ਸਰੀ, (ਸਿਮਰਨਜੀਤ ਸਿੰਘ): ਬ੍ਰਿਿਟਸ਼ ਕੋਲੰਬੀਆ ਦੇ ਜੰਗਲਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਜੰਗਲਾਂ ਵਿੱਚ ਲੱਗੀ ਅੱਗ 15 ਤੋਂ ਵੱਧ ਹੋਰ ਥਾਵਾਂ ਤੇ ਫੈਲ ਗਈ ਹੈ । ਰਿਪੋਰਟ ਅਨੁਸਾਰ ਇਸੇ ਸਮੇਂ 150 ਤੋਂ ਵੱਧ ਥਾਵਾਂ ਤੇ ਜੰਗਲੀ ਅੱਗ ਲੱਗੀ ਹੋਈ ਹੈ ਬੀਸੀ ਵਾਈਡ ਫਾਇਰ ਸਰਵਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਕਿਹਾ ਕਿ ਅਸਮਾਨੀ ਬਿਜਲੀ ਕਾਰਨ ਲ ਫਾਇਰ ਜੋਨ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਗਰਮ ਮੌਸਮ ਅਤੇ ਹਵਾ ਦੇ ਕਾਰਨ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਆਜਾ ਆਜਾ ਵੀ ਜੰਗਲੀ ਅੱਗ ਫੈਲ ਸਕਦੀ ਹੈ ।
ਇਸ ਤੋਂ ਇਲਾਵਾ ਸੂਬੇ ਵਿੱਚ ਕੈਂਪ ਫਾਇਰ ਪਾਬੰਦੀ ਪਿਛਲੇ ਸ਼ੁਕਰਵਾਰ ਤੋਂ ਲਾਗੂ ਕਰ ਦਿੱਤੀ ਗਈ ਹੈ । ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਪਾਰਕ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਆਤਿਸ਼ਬਾਜ਼ੀ ਕੀਤੀ ਜੋ ਕਿ ਜੰਗਲ ਦੇ ਇੱਕ ਇਲਾਕੇ ਵਿੱਚ ਅੱਗ ਲੱਗਣ ਦਾ ਕਾਰਨ ਬੜੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸੂਬੇ ਵਿੱਚ ਅੱਗ ਸਬੰਧੀ ਲੱਗੀਆਂ ਪਾਬੰਦੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ । ਤਾਂ ਕਿ ਅਜਿਹੀਆਂ ਘਟਨਾਵਾਂ ਦੁਆਰਾ ਨਾ ਵਾਪਰਨ । ਉਹਨਾਂ ਨੇ ਕਿਹਾ ਕਿ ਅਜਿਹੀਆਂ ਛੋਟੀਆਂ ਛੋਟੀਆਂ ਘਟਨਾਵਾਂ ਕਾਰਨ ਹੀ ਕਈ ਵਾਰ ਅੱਗ ਵੱਡੇ ਪੱਧਰ ਤੇ ਫੈਲ ਜਾਂਦੀ ਹੈ ਜਿਸ ਨੂੰ ਬਾਅਦ ਵਿੱਚ ਕਾਬੂ ਕਰਨਾ ਬੇਹਦ ਮੁਸ਼ਕਿਲ ਹੋ ਜਾਂਦਾ ਹੈ।