-0.3 C
Vancouver
Saturday, January 18, 2025

ਭੁੱਖਮਰੀ ਦਾ ਸੰਕਟ, ਭਾਰਤ ਅੰਦਰ ਆਰਥਿਕ ਅਸਮਾਨਤਾ

ਲੇਖਕ : ਰਾਜਿੰਦਰ ਕੌਰ ਚੋਹਕਾ

ਸੰਪਰਕ : 001-403-285-4208

ਜਦ ਕਿ ਸੰਸਾਰ ਭੁੱਖ-ਮਰੀ ਦੇ ਸੂਚਕ ਅੰਕ 2023 ਦੇ ਮੁਤਾਬਿਕ ਭਾਰਤ 28.7 ਅੰਕਾਂ ਨਾਲ ਭੁੱਖਮਰੀ ਦੇ ਗੰਭੀਰ ਸੰਕਟ ਵਿੱਚ ਸ਼ਾਮਲ ਹੈ। ‘‘ਸੰਯੁਕਤ ਰਾਸ਼ਟਰੱੱ ਦੀਆਂ ਦੋ ਹੋਰ ਅਜਿਹੀਆਂ ਤਾਜ਼ਾ ਰਿਪੋਰਟਾਂ ਜੋ ਦੇਸ਼ ਦੇ ਲੋਕਾਂ ਦੀ ਭੁੱਖ-ਮਰੀ ‘ਤੇ ਭੋਜਨ ਨਾਲ ਜੁੜੀਆਂ ਹੋਈਆਂ ਹਨ, ਉਹ ਵੀ ਨਸ਼ਰ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਤਾਂ ! ਭੋਜਨ ਦੀ ਬਰਬਾਦੀ ਨਾਲ ਅਤੇ ਦੂਸਰੀ ਭੋਜਨ ਤੋਂ ਬਿਨ੍ਹਾਂ ਭੁੱਖ-ਮਰੀ ਨਾਲ ਜੁੜੀ ਹੋਈ ਹੈ ! ‘‘ਸੰਯੁਕਤ-ਰਾਸ਼ਟਰੱੱ ਨੇ ਪਹਿਲੀ ਰਿਪੋਰਟ ਰਾਂਹੀ ਭੋਜਨ ਦੀ ਹੋ ਰਹੀ ਬਰਬਾਦੀ ਨੂੰ ਗੰਭੀਰਤਾ ਨਾਲ ਲਿਆ ਹੈ। ਪਹਿਲਾਂ ਭੋਜਨ ਦੀ ‘‘ਬਰਬਾਦੀੱੱ ਦੀ ਰਿਪੋਰਟ ਜਾਰੀ ਕੀਤੀ ਗਈ ਹੈ ‘ਤੇ ਦੂਸਰੀ ‘‘ਭੁੱਖ-ਮਰੀੱੱ ਨਾਲ ਸਬੰਧਤ ਰਿਪੋਰਟ ਬਾਦ ਵਿਚ। ਸੰਯੁਕਤ-ਰਾਸ਼ਅਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਕਿ ਜੇਕਰ ਭੋਜਨ ਦੀ ਹਹੋ ਰਹੀ ਬਰਬਾਦੀ ਨੂੰ ਸੌ ਫੀ-ਸੱਦ ਰੋਕ ਦਿੱਤਾ ਜਾਵੇ ? ਤਾਂ! ਜੋ ਲੋਕ ਭੁੱਖ ਦੇ ਦੁੱਖ ਕਾਰਨ ਤੜਫ਼ ਰਹੇ ਹਨ, ਉਨ੍ਹਾਂ ਨੂੰ ਕੁਝ ਢਾਰਸ ਮਿਲ ਸਕਦੀ ਹੈ ?ੱੱ

2024 ਅਪ੍ਰੈਲ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਦੀ ‘‘ਗਲੋਬਲ ਰਿਪੋਰਟ ਔਨ ਫੂਡ ਕਰਾਈਸੱੱ ਵਿਚ ਦੱਸਿਆ ਗਿਆ ਹੈ ਕਿ ਦੁਨੀਆਂ ਭਰ ਦੇ ਕੁੱਲ 59 ਦੇਸ਼ਾਂ ਦੇ ਲੱਗ-ਪੱਗ 28.2 ਕਰੋੜ ਲੋਕ 2023 ਵਿੱਚ ਭੁੱਖੇ ਰਹਿਣ ਲਈ ਮਜਬੂਰ ਹੋਏ। ਇਸ ਰਿਪੋਰਟ ਮੁਤਾਬਿਕ ਯੁੱਧ ਦੀ ਲਪੇਟ ਵਿਚ ਗਾਜ਼ਾਪੱਟੀ ਅਤੇ ਸੂਡਾਨ ਦੇ ਵਿਗੜੇ ਖਾਧ ਸੁਰੱਖਿਆ ਦੇ ਹਾਲਾਤਾਂ ਕਾਰਨ 2022 ਵਿੱਚ 2.4 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਭੁੱਖੇ ਰਹਿਣਾ ਪਿਆ। ਭੋਜਨ ਤੋਂ ਬਿਨ੍ਹਾਂ ਭੁੱਖੇ ਰਹਿਣ ਦੀ ਰਿਪੋਰਟ 2016 ਵਿੱਚ ਪਹਿਲਾਂ ਸੰਯੁਕਤ ਰਾਸ਼ਟਰ ਨੇ ਸ਼ੁਰੂ ਕੀਤੀ ਸੀ। ਪਹਿਲੀ ਰਿਪੋਰਟ ਦੀ ਤੁਲਨਾ ਵਿੱਚ ‘ਤੇ ਤਾਜ਼ਾ ਰਿਪੋਰਟ ਵਿੱਚ ਲੋਕਾਂ ਦੇ ਭੁੱਖੇ ਰਹਿਣ ਦੀ ਗਿਣਤੀ ਵਿਚ ਚਾਰ ਗੁਣਾ ਵਾਧਾ ਹੋਇਆ ਹੈ। ਨਾਲ ਦੀ ਨਾਲ ਖਾਧ ਸਮੱਗਰੀ ਤੋਂ ਬਿਨ੍ਹਾਂ ਵੀ ਭੁੱਖ ਨਾਲ ਤੜਫ਼ਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਭਾਂਵੇਂ ! ਭੁੱਖੇ ਰਹਿਣ ਦਾ ਇਕ ਕਾਰਨ ਗਰੀਬੀ ‘ਤੇ ਬੇਰੁਜ਼ਗਾਰੀ ਵੀ ਹੋਵੇਗਾ; ਜੋ ਭੋਜਨ ਤੋਂ ਬਿਨਾਂ ਭੁੱਖ ਨਾਲ ਮਰਨ ਦਾ ਪ੍ਰਤੀਕ ਰੂਪ ਵਿਚ ਸਾਫ ਦਿਖਾਈ ਦਿੰਦਾ ਹੈ। ਜਿਨ੍ਹਾਂ ਵਿਚ ਭਾਰਤ ਵੀ ਇਕ ਦੇਸ਼ ਆਉਂਦਾ ਹੈ।

