80 ਦਿਨਾਂ ‘ਚ 7,500 ਕਿ.ਮੀ. ਦਾ ਟੀਚਾ, ਮਾਨਸਿਕ ਸਿਹਤ ਲਈ ਜਾਗਰੂਕਤਾ ਲਈ 10 ਲੱਖ ਡਾਲਰ ਇਕੱਠੇ ਕਰਨਾ ਟੀਚਾ
ਸਰੀ, (ਅਮਰਪਾਲ ਸਿੰਘ): ਸਰੀ ਨਿਵਾਸੀ ਸਚਿਨ ਲੱਤੀ 16 ਜੂਨ ਨੂੰ ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਇਤਿਹਾਸਕ ਦੌੜ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸਦਾ ਨਾਮ ਹੈ Sach In Moiton, ਇਹ 80 ਦਿਨਾਂ ਦੀ ਦੌੜ 7,500 ਕਿਲੋਮੀਟਰ ਲੰਬੀ ਹੋਵੇਗੀ ਅਤੇ ਇਸਦਾ ਮਕਸਦ ਹੈ ਮਾਨਸਿਕ ਸਿਹਤ ਲਈ ਜਾਗਰੂਕਤਾ ਅਤੇ 10 ਲੱਖ ਡਾਲਰ ਚੰਦਾ ਇਕੱਠਾ ਕਰਨਾ।
ਸਚਿਨ, ਜੋ ਕਿ ਪਹਿਲਾਂ ਕੈਨੇਡਾ ਬੋਰਡਰ ਸਰਵਿਸੇਜ਼ ਏਜੰਸੀ ਵਿੱਚ 18 ਸਾਲ ਤਕ ਸੇਵਾ ਕਰ ਚੁੱਕੇ ਹਨ, ਹੁਣ ਅਲਟਰਾ ਐਂਡਿਊਰੈਂਸ ਐਥਲੀਟ ਅਤੇ ਸਮਰਪਿਤ ਮੈਰਾਥਨ ਦੌੜਾਕ ਬਣ ਚੁੱਕੇ ਹਨ। ਆਪਣੀਆਂ ਨਿੱਜੀ ਮਾਨਸਿਕ ਚੁਣੌਤੀਆਂ ਨੂੰ ਸਮਾਜਿਕ ਸੁਧਾਰ ਵਿੱਚ ਬਦਲਦੇ ਹੋਏ ਉਹ ਕੈਨੇਡਾ ਦੇ ਕੋਨੇ-ਕੋਨੇ ਵਿੱਚ ਇਹ ਸੰਦੇਸ਼ ਲੈ ਕੇ ਜਾ ਰਹੇ ਹਨ ਕਿ ਮਾਨਸਿਕ ਸਿਹਤ ਤੇ ਗੱਲ ਕਰਨੀ ਲਾਜ਼ਮੀ ਹੈ।
ਇਸ ਦੌੜ ਰਾਹੀਂ ਸਚਿਨ ਲੱਤੀ ਮਾਨਸਿਕ ਸਿਹਤ ਦੇ ਅਨੇਕ ਪਹਲੂਆਂ ਉੱਤੇ ਚਰਚਾ ਚਲਾਉਣ ਦਾ ਇਰਾਦਾ ਰੱਖਦੇ ਹਨ ਖ਼ਾਸ ਕਰਕੇ ਪੁਰਸ਼ਾਂ ਦੀ ਮਾਨਸਿਕ ਸਿਹਤ, ਜਿਸ ‘ਤੇ ਅਕਸਰ ਚੁੱਪੀ ਸਾਧੀ ਜਾਂਦੀ ਹੈ। ਕੈਨੇਡਾ ਵਿੱਚ ਹਰ ਸਾਲ ਹੋਣ ਵਾਲੀਆਂ ਲਗਭਗ 4,000 ਆਤਮਹੱਤਿਆਵਾਂ ਵਿੱਚੋਂ 75% ਪੁਰਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨਾਲ ਨਾਲ ਬੱਚਿਆਂ, ਨੌਜਵਾਨਾਂ, ਪਹਿਲੀ ਲਾਈਨ ਦੇ ਕਰਮਚਾਰੀਆਂ ਅਤੇ ਵੈਟਰਨਾਂ ਦੀ ਮਾਨਸਿਕ ਸਿਹਤ ਵੀ ਉਨ੍ਹਾਂ ਦੀ ਮੁੱਖ ਚਿੰਤਾ ਹੈ।
ਅੰਕੜਿਆਂ ਮੁਤਾਬਕ, 25 ਸਾਲ ਦੀ ਉਮਰ ਤੱਕ 1 ਵਿੱਚੋਂ 5 ਕੈਨੇਡੀਅਨ ਕਿਸੇ ਨਾਂ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਹੁੰਦੇ ਹਨ ਅਤੇ 70% ਨੂੰ ਲੱਛਣ 18 ਸਾਲ ਦੀ ਉਮਰ ਤੋਂ ਪਹਿਲਾਂ ਆਉਂਦੇ ਹਨ। 44.5% ਕੈਨੇਡੀਅਨ ਸੁਰੱਖਿਆ ਕਰਮਚਾਰੀ ਮਾਨਸਿਕ ਰੋਗਾਂ ਲਈ ਸਕਰੀਨਿੰਗ ਵਿੱਚ ਪਾਜ਼ੀਟਿਵ ਆਉਂਦੇ ਹਨ, ਅਤੇ ਤਕਰੀਬਨ 33% ਵੈਟਰਨਾਂ ਮਾਨਸਿਕ ਸਿਹਤ ਦੀ ਸਮੱਸਿਆ ਰਿਪੋਰਟ ਕਰਦੇ ਹਨ।
ਸਚਿਨ ਹਰ ਦਿਨ 100 ਕਿ.ਮੀ. ਦੌੜ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਲਈ ਇਹ ਰਿਕਾਰਡ ਤੋੜ ਮਕਸਦ ਨਹੀਂ, ਸਗੋਂ ਸਮਾਜਿਕ ਜਾਗਰੂਕਤਾ, ਚਰਚਾ ਅਤੇ ਸਾਂਝ ਬਣਾਉਣ ਦੀ ਕੋਸ਼ਿਸ਼ ਹੈ। “ਮੇਰੀ ਸਫਲਤਾ ਕਿਲੋਮੀਟਰਾਂ ਦੀ ਗਿਣਤੀ ਨਾਲ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਮਾਪੀ ਜਾਂਦੀ ਹੈ ਜਿਨ੍ਹਾਂ ਨੂੰ ਇਹ ਯਾਤਰਾ ਛੂਹਦੀ ਹੈ,” ਸਚਿਨ ਲੱਤੀ ਕਹਿੰਦੇ ਹਨ।
ਹੁਣ ਤੱਕ ਲੱਤੀ ਲਗਭਗ $100,000 ਇਕੱਠੇ ਕਰ ਚੁੱਕੇ ਹਨ। ਇਹ ਰਕਮ ਕੈਨੇਡੀਅਨ ਮੈਨਜ਼ ਹੈਲਥ ਫਾਉਂਡੇਸ਼ਨ, ਟੁਗੈਦਰ ਵੀ ਕੈਨ, ਵੂਨਡਡ ਵਾਰਿਅਰਜ਼ ਕੈਨੇਡਾ, Their Opportunity ਅਤੇ Jack.org ਵਰਗੀਆਂ ਸੰਸਥਾਵਾਂ ਨੂੰ ਦਿੱਤੀ ਜਾਵੇਗੀ ਜੋ ਮਾਨਸਿਕ ਸਿਹਤ ਅਤੇ ਨਸ਼ਾ ਛੁਟਕਾਰਾ ਸੇਵਾਵਾਂ ਵਿੱਚ ਕੰਮ ਕਰਦੀਆਂ ਹਨ।
ਉਨ੍ਹਾਂ ਲਈ ਇਹ ਵੀ ਮਹੱਤਵਪੂਰਨ ਹੈ ਕਿ ਉਹ ਕੈਨੇਡਾ ਵਿੱਚ ਦੌੜ ਲਗਾਉਣ ਵਾਲੇ ਪਹਿਲੇ ਵਿਅਕਤੀ ਰੰਗ ਵਾਲੇ ਵਿਅਕਤੀ ਹਨ। ਉਨ੍ਹਾਂ ਨੇ ਟੈਰੀ ਫੌਕਸ ਨੂੰ ਆਪਣਾ ਪ੍ਰੇਰਣਾਸ਼੍ਰੋਤ ਦੱਸਦੇ ਹੋਏ ਕਿਹਾ ਕਿ ਉਹ ਇਸ ਮਿਸ਼ਨ ਰਾਹੀਂ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।
Sach In Motion ਇਕ ਐਸਾ ਅੰਦੋਲਨ ਬਣਾਇਆ ਗਿਆ ਹੈ ਜੋ ਹਰ ਕੈਨੇਡੀਅਨ ਨੂੰ ਸ਼ਾਮਲ ਹੋਣ ਲਈ ਉਤਸ਼ਾਹਤ ਕਰਦਾ ਹੈ। ਲੋਕ ਚੰਦਾ ਦੇ ਸਕਦੇ ਹਨ, ਇੰਟਰੇਕਟਿਵ ਮੈਪ ਰਾਹੀਂ ਦੌੜ ਦੀ ਤਰੱਕੀ ਨੂੰ ਦੇਖ ਸਕਦੇ ਹਨ, ਸੋਸ਼ਲ ਮੀਡੀਆ ਰਾਹੀਂ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹਨ) ਅਤੇ ਲੱਤੀ ਨਾਲ ਰਸਤੇ ਵਿੱਚ ਕੁਝ ਦੌੜ ਵੀ ਲਾ ਸਕਦੇ ਹਨ। This report was written by Amarpal Singh as part of the Local Journalism Initiative.