0.4 C
Vancouver
Saturday, January 18, 2025

ਡੈਲਟਾ ’ਚ ‘ਬਾਊਂਡਰੀ ਬੇ ਏਅਰਸ਼ੋਅ 2024’ ਦੇਖਣ ਲਈ ਇਕੱਠੇ ਹੋਏ ਵੱਡੀ ਗਿਣਤੀ ‘ਚ ਲੋਕ

ਸਰੀ, (ਸਿਮਰਜਨਜੀਤ ਸਿੰਘ): ਬੀਤੇ ਦਿਨੀਂ ਡੈਲਟਾ ਵਿੱਚ 2024 ਬਾਊਂਡਰੀ ਬੇ ਏਅਰਸ਼ੋਅ ਦੇਖਣ ਲਈ ਕੜਾਕੇ ਦੀ ਧੁੱਪ, ਗਰਮੀ ਹੋਣ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ । ਰਾਇਲ ਕੈਨੇਡੀਅਨ ਏਅਰ ਫੋਰਸ ਦੀ 100 ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹਵਾਬਾਜ਼ੀ-ਸਬੰਧਤ ਮਨੋਰੰਜਨ ਲਈ ਮੁਫਤ ‘ਚ ਬਾਊਂਡਰੀ ਬੇ ਏਅਰਪੋਰਟ ‘ਤੇ ਇਸ ਦਾ ਆਯੋਜਨ ਕੀਤਾ ਗਿਆ।  ਵਿਰਾਸਤੀ ਹਵਾਬਾਜ਼ੀ ਦੇ ਸ਼ੌਕੀਨਾਂ ਨੂੰ ਓਰੇਗਨ ਤੋਂ ਬਾਹਰ ਐਰਿਕਸਨ ਏਵੀਏਸ਼ਨ ਕਲੈਕਸ਼ਨ ਤੋਂ ਪੀ-40 ਕਿਟੀਹਾਕ, ਬੀ-25 ਮਿਸ਼ੇਲ ਅਤੇ ਇੱਕ ਪੀ-51 ਮਸਟੈਂਗ ਸਮੇਤ ਕੁਝ ਦੂਜੇ ਵਿਸ਼ਵ ਯੁੱਧ ਦੇ ਜਹਾਜ਼ਾਂ ਨੂੰ ਦੇਖਣ ਦਾ ਮੌਕਾ ਮਿਿਲਆ। ਇੱਕ ਪਰਿਵਾਰਕ ਜ਼ੋਨ, ਮਨੋਰੰਜਨ ਅਤੇ ਸਥਿਰ ਹਵਾਬਾਜ਼ੀ-ਸਬੰਧਤ ਡਿਸਪਲੇ ਦਿਨ ਨੂੰ ਪੂਰਾ ਚੱਲਿਆ। 

Related Articles

Latest Articles