ਲੇਖਕ : ਤੇਜਵੰਤ ਸਿੰਘ ਭੰਡਾਲ
ਸੰਪਰਕ : 98152 67963
ਜੂਨ 1984 ਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਅਤੇ ਨਵੰਬਰ 1984 ਚ ਸਿੱਖ ਨਸਲਕੁਸ਼ੀ ਕਰਵਾਈ ਗਈ। 1985 ਚ ਅਕਾਲੀ ਸਰਕਾਰ ਬਣੀ ਤੇ ਮੁੱਖ ਮੰਤਰੀ ਬਰਨਾਲਾ ਬਣੇ ਇਹ ਪਰਕਾਸ਼ ਬਾਦਲ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਥ ਦੇਣ ਦੀ ਬਜਾਏ ਆਪਣੇ ਐਮ ਐਲ ਏਜ ਲੈ ਕੇ ਸਰਕਾਰ ਤੋਂ ਬਾਹਰ ਹੋ ਗਿਆ,ਬਲੈਕ ਥੰਡਰ ਹੋਇਆ, ਚੰਡੀਗੜ੍ਹ ਪੰਜਾਬ ਨੂੰ ਦੇਣ ਸਬੰਧੀ ਸਮਾਗਮ ਰੱਖ ਕੇ ਇਕ ਰਾਤ ਪਹਿਲਾਂ ਦੇਰ ਰਾਤ ਰੱਦ ਕਰ ਦਿੱਤਾ ਗਿਆ ਹੁਣ ਇਥੇ ਬਰਨਾਲਾ ਨੂੰ ਜੁਰੱਅਤ ਵਿਖਾਉਣੀ ਚਾਹੀਦੀ ਸੀ ਪਰ ਨਹੀਂ ਵਿਖਾਈ ਗਈ ਸਗੋਂ ਕੁਰਸੀ ਨਾਲ ਚਿੰਬੜੇ ਰਹੇ।ਪਰ ਪੰਜਾਬ ਚ ਵਸਦੇ ਸਿੱਖੋ ਸਿਰਦਾਰੋ ਆਪਾਂ ਜਦ ਵੀ ਆਪਸੀ ਫੁੱਟ ਦੇ ਸ਼ਿਕਾਰ ਹੁੰਦੇ ਹਾਂ ਦਿੱਲੀ ਦਰਬਾਰ ਆਪਣਾ ਨਿਸ਼ਾਨਾ ਲਾ ਹੀ ਜਾਂਦਾ ਹੈ। ਇਸ ਤੋਂ ਬਾਅਦ 1996/97 ਚ ਅਕਾਲੀ ਦਲ ਦੀ ਸਰਕਾਰ ਬਣੀ ਤੇ ਮੁੱਖ ਮੰਤਰੀ ਪਰਕਾਸ਼ ਬਾਦਲ ਬਣੇ ਪਰ ਅਸੀਂ ਸਮੇਂ ਸਿਰ ਆਪਣੇ ਆਗੂ ਦੀ ਪਛਾਣ ਕਰਨ ਚ ਸਦਾ ਹੀ ਅਸਫਲ ਸਾਬਤ ਹੋਏ ਹਾਂ। ਇਹੀ ਪਰਕਾਸ਼ ਬਾਦਲ ਨੇ 1995 ਚ ਅਕਾਲੀ ਦਲ ਦੀ 75ਵੀਂ ਵਰੇ ਗੰਢ ਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਆਖਿਆ ਸੀ ਅਸੀਂ ਨਹੀ ਅੰਦਾਜਾ ਵੀ ਨਹੀਂ ਲਾ ਸਕੇ। 1996/97 ਚ ਸਰਕਾਰ ਬਣਾ ਕੇ ਜੋ ਕੁਝ ਬਾਦਲਕਿਆਂ ਨੇ ਕਰਿਆ ਉਹ ਆਪਣੇ ਸਭ ਦੇ ਸਾਹਮਣੇ ਹੈ , ਆਪਾਂ ਬਹੁਤ ਵਾਰ ਵਿਸਥਾਰ ਸਹਿਤ ਵਿਚਾਰ ਕਰ ਚੁੱਕੇ ਹਾਂ।ਸਾਡੀ ਆਮ ਸਿੱਖਾਂ ਦੀ ਇਹੀ ਗਲਤੀ ਹੈ ਕਿ ਅਸੀਂ ਬਾਦਲਕਿਆਂ ਤੇ ਕੈਪਟਨਕਿਆਂ ਦਾ ਪਿਛੋਕੜ ਵਿਚਾਰ ਕੇ ਲੀਡਰ ਪਰਵਾਨ ਨਹੀਂ ਕਰਿਆ ਇਥੇ ਵਿਚਾਰ ਵਟਾਂਦਰਾ ਕਰਨਾ ਬਹੁਤ ਜਰੂਰੀ ਸੀ।