-0.1 C
Vancouver
Saturday, January 18, 2025

ਬੀ.ਸੀ. ਹਾਈਡਰੋ ਵਲੋਂ ਸਰੀ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ

ਸਰੀ, (ਸਿਮਰਜਨਜੀਤ ਸਿੰਘ): ਬੀਸੀ ਹਾਈਡਰੋ ਅਗਲੇ 10 ਸਾਲਾਂ ਵਿੱਚ ਸਰੀ ਵਿੱਚ ਇੱਕ ਬਿਲੀਅਨ ਦੇ ਪ੍ਰੋਜੈਕਟਾਂ ਦਾ ਨਿਰਮਾਣ ਕਰੇਗਾ ਜਿਸ ਦੇ ਤਹਿਤ ਘਰ ਕਾਰੋਬਾਰ ਅਤੇ ਵਧ ਰਹੇ ਬਿਜਲੀ ਅਧਿਆਪਕ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਦੇ ਤਹਿਤ ਗਰੇਡ ਦਾ ਨਿਰਮਾਣ ਅਤੇ ਅਪਗਰੇਡ ਬੀ ਕੀਤਾ ਜਾਵੇਗਾ। ਇਸਦੀ ਘੋਸ਼ਣਾ ਸੂਬਾ ਸਰਕਾਰ ਵੱਲੋਂ 17 ਜੁਲਾਈ ਨੂੰ ਕੀਤੀ ਗਈ ਹੈ । ਬੀਸੀ ਦੀ ਕਾਰਬਨ ਨਵੀਨਤਾ ਮੰਤਰੀ ਜੋਸੀ  ਓਸਬੋਰਨ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਤਹਿਤ ਹਜ਼ਾਰਾਂ ਨੌਕਰੀਆਂ ਵੀ ਪੈਦਾ ਹੋਣਗੀਆਂ । ਇਸ ਮੌਕੇ ਜੋਸ਼ੀ ਨੇ ਕਿਹਾ ਕਿ ਸਰੀ ਵਿੱਚ ਰਿਹਾਇਸ਼ ਅਤੇ ਕਾਰੋਬਾਰ ਨੂੰ ਬਿਜਲੀ ਦੇਣ ਲਈ ਅਤੇ ਵੱਧ ਦੀ ਆਰਥਿਕਤਾ ਨੂੰ ਸਥਿਰ ਰੱਖਣ ਲਈ ਬੀਸੀ ਦੀ ਬਿਜਲੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰੀ ਕਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਇਸੇ ਲਈ ਬੀਸੀ ਹਾਈਡਰੋ ਨੇ ਆਪਣੀ 10 ਸਾਲਾਂ ਦੀ ਯੋਜਨਾ ਦੇ ਹਿੱਸੇ ਵਜੋਂ ਸਰੀ ਸੈਂਟਰ ਵਿੱਚ ਇੱਕ ਨਵਾਂ ਸਬ ਸਟੇਸ਼ਨ ਸਥਾਪਿਤ ਕਰਨਾ ਦਾ ਨਿਰਣੇ ਲਿਆ ਹੈ। ਉਹਨਾਂ ਕਿਹਾ ਕਿ ਸਾਲ 2032 ਦੀ ਅੰਤ ਤੱਕ ਇਸ ਬੀ ਸ਼ੁਰੂਆਤ ਹੋਵੇਗੀ ਅਤੇ 20 ਤੋਂ 35000 ਘਰ ਨੂੰ ਬਿਜਲੀ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਬੀਸੀ ਹਾਈਡਰੋ ਵੱਲੋਂ 2032 ਸਕਾਟ ਰੋਡ ਸਬ ਸਟੇਸ਼ਨ ਦੀ ਸ਼ੁਰੂਆਤ ਵੀ ਦੁਬਾਰਾ ਕੀਤੀ ਜਾਵੇਗੀ ਜਿਸ ਦੇ ਤਹਿਤ 10 ਹਜਾਰ ਤੋਂ 17500 ਘਰਾਂ ਨੂੰ ਬਿਜਲੀ ਪ੍ਰਦਾਨ ਕੀਤੀ ਜਾਵੇਗੀ । 