ਦੁਨੀਆਂ ਭਰ ਦੇ ਅਰਥਸ਼ਾਸਤਰੀਆਂ ਤੇ ਵਿਿਗਆਨੀਆਂ ਨੇ ਭੁੱਖ-ਮਰੀ ਦੀ ਸਮੱਸਿਆਂ ਨੂੰ ਸਮਝਣ ਲਈ ਇਕ ਪੈਮਾਨਾ ਨਿਰਧਾਰਿਤ ਕੀਤਾ ਹੈ। ਸੰਯੁਕਤ-ਰਾਸ਼ਟਰ ਦੇ ‘‘ਖਾਧ ਅਤੇ ਖੇਤੀ ਸੰਗਠਨੱੱ (ਡਬਲਯੂ.ਐਫ.ਓ.) ਦੇ ਅਰਥ ਸ਼ਾਸਤਰੀ ‘‘ਮੈਕਿਸਮੋ ਟੋਰੇਰੋੱੱ ਦੇ ਅਨੁਸਾਰ ਇਸ ਦੇ ਕੁੱਲ ਪੰਜ ਕਾਰਣ ਹਨ। ਇਸ ਵਿੱਚ ਭੁੱਖ ਨਾਲ (ਸੰਵਿਧਾਨਕ) ਪੀੜਤ ਲੋਕਾਂ ਨੂੰ ਪੰਜਵੇਂ ਥਾਂ ‘ਤੇ ਰੱਖਿਆ ਗਿਆ ਹੈ। ਜਿਸ ਦੇ ਅੰਤਰਗਤ ਭਾਰਤ ਸਮੇਤ ਪੰਜ ਦੇਸ਼ਾਂ ਦੇ ਸਤਰ ਲੱਖ ਪੰਜ ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੋਂ 80ਫੀ-ਸੱਦ ਜਾਂ 57,07,000 ਤਾਂ ਕੇਵਲ ਇਕਲੇ ਹੀ ਯੁੱਧ ਪੀੜਤ ਗਾਜ਼ਾਪੱਟੀ ਵਿਚ ਹਨ। ਵਿਸ਼ਵ ਭੁੱਖ ਸੂਚਕ ਅੰਕ 2023 ਅਨੁਸਾਰ ਭਾਰਤ ਭੁੱਖ-ਮਰੀ ਦੇ ਸ਼ਿਕਾਰ 125-ਦੇਸ਼ਾਂ ਦੀ ਸੂਚੀ ਵਿੱਚ 111-ਵੇਂ ਸਥਾਨ ‘ਤੇ ਸੀ।

ਦੇਸ਼ ਦੀ ਰਾਜ ਸਤਾ ‘ਤੇ ਕਾਬਜ਼ ਰਾਜਨੀਤਕ ਲੋਕਾਂ ਨੂੰ ਖਾਸ ਕਰਕੇ ਤੀਜੀ ਵਾਰ 2024 ਵਿਚ ਐਨ.ਡੀ.ਏ. ਦੀ ਬਣੀ ਮੋਦੀ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਹੈ, ਕਿ ਅਸੀਂ 21-ਵੀਂ ਸਦੀ ਵਿਚ ਤਾਂ ਪਹੰੁਚ ਗਏ ਹਾਂ, ‘ਤੇ ਪੰਜਵੀਂ ਸੰਸਾਰ ਆਰਥਿਕ ਸ਼ਕਤੀ ਵੀ ਬਣ ਗਏ ਹਾਂ ! ਪਰ ਸਾਡੇ ਦੇਸ਼ ਦੀ ਭੁੱਖ ਮਰੀ ਨਾਲ ਪੀੜਤ ਲੋਕਾਂ ਵਾਲੇ ਦੇਸ਼ਾਂ ਦੇ ਰੂਪ ਵਿਚ ਪਹਿਜਾਣ ਅੱਜੇ ਵੀ ਹੋ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ 2024 ਦੀਆਂ ਸੰਸਦ ਚੋਣਾਂ ਵਿਚ ਚੋਣ ਦਾ ਮੁੱਖ ਮੁੱਦਾ  ਦੇਸ਼ ਵਿਚੋਂ 25-ਕਰੋੜ ਲੋਕਾਂ ਨੂੰ ਗਰੀਬੀ ਵਿਚੋਂ ਬਾਹਰ ਕੱਢਣ ਦੀਆਂ ਟਾਹਰਾਂ ਮਾਰੀਆਂ ਸਨ। ਪਰ ! ਦੇਸ਼ ਵਿੱਚ ਗਰੀਬੀ ਤੇ ਭੁੱਖ ਮਰੀ ਦੇ ਅੰਕੜੇ ਡਰਾਉਣ ਵਾਲੇ ਆਏ ਹਨ। ਅਸੀਂ ਭਾਵੇਂ ! ਕਹਿ ਰਹੇ ਹਾਂ, ਕਿ ਅਸੀਂ ਆਤਮ ਨਿਰਭਰ ਤੇ ਆਧੁਨਿਕ ਵਿਿਗਆਨਕ ਤਰੱਕੀ ਕਰਕੇ ਚੰਦ ਤਕ ਪੰਹੁਚਣ ‘ਤੇ ਰੱਖਿਆ ਉਪਕਰਨਾਂ ਦਾ ਨਿਰਮਾਣ ਅਤੇ ਨਿਰਆਤ ਸਮੇਤ ਵੱਖ-ਵੱਖ ਖੇਤਰਾਂ ਵਿਚ ਆਤਮ ਨਿਰਭਰ ਬਣ ਗਏ ਹਾਂ ? ਇਹ ਵੀ ਕਹਿ ਰਹੇ ਹਾਂ, ਕਿ ਸਾਡੀ ਵਿਦੇਸ਼ੀ ਨੀਤੀ, ਕੂਟਨੀਤਕ ਸੁਰੱਖਿਆ ਪ੍ਰਣਾਲੀ ਅਤੇ ਸਾਡੇ ਲੋਕਤੰਤਰ, ਸਾਹਿਤ-ਸੱਭਿਆਚਾਰ ‘ਤੇ ਕਲਾਆਤਮਕ ਤੌਰ ‘ਤੇ ਦੁਨੀਆਂ ਵਿਚ ਸਾਡੀ ਪਹਿਚਾਣ ਹੋ ਰਹੀ ਹੈ ? ਅਸੀਂ ਪੰਜਵੀਂ ਅਰਥ-ਵਿਵਸਥਾ ‘ਚ ਪਹੰੁਚ ਗਏ ਹਾਂ ! ਅਤੇ ਜਲਦੀ ਹੀ ਕੁਝ ਸਾਲਾਂ ਵਿਚ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਾਉਣ ਦੀਆਂ ਡੀਗਾਂ ਵੀ ਮਾਰ ਰਹੇ ਹਾਂ ! ਪਰ ਭੁੱਖ ਦੁੱਖੋਂ ਲੋਕ ਮਰ ਰਹੇ ਹਨ । ਦੁਨੀਆਂ ਭਰ ਵਿਚ ਇਹ ਵੀ ਇਕ ਚਰਚਾ ਹੈ, ‘‘ਕਿ ਭਾਰਤ ਦੇਸ਼ ਵਿਚ ਲੋਕ ਭੁੱਖ ਦੁਖੋਂ ਮਰ ਰਹੇ ਹਨ (ਮੀਡੀਆ ਰਿਪੋਰਟਾਂ)

‘ਯੂ.ਐਨ.ਈ.ਪੀ. ਅਨੁਸਾਰ ਖਾਧ ਬਰਬਾਦੀ ਸੂਚਕ ਅੰਕੱੱ 2024 ਦੀ ਰਿਪੋਰਟ ਵਿਚ ਕਿਹਾ ਗਿਆ ਹੈ, ਕਿ ਰੋਜਾਨਾਂ ਦੁਨੀਆ ਭਰ ਵਿਚ ਜਿੰਨੇ ਭੁੱਖੇ ਲੋਕ ਸੌਂਦੇ ਹਨ, ਉਸ ਤੋਂ ਕਿਤੇ ਜ਼ਿਆਦਾ ਅਨਾਜ ਬਰਬਾਦ ਹੋ ਜਾਂਦਾ ਹੈ। ਜਿਸ ਵਿਚ ਸਭ ਤੋਂ ਵੱਡੀ ਭੂਮਿਕਾ ਹੋਟਲ, ਰੇਸਤਰਾ ਤੇ ਵਿਆਹਾਂ-ਸ਼ਾਦੀਆਂ, ਸਮਾਗਮਾਂ, ਭੰਡਾਰਿਆਂ ਅਤੇ ਧਾਰਮਿਕ ਸਕਾਨਾਂ ਰਾਂਹੀ ਨਿਭਾਈ ਜਾਂਦੀ ਹੈ। ਇਕ ਹੋਰ ਰਿਪੋਰਟ ਦੇ ਅਨੁਸਾਰ 2022 ਵਿਚ ਸੰਸਾਰ ਭਰ ਵਿੱਚ ਕੁੱਲ ਅਨਾਜ ਦੇ ਉਤਪਾਦਨ ਦਾ 19-ਫੀ ਸੱਦ ਭਾਵ ! ਲੱਗ-ਪੱਗ 1.05 ਅਰਬ ਟਨ ਅਨਾਜ ਬਰਬਾਦ ਹੋ ਗਿਆ ਸੀ। ਇਸ ਰਿਪੋਰਟ ਮੁਤਾਬਿਕ, ਇਹ ਅਨਾਜ ਖੇਤ ਤੋਂ ਲੈ ਕੇ ਥਾਲੀ ਤੱਕ ਪਹੁੰਚਦਿਆਂ -ਪਹੁੰਚਦਿਆਂ 13-ਫੀ-ਸਦ ਅਨਾਜ ਬਰਬਾਦ ਹੋ ਜਾਂਦਾ ਹੈ।

