ਸੰਗਤਾਂ ਦੀ ਮਦਦ ਨਾਲ ਗੁਰੂ ਨਾਨਕ ਫੂਡ ਬੈਂਕ ਨੇ ਲੋੜਵੰਦਾਂ ਲਈ ਇਕੱਠਾ ਕੀਤਾ 384 ਟਨ ਤੋਂ ਵੱਧ ਭੋਜਨ
ਸਰੀ (ਅਮਨਿੰਦਰ ਸਿੰਘ): ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ੍ਹ ਗੁਰੂ ਨਾਨਕ ਫੂਡ ਬੈਂਕ ਵਲੋਂ ਇੱਕ ਮੈਗਾ ਫੂਡ ਡਰਾਈਵ ਦੀ ਮੇਜ਼ਬਾਨੀ ਕੀਤੀ ਅਤੇ ਇਸ ਦੌਰਾਨ ਵਲੋਂ ਸੰਗਤਾਂ ਵਲੋਂ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਗਿਆ ਅਤੇ ਸਿੰਗਲ-ਡੇ ਦਾਨ ਲਈ ਇੱਕ ਨਵਾਂ ਉੱਤਰੀ ਅਮਰੀਕਾ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ। ਇਸ ਮੈਗਾ ਫੂਡ ਡਰਾਈਵ ਦੌਰਾਨ ਸੰਗਤਾਂ ਵਲੋਂ 384.5 ਟਨ ਫੂਡ ਲੋੜਵੰਦਾਂ ਦੀ ਮਦਦ ਲਈ ਦਾਨ ਕੀਤਾ ਗਿਆ।
ਇਸ ਮੌਕੇ ਗੁਰੂ ਨਾਨਕ ਫੂਡ ਡਰਾਈਵ ਵਲੋਂ ਆਪਣੀ ਚੌਥੀ ਵਰ੍ਹੇਗੰਢ ਵੀ ਮਨਾਈ ਗਈ । ਗੁਰੂ ਨਾਨਕ ਫੂਡ ਡਰਾਈਵ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਫੂਡ ਬੈਂਕ ਨੂੰ ਕਣਕ ਦਾ ਆਟਾ, ਡੱਬਾਬੰਦ ਭੋਜਨ, ਡਾਇਪਰ, ਬੇਬੀ ਫੂਡ, ਚੀਨੀ, ਦਾਲ, ਚਾਹ, ਕੌਫੀ ਅਤੇ ਸਨੈਕਸ ਸਮੇਤ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਪ੍ਰਾਪਤ ਹੋਈਆਂ।
ਬੁਲਾਰੇ ਨੇ ਦੱਸਿਆ ਕਿ ਮੈਗਾ ਫੂਡ ਡਰਾਈਵ ਮੌਕੇ ਸਾਰਾ ਦਿਨ ਸੰਗਤਾਂ ਨੇ ਲੋੜਵੰਦ ਚੀਜ਼ਾਂ ਦਾਨ ਕੀਤੀਆਂ ਅਤੇ ਦੂਰੋਂ-ਦੂਰੋਂ ਵੀ ਲੋਕ ਇਥੇ ਦਾਨ ਦੇਣ ਲਈ ਪਹੁੰਚੇ।
ਨੀਰਜ ਵਾਲੀਆ, । ਗੁਰੂ ਨਾਨਕ ਫੂਡ ਡਰਾਈਵ ਹੈੱਡ ਆਫ਼ ਆਪ੍ਰੇਸ਼ਨ, ਨੇ ਦੱਸਿਆ ਕਿ ਕਮਿਊਨਿਟੀ ਦਾ ਇਸ ਵਿੱਚ ਕਿੰਨਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ “ਇਹ ਫੂਡ ਬੈਂਕ ਇੱਕ ਗੈਰ-ਮੁਨਾਫ਼ਾ ਸੰਸਥਾ ਹੈ – ਅਤੇ 19,000 ਦੇ ਕਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਗੁਰੂ ਨਾਨਕ ਫੂਡ ਬੈਂਕ ਨੇ ਬੁਲਾਰੇ ਨੇ ਦੱਸਿਆ ਕਿ ਇਸ ਮੈਗਾ ਡਰਾਈਵਰ 33 ਟਨ ਰਾਸ਼ਨ ਇਕੱਠਾ ਕੀਤਾ ਗਿਆ ਜਿਸ ਵਿੱਚ ਇੱਥੇ ਪਹੁੰਚੀਆਂ ਸੰਗਤਾਂ ਦਾ ਵੱਡਾ ਸਹਿਯੋਗ ਰਿਹਾ।
