-0.1 C
Vancouver
Saturday, January 18, 2025

ਸਰੀ ਦੀਆਂ ਗਲੀਆਂ ‘ਚ ਖੁਲਿਆਮ ਘੁੰਮਦਾ ਵਿਿਖਆ ਭਾਲੂ, ਲੋਕ ਸਹਿਮੇ

ਸਰੀ, (ਸਿਮਰਨਜੀਤ ਸਿੰਘ): ਨਿਊਟਨ ਤੋਂ ਬਾਅਦ ਹੁਣ ਇੱਕ ਵਾਰ ਸਰੀ ਵਿੱਚ ਭਾਲੂ ਖੁੱਲਿਆਮ ਸੜਕਾਂ ਤੇ ਘੁੰਮਦਾ ਵੇਖਿਆ ਗਿਆ । ਸਰੀ ਦੇ 27 ਐਵਨਿਊ ਦੇ ਆਸਵਾਸ ਦੇ ਇਲਾਕੇ ਵਿੱਚ ਬੀਤੇ ਕੱਲ ਭਾਲੂ ਘੁੰਮਦਾ ਵੇਖਿਆ ਗਿਆ ਤੇ ਇੱਥੋਂ ਦੇ ਆਸ ਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਖੁੱਲਿਆਮ ਘੁੰਮ ਰਹੇ ਭਾਲੂ ਨੂੰ ਦੇਖ ਕੇ ਹੈਰਾਨ ਸਨ । ਬਹੁਤ ਸਾਰੇ ਲੋਕਾਂ ਨੇ ਇਸ ਭਾਲੂ ਦੀਆਂ ਤਸਵੀਰਾਂ ਤੇ ਵੀਡੀਓਜ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ।

ਉੱਥੇ ਮੌਜੂਦ ਹ ਵਿਅਕਤੀ ਨੇ ਕਿਹਾ ਕਿ ਜਦੋਂ ਮੈਂ ਉਸ ਭਾਲੂ ਨੂੰ ਸੜਕ ਤੇ ਘੁੰਮਦਾ ਵੇਖਿਆ ਤਾਂ ਮੈਂ ਬੇਹਦ ਹੈਰਾਨ ਚਿੰਤਿਤ ਸੀ ਮੈਂ ਤੁਰੰਤ ਆਂਢ ਗੁਆਂਡ ਦੇ ਬੱਚਿਆਂ ਨੂੰ ਅੰਦਰ ਜਾਣ ਦੀ ਚੇਤਾਵਨੀ ਦਿੱਤੀ ਅਤੇ ਭਾਲੂ ਤੇ ਨਿਗਾ ਰੱਖੀ ਫਿਰ ਉਹ 160 ਸਟਰੀਟ ਵਿੱਚੋਂ ਅੱਗੇ ਚਲਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਊਟਨ ਵਿੱਚ ਵੀ ਖੁਲੇਆਮ ਘੁੰਮ ਰਹੇ ਭਾਲੂ ਦੇ ਕਾਰਨ ਲੋਕ ਘਬਰਾ ਗਏ ਸਨ ।

ਸਰੀ ਆਰਸੀਐਮਪੀ ਸਾਰਜੈਂਟ ਨੇ ਕਿਹਾ ਕਿ ਉਹਨਾਂ ਨੂੰ ਬੀਤੇ ਕੱਲ ਜਨਤਕ ਥਾਵਾਂ ਤੇ ਭਾਲੂ ਘੁੰਮਦੇ ਦਿਖਾਈ ਦਿੰਦਿਆਂ ਕਾਫੀ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਉਹਨਾਂ ਨੇ ਇਲਾਕੇ ਵਿੱਚ ਗਸ਼ਤ ਕੀਤੀ ਪਰ ਭਾਲੂ ਦਾ ਪਤਾ ਨਹੀਂ ਲਗਾਇਆ ਜਾ ਸਕਿਆ । ਉਹਨਾਂ ਨੇ ਲੋਕਾਂ ਨੂੰ ਹਿਦਾਇਤਾਂ ਜਾਰੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਇਲਾਕੇ ਵਿੱਚ ਭਾਲੂ ਘੁੰਮਦਾ ਵਿਖਾਈ ਦਿੰਦਾ ਹੈ ਤਾਂ ਉਸ ਦੇ ਨੇੜੇ ਨਾ ਜਾਓ ਅਤੇ ਨਾ ਹੀ ਉਸਨੂੰ ਖਾਣ ਪੀਣ ਦੀ ਕੋਈ ਵਸਤੂ ਦਿਓ ਭਾਵੇਂ ਉਹ ਦੇਖਣ ਵਿੱਚ ਭੁੱਖਾ ਜਾਂ ਪਿਆਸਾ ਕਿਉਂ ਨਾ ਲੱਗੇ । ਉਹਨਾਂ ਕਿਹਾ ਕਿ ਜੇਕਰ ਉਹ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ।

Related Articles

Latest Articles