ਸਰੀ (ਅਮਨਿੰਦਰ ਸਿੰਘ) : ਟਰਾਂਸਪੋਰਟ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਉਹ ਨਿਕੋਮੇਕਲ ਨਦੀ ਵਿੱਚ ਜਮਾ ਹੋਏਕੂੜਾ ਕਰਕਟ ਦੀ ਸਫਾਈ ਲਈ ਸਰੀ ਸਿਟੀ ਨਾਲ ਮਿਲ ਕੇ ਕੰਮ ਕਰਨਗੇ ਬੀਤੇ ਦਿਨੀ ਨਿਕੋਮੇਕਲ ਨਦੀ ਵਿੱਚ ਫੈਲੇ ਕੂੜੇ ਕਰਕਟ ਦੀ ਇੱਕ ਫੋਟੋ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹ ਸਵਾਲ ਚੁੱਕਿਆ ਗਿਆ ਸੀ ਕਿ ਇਸ ਨਦੀ ਵਿੱਚ ਫੈਲਾਏ ਜਾ ਰਹੇ ਕੂੜੇ ਕਰਕਟ ਲਈ ਜਿੰਮੇਵਾਰ ਕੌਣ ਹੈ ਅਤੇ ਇਸ ਦੀ ਸਫਾਈ ਦਾ ਜਿੰਮਾ ਕਿਸ ਕੋਲ ਹੈ।
ਇਸ ਤੋਂ ਬਾਅਦ ਟਰਾਂਸਪੋਰਟ ਕੈਨੇਡਾ ਦੇ ਸੀਨੀਅਰ ਸੰਚਾਰ ਸਲਾਹਕਾਰ ਸਾਊ ਲੀਓ ਨੇ ਕਿਹਾ ਕਿ ਇਥੋਂ ਦੇ ਜਮੀਨ ਦੇ ਮਾਲਕਾਂ ਨਾਲ ਨਦੀ ਦੀ ਸਫਾਈ ਲਈ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਦੀ ਦੀ ਸਫਾਈ ਦੌਰਾਨ ਇਥੋਂ ਦੇ ਜਹਾਜ਼ਾਂ ਨੂੰ ਹਟਾਇਆ ਨਹੀਂ ਜਾ ਸਕਦਾ ਇਸ ਲਈ ਉਹ ਸਰੀ ਸਿਟੀ ਨਾਲ ਮਿਲ ਕੇ ਨਦੀ ਦੀ ਸਫਾਈ ਜਲਦ ਸ਼ੁਰੂ ਕਰਨਗੇ ਉਧਰ ਸਰੀ ਸਿਟੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿਟੀ ਕੌਂਸਲ ਵੱਲੋਂ ਟਰਾਂਸਪੋਰਟ ਕਨੇਡਾ ਨਾਲ ਨਿਕੋਮਿਕਲ ਨਦੀ ਦੀ ਸਫਾਈ ਲਈ ਸਹਿਮਤੀ ਜਤਾਈ ਗਈ ਹੈ ਪਰ ਅਜੇ ਕਈ ਪਹਿਲੂਆਂ ਤੇ ਗੱਲਬਾਤ ਜਾਰੀ ਹੈ। (Amninder Singh)