ਉਹਨਾਂ ਨੇ ਦੱਸਿਆ ਕਿ ਜੂਨ ਮਹੀਨੇ ਦੇ ਅੰਕੜਿਆਂ ਅਨੁਸਾਰ ਗੁਰੂ ਨਾਨਕ ਫੂਡ ਬੈਂਕ ਕੋਲ 19 ਤੋਂ ਵੱਧ ਲੋੜਵੰਦ ਰਜਿਸਟਰਡ ਹੋਏ ਹਨ ਜਿਨਾਂ ਨੂੰ ਗੁਰੂ ਨਾਨਕ ਫੂਡ ਬੈਂਕ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ 19000 ਦੇ ਕਰੀਬ ਰਜਿਸਟਰੇਸ਼ਨ ਹੋਈਆਂ ਹਨ ਪਰ 19000 ਹਜ ਜਿਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਕਸਰ ਉਹਨਾਂ ਦੇ ਘਰ ਦੇ ਮੈਂਬਰ ਜਿਆਦਾ ਹੁੰਦੇ ਹਨ ਜਿਸ ਕਰਕੇ ਰਾਸ਼ਨ ਵੀ ਵਧੇਰੇ ਦੇਣਾ ਪੈਂਦਾ ਹੈ।
ਮੈਨੇਜਰ ਨੂਰ ਸੰਧੂ ਵੱਲੋਂ ਕਿਹਾ ਗਿਆ ਕਿ ਰਜਿਸਟਰੇਸ਼ਨ ਹਰ ਦਿਨ ਵੱਧ ਰਹੀਆਂ ਹਨ ਅਤੇ ਤਕਰੀਬਨ ਹਰ ਦਿਨ 20 ਤੋਂ ਵੱਧ ਰਜਿਸਟਰੇਸ਼ਨਾ ਨਵੀਆਂ ਆ ਰਹੀਆਂ ਹਨ।
ਮੈਗਾ ਫੂਡ ਡਰਾਈਵ ਦਿਨ ਭਰ ਮੈਗਾ ਫੂਡ ਡਰਾਈਵ ਇਸ ਦੌਰਾਨ 152 ਸਟ੍ਰੀਟ ਗੁਰਦੁਆਰੇ ਵਿੱਚ ਜਾਣ ਲਈ ਟਰੱਕਾਂ ਅਤੇ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਵੇਖਣ ਨੂੰ ਮਿਲੀਆਂ ਅਤੇ ਸੰਗਤਾਂ ਨਾਲ ਭਾਰੀ ਉਤਸ਼ਾਹ ਦੂਰੋਂ ਹੀ ਨਜ਼ਰ ਆ ਰਿਹਾ ਸੀ।
ਡਰਾਈਵ, ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚਲਾਈ ਗਈ ।
ਇਸ ਤੋਂ ਪਹਿਲਾਂ ਗੁਰੂ ਨਾਨਕ ਫੂਡ ਬੈਂਕ ਵੱਲੋਂ 2023 ਵਿੱਚ 243 ਟਨ ਅਤੇ 2022 ਵਿੱਚ 143 ਟਨ ਫੂਡ ਇਕੱਠਾ ਕੀਤਾ ਸੀ। ਇਸ ਸਾਲ, 313 ਟਨ ਦਾ ਟੀਚਾ ਰੱਖਿਆ ਗਿਆ ਸੀ, ਪਰ ਭਾਈਚਾਰੇ ਦੇ ਉਤਸ਼ਾਹ ਦੀ ਬਦੌਲਤ, 384 ਟਨ ਤੋਂ ਵੀ ਵੱਧ ਲੋੜਵੰਦਾਂ ਲਈ ਰਾਸ਼ਨ ਇਕੱਠਾ ਹੋ ਗਿਆ ।
ਗੁਰੂ ਨਾਨਕ ਫੂਡ ਬੈਂਕ ਦੇ ਪ੍ਰਬੰਧਕਾਂ ਨੇ ਸੰਗਤਾਂ ਵੱਲੋਂ ਪਾਏ ਇਸ ਵੱਡੇ ਯੋਗਦਾਨ ਲਈ ਸੰਗਤਾਂ ਦਾ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
(Amninder Singh)