 ‘‘ਸੰਯੁਕਤ ਰਾਸ਼ਟਰ ਵਾਤਾਵਰਣ ਸਰਗਰਮੀੱੱ ਦੀ ਖਾਧ ਬਰਬਾਦੀ ਸੂਚਕ ਅੰਕ ਦੀ ਰਿਪੋਰਟ ਸਾਲ 2030 ਤੱਕ ਭੋਜਨ ਦੀ ਬਰਬਾਦੀ ਨੂੰ ਅੱਧਾ ਕਰਨ ਦੇ ਲਈ ਦੇਸ਼ਾਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ, ਕਿ ਜੇਕਰ ਅਨਾਜ ਦੀ ਬਰਬਾਦੀ ਨੂੰ ਰੋਕ ਲਿਆ ਜਾਵੇ ! ਤਾਂ ਦੁਨੀਆਂ ਵਿਚ ਹੋ ਰਹੀ ਭੁੱਖ ਮਰੀ ਖੱਤਮ ਹੋ ਸਕਦੀ ਹੈ। ਕਿਉਂਕਿ ਅੱਜ ਦੁਨੀਆਂ ਵਿਚ ਰੋਜਾਨਾ 78-3 ਕਰੋੜ ਲੋਕ ਗੰਭੀਰ ਭੁੱਖ ਦਾ ਸਾਹਮਣਾ ਕਰ ਰਹੇ ਹਨ।ਜਦ ਕਿ ਇਕ ਅਰਬ ਲੋਕਾਂ ਦਾ ਖਾਣਾ ਬਰਬਾਦ ਹੋ ਜਾਂਦਾ ਹੈ।

ਅਨਾਜ ਦੀ ਹੋ ਰਹੀ ਬਰਬਾਦੀ ਦੇ ਸੁਧਾਰ ਚਾਹੁੰਣ ਵਾਲਿਆਂ ਦੇ ਅਨੁਸਾਰ ਪ੍ਰਤੀ ਵਿਅਕਤੀ ਲੱਗ-ਪੱਗ 79-ਕਿਲੋ ਗ੍ਰਾਮ ਹਰ ਸਾਲ ਭੋਜਨ ਬਰਬਾਦ ਹੋ ਜਾਂਦਾ ਹੈ ? ਜੋ ਦੁਨੀਆਂ ਭਰ ਵਿਚ ਪ੍ਰਤੀ ਦਿਨ ਬਰਬਾਦ ਹੋਣ ਵਾਲੇ ਘੱਟੋ-ਘੱਟ ਇਕ ਅਰਬ ਲੋਕਾਂ ਦੇ ਭੋਜਨ ਦੀ ਥਾਲੀ ਦੇ ਬਰਾਬਰ ਹੈ।ਜੇਕਰ ਦੇਖਿਆ ਜਾਵੇ ਤਾਂ ਭੋਜਨ ਦੀ ਬਰਬਾਦੀ ਵੀ ਸੰਸਾਰ ਦੀ ਤਰਾਸਦੀ ਹੈ। ਜਿਸ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਸਮੱਸਿਆ ਸਾਰੇ ਸੰਸਾਰ ਦੀ ਅਰਥ ਵਿਵਸਥਾ ‘ਤੇ ਨਿਕਾਰਆਤਮਿਕ ਪ੍ਰਭਾਵ ਹੀ ਨਹੀਂ ਪਾਉਂਦੀ ਸਗੋਂ ‘ਤੇ ਜਲ-ਵਾਯੂ ਪ੍ਰੀਵਰਤਨ ਅਤੇ ਜੀਵਾਂ ਲਈ ਵੀ ਨੁਕਸਾਨ ਪਹੰੁਚਾਉਣ ਲਈ ਵੀ ਜਿੰਮਵਾਰ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਅੰਦਰ ਸਾਲ 2022-23 ਦੀ ਰਿਪੋਰਟ ਅਨੁਸਾਰ 74 ਮਿਲੀਅਨ ਅਨ ਖਾਧ ਪਦਾਰਥ ਬਰਬਾਦ ਹੋਇਆ ਸੀ। ਇਸੇ ਤਰ੍ਹਾਂ ਹੀ ਦੇਸ਼ ਅੰਦਰ ਪੈਦਾ ਹੋਏ ਅਨਾਜ ਦਾ 22-ਫੀ ਸੱਦ ਜਾਂ 10-ਫੀ ਸੱਦ ਕੁੱਲ ਪੈਦਾ ਹੋਏ ਅਨਾਜ, ਸਬਜ਼ੀਆਂ ਅਤੇ ਫਲਾਂ ਦੀ ਸਾਂਭ-ਸੰਭਾਲ ਅਤੇ ਦੁਰ-ਪ੍ਰਬੰਧਨ ਕਾਰਨ ਹੀ ਬਰਬਾਦ ਹੋ ਜਾਂਦਾ ਹੈ। ਸੰਸਾਰ ਅੰਦਰ ਪੈਦਾ ਹੋਏ 931-ਮਿਲੀਅਨ ਟਨ ਅਨਾਜ (17-ਫੀ ਸੱਦ ਹਿੱਸੇ ‘ਚੋਂ) ਕੇਵਲ 8-ਫੀਸਦ ਹੀ ਭਾਰਤ ਦਾ ਹਿੱਸਾਹੈ (2019)। ‘‘ਭਾਰਤੀ ਖੇਤੀ ਕੌਂਸਲ ਅਤੇ ਖੋਜੱੱ ਦਿੱਲੀ ਦੀ ਰਿਪੋਰਟ ਅਨੁਸਾਰ ਭਾਰਤ ਅੰਦਰ 10-ਫੀਸੱਦ ਅਨਾਜ, ਸਬਜ.ਆਂ, ਫੱਲ, ਦੁੱਧ ਅਤੇ ਅੰਡਿਆਂ ਦੀ ਪੈਦਾਵਾਰ ਦਾ ਮਨੁੱਖ ਦੀ ਥਾਲੀ ਤਕ ਪਹੰੁਚਦੇ-ਪਹੰੁਚੇ ਹੀ ਬਰਬਾਦ ਅਤੇ ਖਰਾਬ ਹੋ ਜਾਣਾ, ਇਕ ਬਹੁਤ ਵੱਡਾ ਦੁਖਾਂਤਾ ਹੈ ! ਜਦ ਕਿ ਇਸ ਦੇ ਮੁਕਾਬਲੇ ਸੰਸਾਰ ਦੀ ਕੁੱਲ 15.3 ਬਿਲੀਅਨ ਸਲਾਨਾ ਖਾਧ ਦੀ ਪੈਦਾਵਾਰ ਵਿਚੋਂ ਕੇਵਲ 19-ਫੀ ਸੱਦ ਹੀ ਬਰਬਾਦੀ ਹੁੰਦੀ ਹੈ ।ਸੰਸਾਰ ਅੰਦਰ 121-ਕਿਲੋਗ੍ਰਾਮ ਪ੍ਰਤੀ ਵਿਅਕਤੀ ਸਲਾਨਾ ਅਨਾਜ ਦੀ ਬਰਬਾਦੀ ਹੁੰਦੀ ਹੈ, (ਸੰਯੁਕਤ ਰਾਸ਼ਟਰ ਆਰਥਿਕ ਵਾਧਾ 2021-ਰਿਪੋਰਟ)।

