Saturday, May 9, 2026

ਵੈਨਕੂਵਰ ‘ਚ ਪੋਕੀਮੋਨ ਕਾਰਡਾਂ ਦੀ ਲੁੱਟ: 3 ਨਾਬਾਲਗ ਨੌਜਵਾਨ ਗ੍ਰਿਫਤਾਰ

ਵੈਨਕੂਵਰ ਵਿੱਚ ਪੋਕੀਮੋਨ ਕਾਰਡਾਂ ਦੀ ਖਰੀਦ-ਵੇਚ ਦੌਰਾਨ ਹੋਈ ਇੱਕ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8 ਵਜੇ ਵਾਪਰੀ ਜਦੋਂ ਇੱਕ ਵਿਅਕਤੀ 14,000 ਡਾਲਰ ਦੀ ਕੀਮਤ ਦੇ ਦੋ ਪੋਕੀਮੋਨ ਕਾਰਡ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਅਨੁਸਾਰ ਸੌਦੇ ਦੇ ਬਹਾਨੇ ਆਏ ਮੁਲਜ਼ਮਾਂ ਨੇ ਵਿਅਕਤੀ ‘ਤੇ ਬੀਅਰ ਸਪਰੇਅ ਦਾ ਇਸਤੇਮਾਲ ਕੀਤਾ ਅਤੇ ਕਾਰਡ ਲੈ ਕੇ ਫਰਾਰ ਹੋ ਗਏ।

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਰਨਬੀ ਇਲਾਕੇ ਵਿੱਚ ਸ਼ੱਕੀ ਗੱਡੀ ਨੂੰ ਰੋਕ ਲਿਆ ਅਤੇ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਵਿੱਚ ਦੋ 15 ਸਾਲਾ ਅਤੇ ਇੱਕ 16 ਸਾਲਾ ਲੜਕਾ ਸ਼ਾਮਲ ਹੈ। ਪੁਲਿਸ ਨੇ ਇੱਕ ਮਹਿੰਗਾ ਕਾਰਡ ਬਰਾਮਦ ਕਰਕੇ ਪੀੜਤ ਨੂੰ ਵਾਪਸ ਕਰ ਦਿੱਤਾ ਹੈ। ਕਾਂਸਟੇਬਲ ਡੈਰੇਨ ਵਾਂਗ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਆਨਲਾਈਨ ਸੌਦਿਆਂ ਵਿੱਚ ਹੋਣ ਵਾਲੇ ਖਤਰਿਆਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੌਦਿਆਂ ਲਈ ਪੁਲਿਸ ਹੈੱਡਕੁਆਰਟਰ ਦੇ ਬਾਹਰ ਬਣੇ ‘ਸੇਫ ਐਕਸਚੇਂਜ’ ਸਥਾਨ ਦੀ ਵਰਤੋਂ ਕਰਨ।

Popular