5.8 C
Vancouver
Sunday, November 24, 2024

ਨਿਊਯਾਰਕ ਵਿੱਚ 13 ਸਾਲ ਦੇ ਬੱਚੇ ਨੂੰ ਪੁਲਸ ਨੇ ਮਾਰੀ ਗੋਲੀ

ਨਿਊਯਾਰਕ : ਅਮਰੀਕਾ ਦੇ ਨਿਊ ਯਾਰਕ ਵਿਚ ਬੀਤੇ ਦਿਨੀਂ ਦੇਰ ਰਾਤ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਪੁਲਿਸ ਅਧਿਕਾਰੀ 13 ਸਾਲਾ ਨੌਜਵਾਨ ਨੂੰ ਗੋਲ਼ੀ ਮਾਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੈਨਹਟਨ ਤੋਂ ਕਰੀਬ 400 ਕਿਲੋਮੀਟਰ ਦੂਜ ਪੁਲਿਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਦੇਰ ਰਾਤ 10 ਵਜੇ ਦੋ ਨੌਵਜਾਨਾਂ ਨੂੰ ਰੋਕਿਆ ਸੀ।
ਇਸ ਤੋਂ ਬਾਅਦ ਇਕ 13 ਸਾਲਾਂ ਬੱਚੇ ਨੂੰ ਅਧਿਕਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਉਸ ਨੌਜਵਾਨ ਦਾ ਹੂਲੀਆ ਡਕੈਤੀ ਦੀ ਘਟਨਾ ਦੇ ਸ਼ੱਕੀ ਵਿਅਕਤੀਆਂ ਨਾਲ ਮੇਲ ਖਾਂਦਾ ਸੀ ਅਤੇ ਉਹ ਡਕੈਤੀ ਵਾਲੇ ਦਿਨ ਵੀ ਉਸੇ ਖੇਤਰ ਵਿਚ ਸੀ।
ਪੁਲਿਸ ਵੱਲੋਂ ਜਾਰੀ ‘ਬਾਡੀ ਕੈਮਰੇ’ ਦੀ ਫੁਟੇਜ ‘ਚ ਇੱਕ ਅਧਿਕਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਨੂੰ ਦੋ ਨੌਜਵਾਨਾਂ ਦੀ ਤਲਾਸ਼ੀ ਲੈਣੀ ਪਵੇਗੀ ਕਿ ਉਹਨਾਂ ਕੋਲ ਕੋਈ ਹਥਿਆਰ ਹੈ ਜਾਂ ਨਹੀਂ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ‘ਚੋਂ ਇੱਕ ਭੱਜਣ ਲੱਗ ਪੈਂਦਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਨੌਜਵਾਨ ਪੁਲਿਸ ਵੱਲ ਬੰਦੂਕ ਤਾਣੀ ਖੜ੍ਹਾ ਸੀ ਪਰ ਬਾਅਦ ਵਿੱਚ ਪਤਾ ਲੱਗਾ ਕੀ ਉਹ ਸਿਰਫ਼ ਇੱਕ ਖਿਡੌਣਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਗੋਲੀਮਾਰ ਦਿੱਤੀ ਅਤੇ ਬਾਅਦ ਵਿੱਚ ਨੌਜਵਾਨ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ।

Related Articles

Latest Articles