ਸਾਡੀ ਸਮੇਤ ਦਾਸ ਬਹੁਗਿਣਤੀ ਦੀ ਇਹ ਆਦਤ ਹੈ ਕਿ ਅਸੀਂ ਆਪਸ ਚ ਬੈਠਦੇ ਹਾਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਵਾਲੀਆਂ ਚੁਗਲੀਆਂ ਦੱਬ ਕੇ ਕਰਦੇ ਹਾਂ ਪਰ ਆਪਣੀ ਕੌਮ, ਧਰਮ ਤੇ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਬਾਰੇ ਵਿਚਾਰਾਂ ਨਹੀਂ ਕਰਦੇ ਹਾਂ।ਜੇਕਰ ਕੋਈ ਇਸ ਤਰ੍ਹਾਂ ਵਿਚਾਰਾਂ ਕਰਦਾ ਤਾ ਅਸੀਂ ਉਸ ਦਾ ਮਜਾਕ ਤਾਂ ਬਣਾ ਦਿੰਦੇ ਹਾਂ , ਗੰਭੀਰ ਹੋ ਕੇ ਵਿਚਾਰਦੇ ਨਹੀਂ ਹਾਂ।ਅਜੇ
ਬਹੁਤਾ ਸਮਾਂ ਨਹੀ ਹੋਇਆ ਇਸੇ ਤਰ੍ਹਾਂ ਦੀਪ ਸਿੱਧੂ ਜੀ ਨਾਲ ਕਰਿਆ ਹੈ ਸੋਚੋ ਉਚ ਕੋਟੀ ਦਾ ਵਕੀਲ, ਕਾਮਯਾਬ ਕਲਾਕਾਰ ਚੰਗੀ ਧੰਨ ਦੌਲਤ ਕਮਾਉਣ ਵਾਲਾ ਕਾਰੋਬਾਰ ਛੱਡ ਕੇ ਉਹ ਆਪਣੀ ਧਰਤੀ ਆਪਣੀ ਕੌਮ ਤੇ ਆਪਣੇ ਲੋਕਾਂ ਖਾਤਰ ਤੁਰਿਆ ਦੱਸੋ ਉਹਦੇ ਨਾਲ ਕੀ ਨਹੀਂ ਵਾਪਰਿਆ? ਕੀ ਦੀਪ ਸਿੱਧੂ ਦੀ ਮੋਤ ਦਾ ਕਾਰਨ ਐਕਸੀਡੈਂਟ ਸੀ? ਨਹੀਂ ! ਜਦ ਅਸੀਂ ਵਾਰ ਵਾਰ ਅਜਿਹਾ ਕਰਦੇ ਹਾਂ ਤਾ ਜਿਹੜੇ ਦਰਦਮੰਦ ਕੌਮ ਲਈ ਸੂਬੇ ਲਈ ਹਕੂਮਤ ਅੱਗੇ ਹਿੱਕ ਡਾਹ ਕੇ ਲੜਨ ਦਾ ਇਰਾਦਾ ਰੱਖਦੇ ਹਨ ਉਹ ਕੀ ਸੋਚਦੇ ਹੋਣਗੇ? ਜੋ ਹਾਲਾਤ ਸਾਡੀ ਕੌਮ ਤੇ ਸਾਡੇ ਘਰ ਪੰਜਾਬ ਦੇ ਬਣੇ ਹੋਏ ਹਨ ਉਹਦੇ ਲਈ ਆਪਾਂ ਵੀ ਕਸੂਰਵਾਰ ਹਾਂ ਕਿਉਕਿ 1984 ਤੋਂ ਬਾਅਦ ਸਮੁੱਚੀ ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਸਿਰ ਜੋੜ ਕੇ ਬੈਠਣਾ ਤੇ ਵਿਚਾਰਨਾ ਬਣਦਾ ਸੀ ਜੋ ਨਹੀਂ ਹੋਇਆ।ਪੰਜਾਬ ਚ ਵਸਦੇ ਸਿੱਖੋ ਸਿਰਦਾਰੋ ਸੂਝਵਾਨ ਪੰਜਾਬੀਓ ਇਹ ਪੱਕੇ ਤੌਰ ਤੇ ਮਨ ਚ ਵਸਾ ਲਓ ਕਿ ਆਹ ਰਾਜਭਾਗ ਮਾਨਣ ਵਾਲੇ ਲਾਲਚੀ ਕੁਰਸੀਵਾਦੀ ਸਿੱਖ ਲੀਡਰਾਂ ਨੇ ਕੁਝ ਵੀ ਨਹੀਂ ਕਰਨਾ ਪੰਜਾਬ ਤੇ ਕੌਮ ਦੇ ਹਿੱਤਾਂ ਲਈ ਜਦ ਵੀ ਕੋਈ ਡਟ ਕੇ ਖੜੇਗਾ ਤਾਂ ਉਹ ਪੂਰਨ ਗੁਰਸਿੱਖ ਖਾਲਸਾ ਹੀ ਖੜੇਗਾ। ਸੋਚੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਜੋ ਕਿਹਾ ਉਹ ਸਿਰ ਨਾਲ ਨਿਭਾ ਗਏ।ਪੰਜ ਜੂਨ ਨੂੰ ਜਦ ਗੋਲਾਬਾਰੀ ਸਿਖਰਾਂ ਤੇ ਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਚ ਦਫਤਰ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਜੀ ਕੋਲ ਗਏ ਸੰਤਾਂ ਨੂੰ ਕਿਹਾ ਕਿ ਫੌਜਾਂ ਨੇ ਜਬਰਦਸਤ ਘੇਰਾਬੰਦੀ ਕਰ ਰੱਖੀ ਹੈ ਤੇ ਨੁਕਸਾਨ ਵੀ ਬਹੁਤ ਕਰਿਆ ਹੈ ਤੁਸੀਂ ਸਿਲੰਡਰ ਕਰ ਦਿਓ ਪਰ ਸੰਤਾਂ ਨੇ ਕਿਹਾ ਜਥੇਦਾਰ ਜੀ ਮੈਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਗਲ ਚ ਪੱਲੂ ਪਾ ਕੇ ਅਰਦਾਸ ਕਰ ਚੁੱਕਿਆ ਹਾਂ ਹੁਣ ਪਿੱਛੇ ਨਹੀਂ ਮੁੜਾਂਗਾ ਤੇ ਟੌਹੜਾ ਚਲੇ ਗਏ ਇਥੇ ਸ੍ਰੀ ਏ ਆਰ ਦਰਸ਼ੀ ਆਪਣੀ ਕਿਤਾਬ ” ਜਾਂਬਾਜ਼ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ” ਚ ਲਿਖਦੇ ਹਨ ਕਿ ਜਦ ਟੌਹੜਾ ਦਫਤਰ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਤਾਂ ਗੋਲਾਬਾਰੀ ਬੰਦ ਰਹੀ ਜਦ ਵਾਪਸ ਦਫਤਰ ਪਹੁੰਚ ਗਏ ਤਾਂ ਗੋਲਾਬਾਰੀ ਫਿਰ ਸ਼ੁਰੂ ਹੋ ਗਈ।ਕੁਝ ਉਸ ਸਮੇਂ ਦੇ ਗਵਾਹ ਫੌਜੀ ਅਫਸਰ ਹੁਣ ਸ਼ੋਸ਼ਲ ਮੀਡੀਏ ਤੇ ਦੱਸਦੇ ਹਨ ਕਿ ਜਦ ਜਰਨਲ ਬਰਾੜ ਨੇ ਇਕ ਕਰਨਲ ਸ਼ਰਮਾ ਨੂੰ ਭੇਜਿਆ ਕਿ ਅੰਦਰੋਂ ਟੌਹੜਾ, ਲੌਂਗੋਵਾਲ, ਰਾਮੂਵਾਲੀਆ ਤੇ ਅਭਿਨਾਸ਼ੀ ਸਿੰਘ ਨੂੰ ਸੁਰੱਖਿਅਤ ਬਾਹਰ ਲਿਆਓ ਤਾਂ ਕਰਨਲ ਸ਼ਰਮਾ ਦੱਸਦੇ ਹਨ ਕਿ ਰਾਮੂਵਾਲੀਆ, ਲੌਂਗੋਵਾਲ ਤੇ ਟੌਹੜਾ ਤਿੰਨਾਂ ਨੇ ਮੈਨੂੰ ਮਿਲਦੀ ਸਾਰ ਇਹੀ ਪੁੱਛਿਆ ਕਿ ਉਹ ਮਾਰਤਾ ਭਾਵ ਸੰਤਾਂ ਬਾਰੇ ਪੁੱਛ ਰਹੇ ਸਨ ਪਰ ਕਰਨਲ ਸ਼ਰਮਾ ਆਖਦੇ ਹਨ ਕਿ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਕੀ ਇਹ ਸਿੱਖ ਲੀਡਰ ਹਨ , ਬੇਗੁਨਾਹ ਸ਼ਰਧਾਲੂਆਂ ਦੀਆਂ ਲਾਸ਼ਾਂ ਉਪਰੋਂ ਦੀ ਲੰਘ ਕੇ ਜਾ ਰਹੇ ਹਨ ਆਪਣੇ ਗੁਰੂ ਨੂੰ ਪਿੱਠ ਵਿਖਾ ਕੇ।