-0.1 C
Vancouver
Saturday, January 18, 2025

ਕੁਦਰਤ

ਕਾਲੀ ਬੋਲੀ ਰਾਤ ਵਿਖਾਈ ਕੁਦਰਤ ਨੇ।

ਬੰਦਿਆਂ ਨੂੰ ਔਕਾਤ ਵਿਖਾਈ ਕੁਦਰਤ ਨੇ ।

ਸ਼ਾਮਾਂ ਤੀਕ ਤਾਂ ਹੋਰ ਭਿਆਨਕ ਹੋ ਸਕਦਾ,

ਹਾਲੇ ਤਾਂ ਪਰਭਾਤ  ਵਿਖਾਈ ਕੁਦਰਤ ਨੇ।

ਡਰਦਾ ਸੀ ਦਿਲ, ਜਿਹੜੀ ਗੱਲੋਂ,ਉਹ ਹੋਈ,

ਰਾਤ ਕੁਲੱਛਣੀ ,ਦਿਨੇ ਵਿਖਾਈ ਕੁਦਰਤ ਨੇ।

ਆਪਣੇ ਆਪ ਨੂੰ ਆਲਮਗੀਰ ਕਹਾਉਂਦੇ ਸੀ,

ਹੰਕਾਰੀ ਨੂੰ ਮਾਤ ਵਿਖਾਈ ਕੁਦਰਤ ਨੇ ।

ਬੰਦਾ ਵੀ ਤਾਂ ਰੱਬ ਬਣਕੇ ਹੀ ਬੈਠਾ ਸੀ,

ਇਸਨੂੰ ਇਹਦੀ ਜ਼ਾਤ ਵਿਖਾਈ ਕੁਦਰਤ ਨੇ।

ਆਪਣੇ  ਘਰ ਵਿੱਚ ਕ਼ੈਦੀ ਡਰ ਕੇ ਬੈਠਾ ਹੈ,

ਦਰਵਾਜ਼ੇ ਤੇ  ਘਾਤ  ਲਗਾਈ ਕੁਦਰਤ ਨੇ।

ਸੁਧਰਨ ਖ਼ਾਤਰ ਮਿਿਲਆ ਮੌਕਾ, ਜਾਣ ਨਾ ਦੇ,

ਹਾਲੇ ਪਹਿਲੀ ਝਾਤ ਵਿਖਾਈ ਕੁਦਰਤ ਨੇ।

 ਭੁੱਲੀਂ ਨਾ ਇਹ ਜਨਮ ਅਮੋਲਕ ਹੀਰਾ ਹੈ,

ਸਭ ਤੋਂ ਉੱਤਮ ਦਾਤ ਬਣਾਈ ਕੁਦਰਤ ਨੇ।

ਲੇਖਕ : ਨਵਗੀਤ ਕੌਰ

Previous article
Next article

Related Articles

Latest Articles