ਵਿਸ਼ਵ ਅਸਮਾਨਤਾ ਦੀ ਇਕ ਹੈਰਾਨੀ ਵਾਲੀ ਸੰਯੁਕਤ -ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਦੁਨੀਆਂ ਵਿਚ ਲਗ-ਪੱਗ 80-ਕਰੋੜ ਲੋਕ ਰੋਜ਼ਾਨਾ ਭੁੱਖੇ ਸੌਂਦੇ ਹਨ ਅਤੇ ਦੂਸਰੇ ਪਾਸੇ ਭੋਜਨ ਦੀਆਂ ਲੱਗ-ਪੱਗ ‘‘ਇਕ ਅਰਬੱੱਥਾਲੀਆਂ ਬਰਬਾਦ ਕਰ ਦਿੱਤੀਆ ਜਾਂਦੀਆਂ ਹਨ। ‘‘ਸੰਯੁਕਤ ਰਾਸ਼ਟਰ ਨੇ ਗਲੋਬਲ ਰਿਪੋਰਟ ਔਨਫੂਡ ਕਰਾਈਸਿਸ (ਖਾਧ ਸੰਕਟ ਤੇ ਵਿਸ਼ਵ ਰਿਪੋਰਟ) ਵਿੱਚ ਦੱਸਿਆ ਹੈ, ਕਿ ਭੁੱਖਨਾਲ ਤੜਫਨ ਵਾਲਿਆਂ ਵਿਚ ਬੱਚੇ, ਇਸਤਰੀਆਂ ਅਤੇ ਬਜ਼ੁਰਗ ਸਭ ਤੋਂ ਜ਼ਿਆਦਾ ਹਨ।ੱੱ

ਭਾਰਤ ਭਾਵੇਂ ਚੀਨ ਅਤੇ ਅਮਰੀਕਾ ਬਾਦ ਅੰਨ ਦੀ ਪੈਦਾਵਾਰ ‘ਚ ਮੋਹਰੀ ਦੇਸ਼ ਹੈ। ਕਿਉਂਕਿ? ਇਥੋਂ ਦੀ ਜ਼ਮੀਨ, ਪਾਣੀ (ਕਾਰਬਨ ਫੂਡ ਪ੍ਰਿੰਟ ਤੇ ਵਾਤਾਵਰਣ) ਖੇਤੀ ਲਈ ਅਨੁਕੂਲ ਹੁੰਦਾ ਹੈ। ਪਰ! ਇਥੇ ਭੁੱਖ-ਮਰੀ ‘ਤੇ ਮਹਿੰਗਾਈ ਦੇ ਬਾਵਜੂਦ 50-ਕਿਲੋਗ੍ਰਾਮ ਪ੍ਰਤੀ ਵਿਅਕਤੀ ਹਰ ਸਾਲ ਖਾਧ ਪਦਾਰਥ ਬਰਬਾਦ ਅਤੇ ਖਰਾਬ ਹੋ ਜਾਂਦਾ ਹੈ। ਜਿਸ ਲਈ ਸਾਡੇ ਪਾਸ ਅਨਾਜ ਦੀ ਪੈਦਾਵਾਰ ਤੋਂ ਲੈ ਕੇ ਸਟੋਰ ਕਰਨ ਤੱਕ ਵਧੀਆ ਸਹੂਲਤਾਂ ਅਤੇ ਪ੍ਰਬੰਧ ਨਹੀਂ ਹਨ। ਫਸਲਾਂ ਦੀ ਕਟਾਈ, ਸਾਂਭ-ਸੰਭਾਲ, ਟਰਾਂਸਪੋਰਟ, ਮੰਡੀਕਰਨ, ਸੋਟਰ, ਕੋਲਡ ਸਟੋਰ ‘ਤੇ ਫਸਲ ਬੀਜਣ ਤੋਂ ਲੈ ਕੇ ਮਨੁੱਖ ਦੀ ਥਾਲੀ ਤੱਕ ਸਾਰੇ ਰਾਹਾਂ ‘ਤੇ ਵਿਚਲੇ ਸ਼ੋਸ਼ਣ ਕਰਨ ਲਈ ਬੈਠੇ ਹਨ। ਜਿਸ ਕਰਕੇ ਅਜੇ ਤੱਕ ਵੀ ਅਸੀਂ ਰਵਾਇਤੀ ਢੰਗ, ਤਰੀਕਿਆਂ ‘ਤੇ ਗੈਰ-ਵਿਿਗਆਨਕ ਢੰਗਾਂ ਦੇ ਨਾਲ ਹੀ ਜੁੜੇ ਹੋਏ ਹਾਂ। 74-ਮਿਲੀਅਨ ਟਨ ਪੈਦਾਵਾਰ, ਉਪੱਜ ਦਾ 22-ਫੀ-ਸੱਦ ਹਿੱਸਾ ਹਰ ਸਾਲ ਬਰਬਾਦ ਜਾਂ ਖਰਾਬ ਹੋ ਜਾਂਦਾ ਹੈ। ਜੋ ਕੁੱਲ ਪੈਦਾਵਾਰ ਦਾ 10-ਫੀ-ਸੱਦ ਬਣਦ ਹੈ। ਇਸ ਕਰਕੇ ਹੀ ਭਾਰਤ ਦੇ ਲੋਕ ਹਰ ਸਾਲ ਭੁੱਖ ਨਾਲ ਵਿਆਕੁਲ ਹੁੰਦੇ ਹਨ। (ਗਲੋਬਲ ਹੰਗਰ ਇਡੈਕਸਰ ਰਿਪੋਰਟ)। ਭਾਰਤ ਅੰਦਰ ਹਿੰਦੂ ਦੀ ਰਿਪੋਰਟ ਨਵੰਬਰ 2021 ਕਿ 194.6 ਮਿਲੀਅਨ ਲੋਕ ਕੁਪੋਸ਼ਣ ਦੇ ਸ਼ਿਕਾਰ, ‘‘ਖੁਰਾਕ ਤੇ ਖੇਤੀ ਸੰਸਥਾਂ ਦੀ ਰਿਪੋਰਟ ਅਨੁਸਾਰ 28.7 ਫੀ-ਸੱਦ ਲੋਕ ਭੱਖ-ਮਰੀ ਦਾ ਸ਼ਿਕਾਰ (2023) ਸਨ। ਡਾ:ਅਮ੍ਰਿਿਤਆ ਸੇਨ ਦਾ ਕਹਿਣਾ ਹੈ, ‘‘ਕਿ ਲੋਕਾਂ ਕੋਲ ਖਾਧ ਪਦਾਰਥ ਖਰੀਦਣ ਦੀ ਸ਼ਕਤੀ ਨਹੀ ਹੈ। ਜਿਸ ਦਾ ਮੁੱਖ ਕਾਰਨ ਖਾਧ ਸਬੰਧੀ ਸਰਕਾਰੀ ਨੀਤੀਆਂ ਹੀ ਨੁਕਸਦਾਰ ਹਨ। ਕੇਂਦਰ ਦੀ ਬੀ.ਜੇ.ਪੀ. ਦੀ ਸਰਕਾਰ ਦੀਆਂ ਗਰੀਬਾਂ ‘ਤੇ ਦੇਸ਼ ਦੇ ਹਰ ਵਰਗ ਅੰਦਰ ਕਿਸਾਨਾਂ, ਮਜ਼ਦੂਰਾਂ, ਦਲਿੱਤਾ, ਆਦਿਵਾਸੀਆਂ ਤੇ ਗਰੀਬੀ ਵਿਚ ਰਹਿ ਰਹੇ ਲੋਕਾਂ ਨੂੰ ਗਰੀਬੀ ਵਿਚੋਂ ਕੱਢਣ ਦੀਆ ਲੀਤੀਆਂ ਕਾਰਨ ਪਾੜਾ ਦਿਨੋ ਦਿਨ ਵੱਧ ਰਿਹਾ ਹੈ। ਜਦ ਕਿ ਉਪਰਲਾ ਵਰਗ ਜਿਸ ਨੂੰ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੈ, ਵੁਹ ਵਰਗ ਅੱਜ ਅਜ਼ਾਦੀ ਦੇ 75 ਸਾਲਾਂ ਬਾਦ ਵੀ ਹੋਰ ਅਮੀਰ ਤੋਂ ਅਮੀਰ ਹੋ ਰਿਹਾ ਹੈ। ਅੱਜ ਜਿਸ ਕਰਕੇ ਦੇਸ਼ ਅੰਦਰ ਆਰਥਿਕ ਪਾੜਾ ਵੱਧਣ ਕਾਰਨ ਗਰੀਬ,ਵਰਗ ਗਰੀਬੀ-ਗੁਰਬਤ ਵੱਲ ਜਾ ਰਿਹਾ ਹੈ।