ਬੀਸੀ ਦੀ ਮੰਤਰੀ ਜੋਸ਼ੀ ਓਸਬੋਰਨ ਨੇ ਸਰੀ ਬੋਰਡ ਆਫ ਟਰੇਡ ਨਾਲ ਕੁਝ ਮਹੀਨੇ ਪਹਿਲਾਂ ਗੱਲਬਾਤ ਕੀਤੀ ਸੀ ਜਿਸ ਦੌਰਾਨ ਦੱਸਿਆ ਗਿਆ ਕਿ ਬੀਸੀ ਹਾਈਡਰੋ ਦੀ ਲਗਭਗ 98 ਪਾਵਰ ਸਾਫ ਅਤੇ ਨਵਿਆਉਣਯੋਗ” ਯੋਗ ਹੁੰਦੀ ਹੈ ਹਾਲਾਂਕਿ ਲਗਭਗ 70% ਬੀਸੀ ਵਿੱਚ ਵਰਤੀ ਜਾਣ ਵਾਲੀ ਸਮੁੱਚੀ ਊਰਜਾ ਅਜੇ ਵੀ ਜੈਵਿਕ ਇੰਜਨ ਦੁਆਰਾ ਤਿਆਰ ਕੀਤੀ ਜਾ ਰਹੀ ਹੈ ।

12388 88 ਐਵੇਨਿਊ ਵਿਖੇ ਬੀਸੀ ਹਾਈਡਰੋ ਦੇ ਇੰਗਲਡੋ ਸਬਸਟੇਸ਼ਨ ਵਿਖੇ 17 ਜੁਲਾਈ ਨੂੰ ਕੀਤੀ ਗਈ ਇਸ ਤਾਜ਼ਾ ਘੋਸ਼ਣਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਰਾਹੀਂ ਭਰੋਸੇਯੋਗਤਾ ਅਤੇ ਵਧੀ ਹੋਈ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਟਰਾਂਸਮਿਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਰੀ ਨੂੰ $700 ਮਿਲੀਅਨ ਦੇ ਹੋਰ ਨਿਵੇਸ਼ ਤੋਂ “ਲਾਭ” ਮਿਲੇਗਾ।

ਇਸ ਦੌਰਾਨ, ਸਰੀ ਸਿਟੀ ਕੌਂਸਲ ਨੇ 6 ਮਈ ਨੂੰ ਸਰੀ ਸਿਟੀ ਐਨਰਜੀ ਦੇ ਸੀਵਰ ਹੀਟ ਰਿਕਵਰੀ ਪ੍ਰੋਜੈਕਟ ਦੇ ਤਹਿਤ ਬੀ ਸੀ ਹਾਈਡਰੋ ਨਾਲ $5 ਮਿਲੀਅਨ ਦੇ “ਫੰਡਿੰਗ ਸਮਝੌਤੇ” ਨੂੰ ਮਨਜ਼ੂਰੀ ਦਿੱਤੀ ਅਤੇ ਨਾਲ ਹੀ ਛੇ ਮੈਗਾਵਾਟ ਦੇ ਨਵਿਆਉਣਯੋਗ ਊਰਜਾ ਪਲਾਂਟ ਨਾਲ ਸਬੰਧਤ ਦੋ ਇਕਰਾਰਨਾਮੇ ਜੋ ਮੈਟਰੋ ਵੈਨਕੂਵਰ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਨਗੇ। ਪੂਰੇ ਹੋਏ ਪ੍ਰੋਜੈਕਟ ਦਾ ਕੁੱਲ ਪੂੰਜੀ ਮੁੱਲ $70 ਮਿਲੀਅਨ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ ਸਿਟੀ ਨੂੰ ਅੱਜ ਤੱਕ ਬਾਹਰੀ ਫੰਡਿੰਗ ਵਿੱਚ $32.2 ਮਿਲੀਅਨ ਪ੍ਰਾਪਤ ਹੋਏ ਹਨ। ਪ੍ਰੋਜੈਕਟ ਨੂੰ 2026 ਅਤੇ 2027 ਵਿੱਚ ਪੂਰਾ ਕਰਨ ਦੀ ਯੋਜਨਾ ਹੈ।

Related Articles

Latest Articles