ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਤੋਂ ਕੰਜ਼ਰਵੇਟਿਵ ਉਮੀਦਵਾਰ ਇੰਦੀ ਪੰਛੀ ਦੀ ਚੋਣ ਮੁਹਿੰਮ ਸਿਖਰਾਂ ‘ਤੇ

 

ਸਰੀ, (ਸੀ.ਪੀ.ਟੀ.): ਫੈਡਰਲ ਚੋਣਾਂ 2025 ਵਿੱਚ ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਇੰਡੀ ਪੰਛੀ ਨੇ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਪੰਛੀ, ਜੋ ਯੂ.ਕੇ. ਤੋਂ ਕੈਨੇਡਾ ਪਰਵਾਸ ਕਰਕੇ ਆਏ ਹਨ, ਨੇ ਸਥਾਨਕ ਭਾਈਚਾਰੇ ਵਿੱਚ ਆਪਣੀ ਸੇਵਾ ਅਤੇ ਸਮਾਜਿਕ ਕਾਰਜਾਂ ਨਾਲ ਪਛਾਣ ਬਣਾਈ ਹੈ। ਉਹ ਗੁਰੂ ਨਾਨਕ ਫਰੀ ਕਿਚਨ ਦੇ ਸੰਸਥਾਪਕ ਹਨ, ਜੋ ਨਿਊ ਵੈਸਟਮਿੰਸਟਰ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਵੀ ਕਰਵਾਉਂਦੇ ਹਨ।
ਇੰਦੀ ਪੰਛੀ ਨੂੰ ਕੰਜ਼ਰਵੇਟਿਵ ਪਾਰਟੀ ਨੇ ਆਖਰੀ ਪਲਾਂ ਵਿੱਚ ਉਮੀਦਵਾਰ ਚੁਣਿਆ, ਜਦੋਂ ਪਿਛਲੇ ਉਮੀਦਵਾਰ ਲੌਰੇਂਸ ਸਿੰਘ ਨੂੰ ਪਾਰਟੀ ਨੇ ਪੁਰਾਣੇ ਪੋਡਕਾਸਟ ਬਿਆਨਾਂ ਕਾਰਨ ਹਟਾ ਦਿੱਤਾ। ਇੰਦੀ ਪੰਛੀ ਨੇ ਆਪਣੀ ਮੁਹਿੰਮ ਵਿੱਚ ਆਰਥਿਕ ਸੁਰੱਖਿਆ, ਰਿਹਾਇਸ਼ੀ ਸਮੱਸਿਆਵਾਂ ਅਤੇ ਅਮਰੀਕਾ ਨਾਲ ਵਪਾਰਕ ਸਬੰਧਾਂ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜੇਤੂ ਹੋਣ ‘ਤੇ ਉਹ ਸਥਾਨਕ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਨੌਕਰੀਆਂ ਪੈਦਾ ਕਰਨ ਲਈ ਕੰਮ ਕਰਨਗੇ।
ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਸੀਟ ‘ਤੇ ਪੰਜ ਉਮੀਦਵਾਰ ਮੈਦਾਨ ਵਿੱਚ ਹਨ: ਪੀਟਰ ਜੂਲੀਅਨ (ਂਧਫ), ਜੇਕ ਸਵਾਤਸਕੀ (ਲਿਬਰਲ), ਤਾਰਾ ਸ਼ੁਸ਼ਤਾਰੀਅਨ (ਗਰੀਨ), ਲੌਰੇਂਸ ਸਿੰਘ (ਆਜ਼ਾਦ), ਅਤੇ ਇੰਦੀ ਪੰਛੀ ਕੰਜ਼ਰਵੇਟਿਵ ਪਾਰਟੀ ਵਲੋਂ ਚੋਣ ਮੈਦਾਨ ‘ਚ ਹਨ । ਇਹ ਸੀਟ ਲੰਬੇ ਸਮੇਂ ਤੋਂ ਐਨ.ਡੀ.ਪੀ. ਦੇ ਪੀਟਰ ਜੂਲੀਅਨ ਦੇ ਕਬਜ਼ੇ ਵਿੱਚ ਰਹੀ ਹੈ, ਪਰ ਪੋਲ ਮੁਤਾਬਕ ਇਸ ਵਾਰ ਮੁਕਾਬਲਾ ਕਾਫੀ ਸਖ਼ਤ ਹੈ। ਇੰਦੀ ਪੰਛੀ ਨੇ ਖਾਸ ਤੌਰ ‘ਤੇ ਸਥਾਨਕ ਭਾਰਤੀ ਅਤੇ ਫਿਲੀਪੀਨੋ ਭਾਈਚਾਰਿਆਂ ਵਿੱਚ ਸਮਰਥਨ ਹਾਸਲ ਕੀਤਾ ਹੈ। ਪੰਛੀ ਨੇ ਆਪਣੀ ਮੁਹਿੰਮ ਵਿੱਚ ਰਿਹਾਇਸ਼ੀ ਸਮਰੱਥਾ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨਵੇਂ ਘਰਾਂ ਦੀ ਉਸਾਰੀ ਨੂੰ ਤੇਜ਼ ਕਰੇਗੀ ਅਤੇ ਟੈਕਸ ਰਾਹਤ ਦੇਵੇਗੀ। ਨਾਲ ਹੀ, ਅਮਰੀਕੀ ਟੈਰਿਫਾਂ ਦੇ ਮੁੱਦੇ ‘ਤੇ ਉਹ ਮਜ਼ਬੂਤ ਵਪਾਰਕ ਸਬੰਧਾਂ ਦੀ ਵਕਾਲਤ ਕਰਦੇ ਹਨ। ਪੰਛੀ ਨੇ ਸਥਾਨਕ ਮੀਡੀਆ ਨੂੰ ਸਮਰਥਨ ਦੇਣ ਦੀ ਵੀ ਗੱਲ ਕੀਤੀ, ਕਿਉਂਕਿ ਨਿਊ ਵੈਸਟਮਿੰਸਟਰ ਰਿਕਾਰਡ ਅਤੇ ਬਰਨਬੀ ਨਾਓ ਵਰਗੇ ਅਖਬਾਰ ਬੰਦ ਹੋਣ ਕਿਨਾਰੇ ਹਨ।

Exit mobile version