ਸੋਚੋ ਜਿਹੜੇ ਅਜਿਹੇ ਸਮੇਂ ਤੇ ਇਹੋ ਜਿਹੀ ਸੋਚ ਰੱਖਦੇ ਸਨ ਉਹਨਾਂ ਦੇ ਅੰਦਰ ਕੌਮ ਧਰਮ ਲਈ ਕੀ ਦਰਦ ਹੋਵੇਗਾ?ਫਿਰ 1984 ਤੋਂ ਬਾਅਦ ਅਸੀਂ ਸੰਤਾਂ ਦੇ ਬਚਨ ਭੁਲਾ ਕੇ ਕਿ ” ਮੈਂ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਹਾਂ। ” ਇਹਨਾਂ ਲੀਡਰਾਂ ਨੂੰ ਲੀਡਰ ਚੁਣ ਕੇ ਵਾਰ ਵਾਰ ਰਾਜਭਾਗ ਸੌਂਪਦੇ ਰਹੇ।ਨਤੀਜਾ ਜੋ ਆਇਆ ਸਾਹਮਣੇ ਹੈ।
2017 ਤੋਂ 2024 ਤੱਕ 7 ਸਾਲ ਚ ਛੇ ਵਾਰ ਲਗਾਤਾਰ ਪਾਰਟੀ ਹਾਰਦੀ ਹਾਰਦੀ ਜਮਾਨਤ ਜਬਤ ਤੱਕ ਆ ਗਈ ਹੈ ਪਰ ਪਰਧਾਨ ਪਾਰਟੀ ਦਾ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੈ।ਹੁਣ ਇਹਨਾਂ ਲੀਡਰਾਂ ਦਾ ਹਾਲ ਵੇਖੋ ਹਾਰਨ ਉਪਰੰਤ ਮਿਲ ਬੈਠ ਕੇ ਫੈਸਲਾ ਕਰਦੇ ਪਰਧਾਨ ਤਿਆਗ ਵਿਖਾਉਂਦਾ ਪਰ ਹੁਣ ਦੋ ਧੜੇ ਬਣ ਗਏ ਹਨ।ਚੰਗੀ ਤਰ੍ਹਾਂ ਆਪਸ ਚ ਇਕ ਦੂਸਰੇ ਦੀ ਮਿੱਟੀ ਪੱਟ ਰਹੇ ਹਨ। ਜੋ ਸੁਰਖੀ ਅੱਜ ਪੜੀ 6 ਜੁਲਾਈ 2024 ਦੇ ਅਖਬਾਰ ਚ ਕਿ” ਅੰਦਰਖਾਤੇ ਅਕਾਲੀ ਧੜਿਆਂ ਚ ਸੁਲਾਹ ਸਫਾਈ ਦੀਆਂ ਕੋਸ਼ਿਸ਼ਾਂ ਸ਼ੁਰੂ।ਅਕਾਲ ਤਖਤ ਦੇ ਜਥੇਦਾਰ ਦੋਹਾਂ ਧੜਿਆਂ ਨੂੰ ਤਲਬ ਕਰਕੇ ਕਿਸੇ ਫਾਰਮੂਲੇ ਤਹਿਤ ਏਕਤਾ ਦਾ ਦੇ ਸਕਦੇ ਹਨ ਹੁਕਮ।” ਇਸ ਤੋਂ ਹੁਣ ਇਹੀ ਜਾਹਿਰ ਹੁੰਦਾ ਕਿ ਇਹ ਕੁਝ ਸਮਾਂ ਇਕ ਦੂਸਰੇ ਤੇ ਇਲਜਾਮਬਾਜੀ ਕਰਦੇ ਰਹਿਣਗੇ ਫਿਰ 2027 ਦਾ ਟੀਚਾ ਰੱਖ ਕੇ ਏਕਤਾ ਏਕਤਾ ਦਾ ਰੌਲਾ ਵਧਾ ਲੈਣਗੇ ਤੇ ਪਾਲਤੂ ਚਾਪਲੂਸ ਹੋਰ ਉਚੀ ਆਵਾਜ ਚ ਏਕਤਾ ਏਕਤਾ ਕਰਨ ਲੱਗ ਜਾਣਗੇ। ਪਰ ਯਾਦ ਰੱਖਿਓ ਤੁਸੀਂ ਲੀਡਰੋ ਜੋ ਕੁਝ ਬੋਲਿਆ ਹੈ ਤੇ ਅਗਾਂਹ ਜੋ ਬੋਲੋਗੇ ਹਰੇਕ ਦੀ ਜੇਬ ਚ 24 ਘੰਟੇ ਹਾਜਰ ਰਹੇਗਾ ਜਦ ਜਨਤਾ ਨੂੰ ਮੂਰਖ ਬਣਾ ਕੇ ਅਖੌਤੀ ਏਕਤਾ ਵਲ ਤੁਰੇ ਉਸੇ ਵਕਤ ਹਰ ਕੋਈ ਸੁਣੇਗਾ ਤੇ ਨਤੀਜਾ ਇਹੀ ਰਹੇਗਾ।