ਬਾਪੂ ਦਿਵਸ

 

ਕਈ ਪੂਜਣ ਬਾਪੂ ਮਰਿਆਂ ਨੂੰ,
ਕਈ ਜਿਊਂਦਿਆਂ ਨੂੰ ਵਿਸਾਰ ਗਏ।
ਜਦ ਪਿਤਾ ਦਾ ਆਇਆ ਦਿਨ ਵਰ੍ਹੇ ਤੋਂ,
ਕਈ ਯਾਦ ਕਰੇ ਬਿਨ ਡਕਾਰ ਗਏ।

ਕਈ ਫ਼ੋਨ ‘ਤੇ ਹੀ ਘਰ ਬੈਠੇ ਨੂੰ,
ਹੈਪੀ ਫ਼ਾਦਰ ਡੇ ਕਹਿ ਸਾਰ ਗਏ।
ਕਈ ਫੇਸਬੁੱਕ ‘ਤੇ ਪਾ ਫੋਟੋ,
ਲੋਕ ਦਿਖਾਵਾ ਜਿਹਾ ਉਤਾਰ ਗਏ।

ਕਈ ਸੱਚਮੁੱਚ ਹੀ ਬਣ ਡੰਗੋਰੀ,
ਲਾਹ ਫਰਜ਼ਾਂ ਵਾਲਾ ਭਾਰ ਗਏ।
ਜੋ ਸੇਵਾ ਕਰ ਗਏ ਜਿਊਂਦਿਆਂ ਦੀ,
ਪਾ ਅਕਾਲ ਪੁਰਖ ਦਾ ਪਿਆਰ ਗਏ।

ਹੈ ਕੀਤਾ ਕਈਆਂ ਪਿਆਰ ਦਿਲਾਂ ਤੋਂ,
ਮਨ ਸੱਚੇ ਨਾਲ ਸਤਿਕਾਰ ਗਏ।
ਪਰ ਪਿਓ ਤਾਂ ‘ਭਗਤਾ’ ਪਿਓ ਹੀ ਹੁੰਦਾ,
ਗੱਲ ਪੀਰ ਪੈਗੰਬਰ ਪੁਕਾਰ ਗਏ।

ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113

 

Exit mobile version