ਭਾਰਤ ਦੇ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੀ ਮਿਹਨਤ ਸਦਕਾ ਹੀ ਅਸੀਂ ਚੌਲਾਂ, ਕਣਕ, ਦਾਲਾਂ, ਦੁੱਧ, ਗੰਨਾ ਅਤੇ ਮੋਟੇ ਅਨਾਜ ਵਿਚ ਭਾਂਵੇਂ ! ਅਸੀਂ ਅੱਗੇ ਵੱਧ ਹਾਂ, ਪਰ ! ਭੁੱਖ ਅਤੇ ਕੁਪੋਸ਼ਣ ਸਾਡਾ ਪਿੱਛਾ ਨਹੀਂ ਛੱਡ ਰਹੀ ਹੈ। ਅੱਜ ਅਸੀ 125-ਦੇਸ਼ਾਂ ਅੰਦਰ ‘ਭੁੱਖਮਰੀੱ ਦੇ 111-ਵੇਂ ਸਥਾਨ ‘ਤੇ ਹਾਂ ! ਕਿਉਂਕਿ ? ਸਾਨੂੰ ਗੁਣਵੰਤਾਂ ਵਾਲੀ ਖੁਰਾਕ ਅਤੇ ਪੇਟ ਭਰਵੀਂ ਰੋਟੀ ਨਹੀਂ ਮਿਲ ਰਹੀ ਹੈ ! ਅੱਜ ਵੀ 1.41 ਬਿਲੀਅਨ ਅਬਾਦੀ ਵਿਚੋਂ 190 ਮਿਲੀਅਨ ਭਾਰਤੀ ਭੁੱਖੇ ਹਨ। ਕਿਉਂਕਿ? ਦੇਸ਼ ਅੰਦਰ ਪੂੰਜੀਵਾਦੀ, ਫਿਰਕੂ ਅਤੇ ਅਜ਼ਾਰੇਦਾਰੀ ਪੱਖੀ ਆਰਥਿਕ ਨੀਤੀਆ ਨੂੰ ਕੇਂਦਰ ਦੀ ਬੀ.ਜੇ.ਪੀ. ਦੀ ਸਰਕਾਰ ਵਲੋਂ ਲਾਗੂ ਕਰਨ ਅਤੇ ਜਾਰੀ ਰੱਖਣ ਕਾਰਨ ਸਾਡੇ ਦੇਸ਼ ਦੀ ਕੌਮੀ ਸੰਪਤੀ ਅਤੇ ਆਰਥਿਕਤਾ ਇਕ ਪਾਸੜ ਵੱਧ ਰਹੀ ਹੈ। ਅੱਜ ਪੂੰਜੀ ਦਾ ਵਿਕਾਸ ‘ਤੇ ਵਾਹਅ ਜੋ ਅਜਾਰੇਦਾਰ ਪੱਖੀ ਹੋਣ ਕਰਕੇ, ‘ਆਰਥਿਕ ਨਾ-ਬਰਾਬਰੀਆਂ ਅਤੇ ਅਸਮਾਨਤਾਵਾਂ ਵਧੀਆਂ ਹਨ। ਇਸ ਨਾ-ਬਰਾਬਰੀ ਵਾਲੇ ਆਰਥਿਕ ਸਿਸਟਮ ਨੇ ਆਮ ਲੋਕਾਂ ‘ਤੇ ਕਿਰਤੀ ਤੀ ਰੋਜ਼ੀ-ਰੋਟੀ ਬਰਬਾਦ ਕਰ ਦਿੱਤੀ ਗਈ  ਅਤੇ ਖੋਹੀ ਜਾ ਰਹੀ ਹੈ। ਖੇਤੀ ਸੈਕਟਰ, ਮੌਜੂਦਾ ਉਦਾਰੀਵਾਦੀ ਆਰਥਿਕ ਨੀਤੀਆਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਅੱਜ ! ਛੋਟਾ ਕਿਸਾਨ, ਪੇਂਡੂ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਬਹੁ-ਗਿਣਤੀ ਦਾ ਹਿੱਸਾ ਪ੍ਰਤੀ-ਦਿਨ ਦੋ ਡਾਲਰ ਜਾਂ ਇਸ ਤੋਂ ਵੀ ਘੱਟ ਰੋਜ਼ਾਨਾ ਆਮਦਨ ਹੋਣ ਕਾਰਨ ਦੋ ਵੇਲੇ ਦੀ ਰੋਟੀ ਖਾਣ ਤੋਂ ਵੀ ਆਤੁਰ ਹਨ। ਇਸ ਕਰਕੇ ਹੀ ਭਾਰਤ ਨੂੰ ‘ਸਮੂਹਿਕ ਗਰੀਬੀੱ ਭਾਵ ! ਜਨ-ਗਰੀਬੀ ਦਾ ਦੇਸ਼ ਕਿਹਾ ਜਾ ਰਿਹਾ ਹੈ। ਜਦ ਕਿ ਕੇਂਦਰ ਦੀ ਸਰਕਾਰ ਖੁੱਦ ਮੰਨ ਰਹੀ ਹੈ, ‘‘ਕਿ ਅਸੀਂ ਦੇਸ਼ ਦੇ 80-ਕਰੋੜ ਲੋਕਾਂ ਨੂੰ ਅਨਾਜ ਹਰ ਮਹੀਨੇ ਦੇ ਰਹੇ ਹਾਂ।ੱੱ ਭਾਵ! ਭਾਰਤ ਦਾ ਅਵਾਮ ਇਕ ਦਿਨ ਦਾ ਲੋੜ ਬਰਾਬਰ ਖੁੱਦ ਖਾਣਾ ਪੈਦਾ ਕਰਨ ‘ਚ ਨਾ-ਕਾਮਯਾਬ ਹੈ।