ਦਸ ਸਾਲ ਰਾਜਭਾਗ ਮਾਣਿਆ, ਪੁੱਤ ਆਪਣੇ ਲੀਡਰ ਬਣਾਏ , ਚਿੱਟਾ ਸਮੈਕ ਸਿਖਰਾਂ ਤੇ ਰਹੇ ਪਰ ਰਾਜਭਾਗ ਸਮੇਂ ਬੰਦੀ ਸਿੰਘ ਯਾਦ ਕਿਉਂ ਨਾ ਆਏ? ਅਨੰਦਪੁਰ ਦਾ ਮਤਾ ਰਾਜਭਾਗ ਮਾਣਦੇ ਸਮੇਂ ਤੁਹਾਡੇ ਭਾਸ਼ਣਾਂ ਦਾ ਹਿੱਸਾ ਬਣਿਆ? ਨਹੀਂ? ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਉਣ ਵੇਲੇ ਤੁਹਾਡੇ ਮੂੰਹ ਕਿਉਂ ਨਾ ਖੁੱਲੇ? ਸਿਰਸਾ ਸਾਧ ਤੋਂ ਵੋਟਾਂ ਮੰਗਣ ਵੀ ਜਾਂਦੇ ਰਹੇ ਹੋ ਕਿਉਂ? ਬੇਅਦਬੀ, ਬਰਗਾੜੀ ਘਟਨਾ ਸਮੇਂ ਗੁਰੂ ਤੋਂ ਮੁਖ ਮੋੜੀ ਰੱਖਿਆ ਆਹ ਦਿਨ ਨਾ ਵੇਖਣੇ ਪੈਂਦੇ ਜੇ ਉਸ ਵੇਲੇ ਹੀ ਅਸਤੀਫਾ ਦਿੰਦੇ ਤੇ ਠੋਕਰ ਮਾਰਦੇ ਕੁਰਸੀ ਨੂੰ ਪਰ ਤੁਸੀਂ ਤਾਂ ਗੁਰੂ ਨਾਲੋਂ ਵੱਧ ਅਹਿਮੀਅਤ ਕੁਰਸੀ ਦੇਈ ਰੱਖੀ ਹੋਈ ਸੀ।ਯਾਦ ਕਰੋ ਜਿਹੜੇ ਦਿੱਲੀ ਦਰਬਾਰ ਦੀਆਂ ਲੇਲੵੜੀਆਂ ਕੱਢ ਰਹੇ ਹੋ ਉਸ ਨੂੰ ਜਿੱਤ ਕੇ ਗੁਰੂ ਘਰਾਂ ਦੇ ਪਰਬੰਧ ਖਾਤਰ ਬਾਬਾ ਬਘੇਲ ਸਿੰਘ ਜੀ ਤੇ ਸਿੰਘਾਂ ਨੇ ਤਖਤ ਨੂੰ ਠੋਕਰ ਮਾਰ ਦਿੱਤੀ ਸੀ ਕਿਹਾ ਜਾਓ ਕਰੋ ਰਾਜ ਪਰ ਸਾਡੇ ਗੁਰੂ ਘਰਾਂ ਦੇ ਪਰਬੰਧ ਚ ਦਖਲਅੰਦਾਜ਼ੀ ਨਹੀਂ ਕਰਨੀ ਪਰ ਤੁਸੀਂ ਅੱਜ ਪੰਥ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਿੱਲੀ ਦਰਬਾਰ ਤੋਂ ਬਿਨਾਂ ਕਰਵਾ ਨਹੀਂ ਸਕਦੇ ਜੇ ਰਾਜਭਾਗ ਸਮੇਂ ਤੁਹਾਡੇ ਦਿਮਾਗਾਂ ਚ ਗੁਰੂ ਘਰਾਂ ਲਈ ਸਤਿਕਾਰ ਹੁੰਦਾ ਤਾਂ ਭਾਈਵਾਲੀ ਦਾ ਫਾਇਦਾ ਲੈ ਕੇ ਸਰਕਾਰੀ ਦਖਲਅੰਦਾਜ਼ੀ ਖਤਮ ਕਰਵਾ ਲੈਂਦੇ ਪਰ ਤੁਹਾਡੀਆਂ ਜਮੀਰਾਂ ਤਾਂ ਬੇਅਦਬੀ ਸਮੇਂ ਨਾ ਜਾਗੀਆਂ ਸਭ ਜੱਗ ਜਾਹਿਰ ਹੈ ਲੀਡਰੋ ਹੁਣ! ਟਕਸਾਲੀ ਅਕਾਲੀ ਪਰਿਵਾਰ ਦੇ ਜੰਮਪਲ ਹੋ ਕੇ ਆਹ ਸੁਣ ਕੇ ਸ਼ਰਮ ਆਉਂਦੀ ਹੈ ਜਦ ਸੁਖਬੀਰ ਲਾਣਾ ਦੂਸਰੇ ਧੜੇ ਨੂੰ ਨਾਗਪੁਰ ਅਕਾਲੀ ਦਲ ਆਖਦਾ ਐ ਤੁਸੀਂ ਨਾਗਪੁਰ ਦੇ ਸਿਆਸੀ ਵਿੰਗ ਭਾਜਪਾ ਨਾਲ ਜਦ ਪਤਨੀ ਪਤੀ ਦਾ ਰਿਸ਼ਤਾ ਜਾਂ ਨੁੰਹ ਮਾਸ ਦਾ ਰਿਸ਼ਤਾ 1977 ਤੋਂ ਮਾਣਦੇ ਆ ਰਹੇ ਹੋ ਕੀ ਉਹ ਯਾਦ ਨਹੀਂ ਹੈ? ਜਦ ਤੁਸੀਂ ਰਾਜਭਾਗ ਚ ਸੀ ਤਾਂ ਨਾਗਪੁਰ ਫਿਟ ਸੀ ਤੁਹਾਡੇ ਪਰ ਇਕ ਅਕਾਲੀ ਹੋ ਕੇ ਆਪਣੀ ਪਾਰਟੀ ਦੇ ਨਰਾਜ਼ ਧੜੇ ਨੂੰ ਨਾਗਪੁਰ ਅਕਾਲੀ ਦਲ ਕਹਿਣਾ ਜਾਹਿਰ ਕਰਦਾ ਕਿ ਹੁਣ ਸੱਚ ਬਾਹਰ ਆ ਰਿਹਾ।