ਏਦੂੰ ਵੱਧ ਨਾ ਹੁਣ ਝੱਲ ਹੋਣਾ,
ਵਗਿਆ ਸਿਰ ਉੱਤੋਂ ਖਾਲ਼ ਬੀਬਾ।
ਵੇਲ਼ਾ ਖੁੰਝਿਆ ਨਾ ਹੱਥ ਆਉਂਦਾ,
ਆਪਾ ਅਜੇ ਵੀ ਲੈ ਸੰਭਾਲ਼ ਬੀਬਾ।
ਅੱਗ ਭੁੱਬਲ਼ ਦੀ ਨਾ ਸੇਕ ਐਵੇਂ,
ਪਲ ਗੁਜ਼ਰਦਾ ਵਾਂਗ ਸਾਲ ਬੀਬਾ।
ਘੁੰਡ ਜਾਂਦੇ ਮੁੜ ਸਮੁੰਦਰਾਂ ਦੇ,
ਜਦ ਸੂਰਜ ਤਪਦਾ ਲਾਲ ਬੀਬਾ।
ਕਿਹੜੀ ਗੱਲੋਂ ਕਰੇਂ ਘੁਮੰਡ ਐਡਾ,
ਹਵਾ ਕੈਦ ਨਾ ਰਹੇ ਵਿੱਚ ਜਾਲ਼ ਬੀਬਾ।
ਗੱਡੇ ਗਜ ਨਾ ਸਦਾ ਰਹਿਣਾ ਏਥੇ,
ਜਾਣਾ ਸਭ ਨੇ ਚੱਲੋ ਚਾਲ ਬੀਬਾ।
ਲੱਭਣਾ ਕੁਝ ਨਾ ਕਹਿ ਕੁਹਾ ‘ਭਗਤਾ’,
ਛੱਡ ਹੰਕਾਰਾਂ ਵਾਲੇ ਖਿਆਲ ਬੀਬਾ।
ਆਏ ਗਏ ਦੀ ਜੱਗ ਸਰਾਂ ਏਹੇ,
ਭੱਜੀ ਫਿਰ ਨਾ ਆਲ ਪਤਾਲ ਬੀਬਾ।
ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113