ਸਮੂਹਿਕ ਗਰੀਬੀ ਜਾਂ ਜਨ ਗਰੀਬੀ ‘ਚੋਂ ਮੁਕਤੀ ਦਿਵਾਉਣ ਲਈ ਭਾਰਤ ਅੰਦਰ ਅਨਾਜ, ਸਬਜ਼ੀਆਂ, ਫੱਲ, ਦੁੱਧ, ਆਂਡੇ ਅਤੇ ਹੋਰ ਜ਼ਰੂਰੀ ਪਦਾਰਥਾਂ ਦੀ ਪੈਦਾਵਾਰ ਤੋਂ ਲੈ ਕੇ ਥਾਲੀ ਤੱਕ ਪਹੰੁਚਾਉਣ ਲਈ ਇਕ ਵਿਿਗਆਨਕ ਚੇੇਨ ਹੋਵੇ।ਜਿਸ ਵਿਚੋਂ ਵਿਚੋਲੇ ਕੱਢ ਦਿੱਤੇ ਜਾਣ ‘ਤੇ ਜਨਤਕ ਜਮਹੂਰੀ ਢੰਗਾਂਨਾਲ ਚੁਣੇ ਲੋਕਾਂ ਦੇ ਨੁਮਾਇੰਦਿਆਂ ਦੀ ਦੇਖ-ਭਾਲ ‘ਤੇ ਸਹਾਇਤਾ ਲਈ ਲੋਕ ਨਿਗਰਾਨੀ ਵਾਲੀ ਸਪਲਾਈ ਚੇਨ ਹੋਵੇ। ਨੁਕਸਦਾਰ ਸਾਰਾ ਢਾਂਚਾ ਜੋ 40-ਫੀ-ਸੱਦ ਅਨਾਜ ਦੀ ਬਰਬਾਦੀ ਲਈ ਜਿੰਮੇਵਾਰ ਹੈ, ਬਦਲ ਦਿੱਤਾ ਜਾਵੇ। ਦੇਸ਼ ਅੰਦਰ ਖਾਧ-ਖੁਰਾਕ ਦੀ ਜਨਤਕ ਵੰਡ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇ। ਅਜਿਹੇ ਜਮਹੂਰੀ ਪ੍ਰਬੰਧ ਹੀ ਕਿਸਾਨ ਤੇ ਖਪਤਕਾਰ ਨੂੰ ਪੂਰਾ ਇਨਸਾਫ ਦੇ ਸੱਕਣਗੇ ਅਤੇ ਹਰ ਭਾਰਤੀ ਨੂੰ ਖਾਣ ਲਈ ‘ਤੇ ਪੇਟ ਭਰਨ ਲਈ ਦੋ ਛੰਗ ਦੀ ਰੋਟੀ ਦੇਣ ਦੇ ਯੋਗ ਬਣਾਉਣ ਯੋਗ ਹੋ ਸੱਕੇਗਾ।

ਜਦੋਂ ਹਰ ਭਾਰਤੀ ਨੂੰ ਹਾਕਮ ਸਿਹਤ, ਸਿੱਖਿਆ, ਰੁਜ਼ਗਾਰ ਦੀ ਸੰਵਿਧਾਨਿਕ ਗ੍ਰੰਟੀ ਅਤੇ ਸਮਾਜਿਕ ਸੁਰੱਖਿਆ ਲਈ ਆਰਥਿਕ ਅਜ਼ਾਦੀ ਦੀ ਢਾਲ ਅਤੇ ਓਟ ਦੇਣ ਯੋਗ ਹੋਣਗੇ, ਉਦੋਂ ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਨੂੰ ਖੁਦ ਆਪਣੇ ਆਪ ਤੇ ਨਿਰਭਰ ਮਹਿਸੂਸ ਕਰੇਗਾ ਅਤੇ ਉਹ ਖੁਦ ਵੀ ਪੇਟ ਭਰਨ ਯੋਗ ਵੀ ਹੋ ਜਾਵੇਗਾ। ਫਿਰ ਭਾਰਤੀ ਨਾਗਰਿਕ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ‘‘ਰਿਊੜੀਆਂ ‘ਤੇ ਚੋਗੇੱੱ ਦੀ ਲੋੜ ਨਹੀ ਪਏਗੀ ? ਜੋ ਭੁੱਖਿਆਂ ਨੂੰ ਗੁੰਮਰਾਹ ਕਰਕੇ, ਵੋਟ ਪ੍ਰਾਪਤ ਕਰਕੇ ਫਿਰ ਲੋਕਾਂ ਨੂੰ ‘‘ਗਰੀਬੀ-ਗੁਰਬਤੱੱ ਦੀ ਖਾਈ ਵਿਚ ਸੁੱਟ ਦਿੰਦੇ ਹਨ। ਲੋਕਾਂਅੰਦਰ ਇਕ ਜਾਗਰੂਕਤਾ ਦੀ ਲਹਿਰ ਅਤੇ ਆਪਣੀ ਹੋਂਦ ਨੂੰ ਸਮਝਣ ਲਈ ਰਾਜਨੀਤਕ-ਆਰਥਿਕ ਸੰਘਰਸ਼ ਕਰਨਾ ਪਏਗਾ ? ਤਾਂ ! ਹੀ, ਵੁਹ ਆਪਣੀ ਮੁਕਤੀ ਵੱਲ ਕਦਮ ਪੁੱਟ ਕੇ ਆਰਥਿਕ ਬਰਾਬਰਤਾ ਪ੍ਰਾਪਤ ਕਰ ਸੱਕਣਗੇ ?

Related Articles

Latest Articles