1.4 C
Vancouver
Saturday, January 18, 2025

ਕੀ ਵਿਿਗਆਨ ਕੁਦਰਤ ਦੇ ਸਾਰੇ ਰਹੱਸਾਂ ਨੂੰ ਹੱਲ ਕਰ ਸਕਦਾ ਹੈ?

ਲੇਖਕ : ਡਾ. ਪਰਸ਼ੋਤਮ ਸਿੰਘ ਤਿਆਗੀ

ਫੋਨ: 98554-46519

ਕੁਦਰਤ ਸਾਡੇ ਆਲੇ ਦੁਆਲੇ ਦੇ ਭੌਤਿਕ ਮਾਹੌਲ ਅਤੇ ਇਸਦੇ ਅੰਦਰਲੇ ਜੀਵਨ ਜਿਵੇਂ ਕਿ ਵਾਯੂਮੰਡਲ, ਜਲਵਾਯੂ, ਕੁਦਰਤੀ ਸਰੋਤ, ਵਾਤਾਵਰਣ, ਬਨਸਪਤੀ, ਜੀਵ-ਜੰਤੂ ਅਤੇ ਮਨੁੱਖਾਂ ਵਿਚਕਾਰ ਆਪਸੀ ਤਾਲਮੇਲ ਨੂੰ ਦਰਸਾਉਂਦੀ ਹੈ। ਕੁਦਰਤ ਬਹੁਤ ਵਿਸ਼ਾਲ ਅਤੇ ਅਸੀਮ ਹੈ। ਮਨੁੱਖ ਬੇਸ਼ੱਕ ਕੁਦਰਤ ਦਾ ਹਿੱਸਾ ਹਨ, ਪਰ ਇਸ ਵਿਸ਼ਾਲ ਬ੍ਰਹਿਮੰਡ ਵਿਚ ਅਸੀਂ ਇੱਕ ਅੱਖ ਝਪਕਣ ਦੇ ਬਰਾਬਰ ਹਾਂ। ਸਭਿਅਤਾ ਦੀ ਸ਼ੁਰੂਆਤ ਤੋਂ ਹੀ ਮਨੁੱਖ ਕੁਦਰਤ ਦੇ ਰਹੱਸਾਂ ਵਿਚ ਰੁਚੀ ਰੱਖਦਾ ਰਿਹਾ ਹੈ। ਸੋਲ੍ਹਵੀਂ ਸਦੀ ਦੇ ਆਸ-ਪਾਸ ਵਿਿਗਆਨਕ ਕ੍ਰਾਂਤੀ ਦੇ ਆਗਮਨ ਨਾਲ, ਕੁਦਰਤ ਬਾਰੇ ਮਨੁੱਖ ਦੀ ਸੋਚ ਨੇ ਤਿੱਖਾ ਮੋੜ ਲਿਆ। ਪ੍ਰਾਚੀਨ ਦ੍ਰਿਸ਼ਟੀਕੋਣ ਕਿ ਕੁਦਰਤ ਰੱਬ ਦੀ ਉਪਜ ਹੈ, ਆਧੁਨਿਕ ਵਿਿਗਆਨ ਦੇ ਵਿਕਾਸ ਨਾਲ ਬਹੁਤ ਪ੍ਰਭਾਵਿਤ ਹੋਇਆ। ਹਾਲਾਂਕਿ ਵਿਿਗਆਨੀਆਂ ਨੇ ਬ੍ਰਹਿਮੰਡ ਨੂੰ ਸਮਝਣ ਵਿਚ ਬਹੁਤ ਤਰੱਕੀ ਕੀਤੀ ਹੈ, ਫਿਰ ਵੀ ਸਮੁੰਦਰਾਂ ਦੀ ਡੂੰਘਾਈ ਤੋਂ ਲੈ ਕੇ ਵਾਯੂਮੰਡਲ ਦੀ ਦੂਰੀ ਤੱਕ, ਕਈ ਘਟਨਾਵਾਂ ਵਿਿਗਆਨੀਆਂ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਉਤਸੁਕਤਾ ਪੈਦਾ ਕਰਦੀਆਂ ਹਨ। ਅਸੀਂ ਇੱਥੇ ਕੁਝ ਦਿਲਚਸਪ ਉਦਾਹਰਣਾਂ ‘ਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਵਿਿਗਆਨ ਤਸੱਲੀਬਖਸ਼ ਵਿਆਖਿਆ ਨਹੀਂ ਕਰ ਸਕਿਆ। ਬਹੁਤ ਸਾਰੇ ਜਾਨਵਰਾਂ ਜਿਵੇਂ ਕਿ ਪੰਛੀਆਂ ਅਤੇ ਮੱਛੀਆਂ ਵਿਚ ਇੱਕ ਪ੍ਰਕਿਿਰਆ ਹੁੰਦੀ ਹੈ ਜਿਸ ਨੂੰ ਮਾਈਗਰੇਸ਼ਨ ਕਿਹਾ ਜਾਂਦਾ ਹੈ ਜਿਸ ਵਿਚ ਭੋਜਨ, ਬਿਹਤਰ ਸਥਿਤੀਆਂ, ਜਾਂ ਪ੍ਰਜਣਨ ਲੋੜਾਂ ਦੀ ਭਾਲ ਵਿਚ ਜਾਨਵਰਾਂ ਦੀ ਇੱਕ ਨਿਵਾਸ ਸਥਾਨ ਤੋਂ ਦੂਜੇ ਸਥਾਨ ਵਿਚ ਮੌਸਮੀ ਆਵਾਜਾਈ ਹੁੰਦੀ ਹੈ। ਹਜ਼ਾਰਾਂ ਪੰਛੀਆਂ ਦਾ ਫੀਡਿੰਗ ਗਰਾਉਂਡ ਤੋਂ ਪ੍ਰਜਣਨ ਭੂਮੀ ਤੱਕ ਮੌਸਮੀ ਪ੍ਰਵਾਸ ਇੱਕ ਵਾਤਾਵਰਣਿਕ ਬੁਝਾਰਤ ਹੈ। ਕੁਝ ਪੰਛੀਆਂ ਨੂੰ ਇਸ ਥਕਾ ਦੇਣ ਵਾਲੇ, ਔਖੇ ਪਰਵਾਸੀ ਸਫ਼ਰ ਦੌਰਾਨ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਉਹ ਸਫ਼ਰ ਦੌਰਾਨ ਪਹਾੜਾਂ, ਨਦੀਆਂ, ਜੰਗਲਾਂ ਆਦਿ ਦੀਆਂ ਨਿਸ਼ਾਨੀਆਂ ਦਾ ਪਾਲਣ ਕਰਦੇ ਹਨ। ਵਿਿਗਆਨੀਆਂ ਨੇ ਕੁਝ ਪੰਛੀਆਂ ਦੇ ਅੰਡੇ ਵੱਖ ਕੀਤੇ। ਵਿਿਗਆਨੀਆਂ ਦੀ ਨਿਗਰਾਨੀ ਹੇਠ ਅੰਡੇ ਵਿਚੋਂ ਬੱਚੇ ਨਿਕਲੇ। ਜਦੋਂ ਬੱਚੇ ਵੱਡੇ ਹੋ ਗਏ ਅਤੇ ਉੱਡਣ ਦੇ ਯੋਗ ਹੋ ਗਏ ਤਾਂ ਉਨ੍ਹਾਂ ਨੂੰ ਮਾਪਿਆਂ ਦੇ ਪਰਵਾਸ ਦੇ ਲੰਬੇ ਸਮੇਂ ਬਾਅਦ, ਨਿਸ਼ਾਨਦੇਹੀ ਕਰਕੇ ਛੱਡ ਦਿੱਤਾ ਗਿਆ। ਇਹ ਹੈਰਾਨੀ ਦੀ ਗੱਲ ਸੀ ਕਿ ਉਨ੍ਹਾਂ ਨੇ ਆਪਣਾ ਰਸਤਾ ਲੱਭ ਲਿਆ ਅਤੇ ਆਪਣੇ ਅਸਲ ਘਰ ਪਹੁੰਚ ਗਏ ਅਤੇ ਆਪਣੇ ਸਾਥੀ ਸਮੂਹ ਵਿਚ ਸ਼ਾਮਲ ਹੋ ਗਏ, ਹਾਲਾਂਕਿ ਉਨ੍ਹਾਂ ਨੂੰ ਪਰਵਾਸ ਮਾਰਗ ਬਾਰੇ ਕਦੇ ਨਹੀਂ ਸਿਖਾਇਆ ਗਿਆ ਸੀ। ਪਰਵਾਸ ਸ੍ਰਿਸ਼ਟੀ ਦੇ ਅਜੂਬਿਆਂ ਵਿਚੋਂ ਇੱਕ ਹੈ ਜਿਸ ਦਾ ਵਿਿਗਆਨ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ। ਭਾਰਤ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪੰਛੀ ਰਾਜਸਥਾਨ ਦੇ ਭਰਤਪੁਰ ਬਰਡ ਸੈਂਕਿਊਟਰੀ ਅਤੇ ਪੰਜਾਬ ਦੇ ਹਰੀਕੇ ਵਿਚ ਮੱਧ ਏਸ਼ੀਆ ਅਤੇ ਸਾਇਬੇਰੀਆ ਤੋਂ ਆਉਂਦੇ ਹਨ। ਪਰਵਾਸ ਦੀ ਇੱਕ ਹੋਰ ਦਿਲਚਸਪ ਉਦਾਹਰਣ ਸਾਲਮਨ ਮੱਛੀ ਹੈ ਜੋ ਆਂਡੇ ਦੇਣ ਲਈ ਪ੍ਰਸ਼ਾਂਤ ਮਹਾਂਸਾਗਰ ਤੋਂ 3000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਤਾਜ਼ੇ ਪਾਣੀ ਦੀਆਂ ਨਦੀਆਂ ਵੱਲ ਪਰਵਾਸ ਕਰਦੀ ਹੈ ਅਤੇ ਆਂਡੇ ਦੇਣ ਤੋਂ ਬਾਅਦ ਮਰ ਜਾਂਦੀ ਹੈ। ਕੁਝ ਹਫ਼ਤਿਆਂ ਤੋਂ ਮਹੀਨਿਆਂ ਬਾਅਦ ਅੰਡੇ ਵਿਚੋਂ ਬੱਚੇ ਨਿਕਲ ਆਉਂਦੇ ਹਨ। ਬੱਚੇ ਕਦੇ ਵੀ ਆਪਣੇ ਮਾਪਿਆਂ ਦੇ ਸੰਪਰਕ ਵਿਚ ਨਹੀਂ ਆਉਂਦੇ। ਬੱਚੇ ਲਗਭਗ 5 ਸਾਲਾਂ ਤੱਕ ਨਦੀਆਂ ਵਿਚ ਰਹਿੰਦੇ ਹਨ ਅਤੇ ਵਡੇ ਹੋ ਕੇ ਫਿਰ ਪ੍ਰਸ਼ਾਂਤ ਮਹਾਂਸਾਗਰ ਵਿਚ ਪਰਵਾਸ ਕਰਦੇ ਹਨ। ਇਹ ਚੱਕਰ ਬਾਰ ਬਾਰ ਦੁਹਰਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ‘ਡੌਬਰ ਭੂੰਡੀ’ ਨਾਮ ਦਾ ਇੱਕ ਕੀੜਾ ਹੈ ਜੋ ਪਾਈਪ ਦੇ ਆਕਾਰ ਦਾ ਕੱਚਾ ਘਰ ਬਣਾਉਂਦਾ ਹੈ। ਮਾਦਾ ਭੂੰਡੀ ਇੱਕ ਅੱਧ ਮਰੀ ਹੋਈ ਮੱਕੜੀ ਨੂੰ ਮਿੱਟੀ ਦੇ ਘਰ ਵਿਚ ਰੱਖਦੀ ਹੈ ਅਤੇ ਉਸ ਉੱਤੇ ਅੰਡੇ ਦਿੰਦੀ ਹੈ। ਇਸ ਤੋਂ ਬਾਅਦ ਘਰ ਦੇ ਸਿਿਰਆਂ ਨੂੰ ਮਿੱਟੀ ਨਾਲ ਸੀਲ ਕਰ ਦਿੱਤਾ ਜਾਂਦਾ ਹੈ। ਭੂੰਡੀ ਮੁੜ ਕਦੇ ਘਰ ਵਿਚ ਨਹੀਂ ਆਉਂਦੀ। ਛੋਟੇ ਬੱਚੇ ਅੰਡੇ ਵਿਚੋਂ ਨਿਕਲਦੇ ਹਨ ਅਤੇ ਮੱਕੜੀ ਦੇ ਸਰੀਰ ਦੇ ਅੰਗਾਂ ਨੂੰ ਖਾਂਦੇ ਹਨ ਅਤੇ ਵੱਡੇ ਹੁੰਦੇ ਹਨ। ਇਸ ਤੋਂ ਬਾਅਦ ਉਹ ਘਰੋਂ ਬਾਹਰ ਆ ਜਾਂਦੇ ਹਨ ਅਤੇ ਹੌਲੀ-ਹੌਲੀ ਵੱਡੇ ਹੋ ਜਾਂਦੇ ਹਨ। ਬੱਚੇ ਮਾਪਿਆਂ ਤੋਂ ਕੁਝ ਨਹੀਂ ਸਿੱਖਦੇ ਕਿਉਂਕਿ ਉਹ ਕਦੇ ਵੀ ਮਾਪਿਆਂ ਦੇ ਸੰਪਰਕ ਵਿਚ ਨਹੀਂ ਆਉਂਦੇ। ਇਨ੍ਹਾਂ ਤਿੰਨਾਂ ਉਦਾਹਰਣਾਂ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਛੋਟੇ ਬੱਚੇ ਕਦੇ ਵੀ ਆਪਣੇ ਮਾਪਿਆਂ ਦੇ ਸੰਪਰਕ ਵਿਚ ਨਹੀਂ ਆਉਂਦੇ, ਫਿਰ ਵੀ ਉਹ ਆਪਣੇ ਮਾਪਿਆਂ ਦੇ ਵਿਵਹਾਰ ਨੂੰ ਦੁਹਰਾਉਂਦੇ ਹਨ। ਵਿਿਗਆਨੀਆਂ ਦਾ ਕਹਿਣਾ ਹੈ ਕਿ ਉਪਰੋਕਤ ਤਿੰਨੋਂ ਉਦਾਹਰਣਾਂ ਇੱਕ ਵਿਵਹਾਰ ਦੇ ਕਾਰਨ ਹਨ ਜਿਸਨੂੰ ੀਨਸਟਨਿਚਟ ਕਿਹਾ ਜਾਂਦਾ ਹੈ। ਪ੍ਰਵਿਰਤੀ (ਨਿਸਟਨਿਚਟ) ਉਸ ਵਿਹਾਰ ਦੀ ਕਿਸਮ ਹੈ ਜੋ ਮਾਪਿਆਂ ਤੋਂ ਵਿਰਾਸਤ ਵਿਚ ਮਿਲਦੀ ਹੈ, ਇਸ ਨੂੰ ਸਿੱਖਣ ਦੀ ਕੋਈ ਲੋੜ ਨਹੀਂ ਹੈ। ਇਹ ਸਪੀਸੀਜ਼ ਦੇ ਸਾਰੇ ਮੈਂਬਰਾਂ ਦੁਆਰਾ ਵਾਤਾਵਰਣ ਦੀ ਪਰਵਾਹ ਕੀਤੇ ਬਿਨਾਂ ਇੱਕੋ ਜੇਹੇ ਤਰੀਕੇ ਨਾਲ ਕੀਤਾ ਜਾਂਦਾ ਹੈ। ਪਰ ਵਿਿਗਆਨ ਇਸ ਗੱਲ ਦੀ ਤਸੱਲੀਬਖਸ਼ ਵਿਆਖਿਆ ਦੇਣ ਵਿਚ ਅਸਫਲ ਰਹਿੰਦਾ ਹੈ ਕਿ ਪੰਛੀਆਂ ਜਾਂ ਮੱਛੀਆਂ ਵਿਚ ਪਰਵਾਸ ਦਾ ਸਾਰਾ ਰਸਤਾ ਜਾਂ ‘ਡੌਬਰ ਭੂੰਡੀ’ ਦਾ ਮਿੱਟੀ ਦੇ ਘਰ ਬਣਾਉਣ ਦੀ ਵਿਧੀ ਵਿਰਾਸਤ ਵਿਚ ਕਿਵੇਂ ਮਿਲਦੀ ਹੈ। ਕੁਦਰਤ ਵਿਚ ਕਈ ਹੋਰ ਉਦਾਹਰਣਾਂ ਹਨ, ਜਿੱਥੇ ਵਿਿਗਆਨ ਸਹੀ ਵਿਆਖਿਆ ਦੇਣ ਵਿਚ ਅਸਫਲ ਰਹਿੰਦਾ ਹੈ। ਭਾਰਤ ਵਿਚ ਅਸਾਮ ਦਾ ਜਟਿੰਗਾ ਪਿੰਡ ਇੱਕ ਅਜੀਬ ਅਤੇ ਰਹੱਸਮਈ ਘਟਨਾ ਦਾ ਸਥਾਨ ਹੈ ਜਿਸਨੂੰ ‘ਮਾਸ ਬਰਡ ਸੁਸਾਈਡ’ ਕਿਹਾ ਜਾਂਦਾ ਹੈ। ਇੱਥੇ ਵੱਖ-ਵੱਖ ਥਾਵਾਂ ਤੋਂ ਪੰਛੀ ਆਤਮ ਹੱਤਿਆ ਕਰਨ ਲਈ ਆਉਂਦੇ ਹਨ। ਸਤੰਬਰ ਤੋਂ ਨਵੰਬਰ ਦੇ ਵਿਚਕਾਰ ਸੈਂਕੜੇ ਪੰਛੀ ਹਨੇਰੇ, ਧੁੰਦ, ਮੌਨਸੂਨ ਦੀਆਂ ਰਾਤਾਂ ਵਿਚ ਬਹੁਤ ਤੇਜ਼ ਰਫਤਾਰ ਨਾਲ ਉੱਡਦੇ ਹਨ ਅਤੇ ਪਹਾੜਾਂ, ਦਰੱਖਤਾਂ ਅਤੇ ਇਮਾਰਤਾਂ ਨਾਲ ਟਕਰਾ ਜਾਂਦੇ ਹਨ ਅਤੇ ਮਰ ਜਾਂਦੇ ਹਨ।

ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸਦੀ ਕੋਈ ਵੀ ਵਿਆਖਿਆ ਕਰਨ ਦੇ ਯੋਗ ਨਹੀਂ ਹੈ। ਪਰ ਜਟਿੰਗਾ ਦੀ ਰਹੱਸਮਈ ਪਰਵਾਸੀ ਪੰਛੀਆਂ ਦੁਆਰਾ ਸਮੂਹਿਕ ਆਤਮ ਹੱਤਿਆ ਕਰਨ ਦੀ ਸਾਲਾਨਾ ਘਟਨਾ ਨੇ ਹੁਣ ਬਹੁਤ ਸਾਰੇ ਵਿਿਗਆਨੀਆਂ ਦੀਆਂ ਨਜ਼ਰਾਂ ਖਿੱਚ ਲਈਆਂ ਹਨ। ਇਹ ਡੂੰਘੀ ਸੋਚਣ ਵਾਲੀ ਗੱਲ ਹੈ ਕਿ ਇਹ ਪੰਛੀ ਦਿਨ ਵੇਲੇ ਸਰਗਰਮ ਰਹਿੰਦੇ ਹਨ ਤਾਂ ਰਾਤ ਦੇ ਸਮੇਂ ਇਹ ਵੱਡੀ ਗਿਣਤੀ ਵਿਚ ਕਿਉਂ ਆਉਂਦੇ ਹਨ ਅਤੇ ਦੂਸਰਾ ਇਹ ਕਿ ਡੇਢ ਕਿਲੋਮੀਟਰ ਦੀ ਪੱਟੀ ਵਿਚ ਹੀ ਕ੍ਰੈਸ਼ ਕਰਕੇ ਕਿਉਂ ਮਰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ‘ਤੇ ਕਿਸੇ ਤਰ੍ਹਾਂ ਦੇ ਸਰਾਪ ਕਾਰਨ ਹੈ। ਪਰ ਇਸ ਸਿਧਾਂਤ ਨੂੰ ਵਿਿਗਆਨਕ ਤੌਰ ‘ਤੇ ਸਾਬਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਪੰਛੀ ਵਿਿਗਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਜਦੋਂ ਅਸਾਮ ਵਿਚ ਹੜ੍ਹ ਆ ਜਾਂਦੇ ਹਨ ਤਾਂ ਰਿਜ ਦੇ ਇਲੈਕਟ੍ਰਿਕ ਅਤੇ ਚੁੰਬਕੀ ਸੁਭਾਅ ਵਿਚ ਤਬਦੀਲੀ ਪੰਛੀਆਂ ਦੀ ਨੀਂਦ ਵਿਚ ਵਿਘਨ ਪਾਉਂਦੀ ਹੈ ਅਤੇ ਉਹ ਰਾਤ ਨੂੰ ਉਡਾਣ ਭਰਨ ਲਈ ਮਜ਼ਬੂਰ ਹੋ ਜਾਂਦੇ ਹਨ। ਰਾਤ ਦਾ ਹਨੇਰਾ, ਤੇਜ਼ ਹਵਾਵਾਂ ਅਤੇ ਸੰਘਣੀ ਧੁੰਦ ਉਨ੍ਹਾਂ ਨੂੰ ਦਿਸ਼ਾਹੀਣ ਕਰ ਦਿੰਦੀ ਹੈ ਅਤੇ ਉਹ ਪਹਾੜਾਂ, ਦਰੱਖਤਾਂ ਅਤੇ ਇਮਾਰਤਾਂ ਨਾਲ ਟਕਰਾ ਜਾਂਦੇ ਹਨ ਅਤੇ ਮਰ ਜਾਂਦੇ ਹਨ। ਇਹ ਸਪੱਸ਼ਟੀਕਰਨ ਸਹੀ ਲੱਗ ਸਕਦੇ ਹਨ ਪਰ ਫਿਰ ਵੀ 1.5 ਕਿਲੋਮੀਟਰ ਦੀ ਪੱਟੀ ਦੀ ਵਿਆਖਿਆ ਨਹੀਂ ਕਰਦੇ। ਇਸ ਲਈ, ਇਹ ਵਰਤਾਰਾ ਹਰ ਸਾਲ ਜਟਿੰਗਾ ਨੂੰ ਦਹਾਕਿਆਂ ਤੋਂ ਪਰੇਸ਼ਾਨ ਕਰ ਰਿਹਾ ਹੈ…ਪਰ ਇਸਦੇ ਪਿੱਛੇ ਅਸਲ ਕਾਰਨ ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ! ਮਨੁੱਖੀ ਜੀਵਨ ਵਿਚ ਵੀ ਬਹੁਤ ਸਾਰੇ ਰਹੱਸ ਹਨ ਜਿਨ੍ਹਾਂ ਦਾ ਵਿਿਗਆਨ ਵਿਚ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ ਜਿਵੇਂ ਕਿ ਟੈਲੀਪੈਥੀ ਕੀ ਹੈ, ਸੁਪਨੇ ਕੀ ਹਨ, ਅਸੀਂ ਮੌਤ ਤੋਂ ਬਾਅਦ ਕਿੱਥੇ ਜਾਂਦੇ ਹਾਂ ਆਦਿ। ਟੈਲੀਪੈਥੀ ਇਹ ਜਾਣਨ ਦੀ ਯੋਗਤਾ ਹੈ ਕਿ ਕਿਸੇ ਹੋਰ ਦੇ ਮਨ ਵਿਚ ਕੀ ਹੈ। ਇਹ ਬੋਲਣ ਜਾਂ ਲਿਖਣ ਵਰਗੇ ਰਵਾਇਤੀ ਸੰਚਾਰ ਤਰੀਕਿਆਂ ਦੀ ਵਰਤੋਂ ਕੀਤੇ ਬਿਨਾਂ ਵਿਚਾਰਾਂ ਨੂੰ ਸਿੱਧੇ ਤੌਰ ‘ਤੇ ਇੱਕ ਦਿਮਾਗ ਤੋਂ ਦੂਜੇ ਦਿਮਾਗ ਤੱਕ ਸੰਚਾਰ ਕਰਨ ਦੀ ਯੋਗਤਾ ਹੈ। ਵਿਿਗਆਨ ਕੋਲ ਇਸਦਾ ਕੋਈ ਜਵਾਬ ਨਹੀਂ ਹੈ ਅਤੇ ਟੈਲੀਪੈਥੀ ਨੂੰ ਇੱਕ ਸੂਡੋਸਾਇੰਸ ਮੰਨਦਾ ਹੈ। ਫਿਰ ਵੀ, ਟੈਲੀਪੈਥੀ ਦਾ ਵਿਚਾਰ ਸਾਹਿਤ, ਫਿਲਮ ਅਤੇ ਮਨੋਰੰਜਨ ਦੇ ਹੋਰ ਰੂਪਾਂ ਵਿਚ ਇੱਕ ਪ੍ਰਸਿੱਧ ਵਿਸ਼ਾ ਬਣਿਆ ਹੋਇਆ ਹੈ। ਸੁਪਨੇ ਅਸਲ ਵਿਚ ਕਹਾਣੀਆਂ ਅਤੇ ਚਿੱਤਰ ਹੁੰਦੇ ਹਨ ਜੋ ਸਾਡਾ ਮਨ ਉਦੋਂ ਬਣਾਉਂਦਾ ਹੈ ਜਦੋਂ ਅਸੀਂ ਸੌਂਦੇ ਹਾਂ। ਅਸੀਂ ਸੁਪਨੇ ਕਿਉਂ ਦੇਖਦੇ ਹਾਂ, ਕੀ ਸੁਪਨੇ ਸੱਚ ਹੁੰਦੇ ਹਨ, ਸੁਪਨਿਆਂ ਦੀ ਕੀ ਲੋੜ ਹੈ ਆਦਿ ਦੀ ਕੋਈ ਸਪੱਸ਼ਟ ਵਿਿਗਆਨਕ ਵਿਆਖਿਆ ਨਹੀਂ ਹੈ। ਇਸ ਬਾਰੇ ਬਹੁਤ ਸਾਰੇ ਸਿਧਾਂਤ ਹਨ ਪਰ ਕੋਈ ਵੀ ਯਕੀਨੀ ਤੌਰ ‘ਤੇ ਨਹੀਂ ਜਾਣਦਾ। ਕੁਝ ਖੋਜਕਾਰ ਕਹਿੰਦੇ ਹਨ ਕਿ ਸੁਪਨਿਆਂ ਦਾ ਕੋਈ ਮਕਸਦ ਜਾਂ ਅਰਥ ਨਹੀਂ ਹੁੰਦਾ। ਦੂਸਰੇ ਕਹਿੰਦੇ ਹਨ ਕਿ ਸਾਨੂੰ ਆਪਣੀ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਸਿਹਤ ਲਈ ਸੁਪਨਿਆਂ ਦੀ ਲੋੜ ਹੈ। ਅਧਿਐਨਾਂ ਨੇ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਸੁਪਨਿਆਂ ਦੇ ਮਹੱਤਵ ਨੂੰ ਦੇਖਿਆ ਹੈ। ਇੱਕ ਅਧਿਐਨ ਵਿਚ, ਖੋਜਕਰਤਾਵਾਂ ਨੇ ਲੋਕਾਂ ਨੂੰ ਉਦੋਂ ਜਗਾਇਆ ਜਦੋਂ ਉਹ ੍ਰਓੰ (੍ਰਅਪਦਿ ਓੇੲ ੰੋਵੲਮੲਨਟ) ਨੀਂਦ ਵਿਚ ਜਾ ਰਹੇ ਸਨ। ਉਨ੍ਹਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੂੰ ਸੁਪਨੇ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਉਨ੍ਹਾਂ ਨੂੰ ਅਗਲੇ ਦਿਨ ਤਣਾਅ, ਚਿੰਤਾ ਅਤੇ ਉਦਾਸੀ ਦਾ ਸਾਹਮਣਾ ਕਰਨਾ ਪਿਆ। ਹੁਣ ਅਸੀਂ ਸਭ ਤੋਂ ਗੁੰਝਲਦਾਰ ਸਵਾਲ ਵੱਲ ਆਉਂਦੇ ਹਾਂ ਜਿਸ ਲਈ ਵਿਿਗਆਨ ਦੁਬਿਧਾ ਵਿਚ ਹੈ, ਕਿ ਮਨੁੱਖ ਮੌਤ ਤੋਂ ਬਾਅਦ ਕਿੱਥੇ ਜਾਂਦਾ ਹੈ। ਸਭ ਤੋਂ ਆਮ ਵਿਚਾਰ ਇਹ ਰਿਹਾ ਹੈ ਕਿ, ਮੌਤ ਤੋਂ ਬਾਅਦ, ਆਤਮਾ ਤੁਰੰਤ ਪਰਮਾਤਮਾ ਕੋਲ ਚਲੀ ਜਾਂਦੀ ਹੈ ਅਤੇ ਅਸੀਂ ਮੌਤ ਤੋਂ ਬਾਅਦ ਆਪਣੀਆਂ ਨਿੱਜੀ ਰੂਹਾਂ ਵਿਚ ਜਿਉਂਦੇ ਰਹਿੰਦੇ ਹਾਂ। ਵਿਿਗਆਨਕ ਦ੍ਰਿਸ਼ਟੀਕੋਣ ਤੋਂ, ਮੌਤ ਤੋਂ ਬਾਅਦ ਜੀਵਨ ਦਾ ਕੋਈ ਅਰਥ ਨਹੀਂ ਹੈ: ਜੀਵਨ ਇੱਕ ਅਵਸਥਾ ਹੈ ਜਦੋਂ ਇੱਕ ਜੀਵ ਆਪਣੇ ਵਾਤਾਵਰਣ ਨਾਲ ਸਰਗਰਮੀ ਨਾਲ ਇੰਟਰੈਕਟ ਕਰਦਾ ਹੈ, ਅਤੇ ਮੌਤ ਉਹ ਅਵਸਥਾ ਹੈ, ਜਦੋਂ ਇਹ ਪਰਸਪਰ ਕ੍ਰਿਆ ਖਤਮ ਹੋ ਜਾਂਦੀ ਹੈ। ਇਨ੍ਹਾਂ ਖੁਲਾਸਿਆਂ ਦੇ ਬਾਵਜੂਦ ਕੁਝ ਵਿਿਗਆਨੀ ਅਜੇ ਵੀ ਮੌਤ ਬਾਰੇ ਬਹਿਸ ਕਰਦੇ ਰਹਿੰਦੇ ਹਨ। ਸੰਯੁਕਤ ਰਾਜ ਅਮਰੀਕਾ ਦੇ ਪੁਨਰਸੁਰਜੀਤੀ ਵਿਿਗਆਨ ਖੋਜ ਕੇਂਦਰ ਵਿਚ ਇੱਕ ਪ੍ਰਮੁੱਖ ਮਾਹਰ ਸੈਮ ਪਾਰਨੀਆ ਦੱਸਦਾ ਹੈ ਕਿ ਕਿਵੇਂ ਮੌਤ ਇੱਕ ਸੰਪੂਰਨ ਨਹੀਂ ਹੈ, ਪਰ ਇੱਕ ਪ੍ਰਕਿਿਰਆ ਹੈ। ਪਰ ਇਸ ਦੇ ਉਲਟ ਨੋਬਲ ਪੁਰਸਕਾਰ ਜੇਤੂ ਵਿਿਗਆਨੀ ਸਟੀਫਨ ਹਾਕਿੰਗ ਨੇ ਕਿਹਾ ਹੈ ਕਿ ਸਵਰਗ ਅਤੇ ਨਰਕ ਦੀ ਕੋਈ ਹੋਂਦ ਨਹੀਂ ਹੈ, ਇਹ ਸਿਰਫ਼ ਪਰੀ ਕਹਾਣੀਆਂ ਹਨ। ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ, ਉਹ ਸਦਾ ਲਈ ਮਰ ਜਾਂਦਾ ਹੈ। ਉਹ ਆਪਣੇ ਚੰਗੇ ਕੰਮਾਂ ਲਈ ਸਿਰਫ ਲੋਕਾਂ ਦੀ ਯਾਦ ਵਿਚ ਜਿੰਦਾ ਰਹਿ ਸਕਦਾ ਹੈ। ਗੁਰਬਾਣੀ ਅਨੁਸਾਰ ਵੀ ਜੋ ਧਰਤੀ ‘ਤੇ ਆਇਆ ਹੈ ਉਸ ਨੇ ਜਾਣਾ ਹੀ ਹੈ, ‘ਜੋ ਉਪਜਿਆ ਸੋ ਬਿਨਸ ਹੈ’। ਅੰਤ ਵਿਚ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਭਾਵੇਂ ਵਿਿਗਆਨ ਨੇ ਬਹੁਤ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਕੁਦਰਤ ਬਹੁਤ ਵਿਸ਼ਾਲ ਹੈ ਅਤੇ ਮੌਜੂਦਾ ਸਮੇਂ ਵਿਚ ਵਿਿਗਆਨ ਇਸਦੇ ਸਾਰੇ ਰਹੱਸਾਂ ਨੂੰ ਹੱਲ ਕਰਨ ਵਿਚ ਅਸਮਰੱਥ ਹੈ।

Related Articles

Latest Articles