1.4 C
Vancouver
Saturday, January 18, 2025

ਮੈਲਬੌਰਨ ਤੋਂ ਪੰਜਾਬ ਆ ਰਹੀ ਪੰਜਾਬਣ ਦੀ ਹੋਈ ਹਵਾਈ ਸਫ਼ਰ ਦੌਰਾਨ ਮੌਤ

ਮੈਲਬੌਰਨ : ਆਸਟਰੇਲੀਆ ਦੇ ਮੈਲਬੌਰਨ ਤੋਂ ਪੰਜਾਬ ਆ ਰਹੀ ਪੰਜਾਬਣ ਨਾਲ ਰਸਤੇ ਵਿੱਚ ਅਜਿਹਾ ਭਾਣਾ ਵਾਪਰਿਆ ਕਿ ਪਰਿਵਾਰ ਨਾਲ ਮਿਲਣ ਦਾ ਉਸ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ। ਦਰਅਸਲ, 20 ਜੂਨ ਨੂੰ ਨਵੀਂ ਦਿੱਲੀ ਦੇ ਰਸਤੇ ਪੰਜਾਬ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਮੂਲ ਦੀ ਇਕ ਲੜਕੀ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਅਪਣੇ ਪਰਵਾਰ ਨੂੰ ਮਿਲਣ ਲਈ ਘਰ ਜਾ ਰਹੀ ਸੀ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਦੋਂ ਉਹ ਜਹਾਜ਼ ਵਿੱਚ ਆਪਣੀ ਸੀਟਬੈਲਟ ਬੰਨ੍ਹ ਰਹੀ ਸੀ ਤਾਂ ਉਸ ਨੂੰ ਸਾਹ ਲੈਣ ਵਿੱਚ ਦਿਕੱਤ ਆਉਣ ਲੱਗੀ ਮੀਡੀਏ ਅਨੁਸਾਰ 24 ਸਾਲਾ ਮਨਪ੍ਰੀਤ ਹਵਾਈ ਅੱਡੇ ‘ਤੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਇਸ ਦੇ ਬਾਵਜੂਦ ਉਹ ਫਲਾਈਟ ‘ਚ ਸਵਾਰ ਹੋ ਗਈ ਅਤੇ ਸੀਟਬੈਲਟ ਬੰਨ੍ਹਦੇ ਸਮੇਂ ਉਹ ਫਰਸ਼ ‘ਤੇ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਘਟਨਾ ਦੌਰਾਨ ਜਹਾਜ਼ ਮੈਲਬੌਰਨ ਏਅਰਪੋਰਟ ਦੇ ਬੋਰਡਿੰਗ ਗੇਟ ‘ਤੇ ਖੜ੍ਹਾ ਸੀ। ਇਸ ਕਾਰਨ ਕੈਬਿਨ ਕਰੂ ਅਤੇ ਐਮਰਜੈਂਸੀ ਕਰਮਚਾਰੀ ਤੁਰੰਤ ਉਸ ਕੋਲ ਪਹੁੰਚੇ ਪਰ ਉਹ ਉਸ ਨੂੰ ਬਚਾ ਨਹੀਂ ਸਕੇ।
ਮਨਪ੍ਰੀਤ ਸ਼ੈੱਫ ਬਣਨ ਦੀ ਪੜ੍ਹਾਈ ਕਰ ਰਹੀ ਸੀ ਅਤੇ ਆਸਟ੍ਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ। ਮਨੀਪ੍ਰੀਤ ਦੇ ਦੋਸਤ ਗੁਰਦੀਪ ਗਰੇਵਾਲ ਨੇ ਦੱਸਿਆ ਕਿ ਜਦੋਂ ਉਹ ਜਹਾਜ਼ ਵਿੱਚ ਸਵਾਰ ਹੋਈ ਤਾਂ ਉਸ ਨੂੰ ਸੀਟ ਬੈਲਟ ਬੰਨ੍ਹਣ ਵਿੱਚ ਮੁਸ਼ਕਲ ਆ ਰਹੀ ਸੀ। ਫਲਾਈਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਸ ਦੇ ਦੋਸਤ ਨੇ ਦੱਸਿਆ ਕਿ ਮਨਪ੍ਰੀਤ ਮਾਰਚ 2020 ਵਿੱਚ ਪਹਿਲੀ ਵਾਰ ਆਸਟਰੇਲੀਆ ਆਈ ਸੀ।

Related Articles

Latest Articles