10.4 C
Vancouver
Saturday, November 23, 2024

ਸੈਮਸੰਗ ਵਲੋਂ ਗਲੈਕਸੀ ਰਿੰਗ ਲਾਂਚ

ਸੈਮਸੰਗ ਨੇ ਪੈਰਿਸ ‘ਚ ਆਯੋਜਿਤ ‘ਗਲੈਕਸੀ ਅਨਪੈਕਡ ਈਵੈਂਟ’ ਦੌਰਾਨ ਇਕ ਬੇਹੱਦ ‘ਸਮਾਰਟ ਰਿੰਗ’ ਲਾਂਚ ਕੀਤੀ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ, ਕੰਪਨੀ ਨੇ ‘ਮੋਬਾਇਲ ਵਰਲਡ ਕਾਂਗਰਸ’ ਦੌਰਾਨ ਵੀ ‘ਗਲੈਕਸੀ ਰਿੰਗ’ ਨੂੰ ਸ਼ੋਅਕੇਸ ਕੀਤਾ ਸੀ ਪਰ ਉਦੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਗਲੈਕਸੀ ਰਿੰਗ ‘ਚ ਫਿਟਨੈੱਸ ਅਤੇ ਹੈਲਥ ਟ੍ਰੈਕਿੰਗ ਨਾਲ ਜੁੜੇ ਕਈ ਫੀਚਰਜ਼ ਦਿੱਤੇ ਗਏ ਹਨ। ਇਸ ਸਮਾਰਟ ਰਿੰਗ ਵਿੱਚ ਕਈ ਸੈਂਸਰ ਹਨ ਅਤੇ ਇਹ ਵਾਟਰ ਅਤੇ ਡਸਟ ਪਰੂਫ ਵੀ ਹੈ। ਇਹ ਰਿੰਗ ਲਗਾਤਾਰ ਤੁਹਾਡਾ ਹਾਰਟ ਰੇਟ ਮਾਨੀਟਰ ਕਰਦੀ ਹੈ ਅਤੇ ਤੁਹਾਡੀ ਫਿਟਨੈੱਸ ਦਾ ਵੀ ਧਿਆਨ ਰੱਖਦੀ ਹੈ। ਇਸ ਨੂੰ ਤਿੰਨ ਕਲਰ ਵੇਰੀਐਂਟ- ਟਾਈਟੇਨੀਅਮ ਸਿਲਵਰ, ਟਾਈਟੇਨੀਅਮ ਗੋਲਡ ਅਤੇ ਟਾਈਟੇਨੀਅਮ ਬਲੈਕ ‘ਚ ਲਾਂਚ ਕੀਤਾ ਗਿਆ ਹੈ।

ਸੈਮਸੰਗ ਗਲੈਕਸੀ ਰਿੰਗ ਦਾ ਭਾਰ 2.3 ਤੋਂ ਲੈ ਕੇ 3 ਗ੍ਰਾਮ ਤਕ ਹੈ। ਨਾਲ ਹੀ ਇਸ ਨੂੰ ਵਾਟਰ ਰੈਸਿਸਟੈਂਟ ਬਿਲਡ ਕੁਆਲਿਟੀ ਦੇ ਨਾਲ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਰਿੰਗ ਇਕ ਵਾਰ ਚਾਰਜ ਹੋਣ ਤੋਂ ਬਾਅਦ 7 ਦਿਨਾਂ ਤਕ ਚੱਲ ਸਕਦੀ ਹੈ। ਸੈਮਸੰਗ ਨੇ ਇਸ ਰਿੰਗ ਨੂੰ 9 ਵੱਖ-ਵੱਖ ਸਾਈਜ਼ ‘ਚ 5 ਤੋਂ 13 ਨੰਬਰ ਤਕ ਲਾਂਚ ਕੀਤੀ ਗਈ ਹੈ। ਕੰਪਨੀ ਨੇ ਲੋਕਾਂ ਦੀ ਮਦਦ ਲਈ ਸਾਈਟ ਕਿਟ ਵੀ ਤਿਆਰ ਕੀਤੀ ਹੈ, ਤਾਂ ਜੋ ਲੋਕ ਆਸਾਨੀ ਨਾਲ ਆਪਣੇ ਲਈ ਸਹੀ ਸਾਈਜ਼ ਦੀ ਰਿੰਗ ਸਿਲੈਕਟ ਕਰ ਸਕਣਗੇ।

ਇਸ ਰਿੰਗ ‘ਚ 8 ਐੱਮ.ਬੀ. ਦੀ ਮੈਮਰੀ ਅਤੇ ਪੀ.ਪੀ.ਜੀ. ਸੈਂਸਰ ਵੀ ਦਿੱਤੇ ਗਏ ਹਨ। ਇਸ ਰਿੰਗ ਨੂੰ ਸੈਮਸੰਗ ਹੈਲਥ ਐਪ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਹਾਰਟਬੀਟ ਅਤੇ ਤਾਪਮਾਨ ਨੂੰ ਆਸਾਨੀ ਮਾਲ ਮਾਪਿਆ ਜਾ ਸਕਦਾ ਹੈ। ਇਸ ਵਿਚ 18ਮਅਹ ਤੋਂ ਲੈ ਕੇ 23.5ਮਅਹ ਦੀ ਬੈਟਰੀ ਦਿੱਤੀ ਗਈਹੈ। ਇਸ ਨੂੰ 30 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ ਜ਼ੀਰੋ ਤੋਂ 40 ਫੀਸਦੀ ਤਕ ਚਾਰਜ ਕੀਤਾ ਜਾ ਸਕਾਦ ਹੈ। ਇਸ ਦੇ ਚਾਰਜਿੰਗ ਕੇਸ ‘ਚ 361ਮਅਹ ਦੀ ਬੈਟਰੀ ਦਿੱਤੀ ਗਈ ਹੈ।  ਸੈਮਸੰਗ ਗਲੈਕਸੀ ਰਿੰਗ ਦੀ ਕੀਮਤ ਲਗਭਗ 34 ਹਜ਼ਾਰ ਰੁਪਏ ਹੈ। ਇਸ ਰਿੰਗ ਦੇ ਪ੍ਰੀ-ਆਰਡਰ 10 ਜੁਲਾਈ ਤੋਂ ਸ਼ੁਰੂ ਹੋ ਚੁੱਕੇ ਹਨ। ਉਥੇ ਹੀ ਇਹ ਰਿੰਗ ਲੋਕਾਂ ਨੂੰ 24 ਜੁਲਾਈ ਤੋਂ ਬਾਅਦ ਮਿਲੇਗੀ।

Related Articles

Latest Articles