
ਉਹ ਦੁਕਾਨ ‘ਤੇ ਆਉਂਦੀਆਂ
ਕੱਪੜਿਆਂ ਦੀਆਂ ਕਤਰਨਾਂ
ਨਾਲ ਲਿਆਉਂਦੀਆਂ
ਇਨ੍ਹਾਂ ਟੁਕੜਿਆਂ ਨਾਲ
ਰੀਲਾਂ ਮਿਲਾਉਂਦੀਆਂ
ਸਾਰਾ ਸਾਰਾ ਦਿਨ
ਕੱਪੜੇ ਸਿਊਂਦੀਆਂ
ਬਾਪੂ ਨਾਲ
ਕਬੀਲਦਾਰੀ ਦਾ
ਭਾਰ ਵੰਡਾਉਂਦੀਆਂ
ਉਹ ਰੀਲਾਂ
ਜਿਨ੍ਹਾਂ ਨੇ ਉਨ੍ਹਾਂ ਨੂੰ
ਕਿਰਤ ਦਾ ਰਾਹ ਦਿੱਤਾ
ਮਿਹਨਤ ਦਾ ਚਾਅ ਦਿੱਤਾ
ਇੱਜ਼ਤ ਬਖ਼ਸ਼ੀ
ਚੰਗੇ ਘਰੀਂ ਵਸਾ ਦਿੱਤਾ
ਤੇ ਅੱਜ ਇਹ ਰੀਲਾਂ
ਜਿਨ੍ਹਾਂ ਨੇ ਕੁੜੀਆਂ ਨੂੰ
ਸਭ ਕੁਝ ਭੁਲਾ ਦਿੱਤਾ
ਪਤਾ ਨਹੀਂ
ਕੀ ਤੋਂ ਕੀ ਬਣਾ ਦਿੱਤਾ
ਲੇਖਕ : ਪ੍ਰੀਤ ਭਾਗੀਕੇ
ਸੰਪਰਕ: 98148-66367