ਮੈਂ ਮਾਂ ਬੋਲੀ ਪੰਜਾਬ ਦੀ, ਇੱਕ ਗੱਲ ਸੁਣਾਵਾਂ …
ਸੀਨੇ ਦਰਦ ਹੰਢਾਇਆ, ਮੈਂ ਬਹੁਤ ਹੀ ਭਾਰਾ …
. ਇੱਕ ਸਮੇਂ ਸੀ ਮੈਂ, ਵਾਰਿਸ ਸ਼ਾਹ ਨੇ ਲਿਖੀ …
ਅੱਜ ਕੱਲ੍ਹ ਨਾ ਕਿਸੇ ਨੂੰ, ੳ ਅ ੲ ਦਿਖੀ …
ਏ. ਬੀ. ਸੀ. ਦਾ ਲੱਗਿਆ, ਹਰ ਪਾਸੇ ਮੇਲਾ …
ਅੰਗਰੇਜ਼ੀ ‘ਚ ਸਟੂਡੈਂਟ ਹੋ ਗਿਆ, ਜੋ ਸੀ ਚੇਲਾ …
ਇੱਥੇ ਬੋਲੇ ਨਾ ਕੋਈ ਹੁਣ, ਸਤਿ ਸ੍ਰੀ ਅਕਾਲ ਲੋਕੋ…
ਹੈਲੋ ਵੱਟਸਐਪ ਦੇ, ਦਿਖਦੇ ਹਰ ਪਾਸੇ ਲੋਗੋ …
ਹਿੰਦੀ ਉਰਦੂ ਨਾਲ ਸੀ, ਮੇਰੀ ਸਾਂਝ ਪੁਰਾਣੀ …
ਅੰਗਰੇਜ਼ੀ ਮੈਨੂੰ ਖਾ ਗਈ, ਖ਼ਤਮ ਹੋਈ ਜਵਾਨੀ …
ਬੁੱਢੀ ਮਾਂ ਕੋਈ ਪੁੱਛੇ ਨਾ, ਮੈਨੂੰ ਦਾਣਾ ਪਾਣੀ …
ਲੱਕੜਾਂ ਨੇੜੇ ਬੈਠ ਗਈ, ਮੈਂ ਹੋ ਨਿਮਾਣੀ …
ਗੁਰਾਂ ਨੇ ਹੱਥੀਂ ਖਡਾਇਆ, ਜਦ ਮੈਂ ਹੁੰਦੀ ਸੀ ਨਿੱਕੀ …
ਹਰ ਕੋਈ ਭੁੱਲਦਾ ਜਾ ਰਿਹਾ, ਗੁਰਾਂ ਦੀ ਦਿੱਤੀ ਸਿੱਖੀ …
ਲਿਖਾਰੀ ਬਣ ਬਹਿ ਗਿਆ, ਪਰ ਲਿਖਣਾ ਨਾ ਆਇਆ …
ਸ਼ੈਰੀ ਵੀ ਤਾਂ ਲੋਕੋ, ਨਾਲਾਇਕ ਪੁੱਤ ਕਹਿਲਾਇਆ …
ਗ਼ੱਦਾਰ ਨਿਕਲੇ ਮੇਰੇ ਆਪਣੇ, ਬਾਤ ਨਾ ਪੁੱਛੇ ਕੋਈ …
ਕਲਮ ਦੇ ਨਾਲ ਬੈਠ ਕੇ, ਮੈਂ ਬਹੁਤ ਹੀ ਰੋਈ …
ਲੇਖਕ : ਸੁਖਦੀਪ ਸਿੰਘ (ਸ਼ੈਰੀ)