ਤੁਸੀਂ ਪਹਿਲਾਂ ਨਾਗਪੁਰ ਸਹਾਰੇ ਰਾਜਭਾਗ ਮਾਣਿਆ ਲਿਆ ਹੁਣ ਖਤਰਾ ਜਾਪਦਾ ਕਿ ਕਿਤੇ ਇਹ ਨਾਗਪੁਰ ਵਾਲੇ ਬਣ ਕੇ ਰਾਜਭਾਗ ਨਾ ਮਾਣ ਲੈਣ, ਸਿਰ ਤੇ ਦਸਤਾਰਾਂ ਸਿਜਾ ਕੇ ਅਕਾਲੀ ਕਹਾਉਣ ਵਾਲੇ ਲੀਡਰੋ ਸ਼ਰਮ ਆਉਂਦੀ ਐ ਕਿ ਤੁਸੀਂ ਅਜਿਹੀ ਸੋਚ ਦੇ ਮਾਲਕ ਹੋ ਤੇ ਇਹੀ ਸੋਚ ਦੇ ਮਾਲਕ ਬਣ ਕੇ ਰਾਜਭਾਗ ਮਾਣਦੇ ਰਹੇ ਹੋ! 11/12 ਸਾਲਾਂ ਦੀ ਭਾਈਵਾਲੀ ਚ ਪੰਜਾਬ, ਕੌਮ , ਸਿੱਖ ਜਵਾਨੀ ਦਾ ਕੋਈ ਵੀ ਮਸਲਾ ਹੱਲ ਨਹੀਂ ਕਰਵਾ ਹੋਇਆ ਕਿਉਕਿ ਨਾਗਪੁਰ ਦੇ ਹੁਕਮਾਂ ਦੇ ਪਾਬੰਦ ਸੀ ਤੁਸੀਂ ਕੀ ਇਸੇ ਕਰਕੇ? ਹੁਣ ਜਦ ਤੁਸੀਂ ਰਾਜਭਾਗ ਮਾਣ ਕੇ ਦੂਸਰੇ ਵੱਲ ਉਂਗਲ ਕਰਦੇ ਹੋ ਤਾਂ ਤਿੰਨ ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਹਨ।
ਪੰਜਾਬ ਚ ਵਸਦੇ ਟਕਸਾਲੀ ਅਕਾਲੀਓ ਕੀ ਇਹ ਏਕਤਾ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਹੋਵੇਗੀ? ਨਹੀਂ! ਇਹ ਏਕਤਾ ਦੋ ਧੜਿਆਂ ਦੀ ਏਕਤਾ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਨੂੰ ਬਚਾਉਣ ਖਾਤਰ ਹੋਵੇਗੀ।ਇਸ ਦਲ ਦਾ ਪਰਧਾਨ ਜਿਸ ਨੇ ਲਗਾਤਾਰ ਛੇ ਵਾਰ ਹਾਰ ਕੇ ਨੈਤਿਕਤਾ ਨਹੀਂ ਵਿਖਾਈ ਨਾ ਤਿਆਗ ਕੀਤਾ ਸੋਚੋ ਵਿਚਾਰੋ ਸਿੱਖੋ ਸਿਰਦਾਰੋ? ਜਥੇਦਾਰ ਜੀ ਨੇ ਜੇਕਰ ਏਕਤਾ ਕਰਵਾਉਣ ਦਾ ਕਦਮ ਚੁੱਕਣਾ ਹੈ ਤਾਂ ਉਹ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇਕ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਹੁਕਮ ਕਰਨ।ਜੇਕਰ ਦੋ ਧੜਿਆਂ ਦੀ ਏਕਤਾ ਕਰਵਾਉਣਗੇ ਤਾਂ ਅਕਾਲੀ ਦਲ ਬਾਦਲ ਦੇ ਦੋ ਧੜਿਆਂ ਦੀ ਏਕਤਾ ਹੋਵੇਗੀ ਨਾ ਕਿ ਸਮੁੱਚੇ ਦਲਾਂ ਚ ਏਕਤਾ ਕਰਵਾ ਕੇ ਸ਼ਰੋਮਣੀ ਅਕਾਲੀ ਦਲ ਇਕੋ ਇਕ ਸਿੱਖਾਂ ਦਾ ਨੁਮਾਇੰਦਾ ਦਲ ਬਣਾਉਣ ਦੀ ਏਕਤਾ ਹੋਵੇਗੀ।ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਹੁਣ ਤੱਕ ਕਿਉਂ ਦਬਾ ਕੇ ਰੱਖਿਆ ਗਿਆ? ਕੀ ਲੋੜ ਸੀ ਫਿਰ ਕਮੇਟੀ ਬਣਾਉਣ ਦੀ ? ਦਸ ਲੋਕ ਸਭਾ ਉਮੀਦਵਾਰਾਂ ਦੀਆਂ ਜਮਾਨਤ ਜਬਤ ਕਰਵਾ ਕੇ , ਛੇ ਵਾਰ ਹਾਰ ਕੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਮੰਨਣਾ ਕਾਹਦਾ ਮੰਨਣਾ ਹੈ, ਪੱਥਰ ਚੱਟ ਕੇ ਮੁੜਨ ਦਾ ਪ੍ਰਤੀਕ ਹੋ ਨਿਬੜਦਾ।
ਜਿਹੜੀ ਹੁਣ ਏਕਤਾ ਦੀ ਰਟ ਲਗਾਉਣੀ ਸ਼ੁਰੂ ਕਰੀ ਗਈ ਹੈ, ਇਹ ਏਕਤਾ ਸਮੁੱਚੇ ਪੰਥ ਚ ਏਕਤਾ ਹੋਣੀ ਚਾਹੀਦੀ ਹੈ।’ਰਾਜ ਬਿਨਾਂ ਨਹੀਂ ਧਰਮ ਚਲੇ ਹੈਂ ਧਰਮ ਬਿਨਾਂ ਸਭ ਦਲੇ ਮਲੇਂ ਹੈਂ।’ ਰਾਜ ਜਿਹੜਾ ਹੰਢਾਇਆ ਉਹਦੇ ਚ ਧਰਮ ਨੂੰ ਵਿਸਾਰ ਕੇ ਰਾਜਭਾਗ ਦਾ ਹਉਮੈ ਹੰਕਾਰ ਪਾਲ ਕੇ ਮਾਣਿਆ ਰਾਜ ਇਹਨਾਂ ਹਾਲਾਤਾਂ ਦਾ ਜਿੰਮੇਵਾਰ ਹੈ।ਕੀ ਸੁਖਬੀਰ ਬਾਦਲ ਨੇ ਮਨ ਨੀਵਾਂ ਮੱਤ ਉਚੀ ਰੱਖ ਕੇ ਰਾਜਭਾਗ ਮਾਣਿਆ? ਨਹੀਂ! ਹੁਣ ਵੀ ਨਾ ਮਨ ਨੀਵਾਂ ਹੈ ਨਾ ਮੱਤ ਉਚੀ ਹੈ ਜਦ ਪੰਜਾਬ ਦੇ ਬੱਚੇ ਬੱਚੇ ਦੀ ਜੁਬਾਨ ਤੇ ਹੈ ਕਿ ਜੇ ਲਾਂਭੇ ਹਟ ਜਾਣ ਬਾਦਲ ਤਾਂ ਸ਼ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਿਆ ਜਾ ਸਕਦਾ ਹੈ।
ਏਕਤਾ ਸਮੁੱਚੇ ਸਿੱਖ ਭਾਈਚਾਰੇ ਚ ਹੋਣੀ ਸਮੇਂ ਦੀ ਸਖਤ ਜਰੂਰਤ ਹੈ।ਪੰਜਾਬ ਚ ਵਸਦੇ ਸਿੱਖੋ ਸਿਰਦਾਰੋ ਸਾਡਾ ਨੁਕਸਾਨ ਕੌਮ ਚ ਬੈਠੇ ਗਦਾਰਾਂ, ਦਿੱਲੀ ਦੇ ਯਾਰਾਂ ਕੁਰਸੀਵਾਦੀ ਦਿਸਦੇ ਸਿੱਖ ਲੀਡਰਾਂ ਨੇ ਕਰਿਆ ਹੈ।ਸਿਆਣਿਆਂ ਦਾ ਕਥਨ ਹੈ ਕਿ ਜਦ ਵੀ ਕੋਈ ਬੰਦਾ ਤੁਹਾਨੂੰ ਉਚੇਚੇ ਤੌਰ ਤੇ ਕੁਝ ਵੀ ਆਖਦਾ ਉਸ ਨੂੰ ਸੋਚੇ ਵਿਚਾਰੇ ਬਿਨਾਂ ਰੱਦ ਨਾ ਕਰੋ।ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹ ਕਿਹਾ ਸੀ ਕਿ ਹੁਣ ਸ਼ਰੋਮਣੀ ਅਕਾਲੀ ਦਲ ਤੇ ਸਰਮਾਏਦਾਰੀ ਭਾਰੂ ਹੋ ਚੁੱਕੀ ਹੈ ਤਾਂ ਅਸੀਂ ਆਮ ਟਕਸਾਲੀ ਅਕਾਲੀ ਪਰਿਵਾਰਾਂ ਚੋਂ ਲੀਡਰ ਬਣਨ ਵਾਲੇ ਟਕਸਾਲੀ ਅਕਾਲੀਆਂ ਨੇ ਜਥੇਦਾਰ ਟੌਹੜਾ ਦੇ ਕਹੇ ਤੇ ਗੌਰ ਨਾ ਕਰਿਆ ਉਹਨਾਂ ਸਰਮਾਏਦਾਰਾਂ ਦੇ ਪਿਛਲੱਗ ਬਣ ਕੇ ਚੱਲਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਅੱਜ ਵਾਲੇ ਹਾਲਾਤ ਪੈਦਾ ਹੋਏ ਹਨ।ਮਿਸਾਲ ਹੈ ਕਿ ਹੁਣ ਆਪਾਂ ਕੰਧ ਤੇ ਲਿਿਖਆ ਪੜਨਾ ਲਈਏ ਕਿ ਪਰਵਾਸੀਆਂ ਦਾ ਸਾਡੇ ਘਰ ਪੰਜਾਬ ਤੇ ਕਬਜਾ ਰੋਜਾਨਾ ਵਧਦਾ ਜਾ ਰਿਹਾ ਪਰ ਇਹ ਸਰਮਾਏਦਾਰ ਪੈਸੇ ਆਲੇ ਸਰਦਾਰ ਆਗੂ ਕਦੀ ਵੀ ਨਹੀਂ ਸੋਚਣਗੇ ਕਿਉਕਿ ਇਹਨਾਂ ਨੂੰ ਪੰਜਾਬ ਨਾਲੋਂ ਵੱਧ ਚਿੰਤਾ ਪੰਜਾਬ ਤੋਂ ਬਾਹਰ ਪਈਆਂ ਨਿੱਜੀ ਜਾਇਦਾਦਾਂ ਲਈ ਹੁੰਦੀ ਹੈ।ਇਸ ਕਰਕੇ ਪੰਜਾਬੀਓ ਆਹ ਕੁਝ ਵਰਗ ਜੋ ਇਕਜੁੱਟ ਹੋ ਜਾਣ ਤਾਂ ਹੀ ਸੁਧਾਰ ਹੋ ਸਕਦਾ ਹੈ ਭਾਵ ਕਿਸਾਨ , ਮਜਦੂਰ ਤੇ ਮੱਧਵਰਗੀ ਪੰਜਾਬੀ, ਇਹਨਾਂ ਕੋਲ ਹੀ ਵੋਟਾਂ ਵੱਧ ਹਨ ਪਰ ਜਦ ਅਸੀਂ ਬਹੁਗਿਣਤੀ ਪੰਜਾਬੀ ਸਰਮਾਏਦਾਰ
ਸ਼ੈਤਾਨ ਦਿਮਾਗਾਂ ਦੀ ਕਾਢ ਮੁਫਤਖੋਰੀ ਦੇ ਲਾਲਚ ਚ ਆ ਕੇ ਅਣਖ, ਗੈਰਤ ਤੇ ਰੜਕ ਤੋਂ ਦੂਰ ਹੋ ਕੇ ਮੁਫਤ ਖੋਰ ਬਣਦੇ ਹਾਂ ਤਾਂ ਸਾਡੀ ਇਸ ਕਮਜੋਰੀ ਦਾ ਇਹ ਫਾਇਦਾ ਚੁੱਕਦੇ ਹਨ।
ਪੰਜਾਬ ਚ ਵਸਦੇ ਸਿੱਖੋ ਸਿਰਦਾਰੋ ਪੰਜਾਬੀਓ ਜਿਸ ਏਕਤਾ ਦਾ ਰੌਲਾ ਪਾਇਆ ਜਾ ਰਿਹਾ ਹੈ ਉਸ ਏਕਤਾ ਨਾਲੋਂ ਸਮੁੱਚੇ ਪੰਥਕ ਦਲਾਂ ਚ ਪੰਥਕ ਜਥੇਬੰਦੀਆਂ ਚ ਪੂਰਨ ਏਕਤਾ ਹੋਵੇ ਤੇ ਸਮੁੱਚੀ ਸਿੱਖ ਕੌਮ ਦਾ ਇਕੋ ਇਕ ਰਾਜਸੀ ਦਲ ਸ਼ਰੋਮਣੀ ਅਕਾਲੀ ਦਲ ਸੁਰਜੀਤ ਕਰਿਆ ਜਾਵੇ। ਜਿਸ ਵਿਚੋਂ ਕੁਰਸੀਵਾਦੀ, ਮਾਇਆਵਾਦੀ ਤੇ ਪਰਿਵਾਰਵਾਦੀ ਸੋਚ ਮਨਫੀ ਕਰਕੇ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਵਾਲੀ ਸਿਧਾਂਤਕ ਸੋਚ ਲਾਗੂ ਹੋਵੇ।ਇਹੀ ਐ ਆਸ ਤੇ ਇਹੀ ਐ ਵਿਸ਼ਵਾਸ਼ ਜੀ॥